Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਨਜਰਰੀਆ

ਕਹਿਣੀ ਅਤੇ ਕਰਨੀ 'ਚ ਫਰਕ

July 15, 2019 11:22 AM

-ਕੇ. ਨਰਿੰਦਰ ਸਿੰਘ
ਪਿਛਲੀ 26 ਜੂਨ ਨੂੰ ਇੰਦੌਰ ਦੇ ਵਿਧਾਇਕ ਆਕਾਸ਼ ਵਿਜੇਵਰਗੀਯ ਨੇ ਨਗਰ ਨਿਗਮ ਅਧਿਕਾਰੀ ਧੀਰੇਂਦਰ ਸਿੰਘ ਵੈਸ਼ਯ ਦੀ ਕ੍ਰਿਕਟ ਬੈਟ ਨਾਲ ਕੁੱਟਮਾਰ ਕੀਤੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਧਾਇਕ ਦੀ ਨਿੰਦਾ ਕੀਤੀ ਤੇ ਗੁੱਸਾ ਜ਼ਾਹਰ ਕੀਤਾ। ਵਿਧਾਇਕ ਆਕਾਸ਼ ਵਿਜੇਵਰਗੀਯ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕੌਮੀ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਯ ਦਾ ਪੁੱਤਰ ਹੈ। ਭਾਜਪਾ ਪਾਰਲੀਮੈਂਟਰੀ ਪਾਰਟੀ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਇਸ ਤਰ੍ਹਾਂ ਦਾ ਵਿਹਾਰ ਸਵੀਕਾਰ ਕਰਨ ਯੋਗ ਨਹੀਂ ਅਤੇ ਜੋ ਲੋਕ ਇਸ ਵਿਹਾਰ ਨੂੰ ਉਤਸ਼ਾਹਿਤ ਕਰਦੇ ਹਨ, ਉਨ੍ਹਾਂ ਨੂੰ ਪਾਰਟੀ ਤੋਂ ਬਾਹਰ ਕੀਤਾ ਜਾਣਾ ਚਾਹੀਦਾ ਹੈ। ਇਹੀ ਨਹੀਂ, ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਲਈ ਇਸ ਗੱਲ ਦਾ ਕੋਈ ਮਤਲਬ ਨਹੀਂ ਕਿ ਇਸ ਘਟਨਾ 'ਚ ਕਿਸ ਵਿਅਕਤੀ ਦਾ ਬੇਟਾ ਸ਼ਾਮਲ ਹੈ। ਇਹ ਗੈਰ ਜ਼ਰੂਰੀ ਅਤੇ ਨਾ ਸਵੀਕਾਰ ਕਰਨ ਯੋਗ ਹੈ। ਮੋਦੀ ਨੇ ਉਨ੍ਹਾਂ ਲੋਕਾਂ ਨੂੰ ਵੀ ਲੰਮੇ ਹੱਥੀਂ ਲਿਆ, ਜੋ ਆਕਾਸ਼ ਦੇ ਜੇਲ ਤੋਂ ਛੁੱਟਣ ਪਿੱਛੋਂ ਉਨ੍ਹਾਂ ਦੇ ਸਵਾਗਤ ਲਈ ਗਏ ਅਤੇ ਫਾਇਰਿੰਗ ਕੀਤੀ ਸੀ। ਮੋਦੀ ਨੇ ਅਜਿਹੇ ਲੋਕਾਂ ਨੂੰ ਪਾਰਟੀ 'ਚੋਂ ਬਾਹਰ ਕੀਤੇ ਜਾਣ ਦੀ ਦਲੀਲ ਦਿੱਤੀ।
ਉਪਰਲੇ ਤੌਰ 'ਤੇ ਪ੍ਰਧਾਨ ਮੰਤਰੀ ਦੀ ਗੱਲ ਬਿਲਕੁਲ ਵਾਜਬ ਹੈ ਅਤੇ ਉਨ੍ਹਾਂ ਦੇ ਉਪਰੋਕਤ ਬਿਆਨ 'ਚ ਕੋਈ ਖੋਟ ਨਜ਼ਰ ਨਹੀਂ ਆ ਰਹੀ, ਤਦ ਕੀ ਸਾਨੂੰ ਮੰਨ ਲੈਣਾ ਚਾਹੀਦਾ ਹੈ ਕਿ ਮੋਦੀ ਜੋ ਕਹਿ ਰਹੇ ਹਨ, ਉਹ ਹੀ ਉਨ੍ਹਾਂ ਦੀ ਮਨਸ਼ਾ ਵੀ ਹੈ? ਕਿਸੇ ਵੀ ਵਿਅਕਤੀ ਦੀ ਮਨਸਾ ਦਾ ਉਚਿਤ ਜਾਇਜ਼ਾ ਉਸ ਦੀ ਕਥਨੀ ਅਤੇ ਉਸ ਕਥਨੀ ਅਨੁਸਾਰ ਉਸ ਦੇ ਆਚਰਣ ਅਤੇ ਵਿਹਾਰ 'ਚ ਇਕਰੂਪਤਾ ਨਾਲ ਹੀ ਲਿਆ ਜਾ ਸਕਦਾ ਹੈ। ਇਸ ਲਈ ਨਰਿੰਦਰ ਮੋਦੀ ਦੇ ਬਿਆਨ ਦੀ ਅਸਲੀਅਤ ਦਾ ਪਤਾ ਉਨ੍ਹਾਂ ਦੇ ਕਾਰਜ ਵਿਹਾਰ ਤੋਂ ਲਾਇਆ ਜਾਣਾ ਚਾਹੀਦਾ ਹੈ। ਉਂਝ ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਮੋਦੀ ਨੇ ਆਪਣੇ ਪਾਰਲੀਮੈਂਟ ਮੈਂਬਰਾਂ, ਨੇਤਾਵਾਂ ਦੇ ਵਤੀਰੇ ਬਾਰੇ ਇਹ ਰੁਖ ਧਾਰਨ ਕੀਤਾ ਹੋਵੇ।
ਇਸ ਤੋਂ ਪਹਿਲਾਂ ਵੀ ਅਨੇਕ ਮੌਕਿਆਂ 'ਤੇ ਉਨ੍ਹਾਂ ਨੇ ਇਹੋ ਜਿਹੀਆਂ ਗੱਲਾਂ ਕਹੀਆਂ ਹਨ। ਯਾਦ ਕਰੋ, ਚੋਣਾਂ ਦੌਰਾਨ ਉਨ੍ਹਾਂ ਨੇ ਸਾਧਵੀ ਪ੍ਰੱਗਿਆ ਠਾਕੁਰ ਬਾਰੇ ਵੀ ਏਦਾਂ ਦਾ ਬਿਆਨ ਦਿੱਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਉਹ ਪ੍ਰੱਗਿਆ ਸਿੰਘ ਨੂੰ ਕਦੇ ਮੁਆਫ ਨਹੀਂ ਕਰਨਗੇ। ਗਊ ਰੱਖਿਅਕਾਂ ਦੀ ਗੁੰਡਾਗਰਦੀ ਨੂੰ ਵੀ ਉਨ੍ਹਾਂ ਅਣਉਚਿਤ ਕਿਹਾ ਸੀ, ਪਰ ਪਾਰਟੀ ਦੇ ਕਿਸੇ ਵੀ ਪਾਰਲੀਮੈਂਟ ਮੈਂਬਰ, ਵਿਧਾਇਕ ਜਾਂ ਨੇਤਾ ਉੱਤੇ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ। ਭਾਜਪਾ ਵਿੱਚ ਅਜਿਹੇ ਅਨੇਕ ਪਾਰਲੀਮੈਂਟ ਮੈਂਬਰਾਂ ਤੇ ਉਨ੍ਹਾਂ ਦੇ ਸਮਰਥਕਾਂ ਦੀ ਭਾਰੀ ਭੀੜ ਹੈ, ਜੋ ਵਿਰੋਧੀਆਂ ਦੀ ਗਾਲੀ ਗਲੋਚ ਅਤੇ ਕੁੱਟਮਾਰ ਕਰਦੇ ਹਨ। ਅੱਜ ਪ੍ਰੱਗਿਆ ਸਿੰਘ ਪਾਰਲੀਮੈਂਟ ਮੈਂਬਰ ਹੈ ਤੇ ਮੋਦੀ ਜੀ ਦੇ ਨਾਲ ਓਥੇ ਬੈਠਦੀ ਹੈ। ਚੋਣਾਂ ਤੋਂ ਬਾਅਦ ਮੋਦੀ ਜੀ ਦੀ ਜ਼ੁਬਾਨ ਬੰਦ ਹੈ ਅਤੇ ਉਹ ਇਸ ਤਰ੍ਹਾਂ ਵਿਹਾਰ ਕਰਦੇ ਹਨ, ਜਿਵੇਂ ਉਨ੍ਹਾਂ ਨੂੰ ਯਾਦ ਹੀ ਨਹੀਂ ਕਿ ਪ੍ਰੱਗਿਆ ਸਿੰਘ ਨੇ ਹੇਮੰਤ ਕਰਕਰੇ ਦੀ ਗੈਰ ਜ਼ਰੂਰੀ ਨਿੰਦਾ ਕਰਕੇ ਇਕ ਸ਼ਹੀਦ ਦੀ ਸ਼ਾਨ ਨੂੰ ਵੱਟਾ ਲਾਉਣ ਦਾ ਕੰਮ ਕੀਤਾ ਸੀ। ਗਊ ਰੱਖਿਅਕਾਂ ਦੀ ਗੁੰਡਾਗਰਦੀ ਅੱਜ ਵੀ ਜਿਉਂ ਦੀ ਤਿਉਂ ਬਰਕਰਾਰ ਹੈ।
ਆਏ ਦਿਨ ਭਾਜਪਾ ਸਮਰਥਕ ਭੀੜ ਵੱਲੋਂ ਦੇਸ਼ ਦੇ ਨਾਗਰਿਕਾਂ ਨੂੰ ਕੁੱਟ ਕੇ ਮਾਰਿਆ ਜਾਂਦਾ ਹੈ। ਇਹ ਜਾਣਨ ਲਈ ਕਿਸੇ ਖੋਜ ਦੀ ਜ਼ਰੂਰਤ ਨਹੀਂ ਕਿ ਮੋਦੀ ਦੇ ਸੱਤਾ 'ਚ ਆਉਣ ਪਿੱਛੋਂ ਘੱਟਗਿਣਤੀਆਂ ਵਿਰੁੱਧ ਅਪਰਾਧ ਕਰਨ ਵਾਲਿਆਂ ਨੂੰ ਸਜ਼ਾ ਬੜੀ ਮੁਸ਼ਕਲ ਮਿਲਦੀ ਹੈ, ਜਾਂ ਮਿਲਦੀ ਹੀ ਨਹੀਂ। ਭਾਜਪਾ ਦੀ ਭੀੜ ਬੜੇ ਸਕੂਨ ਨਾਲ ਆਪਣੇ ਕਥਿਤ ਵਿਰੋਧੀਆਂ ਦੇ ਕਤਲ ਕਰਕੇ ਬਚ ਜਾਂਦੀ ਹੈ। ਆਕਾਸ਼ ਵਿਜੇਵਰਗੀਯ ਦੀ ਵਿਰੁੱਧ ਵੀ ਮੋਦੀ ਤੇ ਉਨ੍ਹਾਂ ਦੀ ਪਾਰਟੀ ਨੇ ਕੋਈ ਕਦਮ ਨਹੀਂ ਚੁੱਕਿਆ। ਕੌਣ ਨਹੀਂ ਜਾਣਦਾ ਕਿ ਆਕਾਸ਼ ਦਾ ਪਿਤਾ ਕੈਲਾਸ਼ ਵਿਜੇਵਰਗੀਯ ਵੀ ਆਪਣੇ ਭੜਕਾਊ ਬਿਆਨਾਂ ਅਤੇ ਬੇਕਾਬੂ ਵਤੀਰੇ ਲਈ ਪ੍ਰਸਿੱਧ ਰਿਹਾ ਹੈ, ਪਰ ਅੱਜ ਤੱਕ ਅਜਿਹੇ ਲੋਕਾਂ ਵਿਰੁੱਧ ਭਾਜਪਾ ਲੀਡਰਸ਼ਿਪ ਨੇ ਕੋਈ ਕਦਮ ਨਹੀਂ ਚੁੱਕਿਆ। ਇਸ ਦੇ ਉਲਟ ਕਈ ਵਾਰ ਅਜਿਹੇ ਕਾਰਿਆਂ ਅਤੇ ਬਿਆਨਾਂ ਦਾ ਨਾ ਸਿਰਫ ਬੇਸ਼ਰਮੀ ਨਾਲ ਬਚਾਅ ਕੀਤਾ ਜਾਂਦਾ ਰਿਹਾ, ਸਗੋਂ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਰਿਹਾ। ਆਕਾਸ਼ ਦਾ ਢੀਠਪੁਣਾ ਏਨਾ ਹੈ ਕਿ ਮੋਦੀ ਦੇ ਬਿਆਨ ਦੇ ਬਾਵਜੂਦ ਉਸ ਨੇ ਆਪਣੇ ਕੀਤੇ 'ਤੇ ਦੁੱਖ ਨਹੀਂ ਪ੍ਰਗਟਾਇਆ, ਸਗੋਂ ਲਗਾਤਾਰ ਆਪਣੇ ਵਤੀਰੇ ਨੂੰ ਸਹੀ ਸਾਬਤ ਕਰਨ 'ਚ ਜੁਟਿਆ ਹੈ। ਉਸ ਦੇ ਸਮਰਥਕ ਵੀ ਉਸ ਨੂੰ ਪਾਕ ਸਾਫ ਮੰਨਦੇ ਹਨ, ਉਸ ਦੇ ਜੇਲ 'ਚੋਂ ਰਿਹਾਅ ਹੋਣ ਤੋਂ ਬਾਅਦ ਫਾਇਰਿੰਗ ਕਰਨਾ ਵੀ ਆਪਣਾ ਫਰਜ਼ ਸਮਝਦੇ ਹਨ। ਸੱਚ ਇਹ ਹੈ ਕਿ ਪੂਰਾ ਸੰਘ ਪਰਵਾਰ ਅਜਿਹੀਆਂ ਘਟਨਾਵਾਂ ਨੂੰ ਵਾਜਬ ਦੱਸਦਾ ਹੈ ਅਤੇ ਉਨ੍ਹਾਂ ਦਾ ਸਮਰਥਨ ਵੀ ਕਰਦਾ ਰਿਹਾ ਹੈ। ਇਸ ਹਾਲਤ ਵਿੱਚ ਜੇ ਕੋਈ ਕਹਿੰਦਾ ਹੈ ਕਿ ਮੋਦੀ ਦਾ ਇਹ ਬਿਆਨ ਵੀ ਇਕ ਜੁਮਲਾ ਹੈ, ਤਾਂ ਉਸ ਨੂੰ ਕਿਵੇਂ ਗਲਤ ਕਰਾਰ ਦਿੱਤਾ ਜਾ ਸਕਦਾ ਹੈ? ਇਸ ਸਵਾਲ ਨੂੰ ਕਿਵੇਂ ਅਣਡਿੱਠ ਕੀਤਾ ਜਾ ਸਕਦਾ ਹੈ ਕਿ ਕਿਉਂ ਮੋਦੀ ਦੇ ਵਾਰ-ਵਾਰ ਨਸੀਹਤ ਦੇਣ ਦੇ ਬਾਵਜੂਦ ਅੱਜ ਤੱਕ ਪਾਰਟੀ ਦੇ ਕਿਸੇ ਨੇਤਾ ਵਿਰੁੱਧ ਕੋਈ ਕਾਰਵਾਈ ਨਹੀਂ ਹੋਈ? ਜ਼ਾਹਿਰ ਹੈ ਕਿ ਮੋਦੀ ਦੀ ਕਥਨੀ ਅਤੇ ਕਰਨੀ 'ਚ ਤਾਲਮੇਲ ਨਹੀਂ ਹੈ। ਉਨ੍ਹਾਂ ਦੀ ਕਹਿਣੀ ਸਿਰਫ ਕਹਿਣੀ ਲਈ ਹੁੰਦੀ ਹੈ ਤਾਂ ਕਿ ਉਨ੍ਹਾਂ 'ਤੇ ਉਂਗਲੀ ਨਾ ਉਠੇ।
ਮੋਦੀ ਆਰਾਮ ਨਾਲ ਕਹਿ ਸਕਦੇ ਹਨ ਕਿ ਉਨ੍ਹਾਂ ਨੇ ਅਜਿਹੇ ਕਾਰੇ ਕਰਨ ਵਾਲਿਆਂ ਵਿਰੁੱਧ ਗੁੱਸਾ ਜ਼ਾਹਰ ਕੀਤਾ ਸੀ, ਪਾਰਟੀ ਕੋਈ ਕਦਮ ਨਹੀਂ ਚੁੱਕਦੀ ਤਾਂ ਉਹ ਕੀ ਕਰ ਸਕਦੇ ਹਨ, ਪਰ ਉਨ੍ਹਾਂ ਦੀ ਇਹ ਮਾਸੂਮੀਅਤ ਜ਼ਿੰਦਗੀਆਂ ਨਿਗਲਦੀ ਜਾ ਰਹੀ ਹੈ। ਇਹ ਕਿਵੇਂ ਸੰਭਵ ਹੈ ਕਿ ਮੋਦੀ ਆਪਣੇ ਦਲ ਦੇ ਕਿਸੇ ਪਾਰਲੀਮੈਂਟਮੈਂਬਰ, ਵਿਧਾਇਕ ਜਾਂ ਨੇਤਾ ਦੇ ਵਿਰੁੱਧ ਕਾਰਵਾਈ ਕਰਨਾ ਚਾਹੁਣ ਅਤੇ ਕਰ ਨਾ ਸਕਣ। ਇਹ ਸੋਚਣਾ ਸਿਰਫ ਆਪਣੇ ਆਪ ਨੂੰ ਧੋਖੇ ਵਿੱਚ ਰੱਖਣਾ ਹੈ। ਦੇਸ਼ ਦਾ ਬੱਚਾ-ਬੱਚਾ ਜਾਣਦਾ ਹੈ ਕਿ ਅੱਜ ਭਾਜਪਾ 'ਚ ਉਹੀ ਹੁੰਦਾ ਹੈ, ਜੋ ਮੋਦੀ ਤੇ ਸ਼ਾਹ ਚਾਹੁੰਦੇ ਹਨ। ਜੇ ਮੋਦੀ ਦੀ ਮਨਸ਼ਾ ਅਸਲ 'ਚ ਆਕਾਸ਼ ਵਰਗੇ ਅਨਸਰਾਂ ਵਿਰੁੱਧ ਕਾਰਵਾਈ ਕਰਨ ਦੀ ਹੁੰਦੀ ਤਾਂ ਕੋਈ ਕਾਰਨ ਨਹੀਂ ਕਿ ਉਸ ਵਿਰੁੱਧ ਕਾਰਵਾਈ ਨਾ ਹੁੰਦੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਸਲੀ ਮਨਸ਼ਾ ਇਹ ਹੈ ਕਿ ਸੱਪ ਵੀ ਮਰ ਜਾਵੇ ਅਤੇ ਲਾਠੀ ਵੀ ਨਾ ਟੁੱਟੇ। ਉਹ ਸਿਰਫ ਇੰਨਾ ਚਾਹੁੰਦੇ ਹਨ ਕਿ ਉਨ੍ਹਾਂ ਵੱਲ ਉਂਗਲੀ ਨਾ ਉਠੇ ਅਤੇ ਲੋਕ ਉਨ੍ਹਾਂ ਨੂੰ ਗਲਤ ਨਾ ਕਰਾਰ ਦੇਣ। ਦੂਜੇ ਪਾਸੇ ਕੋਈ ਕਾਰਵਾਈ ਨਾ ਕਰਕੇ ਉਹ ਆਪਣੇ ਨੇਤਾਵਾਂ ਸਮੇਤ ਆਪਣੇ ਕੇਡਰ ਅਤੇ ਸਮਰਥਕਾਂ ਨੂੰ ਇਹ ਸੰਦੇਸ਼ ਦੇਣ 'ਚ ਵੀ ਕਾਮਯਾਬ ਹਨ ਕਿ ਉਹ ਆਪਣਾ ਕੰਮ ਕਰਦੇ ਰਹਿਣ, ਉਨ੍ਹਾਂ ਦੀ ਕਥਨੀ-ਕਰਨੀ ਦਾ ਭੇਦ ਲੋਕਤੰਤਰ ਲਈ ਕੁਝ ਸੰਕੇਤ ਦੇ ਰਿਹਾ ਹੈ।
ਪਿਛਲੇ ਪੰਜ ਸਾਲਾਂ ਤੋਂ ਉਨ੍ਹਾਂ ਦੀ ਪਾਰਟੀ ਦੇ ਨੇਤਾਵਾਂ ਨੇ ਪਤਾ ਨਹੀਂ ਕਿੰਨੇ ਮੰਦਭਾਗੇ ਬਿਆਨ ਦਿੱਤੇ ਪਰ ਅੱਜ ਤੱਕ ਇਕ ਦੇ ਵੀ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਲਈ ਸਾਨੂੰ ਭੁਲੇਖੇ ਵਿੱਚ ਨਹੀਂ ਰਹਿਣਾ ਚਾਹੀਦਾ ਕਿ ਮੋਦੀ ਅਸਲ 'ਚ ਆਪਣੇ ਨੇਤਾਵਾਂ ਦੇ ਕੁਬੋਲ ਨੂੰ ਕੰਟਰੋਲ ਕਰਨ ਦਾ ਕੋਈ ਯਤਨ ਕਰ ਰਹੇ ਹਨ ਜਾਂ ਕਰਨਗੇ। ਪ੍ਰਧਾਨ ਮੰਤਰੀ ਨੂੰ ਇੰਨਾ ਸਮਝਣਾ ਚਾਹੀਦਾ ਹੈ ਕਿ ਕਹਿਣੀ-ਕਰਨੀ ਦਾ ਦਾ ਫਰਕ ਦੇਸ਼ 'ਤੇ ਭਾਰੀ ਪੈ ਸਕਦਾ ਹੈ। ਜੇ ਇਸ ਪ੍ਰਵਿਰਤੀ 'ਤੇ ਰੋਕ ਨਾ ਲੱਗੀ ਤਾਂ ਦਲਾਂ ਦੀ ਭਰੋਸੇਯੋਗਤਾ ਖਤਮ ਹੋ ਜਾਵੇਗੀ, ਕਿਉਂਕਿ ਉਦੋਂ ਤੱਕ ਇਹ ਇਕ ਸੰਸਕ੍ਰਿਤੀ ਬਣ ਜਾਵੇਗੀ, ਜਿਥੇ ਬੋਲਬਾਲਾ ਉਸ ਦਾ ਹੋਵੇਗਾ, ਜਿਸ ਦੀ ਕਹਿਣੀ ਅਤੇ ਕਰਨੀ 'ਚ ਸਭ ਤੋਂ ਵੱਧ ਫਰਕ ਹੋਵੇਗਾ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’