Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਨਜਰਰੀਆ

ਮਹਿੰਗਾ ਸਿੰਘ ਦੀ ਪਾਕਿਸਤਾਨੀ ਕਿਤਾਬ

August 07, 2019 10:14 AM

-ਰੋਹਿਤ ਸੋਨੀ ਸਾਦਿਕ
ਟੀ ਵੀ ਦਾ ਸਵਿੱਚ ਔਨ ਕੀਤਾ ਹੀ ਸੀ ਕਿ ਸਾਹਮਣੇ ਉਹੀ ਕੁਝ ਚੱਲ ਰਿਹਾ ਸੀ, ਜਿਸ ਨੂੰ ਨਾ ਵੇਖਣ ਲਈ ਮੈਂ ਕੁਝ ਦਿਨਾਂ ਤੋਂ ਟੀ ਵੀ ਬੰਦ ਕਰ ਦਿੱਤਾ ਸੀ। ਟੀ ਵੀ ਵਾਲੇ ਮਹਿੰਗਾ ਸਿੰਘ ਦੀਆਂ ਮਾੜੀਆਂ ਆਦਤਾਂ, ਬੇਪਰਵਾਹੀ ਤੇ ਲੋਕਾਂ ਵੱਲੋਂ ਉਸ ਨੂੰ ਪਾਈ ਜਾਂਦੀ ਫਿਟ ਲਾਹਨਤ ਤੇ ਉਸ ਦੀ ਪਾਕਿਸਤਾਨੀ ਕਿਤਾਬ ਦੀਆਂ ਤਸਵੀਰਾਂ ਚਟਕਾਰੇ ਲੈ ਕੇ ਦਿਖਾ ਰਹੇ ਸਨ। ਪ੍ਰੇਸ਼ਾਨ ਹੋ ਕੇ ਮੈਂ ਫਿਰ ਟੀ ਵੀ ਬੰਦ ਕਰ ਦਿੱਤਾ ਅਤੇ ਸਿਰ ਚੜ੍ਹਾ ਕੇ ਬੈਠ ਗਿਆ। ਸੋਚਣ ਲੱਗਾ ਕਿ ਕੀ ਕੀਤਾ ਜਾਵੇ ਇਸ ਮਹਿੰਗਾ ਸਿੰਘ ਦੀਆਂ ਆਦਤਾਂ ਅਤੇ ਉਸ ਦੀ ਪਾਕਿਸਤਾਨੀ ਕਿਤਾਬ ਦਾ, ਪਰ ਮੈਂ ਹਮੇਸ਼ਾ ਵਾਂਗ ਅੱਜ ਵੀ ਬੇਵੱਸ ਸੀ, ਕੁਝ ਨਹੀਂ ਕਰ ਸਕਦਾ। ਸਿਰਫ ਟੀ ਵੀ ਬੰਦ ਕਰ ਸਕਦਾ ਸੀ।
ਮਹਿੰਗਾ ਸਿੰਘ ਸੀ ਤਾਂ ਮੇਰਾ ਮਿੱਤਰ, ਪਰ ਉਸ ਦੀਆਂ ਭੈੜੀਆਂ ਆਦਤਾਂ ਕਾਰਨ ਉਸ ਨੂੰ ਮਿੱਤਰ ਆਖਣ ਨੂੰ ਜੀਅ ਨਹੀਂ ਕਰਦਾ। ਕੀ ਕਰੀਏ, ਉਹਨੇ ਤਾਂ ਸ਼ਰਮ ਲਾਹ ਰੱਖੀ ਹੈ, ਆਪਾਂ ਉਹਦੇ ਜਿਹਾ ਨਹੀਂ ਬਣਨਾ। ਇਹੋ ਸੋਚ ਕੇ ਚੁੱਪ ਕਰ ਜਾਈਦਾ ਸੀ। ਮਹਿੰਗਾ ਸਿੰਘ ਸਿਰਫ ਨਾਂਅ ਦਾ ਮਹਿੰਗਾ ਨਹੀਂ ਸੀ। ਉਸ ਦੀਆਂ ਆਦਤਾਂ ਅਤੇ ਸੁਭਾਅ ਵੀ ਬਹੁਤ ਮਹਿੰਗੇ ਸਨ। ਉਹਦੇ ਨਾਲ ਕੀਤੀ ਸਹਿ-ਸੁਭਾਅ ਗੱਲ ਵੀ ਕਿਸੇ ਨੂੰ ਸਤੀ ਨਹੀਂ ਸੀ ਪੈਂਦੀ। ਮਹਿੰਗਾ ਸਿੰਘ ਇਸ ਵਾਰ ਵੀ ਲੋਕਾਂ ਨੂੰ ਝੂਠ ਤੂਫਾਨ ਬੋਲ-ਬੁੂਲ ਕੇ ਇਲੈਕਸ਼ਨ ਜਿੱਤ ਗਿਆ ਸੀ। ਲੋਕਾਂ ਨੇ ਉਹਦੀਆਂ ਗੱਲਾਂ ਵਿੱਚ ਆ ਕੇ ਉਸ ਨੂੰ ਬਥੇਰੀਆਂ ਵੋਟਾਂ ਪਾਈਆਂ ਸਨ। ਮੈਂ ਵੀ ਆਪਣਾ ਸਾਰਾ ਜ਼ੋਰ ਲਾ ਦਿੱਤਾ ਕਿ ਉਹ ਜਿੱਤ ਜਾਵੇ। ਸ਼ਾਇਦ ਕਿਤੇ ਲੋਕਾਂ ਦੀ ਸੇਵਾ ਭਾਵਨਾ, ਸਮਾਜ ਵਿਚਲੀਆਂ ਬੁਰਾਈਆਂ ਦੇ ਖਾਤਮੇ ਦਾ ਕਰਨ ਦਾ ਪ੍ਰਣ ਉਸ ਨੂੰ ਇੱਕ ਚੰਗਾ ਇਨਸਾਨ ਬਣਾ ਦੇਵੇ, ਪਰ ਕਮਲੀ ਦੇ ਭਾਗਾਂ ਵਿੱਚ ਸੁੱਖ ਕਿੱਥੇ? ਮਹਿੰਗਾ ਸਿੰਘ ਕੋਈ ਆਮ ਆਦਮੀ ਨਹੀਂ ਸੀ ਰਿਹਾ, ਉਹ ਮੰਤਰੀ ਬਣ ਗਿਆ ਸੀ। ਉਸ ਦੀ ਮਾਰੀ ਛਿੱਕ ਵੀ ਅਖਬਾਰਾਂ ਅਤੇ ਟੀ ਵੀ ਦੀਆਂ ਸੁਰਖੀਆਂ ਬਣ ਜਾਂਦੀ ਸੀ। ਅਖਬਾਰਾਂ ਵਾਲੇ ਇੱਕ-ਦੋ ਵਾਰ ਉਹਦੀ ਖਬਰ ਵੀ ਲਾ ਕੇ ਹਟ ਜਾਂਦੇ, ਪਰ ਟੀ ਵੀ ਵਾਲੇ ਪਤੰਦਰ ਬਾਦਲਾਂ ਦੀ ਬਸ ਵਾਂਗੂੰ ਹਰ ਪੰਜ-ਪੰਜ ਮਿੰਟ ਬਾਅਦ ਚਲਾਈ ਤੁਰੇ ਜਾਂਦੇ। ਹੋਰ ਕਿਸੇ ਨੂੰ ਮੌਕਾ ਹੀ ਨਹੀਂ ਦਿੰਦੇ ਸਨ। ਜਿਵੇਂ ਇਨ੍ਹਾਂ ਨੇ ਪੱਕਾ ਪਰਮਿਟ ਮਹਿੰਗਾ ਸਿੰਘ ਦੀਆਂ ਖਬਰਾਂ ਦਾ ਲਿਆ ਹੋਵੇ, ਪਰ ਮਹਿੰਗਾ ਸਿੰਘ ਸੀ ਕਿ ਉਹਦੀ ਸਿਹਤ 'ਤੇ ਕੋਈ ਅਸਰ ਨਹੀਂ ਹੋ ਰਿਹਾ ਸੀ। ਕੋਈ ਕੁਝ ਬੋਲੇ, ਕੋਈ ਕੁਝ ਆਖੀ ਜਾਵੇ।
ਮਹਿੰਗਾ ਸਿੰਘ ਮੁੱਢ ਤੋਂ ਅਜਿਹਾ ਨਹੀਂ ਸੀ, ਪਰ ਇੱਕ ਵਾਰ ਪਤਾ ਨਹੀਂ ਕਿਹੜੀ ਮਨਹੂਸ ਘੜੀ ਵਿੱਚ ਪਾਕਿਸਤਾਨ ਗਿਆ ਤੇ ਉਥੋਂ ਇੱਕ ਅਜਿਹੀ ਕਿਤਾਬ ਲੈ ਆਇਆ। ਵਾਪਸੀ ਉਤੇ ਸਫਰ ਦੌਰਾਨ ਕਿਤਾਬ ਪੜ੍ਹਦਿਆਂ ਪਤਾ ਨਹੀਂ ਉਸ ਕਿਤਾਬ 'ਚੋਂ ਅਜਿਹਾ ਕੀ ਪੜ੍ਹ ਲਿਆ ਕਿ ਉਸ ਦਿਨ ਤੋਂ ਬਾਅਦ ਉਸ ਕਿਤਾਬ ਦਾ ਖਹਿੜਾ ਹੀ ਨਹੀਂ ਛੱਡਿਆ। ਵਿਦਵਾਨ ਆਖਦੇ ਹਨ ਕਿ ਕਿਤਾਬ ਪੜ੍ਹਨੀ ਚੰਗੀ ਗੱਲ ਹੈ, ਪਰ ਅਸੀਂ ਕਿਹੜੀ ਕਿਤਾਬ ਪੜ੍ਹਦੇ ਹਾਂ, ਇਸ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਏ। ਬੰਦਾ ਕਿਤਾਬ ਪੜ੍ਹੇ, ਪਰ ਏਨੀ ਵੀ ਨਹੀਂ ਕਿ ਉਸ ਦਾ ਖਹਿੜਾ ਨਾ ਛੱਡੇ ਅਤੇ ਆਪਣੀਆਂ ਬਣਦੀਆਂ ਬਾਕੀ ਜ਼ਿੰਮੇਵਾਰੀਆਂ ਵੱਲ ਧਿਆਨ ਹੀ ਨਾ ਦੇਵੇ।
ਬੀਤੇ ਦਿਨੀਂ ਸੂਬੇ ਵਿੱਚ ਹੋਈਆਂ ਤਿੰਨ-ਚਾਰ ਮੰਦ-ਭਾਗੀਆਂ ਘਟਨਾਵਾਂ ਨੇ ਲੋਕਾਂ ਨੂੰ ਵਲੂੰਧਰ ਕੇ ਰੱਖ ਦਿੱਤਾ ਸੀ, ਪਰ ਉਹ ਸੀ ਕਿ ਉਹ ਆਪਣੇ ਵਿੱਚ ਮਸਤ ਸੀ। ਉਸ ਦੀਆਂ ਆਦਤਾਂ ਤੋਂ ਪ੍ਰੇਸ਼ਾਨ ਹੋ ਕੇ ਮੈਂ ਸੋਚਿਆ ਕਿ ਭਾਬੀ (ਮਹਿੰਗਾ ਸਿੰਘ ਦੇ ਘਰ ਵਾਲੀ) ਕੋਲ ਜਾ ਕੇ ਪਤਾ ਕਰਾਂ ਕਿ ਉਹ ਕੁਝ ਕਿਉਂ ਨਹੀਂ ਕਰਦੇ। ਇਸ ਦਾ ਪ੍ਰੋਗਰਾਮ ਬਣਾ ਕੇ ਮੈਂ ਮਹਿੰਗਾ ਸਿੰਘ ਦੇ ਘਰ ਦਾ ਕੁੰਡਾ ਜਾ ਖੜਕਾਇਆ। ਭਾਬੀ ਜੀ ਨੂੰ ਮਿਲਿਆ ਅਤੇ ਸਾਰੀ ਸਥਿਤੀ ਬਾਰੇ ਗੱਲ ਕੀਤੀ। ਭਾਬੀ ਜੀ ਆਪ ਅੱਗੋਂ ਹੰਝੂ ਵਹਾਉਣ ਲੱਗੇ, ਜਿਵੇਂ ਕਿਸੇ ਨੇ ਚਿਰਾਂ ਬਾਅਦ ਉਨ੍ਹਾਂ ਨਾਲ ਦੁੱਖ ਸਾਂਝਾ ਕੀਤਾ ਹੋਵੇ।
