Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼
 
ਟੋਰਾਂਟੋ/ਜੀਟੀਏ

ਪੈਰਿਸ ਸਮਝੌਤੇ ਦੇ ਟੀਚਿਆਂ ਨੂੰ ਪੂਰਾ ਕਰੇਗਾ ਸਾਡਾ ਕਲਾਈਮੇਟ ਪਲੈਨ : ਸ਼ੀਅਰ

June 20, 2019 08:47 AM

ਓਟਵਾ, 19 ਜੂਨ (ਪੋਸਟ ਬਿਊਰੋ) : ਫੈਡਰਲ ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਵੱਲੋਂ ਆਪਣੇ ਚਿਰਾਂ ਤੋਂ ਉਡੀਕੇ ਜਾ ਰਹੇ ਕਲਾਈਮੇਟ ਪਲੈਨ ਦਾ ਖੁਲਾਸਾ ਕੀਤਾ ਗਿਆ। ਸ਼ੀਅਰ ਇਸ ਨੂੰ ਕਾਰਬਨ ਟੈਕਸ ਤੋਂ ਬਿਨਾਂ ਪੈਰਿਸ ਸਮਝੌਤੇ ਦੇ ਟੀਚਿਆਂ ਨੂੰ ਪੂਰਾ ਕਰਨ ਦਾ ਬਿਹਤਰੀਨ ਮੌਕਾ ਦੱਸ ਰਹੇ ਹਨ। ਪਰ ਉਨ੍ਹਾਂ ਦੀਆਂ ਇਨ੍ਹਾਂ ਨੀਤੀਆਂ ਨਾਲ ਗ੍ਰੀਨਹਾਊਸ ਗੈਸਾਂ ਦੇ ਰਿਸਾਅ ਵਿੱਚ ਕਿਸ ਤਰ੍ਹਾਂ ਕਮੀ ਆਵੇਗੀ ਇਸ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ।
60 ਪੰਨਿਆਂ ਦੀ ਇਸ ਯੋਜਨਾ, ਜਿਸ ਨੂੰ “ਅ ਰੀਅਲ ਪਲੈਨ ਟੂ ਪ੍ਰੋਟੈਕਟ ਆਰ ਐਨਵਾਇਰਮੈਂਟ” ਨਾਂ ਦਿੱਤਾ ਗਿਆ ਹੈ, ਨੂੰ ਅਗਾਊਂ ਹੀ ਪੱਤਰਕਾਰਾਂ ਨੂੰ ਮੁਹੱਈਆ ਕਰਵਾਇਆ ਗਿਆ ਤੇ ਇਸ ਵਿੱਚ ਗ੍ਰੀਨ ਤਕਨਾਲੋਜੀ ਸਬੰਧੀ ਕਾਢਾਂ ਦੇ ਸਮਰਥਨ ਤੇ ਵਾਤਾਵਰਣ ਦੀ ਹਿਫਾਜ਼ਤ ਸਬੰਧੀ 50 ਨੀਤੀਗਤ ਪ੍ਰਸਤਾਵ ਸ਼ਾਮਲ ਹਨ। ਇਨ੍ਹਾਂ ਵਿੱਚ ਕਾਰਬਨ ਟੈਕਸ ਦਾ ਜਿ਼ਕਰ ਕਿਤੇ ਨਹੀਂ ਹੈ ਤੇ ਨਾ ਹੀ ਪਲਾਸਟਿਕਸ ਦੀ ਇਕਹਿਰੀ ਵਰਤੋਂ ਉੱਤੇ ਪਾਬੰਦੀ ਦੀ ਹੀ ਕੋਈ ਗੱਲ ਕੀਤੀ ਗਈ ਹੈ।
