Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਟੋਰਾਂਟੋ/ਜੀਟੀਏ

'ਬੀਚਜ਼ ਜਾਜ਼ ਰੱਨ' ਵਿਚ ਸੰਜੂ ਗੁਪਤਾ ਦੀ ਹਾਫ਼-ਮੈਰਾਥਨ ਇਸ ਸਾਲ ਦੀ 32'ਵੀਂ ਦੌੜ

July 31, 2019 11:18 AM

ਬਰੈਂਪਟਨ, (ਡਾ. ਝੰਡ) -ਮੈਰਾਥਨ ਰੱਨਰ ਸੰਜੂ ਗੁਪਤਾ ਹਰ ਹਫ਼ਤੇ ਕਿਸੇ ਨਾ ਕਿਸੇ ਲੰਮੀ ਦੌੜ ਵਿਚ ਭਾਗ ਲੈਂਦਾ ਹੈ। ਇਹ ਉਸ ਦਾ ਸ਼ੌਕ ਹੈ ਅਤੇ ਇਸ ਨੂੰ ਪੂਰਾ ਕਰਨ ਲਈ ਉਹ ਦੂਰ-ਦੁਰਾਢੇ ਵੀ ਚੱਕਰ ਮਾਰ ਆਉਂਦਾ ਹੈ। ਉਸ ਨੇ ਹੁਣ ਤੀਕ 15 ਫੁੱਲ ਮੈਰਾਥਨਾਂ, 126 ਹਾਫ਼-ਮੈਰਾਥਨਾਂ ਅਤੇ 132 ਦੇ ਲੱਗਭੱਗ 10 ਕਿਲੋਮੀਟਰ ਦੌੜਾਂ ਵਿਚ ਹਿੱਸਾ ਲਿਆ ਹੈ।
ਏਸੇ ਸਿਲਸਿਲੇ ਵਿਚ ਬੀਤੇ ਐਤਵਾਰ 28 ਜੁਲਾਈ ਨੂੰ ਟੋਰਾਂਟੋ ਦੀ ਬੀਚ 'ਤੇ ਹੋਈ 'ਬੀਚਜ਼ ਜਾਜ਼ ਰੱਨ' ਵਿਚ ਉਤਸ਼ਾਹ ਪੂਰਵਕ ਭਾਗ ਹਿਆ। ਬਿੱਬ ਨੰਬਰ 475 ਨਾਲ ਸੰਜੂ ਗੁਪਤਾ ਵੱਲੋਂ ਦੌੜੀ ਗਈ ਇਹ ਹਾਫ਼-ਮੈਰਾਥਨ ਉਸ ਦੀ ਇਸ ਸਾਲ 2019 ਦੀ 32'ਵੀਂ ਦੌੜ ਸੀ। ਇਸ ਵਿਚ ਦੌੜੇ 545 ਦੌੜਾਕਾਂ ਵਿੱਚੋਂ ਸੰਜੂ ਦਾ 430'ਵਾਂ ਨੰਬਰ ਸੀ, ਜਦ ਕਿ 312 ਮਰਦ ਦੌੜਾਕਾਂ ਵਿੱਚੋਂ ਉਹ 266'ਵੇਂ ਸਥਾਨ 'ਤੇ ਸੀ। ਇਨ੍ਹਾਂ ਦੌੜਾਂ ਵਿਚ ਕਿਸੇ ਵੀ ਸਥਾਨ 'ਤੇ ਆਉਣਾ ਉਸ ਦੇ ਲਈ ਏਨਾ ਮਹੱਤਵ-ਪੂਰਵਕ ਨਹੀਂ ਹੈ ਜਿੰਨਾਂ ਉਸ ਦਾ ਇਨ੍ਹਾਂ ਵਿਚ ਹਿੱਸਾ ਜ਼ਰੂਰੀ ਲੈਣਾ ਹੈ। ਇੱਥੇ ਇਹ ਵੀ ਜਿ਼ਕਰਯੋਗ ਹੈ ਕਿ ਸੰਜੂ ਸ਼ੂਗਰ ਦੀ ਬੀਮਾਰੀ 'ਡਾਇਬੇਟੀਜ਼' ਨਾਲ ਪੀੜਤ ਹੈ ਅਤੇ ਇਨ੍ਹਾਂ ਦੌੜਾਂ ਵਿਚ ਸ਼ਾਮਲ ਹੋਣਾ ਉਸ ਨੂੰ ਇਸ ਬੀਮਾਰੀ ਤੋਂ ਕਾਫ਼ੀ ਹੱਦ ਤੀਕ ਰਾਹਤ ਦਿੰਦਾ ਹੈ।
ਬੀ.ਆਰ.ਸੀ.ਰੱਨਰਜ਼ ਕਲੱਬ ਦੀ ਬੀਚਜ਼ ਜਾਜ਼ ਰੱਨ ਇਕ ਸਲਾਨਾ ਸ਼ੁਗਲੀਆ ਦੌੜ ਹੈ ਅਤੇ ਇਸ ਵਿਚ 5 ਕਿਲੋਮੀਟਰ, 10 ਕਿਲੋਮੀਟਰ ਅਤੇ 21 ਕਿਲੋਮੀਟਰ ਹਾਫ਼-ਮੈਰਾਥਨ ਦੌੜਨ ਵਾਲੇ ਭਾਗ ਲੈਂਦੇ ਹਨ। ਇਹ ਦੌੜ ਐਤਵਾਰ ਨੂੰ ਸਵੇਰੇ ਸਵੇਰੇ 7.00 ਵਜੇ ਓਨਟਾਰੀਓ ਲੇਕ ਦੇ ਕਿਨਾਰੇ ਬੀਚ ਤੋਂ ਸ਼ੁਰੂ ਹੋਈ ਅਤੇ ਦੌੜਾਕ ਕੁਈਨ ਸਟਰੀਟ ਦੇ ਪੂਰਬੀ ਪਾਸੇ ਤੋਂ ਹੁੰਦੇ ਹੋਏ ਫਿਰ ਵਾਪਸ ਏਸੇ ਹੀ ਜਗ੍ਹਾ 'ਤੇ ਪਹੁੰਚੇ। ਇਸ ਵਿਚ ਛੋਟੇ, ਵੱਡੇ, ਨੌਜੁਆਨ, ਬਜ਼ੁਰਗ ਹਰੇਕ ਕਿਸਮ ਦੇ ਦੌੜਾਕ ਅਤੇ ਵਾੱਕਰ ਸ਼ਾਮਲ ਸਨ। ਮੌਸਮ ਦਾ ਮਿਜਾਜ਼ ਦਿਨ ਸਮੇਂ ਬਾਹਰ ਭਾਵੇਂ ਕੁਝ ਗਰਮ ਸੀ ਪਰ ਲੇਕ ਦੇ ਕਿਨਾਰਾ ਅਤੇ ਸਵੇਰਾ ਹੋਣ ਕਰਕੇ ਇਹ ਕਾਫ਼ੀ ਖ਼ੁਸ਼ਗੁਆਰ ਹੀ ਮਹਿਸੂਸ ਹੋ ਰਿਹਾ ਸੀ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕੈਫੀਯੇਹ ਪਾਉਣ ਕਾਰਨ ਐਮਪੀਪੀ ਸਾਰਾਹ ਜਾਮਾ ਨੂੰ ਵਿਧਾਨਸਭਾ ਵਿੱਚੋਂ ਬਾਹਰ ਜਾਣ ਦੇ ਸਪੀਕਰ ਨੇ ਦਿੱਤੇ ਹੁਕਮ ਅਪਾਰਟਮੈਂਟ ਵਿੱਚ ਦਾਖਲ ਹੋ ਕੇ ਲੁਟੇਰਿਆਂ ਨੇ ਚਲਾਈ ਗੋਲੀ, 1 ਹਲਾਕ ਰਿਹਾਇਸ਼ੀ ਬਿਲਡਿੰਗ ਵਿੱਚੋਂ ਮਿਲੀ ਵਿਅਕਤੀ ਦੀ ਲਾਸ਼, ਹੋਮੀਸਾਈਡ ਯੂਨਿਟ ਕਰ ਰਹੀ ਹੈ ਜਾਂਚ ਟੀਪੀਏਆਰ ਕਲੱਬ ਦੇ 64 ਮੈਂਬਰਾਂ ਨੇ ਟੀਮ 20 ਅਪ੍ਰੈਲ ਨੂੰ ਚੜ੍ਹੀਆਂ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ਵਿੱਚ ਲਿਆਂਦਾ ਮਤਾ ਦੂਜੀ ਵਾਰੀ ਹੋਇਆ ਫੇਲ੍ਹ ਛਾਪੇਮਾਰੀ ਵਿੱਚ ਪੁਲਿਸ ਨੇ ਬਰਾਮਦ ਕੀਤੇ ਹਥਿਆਰ ਤੇ ਡਰੱਗਜ਼, ਤਿੰਨ ਭਰਾਵਾਂ ਨੂੰ ਕੀਤਾ ਗਿਆ ਚਾਰਜ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