Welcome to Canadian Punjabi Post
Follow us on

20

October 2018
ਬ੍ਰੈਕਿੰਗ ਖ਼ਬਰਾਂ :
ਕੈਨੇਡਾ

ਗਲੋਬਲ ਵਾਰਮਿੰਗ ਖਿਲਾਫ ਛੇੜੀ ਜੰਗ ਅਸੀਂ ਹਾਰ ਸਕਦੇ ਹਾਂ : ਰਿਪੋਰਟ

October 09, 2018 08:08 AM
ਕੈਨੇਡਾ ਦੀ ਵਾਤਾਵਰਨ ਮਿਨਿਸਟਰ ਕੈਥਰੀਨ ਮੈਕੇਨਾ

ਓਟਵਾ, 8 ਅਕਤੂਬਰ (ਪੋਸਟ ਬਿਊਰੋ) : ਸੰਯੁਕਤ ਰਾਸ਼ਟਰ ਦੇ ਇੰਟਰਗਵਰਮੈਂਟਲ ਪੈਨਲ ਆਨ ਕਲਾਈਮੇਟ ਚੇਂਜ ਵੱਲੋਂ ਐਤਵਾਰ ਨੂੰ ਜਾਰੀ ਕੀਤੀ ਗਈ ਨਵੀਂ ਰਿਪੋਰਟ ਵਿੱਚ ਆਖਿਆ ਗਿਆ ਹੈ ਕਿ ਆਪਣੇ ਟੀਚੇ ਨੂੰ ਪੂਰਾ ਕਰਨ ਲਈ ਸਾਨੂੰ ਤੇਜ, ਦੂਰ ਤੱਕ ਮਾਰ ਕਰਨ ਵਾਲੀ ਤੇ ਸਮਾਜ ਦੇ ਕਈ ਖੇਤਰਾਂ ਵਿੱਚ ਤਬਦੀਲੀਆਂ ਵਾਲੀ ਪਹੁੰਚ ਅਪਨਾਉਣੀ ਹੋਵੇਗੀ ਨਹੀਂ ਤਾਂ ਗਲੋਬਲ ਵਾਰਮਿੰਗ ਖਿਲਾਫ ਜਾਰੀ ਜੰਗ ਅਸੀਂ ਹਾਰ ਜਾਵਾਂਗੇ। 
ਇਹ ਰਿਪੋਰਟ ਅਸਲ ਵਿੱਚ ਵਾਤਾਵਰਣ ਵਿੱਚ ਹੋ ਰਹੀਆਂ ਤਬਦੀਲੀਆਂ ਨੂੰ ਕਿਸ ਤਰ੍ਹਾਂ ਠੀਕ ਕੀਤਾ ਜਾਵੇ ਇਸ ਸਬੰਧੀ ਵਿਗਿਆਨਕ ਖਰੜਾ ਹੈ। ਇਸ ਵਿੱਚ ਦਰਸਾਇਆ ਗਿਆ ਹੈ ਕਿ ਇਸ ਸਮੇਂ ਸੰਸਾਰ 1.5 ਡਿਗਰੀ ਸੈਲਸੀਅਸ ਤੱਕ ਹੋਰ ਤਪਿਸ਼ ਵੱਲ ਵਧਣ ਦੇ ਰਾਹ ਉੱਤੇ ਚੱਲ ਰਿਹਾ ਹੈ ਤੇ 2040 ਤੱਕ ਅਜਿਹਾ ਹੋ ਜਾਵੇਗਾ। ਹਰ ਦਹਾਕੇ ਵਿੱਚ ਦੁਨੀਆਂ ਵਿੱਚ 0.2 ਸੈਲਸੀਅਸ ਦੇ ਹਿਸਾਬ ਨਾਲ ਤਪਿਸ਼ ਵੱਧਦੀ ਜਾ ਰਹੀ ਹੈ। 19ਵੀਂ ਸਦੀ ਦੇ ਮੱਧ ਤੋਂ ਲੈ ਕੇ ਹੁਣ ਤੱਕ ਇਹ ਤਪਿਸ 1 ਸੈਲਸੀਅਸ ਤੋਂ ਜਿ਼ਆਦਾ ਵੱਧ ਚੁੱਕੀ ਹੈ।
