Welcome to Canadian Punjabi Post
Follow us on

18

October 2019
ਟੋਰਾਂਟੋ/ਜੀਟੀਏ

ਕੈਨੇਡਾ ਡੇ ਮੇਲਾ ਐਂਡ ਟਰੱਕ ਸ਼ੋਅ ਉਤੇ ਐਸਐਮਐਸ ਲਾਜਿਸਟਿਕ ਖਿਡੌਣਿਆਂ ਦੇ ਵੰਡੇਗਾ ਦੋ 53 ਫੁੱਟੇ ਟਰੇਲਰ

June 24, 2019 04:18 PM

ਬਰਂੈਪਟਨ, 23 ਜੂਨ (ਪੋਸਟ ਬਿਊਰੋ)- 29 ਜੂਨ ਨੂੰ ਬਰਂੈਪਟਨ ਫੇਅਰ ਗਾ੍ਰੳਂੂਡ ਵਿਚ ਹੋਣ ਜਾ ਰਹੇ ਕੈਨੇਡਾ ਡੇ ਮੇਲਾ ਅਂੈਡ ਟਰੱਕ ਸ਼ੋਅ ਉਤੇ ਐਸਐਮਐਸ ਲਾਜਿਸਟਿਕ ਨੇ ਇਕ ਵੱਡਾ ਐਲਾਨ ਕੀਤਾ ਹੈ। ਗੁਰਮਿੰਦਰ ਸਿੰਘ ਰਾਏ ਤੇ ਬਲਬੀਰ ਔਲਖ, ਜੋ ਕਿ ਐਸਐਮਐਸ ਲਾਜਿਸਟਿਕ ਦੇ ਮਾਲਕ ਹਨ, ਨੇ ਦੱਸਿਆ ਕਿ ਮੇਲੇ ਉਤੇ ਦੋ ਵੱਡੇ 53 ਫੁਟੇ ਟਰੱਕ ਖਿਡੌਣਿਆਂ ਦੇ ਭਰ ਕੇ ਬੱਚਿਆਂ ਲਈ ਲਿਆਂਦੇ ਗਏ ਹਨ। ਜਿਹੜੇ ਕਿ ਇਸ ਮੇਲੇ ਉਤੇ ਮੁਫਤ ਵੰਡੇ ਜਾਣਗੇ। ਇਹ ਖਿਡੌਣੇ ਉਸ ਸਮੇਂ ਵੰਡੇ ਜਾਣਗੇ ਜਦੋਂ ਸਾਰੇ ਬੱਚੇ ਗਿਨੀਜ਼ ਵਰਲਡ ਰਿਕਾਰਡ ਲਈ ਹਿਊਮਨ ਮੈਪਲ ਲੀਫ ਵਿਚ ਪਾਰਟੀਸਿਪੇਟ ਕਰਨ ਲਈ ਇਕੱਤਰ ਹੋਣਗੇ। 29 ਜੂਨ ਨੂੰ ਬਰੈਂਪਟਨ ਫੇਅਰ ਗ੍ਰਾਊਂਡ ਵਿਚ ਹੋਣ ਜਾ ਰਹੇ ਇਸ ਮੇਲੇ ਦੀ ਸ਼ਹਿਰ ਵਿਚ ਇਸ ਸਮੇਂ ਪੂਰੀ ਚਰਚਾ ਹੈ। ਇਕ ਪਾਸੇ ਜਿਥੇ ਇਸ ਵਿਚ ਵੱਡੇ-ਵੱਡੇ ਕਲਾਕਾਰ ਪਹੰੁਚ ਰਹੇ ਹਨ, ਦੂਜੇ ਪਾਸੇ ਬੱਚਿਆਂ ਨੂੰ ਖਿਡੌਣੇ ਵੰਡੇ ਜਾਣ ਦੀ ਗੱਲ ਨੇ ਮੇਲੇ ਦੀ ਸ਼ਹਿਰ ਵਿਚ ਹੋਰ ਚਰਚਾ ਛੇੜ ਦਿੱਤੀ ਹੈ।
