Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਟੋਰਾਂਟੋ/ਜੀਟੀਏ

ਕੈਸਲਮੋਰ ਸੀਨੀਅਰਜ਼ ਕਲੱਬ ਦੀ ਚੋਣ ਸਰਵਸੰਤੀ ਨਾਲ ਹੋਈ

July 24, 2019 10:16 AM

ਗੁਰਮੇਲ ਸਿੰਘ ਸੱਗੂ ਦੂਜੀ ਵਾਰ ਫਿਰ ਪ੍ਰਧਾਨ ਚੁਣੇ ਗਏ


ਬਰੈਂਪਟਨ: (ਬਾਸੀ ਹਰਚੰਦ): ਬੀਤੇ ਦਿਨੀਂ 13 ਜੁਲਾਈ ਨੂੰ ਕੈਸਲਮੋਰ ਸੀਨੀਅਰਜ਼ ਕਲੱਬ ਦੀ ਮੀਟਿੰਗ ਕਲੱਬ ਦੇ ਪ੍ਰਧਾਨ ਗੁਰਮੇਲ ਸਿੰਘ ਸੱਗੂ ਦੀ ਪ੍ਰਧਾਨਗੀ ਹੇਠ ਗੋਰ ਮੀਡੋ ਲਾਇਬ੍ਰੇਰੀ ਦੇ ਹਾਲ ਵਿਚ ਹੋਈ। ਪਿਛਲੇ ਸਾਲ ਦੇ ਕੰਮਾਂ ਅਤੇ ਆਮਦਨ ਖਰਚ ਦੀ ਰੀਪੋਰਟ ਪੜ੍ਹ ਕੇ ਕਲੱਬ ਦੇ ਮੈਂਬਰਾਂ ਨੂੰ ਸੁਣਾਈ ਗਈ। ਮੈਂਬਰਾਂ ਨੇ ਸਰਵਸੰਤੀ ਨਾਲ ਹੱਥ ਖੜ੍ਹੇ ਕਰਕੇ ਰੀਪੋਰਟ ਪਾਸ ਕਰ ਦਿੱਤੀ। ਇਸ ਉਪਰੰਤ ਪ੍ਰਧਾਂਨ ਨੇ ਨਵੀ ਚੋਣ ਲਈ ਕਾਰਜ ਕਰਨੀ ਭੰਗ ਕਰ ਦਿਤੀ ਮੈਂਬਰਾਂ ਨੂੰ ਅਗਲੀ ਟਰਮ ਵਾਸਤੇ ਪ੍ਰਧਾਨ ਚੁਨਣ ਲਈ ਰਾਹ ਸਾਫ ਕਰ ਦਿਤਾ। ਸਤਵੰਤ ਸਿੰਘ ਬੋਪਾਰਾਏ ਨੇ ਕਲੱਬ ਦੇ ਪਿਛਲੇ ਸਮੇਂ ਵਿੱਚ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਮੈਂਬਰਾਂ ਨੂੰ ਸਰਵਸੰਮਤੀ ਨਾਲ ਪ੍ਰਧਾਨ ਦੀ ਚੋਣ ਕਰਨ ਲਈ ਸਲਾਹ ਦਿਤੀ। ਅਗਲੇ ਦੋ ਸਾਲਾਂ ਦੇ ਲਈ ਪਧ੍ਰਾਨ ਦੀ ਚੋਣ ਕਰਾਉਣ ਲਈ ਰਾਜਿੰਦਰ ਸਿੰਘ ਜੰਡਾ ਨੂੰ ਪ੍ਰਜ਼ਾਈਡਿੰਗ ਅਫਸਰ ਨਿਯੁਕਤ ਕੀਤਾ। ਕੁੱਝ ਵਿਵਾਦਾਂ ਦੇ ਕਾਰਨ ਇਹ ਚੋਣ ਬਰੈਂਪਟਨ ਸਿਟੀ ਦੇ ਰੀਕਰੀਏਸ਼ਨ ਪ੍ਰੋਗਰਾਮ ਦੇ ਨੁਮਾਇੰਦੇ ਬੀਬੀ ਬੀਨੂੰ ਸਰਦਾਕੁਟੀ ਦੀ ਦੇਖ ਰੇਖ ਹੇਠ ਹੋਈ ਤਾਂ ਸਾਰੀ ਚੋਣ ਸਾਫ ਅਤੇ ਸਪੱਸ਼ਟ ਹੋ ਸਕੇ। ਮੀਟਿੰਗ ਵਿੱਚ 137 ਮੈਂਬਰ ਹਾਜ਼ਰ ਸਨ।
ਪ੍ਰਜ਼ਾਇੰਿਗ ਅਫਸਰ ਨੇ ਮੈਂਬਰਾਂ ਨੂੰ ਪਰਧਾਨਗੀ ਦੇ ਅਹੁਦੇ ਲਈ ਨਾ ਪ੍ਰਪੋਜ਼ ਕਰਨ ਲਈ ਕਿਹਾ।ਕਸ਼ਮੀਰਾ ਸਿੰਘ ਦਿਉਲ ਨੇ ਪ੍ਰਧਾਨਗੀ ਦੇ ਅਹੁੱਦੇ ਲਈ ਗੁਰਮੇਲ ਸਿੰਘ ਸੱਗੂ ਦਾ ਨਾ ਮੈਂਬਰਾਂ ਸਾਹਮਣੇ ਰੱਖਿਆ। ਇਸ ਨੂੰ ਜਰਨੈਲ ਸਿੰਘ ਚਾਨਾ ਨੇ ਸੈਕੰਡ ਕੀਤਾ। ਸਿਟੀ ਸਟਾਫ ਅਤੇ ਪਰਜ਼ਾੀਡਿੰਗ ਅਫਸਰ ਨੇ ਮੈਂਬਰਾਂ ਤੋਂ ਦੁਬਾਰਾ ਪੁਸ਼ਟੀ ਕੀਤੀ ਕਿ ਕੋਈ ਹੋਰ ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰ ਹੈ। ਹੋਰ ਕਿਸੇ ਵੀ ਮੈਂਬਰ ਨੇ ਇੱਛਾ ਨਹੀਂ ਜਤਾਈ। ਗੁਰਮੇਲ ਸਿੰਘ ਸੱਗੂ ਨੂੰ ਪ੍ਰਧਾਨ ਬਣਾਉਣ ਵਾਸਤੇ ਸਾਰੇ ਮੈਂਬਰਾਂ ਨੇ ਇੱਕ ਮੱਤ ਹੱਥ ਕੜ੍ਹੇ ਕਰਕੇ ਸਹਿਮਤੀ ਵਿਖਾਈ ਅਤੇ ਪ੍ਰਜ਼ਾਈਡਿੰਗ ਅਫਸਰ ਨੇ ਅਗਲੇ ਟਰਮ ਲਈ ਪ੍ਰਧਾਨ ਚੁਣ ੇ ਜਾਣ ਦਾ ਐਲਾਣ ਕਰ ਦਿਤਾ। ਇਸ ਦੇ ਨਾਲ ਹੀ ਪ੍ਰਧਾਨ ਦੀ ਟਰਮ ਤਿੰਨ ਸਾਲ ਕਰਨ ਲਈ ਸੰਵਿਧਾਨ ਵਿੱਚ ਸੋਧ ਪਾਸ ਕਰ ਦਿਤੀ। ਸਿਟੀ ਨੁਮਾਇੰਦੇ ਨੇ ਇਸ ਦੀ ਪ੍ਰਵਾਨਗੀ ਦੇ ਦਿਤੀ। ਇਸੇ ਤਰਾਂ ਮੀਤ ਪ੍ਰਧਾਨ ਬੀਬੀ ਤ੍ਰਿਪਤਾ ਕੁਮਾਰੀ ਸ਼ਰਮਾ, ਸਕੱਤਰ ਕਸ਼ਮੀਰਾ ਸਿੰਘ ਦਿਉਲ, ਖਜ਼ਾਨਚੀ ਜਰਨੈਲ ਸਿੰਘ ਚਾਨਾ ਥਾਪੇ ਗਏ। ਡਾਇਰੈਕਟਰ ਸੁੱਚਾ ਸਿੰਘ ਅਟਵਾਲ,ਭੁੰਿਦਰ ਸਿੰਘ ਮਾਨਕ, ਬਲਵਿੰਦਰ ਸਿੰਘ ਗਰੇਵਾਲ, ਜਗਜੀਤ ਸਿੰਘ ਲੌਂਗੀਆ,ਬੀਬੀ ਸੁਰਿੰਦਰ ਕੌਰ ਧਾਲੀਵਾਲ ਬੀਬੀ ਅਮਰੀਕ ਕੌਰ ਅਟਵਾਲ ਅਤੇ ਜਗਤਾਰ ਸਿੰਘ ਸੰਧੂ ਚੁਣੇ ਗਏ। ਅੰਤ ਵਿੱਚ ਗੁਰਮੇਲ ਸਿੰਘ ਸੱਗੂ ਨੇ ਸਾਰੇ ਮੈਂਬਰਾਂ ਦਾ ਆਪਣੇ ਵਿੱਚ ਵਿਸ਼ਵਾਸ ਕਰਕੇ ਦੁਬਾਰਾ ਪ੍ਰਧਾਨ ਚੁਣੇ ਜਾਣ ਲਈ ਧੰਨਵਾਦ ਕੀਤਾ ਅਤੇ ਅਗੇ ਤੋਂ ਵੀ ਕਲੱਬ ਦੀ ਜਿੰਮੇਵਾਰੀ ਤਨ ਦੇਹੀ ਨਾਲ ਨਿਭਾਉਣ ਦਾ ਪ੍ਰਣ ਲਿਆ। ਗੁਰਮੇਲ ਸਿੰਘ ਸੱਗੂ ਰੀਟਾਇਰਡ ਹਵਾਈ ਸੈਨਾ ਅਫਸਰ ਹਨ ਅਤੇ ਦਯਾ ਨੰਦ ਮੈਡੀਕਲ ਕਾਲਜ ਲੁਧਿਆਨਾ ਵਿਖੇ ਚੀਫ ਮੈਨੇਜਰ ਦੀਆਂ ਸੇਵਾਵਾਂ ਂਿਨਭਾ ਚੁੱਕੇ ਹਨ। ਉਹਨਾਂ ਦਾ ਫੋਨ 416-648-6706 ਹੈ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕੈਫੀਯੇਹ ਪਾਉਣ ਕਾਰਨ ਐਮਪੀਪੀ ਸਾਰਾਹ ਜਾਮਾ ਨੂੰ ਵਿਧਾਨਸਭਾ ਵਿੱਚੋਂ ਬਾਹਰ ਜਾਣ ਦੇ ਸਪੀਕਰ ਨੇ ਦਿੱਤੇ ਹੁਕਮ ਅਪਾਰਟਮੈਂਟ ਵਿੱਚ ਦਾਖਲ ਹੋ ਕੇ ਲੁਟੇਰਿਆਂ ਨੇ ਚਲਾਈ ਗੋਲੀ, 1 ਹਲਾਕ ਰਿਹਾਇਸ਼ੀ ਬਿਲਡਿੰਗ ਵਿੱਚੋਂ ਮਿਲੀ ਵਿਅਕਤੀ ਦੀ ਲਾਸ਼, ਹੋਮੀਸਾਈਡ ਯੂਨਿਟ ਕਰ ਰਹੀ ਹੈ ਜਾਂਚ ਟੀਪੀਏਆਰ ਕਲੱਬ ਦੇ 64 ਮੈਂਬਰਾਂ ਨੇ ਟੀਮ 20 ਅਪ੍ਰੈਲ ਨੂੰ ਚੜ੍ਹੀਆਂ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ਵਿੱਚ ਲਿਆਂਦਾ ਮਤਾ ਦੂਜੀ ਵਾਰੀ ਹੋਇਆ ਫੇਲ੍ਹ ਛਾਪੇਮਾਰੀ ਵਿੱਚ ਪੁਲਿਸ ਨੇ ਬਰਾਮਦ ਕੀਤੇ ਹਥਿਆਰ ਤੇ ਡਰੱਗਜ਼, ਤਿੰਨ ਭਰਾਵਾਂ ਨੂੰ ਕੀਤਾ ਗਿਆ ਚਾਰਜ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