Welcome to Canadian Punjabi Post
Follow us on

12

December 2019
ਕੈਨੇਡਾ

ਚਾਈਲਡ ਕੇਅਰ ਸਪੇਸਿਜ਼ ਲਈ ਫੰਡ ਤਲਾਸ਼ਣ ਵਾਸਤੇ ਸਿਟੀ ਉੱਤੇ ਦਬਾਅ ਪਾ ਰਹੀ ਹੈ ਪ੍ਰਵਿੰਸ : ਟੋਰੀ

July 17, 2019 09:42 AM

ਟੋਰਾਂਟੋ, 16 ਜੁਲਾਈ (ਪੋਸਟ ਬਿਊਰੋ) : ਟੋਰਾਂਟੋ ਦੇ ਮੇਅਰ ਜੌਹਨ ਟੋਰੀ ਨੇ ਮੰਗਲਵਾਰ ਨੂੰ ਪ੍ਰੀਮੀਅਰ ਡੱਗ ਫੋਰਡ ਦੀ ਸਰਕਾਰ ਉੱਤੇ ਵਰ੍ਹਦਿਆਂ ਆਖਿਆ ਕਿ ਨਵੀਆਂ ਕਟੌਤੀਆਂ ਨਾਲ 3,000 ਤੋਂ ਵੀ ਵੱਧ ਚਾਈਲਡ ਕੇਅਰ ਸਪੇਸਿਜ਼ ਖਤਰੇ ਵਿੱਚ ਪੈ ਜਾਣਗੀਆਂ। ਉਨ੍ਹਾਂ ਇਹ ਵੀ ਆਖਿਆ ਕਿ ਪ੍ਰੋਵਿੰਸ ਗਲਤ ਦਿਸ਼ਾ ਵੱਲ ਵੱਧ ਰਹੀ ਹੈ।
ਸਿਟੀ ਸਟਾਫ ਦੀ ਰਿਪੋਰਟ ਮੁਤਾਬਕ ਸਾਬਕਾ ਲਿਬਰਲ ਸਰਕਾਰ ਸਮੇਂ ਇਹ ਵਾਅਦਾ ਕੀਤਾ ਗਿਆ ਸੀ ਕਿ 51 ਨਵੇਂ ਸਕੂਲ ਆਧਾਰਿਤ ਡੇਅਕੇਅਰਜ਼ ਦੇ ਨਿਰਮਾਣ ਤੋਂ ਬਾਅਦ ਪ੍ਰੋਵਿੰਸ ਵੱਲੋਂ ਉਨ੍ਹਾਂ ਦੀ ਆਪਰੇਟਿੰਗ ਕੌਸਟ ਨਹੀਂ ਦਿੱਤੀ ਜਾਵੇਗੀ। ਕਾਉਂਸਲਰ ਮਾਈਕ ਲੇਯਟਨ ਨੇ ਆਖਿਆ ਕਿ ਪ੍ਰੀਮੀਅਰ ਫੋਰਡ ਚੁੱਪ ਚਪੀਤਿਆਂ ਹੀ ਅਜਿਹੀਆਂ ਕਟੌਤੀਆਂ ਕਰਨ ਦੀ ਕੋਸਿ਼ਸ਼ ਕਰ ਰਹੇ ਹਨ ਤੇ ਉਨ੍ਹਾਂ ਨੂੰ ਇਹ ਆਸ ਵੀ ਹੈ ਕਿ ਇਸ ਗੱਲ ਦਾ ਕੋਈ ਨੋਟਿਸ ਨਹੀਂ ਲਵੇਗਾ। ਪਰ ਇਨ੍ਹਾਂ ਥਾਂਵਾਂ ਉੱਤੇ ਆਪਣੇ ਬੱਚੇ ਛੱਡਣ ਵਾਲੇ ਮਾਪਿਆਂ ਲਈ ਇਹ ਸਹੀ ਨਹੀਂ ਹੈ।
