Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਨਜਰਰੀਆ

ਨਵੇਂ ਸਮੇਂ ਦੇ ਸਾਕ

August 07, 2019 10:15 AM

-ਜੱਗਾ ਸਿੰਘ ਆਦਮਕੇ
ਤਿੰਨ ਕੁ ਦਹਾਕੇ ਪਹਿਲਾਂ ਵਿਆਹ ਨਾਲ ਸਬੰਧਤ ਪਹਿਲੀ ਰਸਮ ਸਾਕ (ਸ਼ਗਨ) ਕੀਤੀ ਜਾਂਦੀ ਸੀ। ਸਾਕ ਕਰਨ ਦੀ ਇਹ ਰਸਮ ਕੁੜੀ ਵਾਲਿਆਂ ਵੱਲੋਂ ਮੁੰਡੇ ਦੇ ਘਰ ਜਾ ਕੇ ਅਦਾ ਕੀਤੀ ਜਾਂਦੀ ਸੀ। ਵਿਚੋਲੇ ਵੱਲੋਂ ਪਾਈ ਦੱਸ ਅਨੁਸਾਰ ਕੁੜੀ ਵਾਲਿਆਂ ਵੱਲੋਂ ਮੁੰਡੇ ਤੇ ਮੁੰਡੇ ਨਾਲ ਸਬੰਧਤ ਦੂਸਰੇ ਪੱਖ ਦੀ ਜਾਂਚ ਕਰਨ ਤੋਂ ਬਾਅਦ ਪਸੰਦ ਆਉਣ 'ਤੇ ਰਿਸ਼ਤੇ ਲਈ ਹਾਂ ਕਰ ਦਿੱਤੀ ਜਾਂਦੀ। ਇਸ ਤੋਂ ਬਾਅਦ ਦੋਵਾਂ ਧਿਰਾਂ ਵੱਲੋਂ ਸਾਕ ਕਰਨ ਲਈ ਕੋਈ ਦਿਨ ਮਿਥਿਆ ਜਾਂਦਾ। ਇਸ ਦਿਨ ਕੁੜੀ ਵਾਲਿਆਂ ਵੱਲੋਂ ਖਾਸ ਰਿਸ਼ਤੇਦਾਰ ਮੁੰਡੇ ਵਾਲਿਆਂ ਦੇ ਘਰ ਸਾਕ ਕਰਨ ਲਈ ਪਹੁੰਚਦੇ ਹਨ। ਉਦੋਂ ਤੱਕ ਮੁੰਡੇ ਤੇ ਕੁੜੀ ਨੇ ਇਕ ਦੂਸਰੇ ਨੂੰ ਵੇਖਿਆ ਨਹੀਂ ਸੀ ਹੰੁਦਾ। ਸਾਕ (ਸ਼ਗਨ) ਵਾਲੇ ਨਿਰਧਾਰਤ ਦਿਨ ਮੁੰਡੇ ਦੇ ਘਰ ਵਿਆਹ ਵਰਗਾ ਮਾਹੌਲ ਹੁੰਦਾ ਸੀ। ਸਬੰਧਤ ਘਰ ਵਿੱਚ ਪੂਰੀ ਰੌਣਕ ਹੁੰਦੀ ਸੀ। ਘਰ ਨੂੰ ਇਸ ਦਿਨ ਨੂੰ ਮੁੱਖ ਰੱਖਦਿਆਂ ਲਿੱਪਿਆ ਪੋਚਿਆ ਜਾਂਦਾ ਸੀ। ਮੁੰਡੇ ਵਾਲਿਆਂ ਵੱਲੋਂ ਰਿਸ਼ਤੇਦਾਰਾਂ ਅਤੇ ਪਿੰਡ ਦੇ ਪਤਵੰਤਿਆਂ ਨੂੰ ਇਸ ਮੌਕੇ ਸੱਦਾ ਦਿੱਤਾ ਜਾਂਦਾ ਸੀ। ਇਸ ਦਿਨ ਸਾਕ ਵਾਲੇ ਘਰ ਦੇ ਬਨੇਰੇ 'ਤੇ ਮੰਜੇ ਜੋੜ ਕੇ ਸਪੀਕਰ ਵਜਾਇਆ ਜਾਂਦਾ ਸੀ। ਮੁੰਡੇ ਵਾਲੇ ਘਰ ਇਕੱਠੀਆਂ ਹੋਈਆਂ ਔਰਤਾਂ ਵੱਲੋਂ ਮੁੰਡੇ, ਮੁੰਡੇ ਦੇ ਪਰਵਾਰ ਅਤੇ ਵਿਚੋਲੇ ਦੀ ਪ੍ਰਸ਼ੰਸਾ ਵਾਲੇ ਗੀਤ ਗਾਏ ਜਾਂਦੇ ਸਨ।
ਸਾਕ ਕਰਨ ਦੀ ਰਸਮ ਵੇਲੇ ਸਾਕ ਵਾਲੇ ਮੁੰਡੇ ਨੂੰ ਕੁਰਸੀ ਉਪਰ ਬੈਠਾਇਆ ਜਾਂਦਾ ਸੀ, ਜਿਸ ਦੇ ਸਾਹਮਣੇ ਮੇਜ਼ ਡਾਹਿਆ ਹੁੰਦਾ ਸੀ। ਇਸ ਸਮੇਂ ਔਰਤਾਂ ਵੱਲੋਂ ਗੀਤ ਗਾਇਆ ਜਾਂਦਾ:
ਚੰਨਣ ਦੀ ਚੌਂਕੀ ਮੈਂ ਡਾਹੀ ਵੀਰਾ,
ਉਤੇ ਬੈਠਾ ਵੇ ਤੂੰ।
ਮੁੱਖ ਤਾਂ ਉਚਾ ਚੁੱਕ ਵੇ,
ਤੇਰੇ ਸਹੁਰੇ ਨੂੰ ਦਿਖਾ ਦੇ ਮੂੰਹ।
ਇਸ ਦੇ ਨਾਲ ਇਸ ਮੌਕੇ ਨੂੰ ਪਰਮਾਤਮਾ ਵੱਲੋਂ ਸਿਰਜਿਆ ਮੌਕਾ ਸਮਝ ਕੇ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਗੀਤ ਵੀ ਗਾਏ ਜਾਂਦੇ:
ਚੜ੍ਹਦੇ ਕੰਨੀ ਨੂੰ ਬੈਠ ਕੇ ਵੀਰਾ
ਵੇ ਕੋਈ ਓਧਰੇ ਰੱਖੀਂ ਧਿਆਨ
ਅੱਜ ਖੁਸ਼ੀਆਂ ਮਨਾਉਂਦੇ ਦੇਵਤੇ
ਕੋਈ ਲੱਜਿਆ ਰੱਖੂ
ਵੇ ਵੀਰਨ ਪਿਆਰਿਆ ਵੇ, ਭਗਵਾਨ।
ਇਸ ਮਹੱਤਵ ਪੂਰਨ ਕਾਰਜ ਵਿੱਚ ਵਿਚੋਲੇ ਦੀ ਅਹਿਮ ਭੂਮਿਕਾ ਹੁੰਦੀ ਸੀ, ਇਸ ਕਰਕੇ ਔਰਤਾਂ ਵੱਲੋਂ ਇਸ ਸਮੇਂ ਗਾਏ ਜਾਂਦੇ ਗੀਤਾਂ ਵਿੱਚ ਵਿਚੋਲੇ ਦਾ ਜ਼ਿਕਰ ਤੇ ਪ੍ਰਸੰਸਾ ਵੀ ਕੀਤੀ ਜਾਂਦੀ:
ਤੇਰਾ ਵੇ ਵਿਚੋਲਿਆ ਪੁੱਤ ਜੀਵੇ
ਤੇ ਸਾਡਾ ਵਧੇ ਵੇ ਪਰਵਾਰ
ਅੱਜ ਹੱਥ, ਹੱਥ ਵਧ ਗਏ ਚੌਂਤਰੇ
ਕੋਈ ਗਜ਼, ਗਜ਼ ਵਧ ਗਈ ਵੇ
