Welcome to Canadian Punjabi Post
Follow us on

18

October 2019
ਟੋਰਾਂਟੋ/ਜੀਟੀਏ

ਫੋਰਡ ਸਰਕਾਰ ਦੇ ਮੈਬਰਾਂ ਨੇ ਕੈਨੇਡੀਅਨ ਪੰਜਾਬ ਬਰਾਡਕਾਸਟਰਜ਼ ਐਸੋਸੀਏਸ਼ਨ ਨਾਲ ਸਾਂਝੀ ਕੀਤੀ ਆਪਣੀ ਇਕ ਸਾਲ ਦੀ ਕਾਰਗੁਜ਼ਾਰੀ

June 21, 2019 09:17 AM

ਬਰਂੈਪਟਨ, 20 ਜੂਨ (ਪੋਸਟ ਬਿਊਰੋ)- ਪੀਸੀ ਪਾਰਟੀ ਓਂਟਾਰੀਓ ਦੀ ਫੋਰਡ ਸਰਕਾਰ ਵਲੋਂ ਸੱਤਾ ਦਾ ਇਕ ਸਾਲ ਪੂਰਾ ਕਰ ਲਿਆ ਗਿਆ ਹੈ। ਇਸ ਇਕ ਸਾਲ ਦਾ ਮੁਲਾਂਕਣ ਕਰਨ ਲਈ ਕੈਨੇਡੀਅਨ ਪੰਜਾਬੀ ਬਰਾਡਕਾਸਟਰਜ਼ ਐਸੋਸੀਏਸ਼ਨ ਵਲੋਂ ਬਰਂੈਪਟਨ ਤੋਂ ਐਮਪਪੀ ਅਮਰਜੋਤ ਸੰਧੂ, ਪ੍ਰਭਮੀਤ ਸਰਕਾਰੀਆ ਤੇ ਕਿੰਗਵਾਨ ਤੋਂ ਸਟੈਫਨ ਲੀਚੇ ਨਾਲ ਇਕ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਇਸ ਮੁਲਾਕਾਤ ਦੌਰਾਨ ਇਨ੍ਹਾਂ ਆਗੂਆਂ ਨੇ ਦੱਸਿਆ ਕਿ ਚੋਣਾਂ ਦੌਰਾਨ ਸਾਡੀ ਸਰਕਾਰ ਵਲੋਂ 59 ਵਾਅਦੇ ਕੀਤੇ ਗਏ ਸਨ। ਜਿਨ੍ਹਾਂ ਵਿਚੋਂ 38 ਪੂਰੇ ਕਰ ਲਏ ਗਏ ਹਨ, 11 ਬੜੀ ਜਲਦੀ ਪੂਰੇ ਹੋ ਜਾਣਗੇ ਅਤੇ 9 ਉਤੇ ਕੰਮ ਕਰਨਾ ਬਾਕੀ ਹੈ। ਬਰਾਡਕਾਸਟਰਜ਼ ਐਸੋਸੀਏਸ਼ਨ ਵਲੋਂ ਸਿਹਤ ਪ੍ਰਤੀ ਦਿੱਤੇ ਜਾਣ ਵਾਲੇ ਫੰਡਾਂ ਵਿਚ ਕਟੌਤੀ, ਵਿਦਿਅਕ ਢਾਂਚੇ ਵਿਚ ਪਾਏ ਜਾਣ ਵਾਲੇ ਫੰਡਾਂ ਵਿਚ ਕਟੌਤੀ ਤੇ ਹੋਰ ਬਹੁਤ ਸਾਰੇ ਪ੍ਰੋਗਰਾਮਾਂ ਵਿਚ ਕੀਤੀ ਕਟੌਤੀ ਉਤੇ ਤਿੱਖੇ ਸਵਾਲ ਕੀਤੇ ਗਏ। ਤਿੰਨੇ ਆਗੂਆਂ ਨੇ ਇਕ ਸੁਰ ਵਿਚ ਹੋ ਕੇ ਕਿਹਾ ਕਿ ਅਸੀਂ ਕੱਟ ਘੱਟ ਕੀਤੇ ਹਨ, ਫੰਡ ਜਿ਼ਆਦਾ ਦਿੱਤੇ ਹਨ, ਪਰ ਮੀਡੀਆ ਸਾਡੇ ਕੱਟਾਂ ਦੀਆਂ ਵੱਧ ਖਬਰਾਂ ਛਾਪ ਰਿਹਾ ਹੈ ਅਤੇ ਦਿੱਤੇ ਗਏ ਫੰਡਾਂ ਬਾਰੇ ਚਰਚਾ ਘੱਟ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀਤੇ 15 ਸਾਲਾਂ ਵਿਚ ਲਿਬਰਲ ਸਰਕਾਰ ਨੇ ਜੋ ਕੋਤਾਹੀਆਂ ਕੀਤੀਆਂ ਹਨ, ਉਨ੍ਹਾਂ ਨੂੰ ਅਸੀ ਇਕ ਸਾਲ ਵਿਚ ਨਹੀਂ ਸੁਧਾਰ ਸਕਦੇ। ਹਾਲਵੇਅ ਹੈਲਥ ਕੇਅਰ ਨੂੰ ਖਤਮ ਕਰਨ ਲਈ, ਵਿਦਿਅਕ ਢਾਂਚੇ ਨੂੰ ਸੁਧਾਰਨ ਲਈ ਅਤੇ ਬੁਨਿਆਦੀ ਢਾਂਚੇ ਨੂੰ ਹੋਰ ਮਜਬੂਤ ਕਰਨ ਲਈ ਸਮਾਂ ਲੱਗੇਗਾ। ਕੁੱਝ ਸਮੇਂ ਬਾਅਦ ਜਦੋਂ ਇਨ੍ਹਾਂ ਵਿਭਾਗਾਂ ਦਾ ਸੁਧਰਿਆ ਰੂਪ ਲੋਕਾਂ ਸਾਹਮਣੇ ਆਵੇਗਾ ਤਦ ਹੀ ਸਭ ਨੂੰ ਸਮਝ ਆਵੇਗੀ ਕਿ ਫੰਡਿੰਗ ਵਿਚ ਕੀਤੀ ਕਟੌਤੀ ਤੇ ਸਿਆਣਪ ਨਾਲ ਦਿੱਤੇ ਗਏ ਫੰਡਾਂ ਦਾ ਕੀ ਪ੍ਰਭਾਵ ਪੈਂਦਾ ਹੈ। ਬਰੈਂਪਟਨ ਵਿਚ ਚੱਲ ਰਹੇ ਮੁੱਦਿਆਂ ਬਾਰੇ, ਜਿਨ੍ਹਾਂ ਵਿਚ ਇੰਸ਼ੋਰੈਸ, ਹਾਈਵੇਅ 413, ਤੀਜਾ ਹਸਪਤਾਲ ਅਤੇ ਯੂਨੀਵਰਸਿਟੀ ਉਤੇ ਖੁਲ੍ਹ ਕੇ ਵਿਚਾਰਾਂ ਕੀਤੀਆਂ ਗਈਆਂ। ਹਾਈਵੇਅ 413 ਬਾਰੇ ਅਮਰਜੋਤ ਸੰਧੂ ਵਲੋਂ ਲਿਆਂਦੇ ਗਏ ਮੋਸ਼ਨ ਦੀ ਬੀਤੇ ਦਿਨੀਂ ਟਰਾਂਸਪੋਰਟ ਮੰਤਰੀ ਵਲੋਂ ਇੰਵਾਇਰਨਮੈਂਟ ਅਸੈਸਮੈਟ ਵਾਸਤੇ ਪ੍ਰਵਾਨਗੀ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਸਾਡੀ ਸਰਕਾਰ ਹਾਈਵੇਅ ਨੂੰ ਬਚਾਉਣ ਲਈ ਵਚਨਬੱਧ ਹੈ। ਇਸੇ ਤਰ੍ਹਾਂ ਯੂਨੀਵਰਸਿਟੀ ਦੇ ਮੁੱਦੇ ਉਤੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਲਿਬਰਲ ਸਰਕਾਰ ਨੇ ਸਿਰਫ ਗੱਲਾਂ ਹੀ ਕੀਤੀਆਂ ਸਨ ਅਤੇ ਕੋਈ ਫੰਡਿੰਗ ਮੁਹੱਈਆ ਨਹੀਂ ਕੀਤੀ ਸੀ। ਉਨ੍ਹਾਂ ਕਿਹਾ ਅਸੀਂ ਯੂਨੀਵਰਸਿਟੀ ਲਈ ਜੱਦੋ ਜਹਿਦ ਕਰ ਰਹੇ ਹਾਂ ਤੇ ਇਸ ਨੂੰ ਅਵੱਛ ਹੀ ਲੈ ਕੇ ਆਵਾਂਗੇ। ਇੰਸ਼ੋਰੈਸ ਨੂੰ ਘੱਟ ਕਰਨ ਬਾਰੇ ਉਨ੍ਹਾਂ ਕਿਹਾ ਕਿ ਪਰਮ ਗਿੱਲ ਦਾ ਬਿਲ ਦੂਜੀ ਰੀਡਿੰਗ ਪਾਸ ਕਰ ਚੁੱਕਿਆ ਹੈ ਤੇ ਜਲਦੀ ਤੀਜੀ ਰੀਡਿੰਗ ਤੋ ਬਾਅਦ ਇੰਸ਼ੋਰੈਸ ਦੇ ਵਧ ਰਹੇ ਰੇਟਾਂ ਉਤੇ ਵੀ ਨੱਥ ਪੈ ਜਾਵੇਗੀ। ਇਸੇ ਤਰ੍ਹਾਂ ਉਨ੍ਹਾਂ ਟਰਾਂਸਪੋਰਟ ਖਾਸ ਤੌਰ ਉਤੇ ਟਰੱਕਿੰਗ ਕੰਪਨੀ ਨਾਲ ਸਬੰਧਤ ਡਬਲਿਊ.