ਸ਼ੀਅਰ ਦੀ ਯੋਜਨਾ ਅਜਿਹੀ ਹੈ ਜਿਸ ਤਹਿਤ ਵਾਤਾਵਰਦ ਨੂੰ ਸਹੇਜ ਕੇ ਰੱਖਿਆ ਜਾਵੇਗਾ, ਕਲਾਈਮੇਟ ਚੇਂਜ ਦੇ ਅਸਰ ਤੋਂ ਬੱਚਿਆਂ ਨੂੰ ਬਚਾਇਆ ਜਾਵੇਗਾ, ਜੋ ਕਿ ਕੰਜ਼ਰਵੇਟਿਵਾਂ ਅਨੁਸਾਰ ਅਸਲ ਫੌਰੀ ਸਮੱਸਿਆ ਹੈ, ਤੇ ਗ੍ਰੀਨਹਾਊਸ ਗੈਸਾਂ ਦੇ ਰਿਸਾਅ ਨੂੰ ਘੱਟ ਕੀਤਾ ਜਾਵੇਗਾ, ਉਹ ਵੀ ਕੈਨੇਡੀਅਨਾਂ ਦੀਆਂ ਜੇਬ੍ਹਾਂ ਵਿੱਚੋਂ ਇੱਕ ਵੀ ਧੇਲਾ ਲਏ ਬਿਨਾਂ। ਇਸ ਵਿੱਚ ਇਹ ਨਹੀਂ ਦੱਸਿਆ ਗਿਆ ਹੈ ਕਿ ਇਸ ਯੋਜਨਾ ਰਾਹੀਂ ਗ੍ਰੀਨਹਾਊਸ ਗੈਸਾਂ ਦਾ ਰਿਸਾਅ ਕਿੰਨਾ ਘੱਟ ਜਾਵੇਗਾ ਜਾਂ ਇਸ ਰਾਹੀਂ ਪੈਰਿਸ ਸਮਝੌਤੇ ਦੀਆਂ ਸ਼ਰਤਾਂ ਪੂਰੀਆਂ ਕਰਨ ਤੇ ਗਲੋਬਲ ਵਾਰਮਿੰਗ ਨੂੰ 2 ਸੀ ਤੋਂ ਘੱਟ ਰੱਖਣ ਵਿੱਚ ਕਿਵੇਂ ਮਦਦ ਮਿਲੇਗੀ ਤੇ ਫਿਰ ਗਲੋਬਲ ਵਾਰਮਿੰਗ ਨੂੰ 1.5 ਸੀ ਤੋਂ ਘੱਟ ਕਿਵੇਂ ਰੱਖਿਆ ਜਾ ਸਕੇਗਾ।
ਪਰ ਇਸ ਦੇ ਬਾਵਜੂਦ ਸ਼ੀਅਰ ਪੈਰਿਸ ਸਮਝੌਤੇ ਨੂੰ ਪੂਰਾ ਕਰਨ ਦੀ ਪਾਰਟੀ ਦੀ ਵਚਨਬੱਧਤਾ ਉੱਤੇ ਪੂਰੀ ਤਰ੍ਹਾਂ ਕਾਇਮ ਹਨ। ਜਿ਼ਕਰਯੋਗ ਹੈ ਕਿ ਪੈਰਿਸ ਅਗਰੀਮੈਂਟ ਤਹਿਤ ਕੈਨੇਡਾ ਵੱਲੋਂ ਗ੍ਰੀਨਹਾਊਸ ਗੈਸਾਂ ਦਾ ਰਿਸਾਅ 2005 ਦੇ ਪੱਧਰ ਤੋਂ ਘਟਾਉਣ ਦਾ ਵਾਅਦਾ ਕੀਤਾ ਗਿਆ ਸੀ। ਸ਼ੀਅਰ ਵੱਲੋਂ ਆਪਣੀ ਯੋਜਨਾ ਦਾ ਖੁਲਾਸਾ ਕੀਤੇ ਜਾਣ ਤੋਂ ਪਹਿਲਾਂ ਹੀ ਐਨਵਾਇਰਮੈਂਟ ਮੰਤਰੀ ਕੈਥਰੀਨ ਮੈਕੇਨਾ ਇਸ ਗੱਲ ਉੱਤੇ ਜ਼ੋਰ ਦਿੰਦੀ ਰਹੀ ਹੈ ਕਿ ਲਿਬਰਲ ਪਾਰਟੀ ਪੈਰਿਸ ਸਮਝੌਤੇ ਦੀਆਂ ਸਾਰੀਆ ਸ਼ਰਤਾਂ ਪੂਰੀਆਂ ਕਰੇਗੀ। ਮੈਕੇਨਾ ਦਾ ਕਹਿਣਾ ਹੈ ਕਿ ਸ਼ੀਅਰ ਦੀ ਯੋਜਨਾ ਨਾਲ ਕਲਾਈਮੇਟ ਚੇਂਜ ਦਾ ਕੁੱਝ ਸੰਵਰਨ ਵਾਲਾ ਨਹੀਂ। ਉਨ੍ਹਾਂ ਵੱਲੋਂ ਸਗੋਂ ਇਹ ਦੋਸ਼ ਲਾਇਆ ਜਾ ਰਿਹਾ ਹੈ ਕਿ ਇਹ ਪਲੈਨ ਸ਼ੀਅਰ ਵੱਲੋਂ ਤੇਲ ਲਾਬੀਕਾਰਾਂ ਨਾਲ ਮਿਲ ਕੇ ਤਿਆਰ ਕੀਤਾ ਗਿਆ ਹੈ।
ਸ਼ੀਅਰ ਦੀ ਯੋਜਨਾ ਅਨੁਸਾਰ ਵੱਡੀ ਪੱਧਰ ਉੱਤੇ ਪ੍ਰਦੂਸ਼ਣ ਫੈਲਾਉਣ ਵਾਲਿਆਂ ਨੂੰ ਸਵੱਛ ਊਰਜਾ ਵਿੱਚ ਨਿਵੇਸ਼ ਲਈ ਮਜਬੂਰ ਕੀਤਾ ਜਾਵੇਗਾ, ਇਨ੍ਹਾਂ ਵਿੱਚ ਉਨ੍ਹਾਂ ਕੰਪਨੀਆਂ ਵਿੱਚ ਵੀ ਨਿਵੇਸ਼ ਕੀਤਾ ਜਾਣਾ ਚਾਹੀਦਾ ਹੈ ਜਿਹੜੀਆਂ ਕਲੀਨਟੈਕ ਵਿੱਚ ਯੋਗ ਰਿਸਰਚ ਕਰਦੀਆਂ ਹਨ, ਅਜਿਹੇ ਯੂਨੀਵਰਸਿਟੀ ਤੇ ਕਾਲਜ ਪ੍ਰੋਗਰਾਮਾਂ ਵਿੱਚ ਵੀ ਮਦਦ ਕਰਨੀ ਚਾਹੀਦੀ ਹੈ ਜਿਹੜੇ ਗ੍ਰੀਨ ਤਕਨਾਲੋਜੀ ਵਿੱਚ ਸਹਾਇਤਾ ਕਰਦੇ ਹਨ, ਜਾਂ ਕੈਨੇਡੀਅਨ ਕਲੀਨ-ਟੈਕ ਆਰਗੇਨਾਈਜ਼ੇਸ਼ਨਜ਼ ਵਿੱਚ ਨਿਵੇਸ਼ ਕਰਦੇ ਹਨ। ਇਸ ਪਲੈਨ ਤਹਿਤ ਵੱਡੀ ਪੱਧਰ ਉੱਤੇ ਪ੍ਰਦੂਸ਼ਣ ਫੈਲਾਉਣ ਵਾਲਿਆਂ ਨੂੰ ਗ੍ਰੀਨ ਹਾਊਸ ਗੈਸਾਂ ਦੇ ਰਿਸਾਅ ਨੂੰ ਘੱਟ ਕਰਨ ਵਾਲੀ ਤਕਨਾਲੋਜੀ ਅਪਨਾਉਣ ਲਈ ਵੀ ਦਬਾਅ ਪਾਇਆ ਜਾਵੇਗਾ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕੈਫੀਯੇਹ ਪਾਉਣ ਕਾਰਨ ਐਮਪੀਪੀ ਸਾਰਾਹ ਜਾਮਾ ਨੂੰ ਵਿਧਾਨਸਭਾ ਵਿੱਚੋਂ ਬਾਹਰ ਜਾਣ ਦੇ ਸਪੀਕਰ ਨੇ ਦਿੱਤੇ ਹੁਕਮ ਅਪਾਰਟਮੈਂਟ ਵਿੱਚ ਦਾਖਲ ਹੋ ਕੇ ਲੁਟੇਰਿਆਂ ਨੇ ਚਲਾਈ ਗੋਲੀ, 1 ਹਲਾਕ ਰਿਹਾਇਸ਼ੀ ਬਿਲਡਿੰਗ ਵਿੱਚੋਂ ਮਿਲੀ ਵਿਅਕਤੀ ਦੀ ਲਾਸ਼, ਹੋਮੀਸਾਈਡ ਯੂਨਿਟ ਕਰ ਰਹੀ ਹੈ ਜਾਂਚ ਟੀਪੀਏਆਰ ਕਲੱਬ ਦੇ 64 ਮੈਂਬਰਾਂ ਨੇ ਟੀਮ 20 ਅਪ੍ਰੈਲ ਨੂੰ ਚੜ੍ਹੀਆਂ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ਵਿੱਚ ਲਿਆਂਦਾ ਮਤਾ ਦੂਜੀ ਵਾਰੀ ਹੋਇਆ ਫੇਲ੍ਹ ਛਾਪੇਮਾਰੀ ਵਿੱਚ ਪੁਲਿਸ ਨੇ ਬਰਾਮਦ ਕੀਤੇ ਹਥਿਆਰ ਤੇ ਡਰੱਗਜ਼, ਤਿੰਨ ਭਰਾਵਾਂ ਨੂੰ ਕੀਤਾ ਗਿਆ ਚਾਰਜ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