Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਕੈਨੇਡਾ

ਕਿਊਬਿਕ ਵਿੱਚ ਬਿੱਲ 21 ਦਾ ਪਾਸ ਹੋਣਾ ਮਨੁੱਖੀ ਅਧਿਕਾਰਾਂ ਤੇ ਘੱਟਗਿਣਤੀਆਂ ਲਈ ਮੰਦਭਾਗਾ : ਵਰਲਡ ਸਿੱਖ ਆਰਗੇਨਾਈਜ਼ੇਸ਼ਨ

June 19, 2019 07:27 PM

ਮਾਂਟਰੀਅਲ, 19 ਜੂਨ (ਪੋਸਟ ਬਿਊਰੋ) : ਕਿਊਬਿਕ ਵਿੱਚ ਧਾਰਮਿਕ ਚਿੰਨ੍ਹ ਧਾਰਨ ਕਰਨ ਉੱਤੇ ਰੋਕ ਲਾਉਣ ਸਬੰਧੀ ਬਿੱਲ 21 ਪਾਸ ਕੀਤੇ ਜਾਣ ਉੱਤੇ ਵਰਲਡ ਸਿੱਖ ਆਰਗੇਨਾਈਜੇਸਨ ਆਫ ਕੈਨੇਡਾ ਵੱਲੋਂ ਸਖਤ ਇਤਰਾਜ ਕੀਤਾ ਗਿਆ ਹੈ। ਇਹ ਬਿੱਲ ਐਤਵਾਰ ਨੂੰ ਲੇਟ ਨਾਈਟ ਕਰਵਾਈ ਗਈ ਵੋਟ ਵਿੱਚ ਪਾਸ ਕੀਤਾ ਗਿਆ। ਇਸ ਦੇ ਨਾਲ ਹੀ ਕੈਨੇਡੀਅਨ ਚਾਰਟਰ ਆਫ ਰਾਈਟਸ ਐਂਡ ਫਰੀਡਮਜ ਵਿੱਚ ਦਰਜ ਧਾਰਮਿਕ ਆਜਾਦੀ ਦੀ ਹਿਫਾਜਤ ਦੇ ਕਲਾਜ ਨੂੰ ਵੀ ਇਸ ਬਿੱਲ ਨੂੰ ਪਾਸ ਕਰਨ ਸਮੇਂ ਅਣਗੌਲਿਆ ਗਿਆ।
ਇਸ ਦੌਰਾਨ ਬਿੱਲ 9 ਵੀ ਪਾਸ ਕੀਤਾ ਗਿਆ, ਜੋ ਕਿ ਵਿਵਾਦਗ੍ਰਸਤ ਕਾਨੂੰਨ ਹੈ ਤੇ ਜਿਸ ਨਾਲ ਕਿਊਬਿਕ ਪਹੁੰਚੀਆਂ 18000 ਪੈਂਡਿੰਗ ਇਮੀਗ੍ਰੇਸਨ ਅਰਜੀਆਂ ਨੂੰ ਬਿਨਾਂ ਵਿਚਾਰ ਕੀਤਿਆਂ ਖਤਮ ਕਰ ਦਿੱਤਾ ਜਾਵੇਗਾ। ਬਿੱਲ 9 ਤਹਿਤ ਕਿਊਬਿਕ ਦੀਆਂ ਕਦਰਾਂ ਕੀਮਤਾਂ ਲਈ ਇੱਥੋ ਦੀ ਪਰਮਾਨੈਂਟ ਰੈਜੀਡੈਂਸ ਹਾਸਲ ਕਰਨ ਲਈ ਇਮੀਗ੍ਰੈਂਟਸ ਨੂੰ ਟੈਸਟ ਪਾਸ ਕਰਨਾ ਹੁੰਦਾ ਹੈ। ਬਿੱਲ 21 ਪਾਸ ਹੋਣ ਤੋਂ ਬਾਅਦ ਹੁਣ ਪਬਲਿਕ ਸਰਵੈਂਟਸ ਜਿਵੇਂ ਕਿ ਪੁਲਿਸ ਅਧਿਕਾਰੀ, ਜੱਜ, ਪ੍ਰੌਸੀਕਿਊਟਰਜ ਤੇ ਸਕੂਲ ਟੀਚਰਜ ਦੇ ਨਾਲ ਨਾਲ ਪ੍ਰਿੰਸੀਪਲਜ ਵੀ ਧਾਰਮਿਕ ਚਿੰਨ੍ਹ ਧਾਰਨ ਨਹੀਂ ਕਰ ਸਕਣਗੇ।
ਆਖਰੀ ਪਲ ਵਿੱਚ ਕੀਤੀ ਗਈ ਸੋਧ ਤਹਿਤ ਕਿਊਬਿਕ ਸਰਕਾਰ ਵੱਲੋਂ ਇਹ ਪ੍ਰਾਵਧਾਨ ਵੀ ਦਰਜ ਕੀਤਾ ਗਿਆ ਹੈ ਕਿ ਇਸ ਸੈਕੂਲਰਿਜਮ ਲਾਅ ਨੂੰ ਲਾਗੂ ਕੀਤੇ ਜਾਣ ਤੇ ਇਸ ਦੀ ਸਾਰਿਆਂ ਵੱਲੋਂ ਪਾਲਣਾ ਯਕੀਨੀ ਬਣਾਉਣ ਦੀ ਜਿੰਮੇਵਾਰੀ ਇੰਸਪੈਕਟਰਜ ਦੀ ਹੋਵੇਗੀ। ਇਸ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਅਨੁਸਾਸਕੀ ਕਾਰਵਾਈ ਕੀਤੀ ਜਾਵੇਗੀ। ਇਸ ਸੋਧ ਦੇ ਬਾਵਜੂਦ ਮਾਹਿਰਾਂ ਦਾ ਮੰਨਣਾ ਹੈ ਕਿ ਬਿੱਲ ਵਿੱਚ ਧਾਰਮਿਕ ਚਿੰਨ੍ਹਾਂ ਨੂੰ ਕੱਪੜਿਆਂ, ਜਿਊਲਰੀ, ਗਹਿਣਿਆਂ ਜਾਂ ਸਿਰ ਉੱਤੇ ਧਾਰਨ ਕੀਤੇ ਜਾਣ ਵਾਲੇ ਹੈੱਡਗੇਅਰ ਵਜੋਂ ਪਰਿਭਾਸਤ ਕੀਤਾ ਗਿਆ ਹੈ।
