Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਕੈਨੇਡਾ

ਟੋਰਾਂਟੋ ਵਿੱਚ ਹਿੰਸਕ ਰਿਹਾ ਵੀਕੈਂਡ, ਵੱਖ ਵੱਖ ਥਾਂਵਾਂ ਉੱਤੇ ਚੱਲੀਆਂ ਗੋਲੀਆਂ ਵਿੱਚ 15 ਵਿਅਕਤੀ ਹੋਏ ਜ਼ਖ਼ਮੀ

August 06, 2019 09:23 AM

ਟੋਰਾਂਟੋ, 5 ਅਗਸਤ (ਪੋਸਟ ਬਿਊਰੋ) : ਇਸ ਵੀਕੈਂਡ ਉੱਤੇ 11 ਵੱਖੋ ਵੱਖਰੀਆਂ ਸੂ਼ਟਿੰਗ ਦੀਆਂ ਵਾਪਰੀਆਂ ਘਟਨਾਵਾਂ ਵਿੱਚ 13 ਵਿਅਕਤੀ ਜ਼ਖ਼ਮੀ ਹੋ ਗਏ। ਕਈ ਘੰਟੇ ਬਾਅਦ ਟੋਰਾਂਟੋ ਪੁਲਿਸ ਚੀਫ ਮਾਰਕ ਸਾਂਡਰਜ਼ ਨੇ ਦੱਸਿਆ ਕਿ ਦੋ ਹੋਰ ਵਿਅਕਤੀਆਂ ਨੂੰ ਵੀ ਗੋਲੀ ਲੱਗੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੀਫ ਨੇ ਦੱਸਿਆ ਕਿ ਟੋਰਾਂਟੋ ਸਿਟੀ ਲਈ ਇਹ ਵੀਕੈਂਡ ਆਮ ਵਰਗਾ ਨਹੀਂ ਰਿਹਾ। ਪੰਜ ਵੱਖ ਵੱਖ ਥਾਂਵਾਂ ਉੱਤੇ ਵਾਪਰੀਆਂ ਅਜਿਹੀਆਂ ਹਿੰਸਕ ਘਟਨਾਵਾਂ ਦੇ ਬਾਵਜੂਦ ਚੀਫ ਨੇ ਆਖਿਆ ਕਿ ਬਹੁਤੇ ਲੋਕਾਂ ਲਈ ਟੋਰਾਂਟੋ ਸੇਫ ਥਾਂ ਹੈ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਬਹੁਤਾ ਕਰਕੇ ਰਾਤ ਸਮੇਂ ਵਾਪਰ ਰਹੀਆਂ ਹਨ। ਬਹੁਤੇ ਲੋਕ 9 ਤੋਂ 5 ਵਜੇ ਤੱਕ ਆਪਣਾ ਕੰਮ ਖਤਮ ਕਰਨ ਤੋਂ ਬਾਅਦ ਆਪਣੇ ਘਰਾਂ ਵਿੱਚ ਹੁੰਦੇ ਹਨ, ਮਹਿਲਾਵਾਂ ਤੇ ਬੱਚੇ ਵੀ ਅਕਸਰ ਰਾਤ ਸਮੇਂ ਘਰਾਂ ਵਿੱਚ ਹੀ ਹੁੰਦੇ ਹਨ।
ਉਨ੍ਹਾਂ ਆਖਿਆ ਕਿ ਜੇ ਤੁਸੀਂ ਵੀ ਅਜਿਹੇ ਸਮੇਂ ਘਰੇ ਹੁੰਦੇ ਹੋਂ ਤਾਂ ਤੁਹਾਡੇ ਨਾਲ ਵੀ ਅਜਿਹਾ ਕੁੱਝ ਵਾਪਰਨ ਦੀ ਸੰਭਾਵਨਾ ਬਹੁਤ ਘੱਟ ਹੈ। ਅਜਿਹੀ ਇੱਕ ਤਾਜ਼ਾ ਘਟਨਾ ਸ਼ਹਿਰ ਦੇ ਨੌਰਥਵੈਸਟ ਹਿੱਸੇ ਵਿੱਚ ਯੌਰਕਡੇਲ ਸ਼ਾਪਿੰਗ ਸੈਂਟਰ ਨੇੜੇ ਵਾਪਰੀ। ਪੁਲਿਸ ਨੇ ਦੱਸਿਆ ਕਿ ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਗਈ ਤੇ ਇੱਕ ਹੋਰ ਵਿਅਕਤੀ ਵੀ ਇਸ ਹਾਦਸੇ ਵਿੱਚ ਜ਼ਖ਼ਮੀ ਹੋਇਆ।
ਸੋਮਵਾਰ ਸਵੇਰੇ 2:15 ਵਜੇ ਸ਼ਹਿਰ ਦੇ ਨੌਰਥਵੈਸਟ ਵਿੱਚ ਹੀ ਸਥਿਤ ਨਾਈਟਕਲੱਬ ਡਿਸਟ੍ਰਿਕਟ 45 ਵਿੱਚ ਸੱਤ ਵਿਅਕਤੀਆਂ ਨੂੰ ਗੋਲੀ ਲੱਗੀ। ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ 100 ਦੇ ਨੇੜੇ ਤੇੜੇ ਲੋਕ ਉੱਥੇ ਹੀ ਮੌਜੂਦ ਸਨ। ਇੱਕ ਵਿਅਕਤੀ ਜਾਨਲੇਵਾ ਰੂਪ ਵਿੱਚ ਜ਼ਖ਼ਮੀ ਹੋਇਆ ਪਰ ਬਾਅਦ ਵਿੱਚ ਉਸ ਦੀ ਹਾਲਤ ਵਿੱਚ ਸੁਧਾਰ ਦੱਸਿਆ ਗਿਆ। ਹੋਰ ਵਿਅਕਤੀ ਘੱਟ ਜ਼ਖ਼ਮੀ ਹੋਏ ਸਨ। ਚੀਫ ਸਾਂਡਰਜ਼ ਨੇ ਦੱਸਿਆ ਕਿ ਗੋਲੀਆਂ ਦੇ ਖੋਲ ਅੰਦਰ ਵੀ ਮਿਲੇ ਤੇ ਬਾਹਰ ਵੀ ਮਿਲੇ।
ਇਸ ਤੋਂ ਕਈ ਘੰਟੇ ਬਾਅਦ ਸਵੇਰੇ 4:20 ਉੱਤੇ ਦੋ ਹੋਰਨਾਂ ਵਿਅਕਤੀਆਂ ਨੂੰ ਟੋਰਾਂਟੋ ਦੇ ਵਿੱਤੀ ਇਲਾਕੇ ਨੇੜੇ ਚਰਚ ਤੇ ਐਡੀਲੇਡ ਸਟਰੀਟਸ ਲਾਗੇ ਚੱਲੀ ਗੋਲੀ ਵਿੱਚ ਜ਼ਖ਼ਮੀ ਹੋਣ ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ। ਪੈਰਾਮੈਡਿਕਸ ਨੇ ਦੱਸਿਆ ਕਿ ਇੱਕ ਵਿਅਕਤੀ ਦੀ ਹਾਲਤ ਨਾਜ਼ੁਕ ਸੀ ਜਦਕਿ ਦੂਜੇ ਦੀ ਹਾਲਤ ਵੀ ਗੰਭੀਰ ਸੀ ਜਦੋਂ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ।