‘ਕੀ ਦੱਸਾਂ ਵੀਰ ਜੀ, ਇਸ ਪਾਕਿਸਤਾਨੀ ਕਿਤਾਬ ਨੇ ਸਾਡਾ ਸਾਰਾ ਘਰ ਮੂਧਾ ਕਰ ਛੱਡਿਆ ਹੈ। ਜੇ ਮੈਂ ਉਹਦੇ ਬਾਰੇ ਕੁਝ ਕਹਿੰਦੀ ਹਾਂ ਤਾਂ ਸੂਈ ਕੁੱਤੀ ਵਾਂਗ ਚਾਰੇ ਪੈਰ ਚੁੱਕ ਪੈ ਜਾਂਦੇ ਹਨ। ਬੜਾ ਸਮਝਾਇਆ ਹੈ ਕਿ ਤੁਸੀਂ ਪੋਤੇ-ਦੋਹਤਿਆਂ ਵਾਲੇ ਹੋ ਗਏ ਹੋ, ਇਨ੍ਹਾਂ ਕਿਤਾਬਾਂ-ਕੁਤਾਬਾਂ ਵਿੱਚ ਕੁਝ ਨਹੀਂ ਰੱਖਿਆ। ਆਪਣੇ ਪਰਵਾਰ ਵੱਲ ਧਿਆਨ ਦਿਓ। ਚੱਲੋ ਕਿਤੇ ਕਿਤੇ ਜੇ ਪੜ੍ਹ ਵੀ ਲੈਣ ਤਾਂ ਮੈਂ ਨਹੀਂ ਰੋਕਦੀ, ਪਰ ਵੀਰ ਜੀ ਕੀ ਕਰਾਂ ਪਤਾ ਨਹੀਂ ਕਿਹੋ ਜਿਹੀ ਕਿਤਾਬ ਹੈ, ਜਿਹਦਾ ਕੋਈ ਚੈਪਟਰ ਖਤਮ ਹੋਣ ਵਿੱਚ ਹੀ ਨਹੀਂ ਆਉਂਦਾ।’ ਭਾਬੀ ਜੀ ਭਾਵੁਕ ਹੋਏ ਮੇਰੇ ਮੂਹਰੇ ਆਪਣਾ ਦਰਦ ਬਿਆਨ ਕਰਦਿਆਂ ਅੱਗੇ ਬੋਲੇ, ‘ਵੀਰ ਜੀ, ਖਸਮਾਂ ਨੂੰ ਖਾਵੇ ਪਰਵਾਰ, ਬੱਚੇ ਬਾਹਰ ਵਿਦੇਸ਼ਾਂ ਵਿੱਚ ਸੈਟ ਨੇ ਤੇ ਮੈਂ ਜਿਵੇਂ ਕਿਵੇਂ ਸਬਰ ਕਰ ਹੀ ਲਿਆ ਹੈ, ਪਰ ਉਨ੍ਹਾਂ ਲੋਕਾਂ ਦਾ ਕੀ ਕਸੂਰ ਹੈ, ਜਿਨ੍ਹਾਂ ਨੂੰ ਮੁੜ ਸੂਬੇ ਦੀ ਵਾਗਡੋਰ ਫੜਾ ਛੱਡੀ ਹੈ। ਕਿਨੀਆਂ ਵੱਡੀਆਂ ਘਟਨਾਵਾਂ ਹੋ ਗਈਆਂ, ਪਰ ਇਹ ਨੇ ਕਿ ਬੱਸ ਸਿਰਫ ਉਹ ਪਾਕਿਸਤਾਨੀ ਕਿਤਾਬ ਪੜ੍ਹਨ ਵਿੱਚ ਮਸ਼ਰੂਫ ਹਨ। ਪਤਾ ਨਹੀਂ ਉਹਦੇ ਵਿੱਚੋਂ ਕਿਹੜਾ ਸੂਬੇ ਤੇ ਪਰਵਾਰ ਦੀ ਖੁਸ਼ਹਾਲੀ ਦਾ ਨੁਸਖਾ ਲੱਭਦੇ ਹਨ, ਜਿਹੜਾ ਇਨ੍ਹਾਂ ਨੂੰ ਅਜੇ ਮਿਲਿਆ ਨਹੀਂ।’