ਵੇ ਵਿਚੋਲਿਆ ਜੁੱਗ ਜਿਉਂਦਿਆਂ ਵੇ, ਸਬਾਤ
ਸਾਕ ਕਰਨ (ਸ਼ਗਨ ਪਾਉਣ) ਦੀ ਰਸਮ ਕੁੜੀ ਦੇ ਰਿਸ਼ਤੇ ਦੇ ਕਿਸੇ ਬਜ਼ੁਰਗ ਵੱਲੋਂ ਨਿਭਾਈ ਜਾਂਦੀ। ਮੁੰਡੇ ਦੇ ਮੋਢੇ ਉਪਰ ਰੱਖੇ ਪਰਨੇ, ਤੌਲੀਏ ਵਿੱਚ ਕੁੜੀ ਵਾਲਿਆਂ ਵੱਲੋਂ ਲਿਆਂਦੇ ਪਤਾਸੇ, ਮਖਾਣੇ, ਸੁੱਕੇ ਮੇਵੇ, ਛੁਹਾਰੇ ਪਾਏ ਜਾਂਦੇ ਤੇ ਮੁੰਡੇ ਦੇ ਮੂੰਹ ਵਿੱਚ ਪਤਾਸੇ ਜਾਂ ਛੁਹਾਰੇ ਦਾ ਟੁਕੜਾ ਪਾਇਆ ਜਾਂਦਾ ਸੀ। ਇਸੇ ਕਾਰਨ ਇਸ ਰਸਮ ਨੂੰ ਕੁਝ ਥਾਵਾਂ 'ਤੇ ਛੁਹਾਰਾ ਲਾਉਣਾ ਜਾਂ ਲੱਗਣਾ ਵੀ ਕਿਹਾ ਜਾਂਦਾ ਸੀ। ਇਸ ਮੌਕੇ ਕੁੜੀ ਵਾਲਿਆਂ ਵੱਲੋ ਮੁੰਡੇ ਨੂੰ ਕੜਾ ਜਾਂ ਛਾਪ ਵਰਗਾ ਗਹਿਣਾ ਵੀ ਪਾਇਆ ਜਾਂਦਾ। ਇਸ ਸਮੇਂ ਔਰਤਾਂ ਵੱਲੋਂ ਗੀਤ ਗਾਇਆ ਜਾਂਦਾ:
ਸਾਡੀ ਵਾੜ ਪੁਰਾਣੀ ਸੀ,
ਉਹਦੇ 'ਤੇ ਅਸਰ ਪਿਆ।
ਪੋਤਾ ਬਾਬੇ ਦਾ ਮੰਗਿਆ,
ਝੋਲੀ ਉਹਦੇ ਸ਼ਗਨ ਪਿਆ।
ਸਾਕ ਕਰਨ ਆਏ ਕੁੜੀ ਵਾਲਿਆਂ ਵੱਲੋਂ ਸਲਾਮੀ ਦੇਣ ਤੋਂ ਬਾਅਦ ਮੁੰਡੇ ਦੇ ਪਰਵਾਰ ਵਾਲਿਆਂ ਦੇ ਪਰਵਾਰ, ਰਿਸ਼ਤੇਦਾਰਾਂ ਅਤੇ ਪਿੰਡ ਵਿੱਚੋਂ ਸਾਕ 'ਤੇ ਪਹੁੰਚੇ ਲੋਕਾਂ ਵੱਲੋਂ ਸ਼ਗਨ ਰੂਪੀ ਰਾਸ਼ੀ ਮੁੰਡੇ ਦੀ ਝੋਲੀ ਪਾਈ ਜਾਂਦੀ। ਸਾਕ ਸਮੇਂ ਆਏ ਲੋਕਾਂ ਨੂੰ ਕਾਗਜ਼ ਦੇ ਲਿਫਾਫਿਆਂ ਵਿੱਚ ਪਾਏ ਪਤਾਸੇ ਦਿੱਤੇ ਜਾਂਦੇ। ਘਰ ਦੇ ਦਰਵਾਜ਼ੇ ਅੱਗੇ ਪਤਾਸਿਆਂ ਦੇ ਲਿਫਾਫਿਆਂ ਵਾਲਾ ਟੋਕਰਾ ਲਈ ਬੈਠਾ ਵਿਅਕਤੀ ਹਰ ਕਿਸੇ ਨੂੰ ਪਤਾਸਿਆਂ ਵਾਲਾ ਲਿਫਾਫਾ ਫੜਾਉਂਦਾ। ਇਹ ਰਸਮ ਬੜੀ ਸਾਦੀ, ਘੱਟ ਖਰਚੀਲੀ ਤੇ ਅਰਥ ਭਰਪੂਰ ਹੁੰਦੀ ਸੀ।