ਇਸ ਮੇਲੇ ਵਿਚ ਸ਼ੈਰੀ ਮਾਨ, ਆਰ ਨੇਤ, ਮਨਕੀਰਤ ਔਲਖ, ਗੁਰਨਾਮ ਭੁੱਲਰ, ਰਾਜਵੀਰ ਜਵੰਧਾ, ਸਿੰਘਾ, ਗਗਨ ਕੋਕਰੀ, ਭੁਪਿੰਦਰ ਗਿੱਲ, ਹਿਮਾਂਸ਼ੀ ਖੁਰਾਣਾ, ਗਲਵ ਵੜੈਚ, ਅੰਮ੍ਰਿਤ ਮਾਨ ਤੇ ਹੋਰ ਬਹੁਤ ਸਾਰੇ ਕਲਾਕਾਰ ਇਸ ਮੇਲੇ ਵਿਚ ਪਰਫਾਰਮ ਕਰਨਗੇ। ਦੱਸਣਯੋਗ ਹੈ ਕਿ ਇਹ ਮੇਲਾ ਬਿਲਕੁਲ ਮੁਫਤ ਹੈ। ਇਸ ਮੇਲੇ ਦੇ ਸੰਚਾਲਕ ਜੁਗਰਾਜ ਸਿੱਧੂ ਤੇ ਦਵਿੰਦਰ ਧਾਲੀਵਾਲ ਨੇ ਦੱਸਿਆ ਕਿ ਇਸ ਵਾਰ ਹਰ ਪੱਖੋਂ ਅਸੀਂ ਰਿਕਾਰਡ ਤੋੜਾਂਗੇ। ਜਿਥੇ ਇਹ ਦੋ ਟਰੇਲਰ ਖਿਡੌਣਿਆਂ ਦੇ ਵੰਡੇ ਜਾਣੇ ਹਨ, ਉਥੇ ਹੀ ਕੈਨੇਡਾ ਭਰ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਹਿਊਮਨ ਮੈਪਲ ਲੀਫ ਬਣਾਉਣ ਦਾ ਰਿਕਾਰਡ ਵੀ ਤੋੜਾਂਗੇ ਤੇ ਇਸ ਮੇਲੇ ਵਿਚ ਹੋਏ ਇਕੱਠ ਦਾ ਵੀ ਰਿਕਾਰਡ ਟੁਟੇਗਾ। ਜਿ਼ਕਰਯੋਗ ਹੈ ਕਿ ਇਸ ਮੇਲੇ ਵਿਚ ਪਾਰਕਿੰਗ ਬਿਲਕੁਲ ਮੁਫਤ ਹੈ ਤੇ ਆਉਣ ਵਾਲੇ ਪਰਿਵਾਰਾਂ ਲਈ ਸ਼ਾਪਿੰਗ ਵਾਸਤੇ ਬਹੁਤ ਸਾਰੇ ਸਟਾਲ ਵੀ ਲਗਾਏ ਜਾਣਗੇ।
ਟਰੱਕਿੰਗ ਇੰਡਸਟਰੀ ਨਾਲ ਜੁੜੇ ਵੀਰ-ਭੈਣ ਟਰੱਕਿੰਗ ਨਾਲ ਸਬੰਧਤ ਵੱਖ-ਵੱਖ ਕੰਪਨੀਆਂ ਵਲੋਂ ਲਗਾਏ ਗਏ ਸਟਾਲਾਂ ਉਤੇ ਜਾ ਕੇ ਫਾਇਦਾ ਉਠਾ ਸਕਦੇ ਹਨ। ਜਿਸ ਵਿਚ ਡਿਸਪੈਚਰ, ਕਾਊਟਿੰਗ, ਮੈਨੇਜਮੈਟ ਅਤੇ ਸੇਫਟੀ ਤੋਂ ਇਲਾਵਾ ਆਨਰ ਆਪੇ੍ਰਟਰ, ਡਰਾਇਵਰ ਜਾਂ ਫੇਰ ਛੋਟੀਆਂ ਕੰਪਨੀਆਂ ਤੇ ਵੱਡੀਆਂ ਕੰਪਨੀਆਂ ਦੇ ਮਾਲਕ ਵੀ ਉਥੇ ਮੌਜੂਦ ਹੋਣਗੇ। ਤੁਸੀਂ ਉਨ੍ਹਾਂ ਨਾਲ ਲੋਅਡ ਵੀ ਐਕਸਚੇਂਜ ਕਰ ਸਕਦੇ ਹੋ। ਕੈਨੇਡਾ ਡੇ ਮੇਲਾ ਐਂਡ ਟਰੱਕ ਸ਼ੋਅ ਬਿਜ਼ਨਸ ਨੂੰ ਬੁਲੰਦੀਆਂ ਉਤੇ ਲਿਜਾਣ ਲਈ ਇਕ ਖਿੱਚ ਦਾ ਕੇਂਦਰ ਵੀ ਬਣ ਚੁੱਕਿਆ ਹੈ। ਮੇਲੇ ਦੀ ਹੋਰ ਜਾਣਕਾਰੀ ਲਈ ਜੁਗਰਾਜ ਸਿੱਧੂ ਨਾਲ 416-302-3600 ਅਤੇ ਦਵਿੰਦਰ ਧਾਲੀਵਾਲ ਨਾਲ 905-462-2727 ਉਤੇ ਸੰਪਰਕ ਕੀਤਾ ਜਾ ਸਕਦਾ ਹੈ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਇਕਬਾਲ ਕੈਸਰ ਵਲੋਂ ਕੀਤੇ ਕੰਮ ਦੀ ਸੀ.ਪੀ.ਬੀ.ਏ. ਵਲੋਂ ਸ਼ਲਾਘਾ
ਬਰੈਂਪਟਨ ਸਾਊਥ ਵਿਚ ਸੋਨੀਆ ਸਿੱਧੂ ਦਾ ਪੱਲੜਾ ਭਾਰੀ, ਜਿੱਤ ਯਕੀਨੀ
ਮਹਿਲਾਵਾਂ ਦੀ ਬਿਹਤਰ ਸਿਹਤ ਲਈ ਸ਼ਾਪਰਜ਼ ਡਰੱਗ ਮਾਰਟ ਉੱਤੇ ਫੰਡਰੇਜਿ਼ੰਗ ਕੈਂਪੇਨ ਸ਼ੁਰੂ
ਦੁਨੀਆਂ ਦੇ ਸੱਭ ਤੋਂ ਤਕੜੇ ਲੋਕਤੰਤਰ ਨੂੰ ਹੋਰ ਮਜ਼ਬੂਤ ਕਰਨ ਲਈ ਲਿਬਰਲਾਂ ਨੂੰ ਇਕ ਮੌਕਾ ਹੋਰ ਦਿੱਤਾ ਜਾਵੇ : ਜਸਟਿਨ ਟਰੂਡੋ
ਪੀ.ਸੀ.ਐੱਚ.ਐੱਸ. ਸੀਨੀਅਰਜ਼ ਕਲੱਬ ਦੇ ਮੈਂਬਰਾਂ ਦਾ ਰੂਬੀ ਸਹੋਤਾ ਨਾਲ ਸੰਵਾਦ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਇਕੱਤਰਤਾ `ਚ ਲਘੂ ਫਿ਼ਲਮ 'ਨੈਵਰ ਅਗੇਨ' ਵਿਖਾਈ ਜਾਏਗੀ
'ਗੀਤ ਗ਼ਜ਼ਲ ਤੇ ਸ਼ਾਇਰੀ' ਦੀ ਮਹੀਨਾਵਾਰ ਇਕੱਤਰਤਾ `ਚ ਤਲਵਿੰਦਰ ਮੰਡ ਨਾਲ ਰੂ-ਬ-ਰੂ
'ਸਕੋਸ਼ੀਆਬੈਂਕ ਵਾਟਰਫਰੰਟ ਮੈਰਾਥਨ' ਲਈ ਟੀ.ਪੀ.ਏ.ਆਰ. ਕਲੱਬ ਦੇ ਮੈਂਬਰਾਂ `ਚ ਭਾਰੀ ਉਤਸ਼ਾਹ
ਵਿਸ਼ਵ ਸਿੱਖ ਸੰਸਥਾ ਦੀ ਦੋ-ਸਾਲਾ ਕਨਵੈਂਸ਼ਨ: ਤਜਿੰਦਰ ਸਿੱਘ ਸਿੱਧੂ ਚੁਣੇ ਗਏ ਮੁੱਖ-ਸੇਵਾਦਾਰ
ਸਰਬ ਸਾਂਝੇ ਅੰਤਰਰਾਸ਼ਟਰੀ ਕਵੀ ਦਰਬਾਰ ਦੀਆਂ ਤਿਆਰੀਆਂ ਜ਼ੋਰਾਂ 'ਤੇ