ਐਸ.ਆਈ.ਵੀ., ਡਰਾਇਵਰਾਂ ਦੀ ਘਾਟ ਅਤੇ ਸਕੇਲ ਉਤੇ ਆ ਰਹੇ ਮੁੱਦਿਆਂ ਉਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਪੀਸੀ ਪਾਰਟੀ ਦੇ ਮੈਬਰਾਂ ਨੇ ਵਿਸ਼ਵਾਸ ਦਿਵਾਇਆ ਕਿ ਓਂਟਾਰੀਓ ਇਕ ਚੰਗੇ ਭਵਿੱਖ ਵੱਲ ਵਧ ਰਿਹਾ ਹੈ। ਸਾਡੇ ਵਲੋਂ ਪੈਦਾ ਕੀਤੀਆਂ ਗਈਆਂ 1,90,000 ਅਸਾਮੀਆਂ ਓਂਟਾਰੀਓ ਦੀ ਆਰਥਿਕਤਾ ਨੂੰ ਅਵੱਛ ਹੀ ਹੁਲਾਰਾ ਦੇਣਗੀਆਂ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਇਕਬਾਲ ਕੈਸਰ ਵਲੋਂ ਕੀਤੇ ਕੰਮ ਦੀ ਸੀ.ਪੀ.ਬੀ.ਏ. ਵਲੋਂ ਸ਼ਲਾਘਾ
ਬਰੈਂਪਟਨ ਸਾਊਥ ਵਿਚ ਸੋਨੀਆ ਸਿੱਧੂ ਦਾ ਪੱਲੜਾ ਭਾਰੀ, ਜਿੱਤ ਯਕੀਨੀ
ਮਹਿਲਾਵਾਂ ਦੀ ਬਿਹਤਰ ਸਿਹਤ ਲਈ ਸ਼ਾਪਰਜ਼ ਡਰੱਗ ਮਾਰਟ ਉੱਤੇ ਫੰਡਰੇਜਿ਼ੰਗ ਕੈਂਪੇਨ ਸ਼ੁਰੂ
ਦੁਨੀਆਂ ਦੇ ਸੱਭ ਤੋਂ ਤਕੜੇ ਲੋਕਤੰਤਰ ਨੂੰ ਹੋਰ ਮਜ਼ਬੂਤ ਕਰਨ ਲਈ ਲਿਬਰਲਾਂ ਨੂੰ ਇਕ ਮੌਕਾ ਹੋਰ ਦਿੱਤਾ ਜਾਵੇ : ਜਸਟਿਨ ਟਰੂਡੋ
ਪੀ.ਸੀ.ਐੱਚ.ਐੱਸ. ਸੀਨੀਅਰਜ਼ ਕਲੱਬ ਦੇ ਮੈਂਬਰਾਂ ਦਾ ਰੂਬੀ ਸਹੋਤਾ ਨਾਲ ਸੰਵਾਦ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਇਕੱਤਰਤਾ `ਚ ਲਘੂ ਫਿ਼ਲਮ 'ਨੈਵਰ ਅਗੇਨ' ਵਿਖਾਈ ਜਾਏਗੀ
'ਗੀਤ ਗ਼ਜ਼ਲ ਤੇ ਸ਼ਾਇਰੀ' ਦੀ ਮਹੀਨਾਵਾਰ ਇਕੱਤਰਤਾ `ਚ ਤਲਵਿੰਦਰ ਮੰਡ ਨਾਲ ਰੂ-ਬ-ਰੂ
'ਸਕੋਸ਼ੀਆਬੈਂਕ ਵਾਟਰਫਰੰਟ ਮੈਰਾਥਨ' ਲਈ ਟੀ.ਪੀ.ਏ.ਆਰ. ਕਲੱਬ ਦੇ ਮੈਂਬਰਾਂ `ਚ ਭਾਰੀ ਉਤਸ਼ਾਹ
ਵਿਸ਼ਵ ਸਿੱਖ ਸੰਸਥਾ ਦੀ ਦੋ-ਸਾਲਾ ਕਨਵੈਂਸ਼ਨ: ਤਜਿੰਦਰ ਸਿੱਘ ਸਿੱਧੂ ਚੁਣੇ ਗਏ ਮੁੱਖ-ਸੇਵਾਦਾਰ
ਸਰਬ ਸਾਂਝੇ ਅੰਤਰਰਾਸ਼ਟਰੀ ਕਵੀ ਦਰਬਾਰ ਦੀਆਂ ਤਿਆਰੀਆਂ ਜ਼ੋਰਾਂ 'ਤੇ