ਐਤਵਾਰ ਨੂੰ ਲਿਬਰਟੀ ਵਿਲੇਜ ਏਰੀਆ ਵਿੱਚ ਵੀ ਗੋਲੀਆਂ ਚੱਲੀਆਂ। ਤੜ੍ਹਕੇ 3:30 ਉੱਤੇ ਸੰਘਣੇ ਰਿਹਾਇਸ਼ੀ ਇਲਾਕੇ ਵਿੱਚ 8 ਤੋਂ 12 ਗੋਲੀਆਂ ਚੱਲਣ ਦੀਆਂ ਰਿਪੋਰਟਾਂ ਮਿਲੀਆਂ। ਦੁਪਹਿਰ ਵੇਲੇ ਵੀ ਇੱਥੇ ਗੋਲੀਆਂ ਚੱਲੀਆਂ ਤੇ ਇੱਕ ਵਿਅਕਤੀ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਸਵੇਰੇ 6:00 ਵਜੇ ਵੀ ਇੱਥੇ ਗੋਲੀ ਚੱਲੀ। ਐਤਵਾਰ ਨੂੰ ਪੌਸ਼ ਬ੍ਰਾਈਡਲ ਪਾਥ ਇਲਾਕੇ ਵਿੱਚ ਇੱਕ ਘਰ ਵਿੱਚ ਗੋਲੀ ਚੱਲੀ। ਇੱਕ ਪੁਰਸ਼ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਪਰ ਬਾਅਦ ਵਿੱਚ ਉਸ ਦੀ ਹਾਲਤ ਸਥਿਰ ਦੱਸੀ ਗਈ। ਜਿਸ ਘਰ ਵਿੱਚ ਗੋਲੀ ਚੱਲੀ ਉਸ ਦਾ ਇਸ਼ਤਿਹਾਰ ਏਅਰਬੀਐਨਬੀ ਉੱਤੇ ਕਿਰਾਏ ਲਈ ਦਿੱਤਾ ਗਿਆ ਸੀ। ਬਾਅਦ ਵਿੱਚ ਏਅਰਬੀਐਨਬੀ ਨੇ ਇਸ ਘਰ ਨੂੰ ਆਪਣੀ ਲਿਸਟ ਵਿੱਚੋਂ ਕੱਢ ਦਿੱਤਾ। ਸ਼ਨਿੱਚਰਵਾਰ ਨੂੰ ਵੀ ਸ਼ਹਿਰ ਦੇ ਨੌਰਥਵੈਸਟ ਹਿੱਸੇ ਲਈ ਹਿੰਸਕ ਦਿਨ ਰਿਹਾ। ਡਫਰਿਨ ਸਟਰੀਟ ਤੇ ਲਾਰੈਂਸ ਐਵਨਿਊ ਵੈਸਟ ਨੇੜੇ ਦੋ ਵਿਅਕਤੀ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਏ। ਇੱਕ ਗੰਭੀਰ ਜ਼ਖ਼ਮੀ ਹੋਇਆ ਜਦਕਿ ਦੂਜਾ ਮਾਮੂਲੀ ਰੂਪ ਵਿੱਚ ਜ਼ਖ਼ਮੀ ਹੋਇਆ।
ਮੇਅਰ ਜੌਹਨ ਟੋਰੀ ਨੇ ਬਿਆਨ ਜਾਰੀ ਕਰਕੇ ਇੱਕ ਵਾਰੀ ਫਿਰ ਟੋਰਾਂਟੋ ਵਿੱਚ ਹੈਂਡਗੰਨਜ਼ ਉੱਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾ ਬਜਟ ਬਾਰੇ ਨਕਾਰਾਤਮਕ ਰਾਇ ਰੱਖਦੇ ਹਨ ਅੱਧੇ ਤੋਂ ਵੱਧ ਕੈਨੇਡੀਅਨਜ਼ : ਰਿਪੋਰਟ ਵੈਕਸੀਨ ਇੰਜਰੀ ਕੰਪਨਸੇਸ਼ਨ ਫੰਡ ਲਈ ਫੈਡਰਲ ਸਰਕਾਰ ਨੇ ਰਾਖਵੇਂ ਰੱਖੇ 36 ਮਿਲੀਅਨ ਡਾਲਰ ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