Welcome to Canadian Punjabi Post
Follow us on

18

October 2019
ਕੈਨੇਡਾ

ਫੈਡਰਲ ਚੋਣਾਂ ਵਿੱਚ ਵਿਦੇਸ਼ੀ ਦਖਲ ਨੂੰ ਸੱਦਾ ਦੇ ਰਹੇ ਹਨ ਮੈਕੈਲਮ : ਸ਼ੀਅਰ

July 11, 2019 06:24 PM

ਓਟਵਾ, 11 ਜੁਲਾਈ (ਪੋਸਟ ਬਿਊਰੋ) : ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਵੱਲੋਂ ਚੀਨ ਲਈ ਕੈਨੇਡਾ ਦੇ ਸਾਬਕਾ ਸਫੀਰ ਜੌਹਨ ਮੈਕੈਲਮ ਉੱਤੇ ਅਗਲੀਆਂ ਫੈਡਰਲ ਚੋਣਾਂ ਵਿੱਚ ਵਿਦੇਸ਼ੀ ਦਖਲ ਨੂੰ ਸੱਦਾ ਦੇਣ ਦਾ ਦੋਸ਼ ਲਾਇਆ ਜਾ ਰਿਹਾ ਹੈ। ਸ਼ੀਅਰ ਵੱਲੋਂ ਅਜਿਹੇ ਦੋਸ਼ ਇਸ ਲਈ ਲਾਏ ਜਾ ਰਹੇ ਹਨ ਕਿਉਂਕਿ ਮੈਕੇਲਮ ਵੱਲੋਂ ਇਹ ਬਿਆਨ ਦਿੱਤਾ ਗਿਆ ਸੀ ਕਿ ਉਨ੍ਹਾਂ ਨੇ ਚੀਨੀ ਅਧਿਕਾਰੀਆਂ ਨੂੰ ਭਵਿੱਖ ਵਿੱਚ ਟਰੇਡ ਅੜਿੱਕੇ ਖ਼ਤਮ ਕਰਨ ਸਬੰਧੀ ਚੇਤਾਵਨੀ ਦਿੰਦਿਆਂ ਆਖਿਆ ਸੀ ਕਿ ਇਸ ਨਾਲ ਕੰਜ਼ਰਵੇਟਿਵ ਜਿੱਤ ਜਾਣਗੇ।
ਮੈਕੈਲਮ ਨੇ ਇੱਕ ਚੀਨੀ ਅਖਬਾਰ ਨੂੰ ਦਿੱਤੇ ਬਿਆਨ ਵਿੱਚ ਆਖਿਆ ਸੀ ਕਿ ਉਨ੍ਹਾਂ ਚੀਨ ਦੇ ਵਿਦੇਸ਼ ਮੰਤਰਾਲੇ ਵਿਚਲੇ ਪੁਰਾਣੇ ਜਾਣਕਾਰਾਂ ਨੂੰ ਇਹ ਸਲਾਹ ਦਿੱਤੀ ਸੀ ਕਿ ਕੈਨੇਡੀਅਨ ਐਕਸਪੋਰਟ ਉੱਤੇ ਲਾਈ ਜਾਣ ਵਾਲੀ ਹੋਰ ਕਿਸੇ ਵੀ ਤਰ੍ਹਾਂ ਦੀ ਪਾਬੰਦੀ ਨਾਲ ਅਕਤੂਬਰ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਕੰਜ਼ਰਵੇਟਿਵ ਜਿੱਤ ਜਾਣਗੇ। ਮੈਕੈਲਮ ਨੇ ਇਹ ਵੀ ਆਖਿਆ ਕਿ ਇਹ ਜਿੱਤ ਚੀਨ ਦੇ ਹਿੱਤ ਵਿੱਚ ਨਹੀਂ ਹੋਵੇਗੀ।
ਇਸ ਆਰਟੀਕਲ ਦੇ ਪਬਲਿਸ਼ ਹੋਣ ਤੋਂ ਕਈ ਘੰਟੇ ਬਾਅਦ ਸ਼ੀਅਰ ਨੇ ਇੱਕ ਬਿਆਨ ਜਾਰੀ ਕਰਕੇ ਮੈਕੇਲਮ ਨੂੰ ਲੰਮੇਂ ਹੱਥੀਂ ਲੈਂਦਿਆਂ ਆਖਿਆ ਕਿ ਉਨ੍ਹਾਂ ਦੀਆਂ ਟਿੱਪਣੀਆਂ ਵਿਦੇਸ਼ੀ ਦਖ਼ਲਅੰਦਾਜ਼ੀ ਨੂੰ ਸਿੱਧੇ ਤੌਰ ਉੱਤੇ ਸੱਦਾ ਦੇਣ ਵਾਲੀ ਗੱਲ ਹੈ। ਉਨ੍ਹਾਂ ਆਖਿਆ ਕਿ ਹਾਈ ਪ੍ਰੋਫਾਈਲ ਲਿਬਰਲ ਅਧਿਕਾਰੀਆਂ ਵੱਲੋਂ ਇਸ ਤਰ੍ਹਾਂ ਪਿੱਛੇ ਜਿਹੇ ਕੀਤੀਆਂ ਗਈਆਂ ਟਿੱਪਣੀਆਂ ਦੀ ਉਹ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਨ। ਪ੍ਰਧਾਨ ਮੰਤਰੀ ਆਫਿਸ ਵੱਲੋਂ ਮੈਕੈਲਮ ਨੂੰ ਜਨਵਰੀ ਵਿੱਚ ਉਸ ਸਮੇਂ ਅਸਤੀਫਾ ਦੇਣ ਲਈ ਆਖਿਆ ਸੀ ਗਿਆ ਸੀ ਜਦੋਂ ਵੈਨਕੂਵਰ ਦੇ ਇੱਕ ਅਖਬਾਰ ਨੂੰ ਉਨ੍ਹਾਂ ਇਹ ਬਿਆਨ ਦਿੱਤਾ ਸੀ ਕਿ ਕੈਨੇਡਾ ਲਈ ਹੁਆਵੇਈ ਦੀ ਐਗਜ਼ੈਕਟਿਵ ਮੈਂਗ ਵਾਨਜ਼ੋਊ ਦੀ ਹਵਾਲਗੀ ਦਾ ਮਾਮਲਾ ਛੱਡ ਦੇਣਾ ਚਾਹੀਦਾ ਹੈ।
ਸ਼ੀਅਰ ਨੇ ਆਖਿਆ ਕਿ ਮੈਕੈਲਮ ਦੀਆਂ ਤਾਜ਼ਾ ਟਿੱਪਣੀਆਂ ਤੋਂ ਇਹ ਸਿੱਧ ਹੋ ਗਿਆ ਹੈ ਕਿ ਟਰੂਡੋ ਨੇ ਉਨ੍ਹਾਂ ਨੂੰ ਕੌਮਾਂਤਰੀ ਪੱਧਰ ਦੇ ਉੱਚ ਪੱਧਰੀ ਅਹੁਦੇ ਉੱਤੇ ਚੁਣ ਕੇ ਬਹੁਤ ਹੀ ਮਾੜਾ ਫੈਸਲਾ ਕੀਤਾ ਹੈ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਜਗਮੀਤ ਨੇ ਕੀਤੀ ਬਰੈਂਪਟਨ `ਚ ਵੱਡੀ ਰੈਲੀ
ਵਿਸ਼ਲੇਸ਼ਣ ਅਨੁਸਾਰ ਤਿੰਨਾਂ ਮੁੱਖ ਪਾਰਟੀਆਂ ਦੇ ਆਗੂਆਂ ਨੇ ਓਨਟਾਰੀਓ, ਕਿਊਬਿਕ ਤੇ ਬੀਸੀ ਵਿੱਚ ਲਾਇਆ ਵਧੇਰੇ ਜ਼ੋਰ
ਨਿੱਕੇ ਤੇ ਦਰਮਿਆਨੇ ਹਸਪਤਾਲਾਂ ਨੂੰ ਓਨਟਾਰੀਓ ਸਰਕਾਰ ਦੇਵੇਗੀ ਹੋਰ ਫੰਡ
ਮਿਸੀਸਾਗਾ ਦੀ ਰਿਹਾਇਸ਼ੀ ਅਪਾਰਟਮੈਂਟ ਦੇ ਬਾਹਰ ਚੱਲੀ ਗੋਲੀ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਕੀਤਾ ਗਿਆ ਚਾਰਜ
ਟੋਰਾਂਟੋ ਦੇ ਐਲੀਮੈਂਟਰੀ ਸਕੂਲ ਦੇ ਬਾਹਰੋਂ ਮਿਲੀ ਲਾਸ਼
ਮਿਸੀਸਾਗਾ ਵਿੱਚ ਗੱਡੀ ਤੇ ਟਰੱਕ ਵਿਚਾਲੇ ਹੋਈ ਟੱਕਰ ਵਿੱਚ ਦੋ ਹਲਾਕ
ਓਨਟਾਰੀਓ ਪਬਲਿਕ ਹਾਈ ਸਕੂਲ ਅਧਿਆਪਕ ਜਾ ਸਕਦੇ ਹਨ ਹੜਤਾਲ ਉੱਤੇ
4.7 ਮਿਲੀਅਨ ਕੈਨੇਡੀਅਨਾਂ ਨੇ ਐਡਵਾਂਸ ਪੋਲਿੰਗ ਵਿੱਚ ਲਿਆ ਹਿੱਸਾ
ਫਿਊਲ ਟਰੱਕ ਤੇ ਬੱਸ ਨਾਲ ਟਕਰਾਈ ਤੇਜ਼ ਰਫਤਾਰ ਐਸਯੂਵੀ
ਜਗਮੀਤ ਸਿੰਘ ਦੀ ਚੜ੍ਹਤ ਨੇ ਸੱਭ ਨੂੰ ਕੀਤਾ ਹੈਰਾਨ, ਗੱਠਜੋੜ ਸਰਕਾਰ ਬਨਣ ਦੀ ਸੰਭਾਵਨਾ