ਸਮੇਂ ਨਾਲ ਵਿਆਹ ਦੀਆਂ ਹੋਰ ਰਸਮਾਂ ਰਿਵਾਜਾਂ ਵਿੱਚ ਆਈ ਤਬਦੀਲੀ ਦੇ ਨਾਲ ਇਸ ਰਸਮ ਵਿੱਚ ਵੀ ਤਬਦੀਲੀ ਆਈ ਹੈ। ਅੱਜ ਕੱਲ੍ਹ ਸਾਕ ਦੀ ਇਸ ਰਸਮ ਨੇ ਹੋਰ ਰੂਪ ਲੈ ਲਿਆ ਹੈ। ਇਹ ਰਸਮ ਉਲਟੀ ਹੋ ਗਈ ਹੈ, ਭਾਵ ਇਹ ਮੁੰਡੇ ਦੇ ਘਰ ਦੀ ਥਾਂ ਕੁੜੀ ਵਾਲਿਆਂ ਵੱਲ ਹੋਣ ਲੱਗੀ ਹੈ। ਮੁੰਡੇ ਕੁੜੀ ਵੱਲੋਂ ਇਕ ਦੂਸਰੇ ਨੂੰ ਵੇਖਣ ਅਤੇ ਪਸੰਦ ਆਉਣ 'ਤੇ ਮੁੰਡੇ ਵਾਲੇ ਨਿਰਧਾਰਤ ਦਿਨ ਕੁੜੀ ਵਾਲਿਆਂ ਦੇ ਘਰ ਸ਼ਗਨ ਪਾਉਣ ਜਾਂਦੇ ਹਨ। ਇਸ ਸਮੇਂ ਵੱਡੀ ਗਿਣਤੀ ਵਿੱਚ ਮੁੰਡੇ ਵਾਲਿਆਂ ਦੇ ਪਰਵਾਰਕ ਮੈਂਬਰ, ਸਕੇ ਸਬੰਧੀ ਅਤੇ ਰਿਸ਼ਤੇਦਾਰ ਬਰਾਤ ਵਾਂਗ ਆਉਂਦੇ ਹਨ। ਬਹੁਤ ਸਾਰੇ ਲੋਕਾਂ ਵੱਲੋਂ ਸ਼ਗਨ ਪਾਉਣ ਦਾ ਪ੍ਰੋਗਰਾਮ ਪੈਲੇਸਾਂ ਵਿੱਚ ਕੀਤਾ ਜਾਣ ਲੱਗਾ ਹੈ, ਜਿਸ ਦਾ ਕਾਫੀ ਸਾਰਾ ਖਰਚ ਹੁੰਦਾ ਹੈ। ਇਸ ਸਮੇਂ ਦੋਵਾਂ ਪਰਵਾਰਾਂ ਦਾ ਗਹਿਣਿਆਂ ਦਾ ਆਦਾਨ ਪ੍ਰਦਾਨ ਵੱਡੇ ਪੱਧਰ 'ਤੇ ਹੁੰਦਾ ਹੈ। ਖਾਣੇ ਆਦਿ ਉਪਰ ਕਾਫੀ ਖਰਚ ਹੁੰਦਾ ਹੈ। ਔਰਤਾਂ ਵੱਲੋਂ ਕੋਈ ਗੀਤ ਨਹੀਂ ਗਾਏ ਜਾਂਦੇ, ਸਗੋਂ ਕਈ ਵਾਰ ਡੀ ਜੇ ਵਜਾਇਆ ਜਾਂਦਾ ਜਾਂ ਆਰਕੈਸਟਰਾਂ ਨੂੰ ਬੁਲਾਇਆ ਜਾਂਦਾ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’