ਸਿੱਖਿਆ ਮੰਤਰਾਲੇ ਵੱਲੋਂ ਸਿਟੀ ਨੂੰ ਇਸ ਗੱਲ ਦੀ ਪੁਸ਼ਟੀ ਕਰਨ ਲਈ ਆਖਿਆ ਗਿਆ ਸੀ ਕਿ ਸੈਂਟਰਜ਼ ਲਈ ਉਹ ਸਾਲ ਦੇ 35 ਮਿਲੀਅਨ ਡਾਲਰ ਖਰਚ ਕਰਨ ਦੀ ਹਾਮੀ ਭਰਨ। ਇਹ ਵੀ ਸਪਸ਼ਟ ਕੀਤਾ ਗਿਆ ਸੀ ਕਿ ਇਹ ਪ੍ਰੋਜੈਕਟ ਉਸ ਸੂਰਤ ਵਿੱਚ ਅੱਗੇ ਨਹੀਂ ਵੱਧ ਸਕਦੇ ਜੇ ਅਗਸਤ ਦੇ ਅੰਤ ਤੱਕ ਇਸ ਰਕਮ ਬਾਰੇ ਵਚਨਬੱਧਤਾ ਨਹੀਂ ਪ੍ਰਗਟਾਈ ਜਾਂਦੀ। ਸਿਟੀ ਪਹਿਲਾਂ ਹੀ ਆਪਣਾ 2019 ਦਾ ਬਜਟ ਪਾਸ ਕਰ ਚੁੱਕੀ ਹੈ ਤੇ ਸਟਾਫ ਦਾ ਕਹਿਣਾ ਹੈ ਕਿ ਮੌਜੂਦਾ ਵਿੱਤੀ ਹਾਲਾਤ ਵਿੱਚ ਉਹ ਇਸ ਫੰਡਿੰਗ ਬਾਰੇ ਕੋਈ ਵਾਅਦਾ ਨਹੀਂ ਕਰ ਸਕਦੇ।
ਟੋਰਾਂਟੋ ਦੇ ਮੇਅਰ ਜੌਹਨ ਟੋਰੀ ਦਾ ਕਹਿਣਾ ਹੈ ਕਿ ਪ੍ਰੋਵਿੰਸ ਗਲਤ ਯੋਜਨਾਬੰਦੀ ਨਾਲ ਸਾਡੇ ਉੱਤੇ ਦਬਾਅ ਬਣਾਉਣ ਦੀ ਕੋਸਿ਼ਸ਼ ਕਰ ਰਹੀ ਹੈ ਜੋ ਕਿ ਗਲਤ ਹੈ। ਕਾਉਂਸਲਰ ਜੋਈ ਕ੍ਰੈਸੀ ਨੇ ਆਖਿਆ ਕਿ ਇਹ ਪ੍ਰੋਵਿੰਸ ਚੀਜ਼ਾਂ ਨੂੰ ਹੋਰ ਬਦਤਰ ਕਰ ਰਹੀ ਹੈ। ਸਾਡੇ ਮਾਪਿਆਂ, ਬੱਚਿਆਂ ਤੇ ਸਿਟੀ ਲਈ ਸੱਭ ਕੁੱਝ ਹੋਰ ਨਿੱਘਰਦਾ ਜਾ ਰਿਹਾ ਹੈ। ਇਸ ਦੌਰਾਨ ਐਮਪੀਪੀ ਸਟੈਨ ਚੋਅ ਨੇ ਆਖਿਆ ਕਿ ਚਾਈਲਡ ਕੇਅਰ ਵਿੱਚ ਇਹ ਤਬਦੀਲੀਆਂ ਕੋਈ ਕਟੌਤੀ ਨਹੀਂ ਹਨ। ਉਨ੍ਹਾਂ ਆਖਿਆ ਕਿ ਪ੍ਰੋਵਿੰਸ ਚਾਈਲਡ ਕੇਅਰ ਲਈ ਟੈਕਸ ਕ੍ਰੈਡਿਟ ਦੇਣ ਬਾਰੇ ਵੀ ਵਿਚਾਰ ਕਰ ਰਹੀ ਹੈ, ਜਿਸ ਨਾਲ ਮਾਪੇ ਬਦਲਵੀਂ ਕੇਅਰ, ਜਿਵੇਂ ਕਿ ਨੈਨੀਜ਼ ਜਾਂ ਬੇਬੀਸਿਟਰਜ਼, ਬਾਰੇ ਮਨ ਬਣਾ ਸਕਣਗੇ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਟਰੰਪ ਨੇ ਟਰੂਡੋ ਨੂੰ ਦੱਸਿਆ ਦੋਮੂੰਹਾ, ਟਰੂਡੋ ਨੇ ਆਪਣੀਆਂ ਟਿੱਪਣੀਆਂ ਲਈ ਨਹੀਂ ਮੰਗੀ ਮੁਆਫੀ
ਟਰੰਪ ਨੇ ਚੋਣਾਂ ਜਿੱਤਣ ਲਈ ਟਰੂਡੋ ਨੂੰ ਦਿੱਤੀ ਵਧਾਈ
ਕੈਨੇਡਾ ਦੇ ਅੰਦਰੋਂ ਹੀ ਆਰਜ਼ੀ ਤੇ ਪਰਮਾਨੈਂਟ ਰੈਜ਼ੀਡੈਂਟ ਸਟੇਟਸ ਲਈ ਅਪਲਾਈ ਕਰ ਸਕਣਗੇ ਵਿਦੇਸ਼ੀ ਨਾਗਰਿਕ
ਯਾਦਗਾਰੀ ਹੋ ਨਿੱਬੜਿਆ ਵਿਲੀਅਮ ਓਸਲਰ ਹੈਲਥ ਸਿਸਟਮ ਲਈ ਆਯੋਜਿਤ ਅੱਠਵਾਂ ਗਾਲਾ ਬੈਨੇਫਿਟ ਕੰਸਰਟ
ਜਾਨਵਰਾਂ ਦੇ ਅਧਿਕਾਰਾਂ ਦੀ ਰਾਖੀ ਕਰਨ ਵਾਲਿਆਂ ਤੋਂ ਕਿਸਾਨਾਂ ਦੀ ਹਿਫਾਜ਼ਤ ਲਈ ਪੀਸੀ ਸਰਕਾਰ ਵੱਲੋਂ ਬਿੱਲ ਪੇਸ਼
ਨਾਟੋ ਸਿਖਰ ਵਾਰਤਾ ਦੌਰਾਨ ਟਰੰਪ ਨਾਲ ਮੁਲਾਕਾਤ ਕਰਨਗੇ ਟਰੂਡੋ
ਨਾਟੋ ਦੇ ਭਵਿੱਖ ਬਾਰੇ ਹੋਣ ਜਾ ਰਹੀ ਸਿਖਰ ਵਾਰਤਾ ਵਿੱਚ ਹਿੱਸਾ ਲੈਣਗੇ ਟਰੂਡੋ
ਫਾਰਮਾਕੇਅਰ ਪਲੈਨ ਲਾਗੂ ਕਰਨ ਤੋਂ ਪਹਿਲਾਂ ਹੈਲਥ ਕੇਅਰ ਵਿੱਚ ਸੁਧਾਰ ਚਾਹੁੰਦੇ ਹਨ ਪ੍ਰੀਮੀਅਰਜ਼
ਕਿੰਗਸਟਨ ਵਿੱਚ 30 ਗੱਡੀਆਂ ਆਪਸ ਵਿੱਚ ਟਕਰਾਈਆਂ, ਇੱਕ ਹਲਾਕ, ਕਈ ਹੋਰ ਜ਼ਖ਼ਮੀ
ਓਨਟਾਰੀਓ, ਸਸਕੈਚਵਨ ਤੇ ਨਿਊ ਬਰੰਜ਼ਵਿੱਕ ਦੇ ਪ੍ਰੀਮੀਅਰਜ਼ ਨਿੱਕੇ ਨਿਊਕਲੀਅਰ ਰਿਐਕਟਰਜ਼ ਵਿਕਸਤ ਕਰਨ ਲਈ ਵਚਨਬੱਧ