ਇੱਥੇ ਦੱਸਣਾ ਬਣਦਾ ਹੈ ਕਿ ਕਿਊਬਿਕ ਵਿੱਚ ਅੰਦਾਜਨ 15,000 ਸਿੱਖ ਰਹਿੰਦੇ ਹਨ। ਧਾਰਮਿਕ ਕੱਪੜਿਆਂ ਤੇ ਚਿੰਨ੍ਹਾਂ ਉੱਤੇ ਪਾਬੰਦੀ ਨਾਲ ਉਨ੍ਹਾਂ ਉੱਤੇ ਸਿੱਧਾ ਅਸਰ ਪਵੇਗਾ। ਸਿੱਖੀ ਮਾਨਤਾ ਅਨੁਸਾਰ ਪੁਰਸਾਂ ਤੇ ਮਹਿਲਾਵਾਂ ਨੂੰ ਕਕਾਰ ਪਾਉਣੇ ਪੈਂਦੇ ਹਨ ਤੇ ਜਾਹਿਰਾ ਤੌਰ ਉੱਤੇ ਪੱਗ ਸਿੱਖੀ ਦਾ ਮੁੱਖ ਪ੍ਰਤੀਕ ਹੈ। ਵਰਲਡ ਸਿੱਖ ਆਰਗੇਨਾਈਜੇਸਨ ਦੇ ਪ੍ਰਧਾਲ ਮੁਖਬੀਰ ਸਿੰਘ ਨੇ ਆਖਿਆ ਕਿ ਕਿਊਬਿਕ ਦੇ ਲੋਕਾਂ ਤੇ ਖਾਸਕਰਕੇ ਕੈਨੇਡਾ ਲਈ ਇਹ ਬਹੁਤ ਹੀ ਮਾੜੀ ਖਬਰ ਹੈ। ਧਾਰਮਿਕ ਡਰੈੱਸ ਕੋਡ ਲਾਗੂ ਕਰਨ ਵਾਲਾ ਕਿਊਬਿਕ ਕੈਨੇਡਾ ਦਾ ਪਹਿਲਾ ਪ੍ਰੋਵਿੰਸ ਹੈ। ਇਸ ਬਿੱਲ ਨੂੰ ਪਾਸ ਕਰਕੇ ਕਿਊਬਿਕ ਸਰਕਾਰ ਨੇ ਦੁਨੀਆ ਨੂੰ ਇਹ ਸੁਨੇਹਾ ਦਿੱਤਾ ਹੈ ਕਿ ਵੰਨਸੁਵੰਨਤਾ ਲਈ ਉਨ੍ਹਾਂ ਆਪਣੇ ਦਰ ਬੰਦ ਕਰ ਲਏ ਹਨ। ਇਸ ਤੋਂ ਇਲਾਵਾ ਕਿਊਬਿਕ ਸਰਕਾਰ ਨੇ ਕੌਮਾਂਤਰੀ ਮਨੁੱਖੀ ਅਧਿਕਾਰਾਂ ਨੂੰ ਮੰਨਣ ਤੋਂ ਵੀ ਇਨਕਾਰ ਕਰ ਦਿੱਤਾ ਹੈ। ਇਹ ਫੈਸਲਾ ਬਹੁਤ ਹੀ ਮੰਦਭਾਗਾ ਹੈ। ਘੱਟ ਗਿਣਤੀਆਂ ਨੂੰ ਇੱਕ ਤਰ੍ਹਾਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਨ ਤੋਂ ਰੋਕਿਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਡਬਲਿਊਐਸਓ ਇਸ ਦਾ ਸਖਤ ਵਿਰੋਧ ਕਰਦੀ ਹੈ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾ ਬਜਟ ਬਾਰੇ ਨਕਾਰਾਤਮਕ ਰਾਇ ਰੱਖਦੇ ਹਨ ਅੱਧੇ ਤੋਂ ਵੱਧ ਕੈਨੇਡੀਅਨਜ਼ : ਰਿਪੋਰਟ ਵੈਕਸੀਨ ਇੰਜਰੀ ਕੰਪਨਸੇਸ਼ਨ ਫੰਡ ਲਈ ਫੈਡਰਲ ਸਰਕਾਰ ਨੇ ਰਾਖਵੇਂ ਰੱਖੇ 36 ਮਿਲੀਅਨ ਡਾਲਰ ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