Welcome to Canadian Punjabi Post
Follow us on

16

July 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਟੋਰਾਂਟੋ/ਜੀਟੀਏ

ਰਾਈਡ ਫਾਰ ਰਾਜਾ ਨੂੰ ਪ੍ਰੀਮੀਅਰ ਡੱਗ ਫੋਰਡ ਨੇ ਦਿੱਤੀ ਹਰੀ ਝੰਡੀ

June 24, 2019 04:15 PM

ਬਰੈਂਪਟਨ, 23 ਜੂਨ (ਪੋਸਟ ਬਿਊਰੋ)- 2012 ਵਿਚ ਮੋਟਰ ਸਾਈਕਲ ਚਲਾਉਂਦੇ ਸਮੇਂ ਸੜਕ ਹਾਦਸੇ ਦੌਰਾਨ ਅਕਾਲ ਚਲਾਣਾ ਕਰ ਗਏ ਮਨਦੀਪ ਸਿੰਘ ਚੀਮਾ ਦੀ ਯਾਦ ਵਿਚ ਆਯੋਜਿਤ ਰਾਈਡ ਫਾਰ ਰਾਜਾ ਵਿਚ ਇਸ ਵਾਰ 100 ਦੇ ਕਰੀਬ ਮੋਟਰਸਾਈਕਲ ਰਾਈਡਰਜ਼ ਨੇ ਹਿੱਸਾ ਲਿਆ। ਸਵੇਰੇ ਸਾਢੇ 10 ਵਜੇ ਦੇ ਕਰੀਬ ਸ਼ੁਰੂ ਹੋਈ ਇਹ ਰਾਈਡ 2 ਘੰਟੇ ਦਾ ਸਫਰ ਤੈਅ ਕਰਕੇ ਵਾਪਸ ਬਰੈਂਪਟਨ ਦੇ ਸਾਕਰ ਸੈਟਰ ਵਿਚ ਪਹੁੰਚੀ। ਇਸ ਮੋਟਰਸਾਈਕਲ ਰਾਈਡ ਦਾ ਮਕਸਦ ਬੱਚਿਆਂ ਦੀ ਮੱਦਦ ਲਈ ਕੁੱਝ ਪੈਸਾ ਇਕੱਠਾ ਕਰਨਾ ਹੁੰਦਾ ਹੈ ਤੇ ਮੋਟਰਸਾਈਕਲ ਚਾਲਕਾਂ ਦਰਮਿਆਨ ਜਾਗ੍ਰਿਤੀ ਪੈਦਾ ਕਰਨਾ ਹੁੰਦਾ ਹੈ। ਰਾਈਡ ਫਾਰ ਰਾਜਾ ਦੀ ਪ੍ਰਬੰਧਕੀ ਟੀਮ ਵਲੋਂ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਗਿਆ। ਸਵੇਰੇ ਸਾਰੇ ਹਿੱਸਾ ਲੈਣ ਵਾਲਿਆਂ ਵਾਸਤੇ ਬ੍ਰੇਕਫਾਸਟ ਅਤੇ ਦੁਪਹਿਰ ਲੰਚ ਦਾ ਵੀ ਇੰਤਜ਼ਾਮ ਕੀਤਾ ਗਿਆ। ਇਸ ਮੌਕੇ ਓਂਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ, ਮਿਨਿਸਟਰ ਪ੍ਰਭਮੀਤ ਸਰਕਾਰੀਆ, ਐਮਪੀਪੀ ਅਮਰਜੋਤ ਸੰਧੂ, ਸਿਟੀ ਕੌਂਸਲਰ ਗੁਰਪ੍ਰੀਤ ਢਿੱਲੋਂ ਅਤੇ ਹੋਰ ਕਮਿਉਨਿਟੀ ਆਗੂਆਂ ਨੇ ਹਿੱਸਾ ਲਿਆ। ਯੁਨਾਈਟਡ ਸਿੱਖ ਮੋਟਰਸਾਈਕਲ ਕਲੱਬ ਵਲੋਂ ਦਸਤਾਰ ਸਜਾਉਣ ਲਈ ਸਿਖਲਾਈ, ਪੇਟਿੰਗ ਅਤੇ ਹੋਰ ਕਈ ਤਰ੍ਹਾਂ ਦੇ ਬੂਥ ਲੱਗੇ ਹੋਏ ਸਨ। ਇਸ ਟੀਮ ਦੀ ਸੰਚਾਲਕ ਮਨਦੀਪ ਸਿੰਘ ਚੀਮਾ ਦੀ ਭੈਣ ਮੀਕਾ ਚੀਮਾ ਗਿੱਲ ਨੇ ਦੱਸਿਆ ਕਿ ਪਹਿਲੇ ਸਾਲ ਜਿਥੇ ਸਿਰਫ 10 ਮੋਟਰਸਾਈਕਲ ਸ਼ਾਮਲ ਹੋਏ ਸਨ, ਇਸ ਸਾਲ 100 ਦੇ ਕਰੀਬ ਮੋਟਰਸਾਈਕਲਿਸਟ ਭਾਗ ਲੈ ਰਹੇ ਹਨ ਅਤੇ ਲਗਭਗ 45 ਹਜ਼ਾਰ ਡਾਲਰ ਦੇ ਕਰੀਬ ਪੀਲ ਚਿਲਡਰਨ ਏਡ ਸੁਸਾਇਟੀ ਲਈ ਇਸ ਸਾਲ ਇਕੱਠਾ ਕੀਤਾ ਗਿਆ ਹੈ। ਸ: ਭੁਪਿੰਦਰ ਸਿੰਘ ਚੀਮਾ ਨੇ ਸਾਰੇ ਪਾਰਟੀਸਿਪੈਟਸ ਦਾ ਧੰਨਵਾਦ ਕੀਤਾ। ਇਸੇ ਤਰ੍ਹਾਂ ਬਰਂੈਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਵੀ ਬਾਅਦ ਦੁਪਹਿਰ ਸਿ਼ਰਕਤ ਕਰਕੇ ਕੇਕ ਕੱਟਣ ਦੀ ਰਸਮ ਅਦਾ ਕੀਤੀ। ਇਹ ਇਕ ਅਜਿਹਾ ਪ੍ਰੋਗਰਾਮ ਹੈ, ਜਿਥੇ ਸਿੱਖ ਦਸਤਾਰਾਂ ਸਜਾ ਕੇ ਮੋਟਰਸਾਈਕਲ ਚਲਾਉਦੇ ਹਨ, ਉਸ ਦੇ ਨਾਲ-ਨਾਲ ਅੱਧ ਦੇ ਕਰੀਬ ਦੂਸਰੀਆਂ ਕਮਿਉਨਿਟੀਆਂ ਦੇ ਲੋਕ ਵੀ ਸ਼ਾਮਲ ਹੁੰਦੇ ਹਨ। ਇਸ ਤਰ੍ਹਾਂ ਰਲਣ-ਮਿਲਣ ਦਾ ਇਹ ਇਕ ਵਧੀਆ ਮੌਕਾ ਹੋ ਨਿਬੜਿਆ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਓਨਟਾਰੀਓ ਦੇ ਪਾਰਕ ਵਿੱਚ ਲਾਪਤਾ ਲੜਕੀਆਂ ਸਹੀ ਸਲਾਮਤ ਮਿਲੀਆਂ
ਡੇਯਾਰਡਿਨਸ ਡਾਟਾ ਲੀਕ ਹੋਣ ਸਬੰਧੀ ਨੈਸ਼ਨਲ ਸਕਿਊਰਿਟੀ ਕਮੇਟੀ ਦੀ ਸੱਦੀ ਗਈ ਹੰਗਾਮੀ ਮੀਟਿੰਗ
ਇੰਡੋ ਕੈਨੇਡੀਅਨ ਹਾਰਮੋਨੀ ਫੋਰਮ ਨੇ ਪ੍ਰਭਮੀਤ ਸਰਕਾਰੀਆ ਤੋਂ ਸੱਦਾ ਪੱਤਰ ਵਾਪਸ ਲਿਆ
ਕੰਪਿਊਟਰ ਦੀਆਂ ਮੁਫ਼ਤ ਕਲਾਸਾਂ ਤੋਂ ਲਾਭ ਲੈ ਰਹੇ ਹਨ ਬਰੈਂਪਟਨ ਮਿਸੀਸਾਗਾ ਵਾਸੀ
ਹਵਾਈ ਸਫਰ ਸਬੰਧੀ ਨਵੇਂ ਨਿਯਮਾਂ ਵਿੱਚੋਂ ਕੁੱਝ ਅੱਜ ਤੋਂ ਹੋਣਗੇ ਲਾਗੂ
ਓਨਟਾਰੀਓ ਦੇ ਐਲਗੌਂਕੁਇਨ ਪਾਰਕ ਵਿੱਚ ਦੋ ਲੜਕੀਆਂ ਲਾਪਤਾ
ਕੈਨਸਿਖ ਕਲਚਰਲ ਸੈਂਟਰ ਵੱਲੋਂ ਸਲਾਨਾ ਟੂਰਨਾਮੈਂਟ ਇਸ ਵੀਕੈਂਡ
ਸਤਵੀਰ ਸਿੰਘ ਪੱਲੀਝਿੱਕੀ ਦਾ ਕੈਨੇਡਾ ਵਿਚ ਸਨਮਾਨ
ਸੀਨੀਅਰ ਕਲੱਬਾਂ ਵੱਲੋਂ ਪੀਲ ਰੀਜਨ ਲਈ ਢੁਕਵੇਂ ਫੰਡ ਮੁਹੱਈਆ ਕਰਵਾਉਣ ਲਈ ਅਪੀਲ
ਲੌਕਵੁਡ ਸੀਨੀਅਰ ਕਲੱਬ ਨੇ ਮਨਾਇਆ ਕੈਨੇਡਾ ਡੇ ਤੇ ਭਾਰਤ ਦੀ ਆਜ਼ਾਦੀ ਦਾ ਦਿਵਸ