ਭਾਬੀ ਦਾ ਦੁੱਖ ਮੇਰੇ ਕੋਲੋਂ ਜਰ ਨਾ ਹੋਇਆ। ਉਹ ਵੀ ਮਹਿੰਗਾ ਸਿੰਘ ਦੀਆਂ ਇਨ੍ਹਾਂ ਆਦਤਾਂ ਮੂਹਰੇ ਬੇਵੱਸ ਨਜ਼ਰ ਆ ਰਹੇ ਸਨ। ਆਖਰੀ ਵਾਰੀ ਭਾਬੀ ਜੀ ਨੂੰ ਦਿਲਾਸਾ ਤੇ ਆਪਣੀ ਆਖਰੀ ਕੋਸ਼ਿਸ਼ ਕਰਨ ਦੇ ਇਰਾਦੇ ਨਾਲ ਮੈਂ ਭਾਬੀ ਜੀ ਨੂੰ ਕਿਹਾ, ‘‘ਭਾਬੀ ਜੀ, ਬਾਈ ਮਹਿੰਗਾ ਸਿੰਘ ਹੈ ਕਿੱਥੇ? ਮੈਂ ਕੋਸ਼ਿਸ਼ ਕਰ ਲੈਂਦਾ ਹਾਂ ਜੇ ਕਿਤੇ ਉਹ ਸਮਝ ਜਾਣ ਤਾਂ।”
‘‘ਉਹ ਕਿਤਾਬ ਪੜ੍ਹ ਰਹੇ ਹਨ।” ਭਾਬੀ ਜੀ ਨੇ ਚੁੰਨੀ ਦੇ ਲੜ ਨਾਲ ਆਪਣੀਆਂ ਅੱਖਾਂ ਪੂੰਝਦੇ ਹੋਏ ਕਿਹਾ।
‘‘ਕਿਹੜੇ ਕਮਰੇ ਵਿੱਚ ਹਨ?” ਮੈਂ ਸਵਾਲ ਕੀਤਾ।
‘‘ਕਮਰੇ ਕਮਰੇ ਵਿੱਚ ਕਿੱਥੇ, ਉਹ ਤਾਂ ਕਿਤਾਬ ਪੜ੍ਹਨ ਸ਼ਿਮਲੇ ਗਏ ਹੋਏ ਹਨ।”
‘ਫੜ ਲਓ ਭੂੰਡ ਦੀਆਂ ਲੱਤਾਂ’ ਸਾਹਿਬ ਬਹਾਦਰ ਨੂੰ ਸ਼ਿਮਲੇ ਵਿੱਚ ਜਾ ਕੇ ਕੌਣ ਲੱਭੇ ਕਿ ਉਹ ਕਿਹੜੀ ਪਹਾੜੀ 'ਤੇ, ਕਿਹੜੇ ਹੋਟਲ ਦੇ ਕਿਹੜੇ ਕਮਰੇ ਵਿੱਚ ਬੈਠੇ ਕਿਤਾਬ ਪੜ੍ਹਦੇ ਹਨ। ਇਹ ਤਾਂ ਆਪਣੇ ਵੱਸੋਂ ਬਾਹਰ ਦੀ ਗੱਲ ਹੈ, ਪਰ ਚੱਲੋ। ਕਿਤਾਬ ਦਾ ਚੈਪਟਰ ਪੂਰਾ ਹੋਵੇ ਜਾਂ ਨਾ ਹੋਵੇ, ਜਿਹੜੇ ਪੰਜਾਂ ਸਾਲਾਂ ਲਈ ਮੰਤਰੀ ਜੀ ਬਣੇ ਹਨ, ਉਹ ਪੰਜ ਸਾਲ ਤਾਂ ਕਦੇ ਨਾ ਕਦੇ ਪੂਰੇ ਹੋ ਹੀ ਜਾਣਗੇ। ਇਹ ਸੋਚ ਕੇ ਮੈਂ ਆਪਣੇ ਘਰ ਵੱਲ ਨੂੰ ਚਾਲੇ ਪਾ ਦਿੱਤੇ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’