2015 ਵਿੱਚ ਪੈਰਿਸ ਕਲਾਈਮੇਟ ਚੇਂਜ ਅਗਰੀਮੈਂਟ ਵਿੱਚ ਇਸ ਸਦੀ ਦੇ ਅੰਤ ਤੱਕ ਇਹ ਰਿਸਾਅ ਘਟਾਉਣ ਦਾ ਟੀਚਾ ਤੈਅ ਕੀਤਾ ਗਿਆ। ਕਲਾਈਮੇਟ ਐਕਸ਼ਨ ਨੈੱਟਵਰਕ ਕੈਨੇਡਾ ਦੀ ਐਗਜ਼ੈਕਟਿਵ ਡਾਇਰੈਕਟਰ ਕੈਥਰੀਨ ਐਬਰਿਊ ਨੇ ਆਖਿਆ ਕਿ 1.5 ਸੈਲਸੀਅਸ ਤੇ 2 ਸੈਲਸੀਅਸ ਵਿੱਚ ਭਾਵੇਂ ਜਿ਼ਆਦਾ ਫਰਕ ਨਾ ਲੱਗਦਾ ਹੋਵੇ ਪਰ ਜਦੋਂ ਵਾਤਾਵਰਣ ਵਿੱਚ ਤਬਦੀਲੀ ਦਾ ਮਾਮਲਾ ਆਉਂਦਾ ਹੈ ਤਾਂ ਇਹ ਫਰਕ ਬਹੁਤ ਵੱਡਾ ਹੁੰਦਾ ਹੈ।
ਯੂਨਾਈਟਿਡ ਕਿੰਗਡਮ ਸਥਿਤ ਵੈੱਬਸਾਈਟ ਕਾਰਬਨ ਬ੍ਰੀਫ, ਜੋ ਕਿ ਕਲਾਈਮੇਟ ਸਾਇੰਸ ਤੇ ਪਾਲਿਸੀ ਉੱਤੇ ਕੇਂਦਰਿਤ ਹੈ, ਵੱਲੋਂ 70 ਪੀਅਰ ਰਵੀਊਡ ਕਲਾਈਮੇਟ ਸਟੱਡੀਜ਼ ਦਾ ਮੁਲਾਂਕਣ ਕੀਤਾ ਗਿਆ ਹੈ। ਇਸ ਉੱਤੇ ਆਧਾਰਿਤ ਅੰਦਾਜ਼ੇ ਮੁਤਾਬਕ ਜੇ 1.5 ਸੈਲਸੀਅਸ ਤਪਿਸ ਵੱਧਦੀ ਹੈ ਤਾਂ ਉਸ ਨਾਲ ਸਮੁੰਦਰ ਦਾ ਪੱਧਰ 48 ਸੈਂਟੀਮੀਟਰ ਤੱਕ ਵਧੇਗਾ ਪਰ 2 ਸੈਲਸੀਅਸ ਤਪਿਸ਼ ਵੱਧਣ ਨਾਲ ਸਮੁੰਦਰ ਦਾ ਪੱਧਰ 56 ਸੈਂਟੀਮੀਟਰ ਵਧੇਗਾ। ਇਸ ਤੋਂ ਇਲਾਵਾ ਆਰਕਟਿਕ ਵਿੱਚ ਗਰਮੀਆਂ ਬਰਫ ਮੁਕਤ ਹੋਣਗੀਆਂ ਤੇ ਪੂਰਬੀ ਕੈਨੇਡਾ ਵਿੱਚ ਹੱਦੋਂ ਵੱਧ ਮੀਂਹ ਪੈਣ ਦੀ ਸੰਭਾਵਨਾ 26 ਫੀ ਸਦੀ ਹੋ ਜਾਵੇਗੀ।
ਅਗਲੇ ਸਾਲ ਪੈਰਿਸ ਅਗਰੀਮੈਂਟ ਉੱਤੇ ਸਹੀ ਪਾਉਣ ਵਾਲੇ ਮੁਲਕ ਆਪਣੇ ਗ੍ਰੀਨ ਹਾਊਸ ਗੈਸਾਂ ਦੇ ਰਿਸਾਅ ਨੂੰ ਰੋਕਣ ਦੇ ਟੀਚਿਆਂ ਬਾਰੇ ਗੱਲ ਕਰਨਗੇ। ਕੈਨੇਡਾ 2030 ਤੱਕ ਇਸ ਰਿਸਾਅ ਨੂੰ 2005 ਦੇ ਮੁਕਾਬਲੇ 30 ਫੀ ਸਦੀ ਘਟਾਉਣਾ ਚਾਹੁੰਦਾ ਹੈ। ਇਸ ਦੌਰਾਨ ਇੱਕ ਇੰਟਰਵਿਊ ਵਿੱਚ ਵਾਤਾਵਰਣ ਮੰਤਰੀ ਕੈਥਰੀਨ ਮੈਕੇਨਾ ਨੇ ਆਖਿਆ ਕਿ ਅਸੀਂ ਆਈਪੀਸੀਸੀ ਦੀ ਰਿਪੋਰਟ ਬਾਰੇ ਜਾਣਦੇ ਹਾਂ। ਸਾਨੂੰ ਪਤਾ ਹੈ ਕਿ ਟੀਚੇ ਪੂਰੇ ਕਰਨ ਲਈ ਸਾਨੂੰ ਹੋਰ ਕਾਫੀ ਕੁੱਝ ਕਰਨ ਦੀ ਲੋੜ ਹੈ। ਪਰ ਇੱਥੇ ਦੱਸਣਾ ਬਣਦਾ ਹੈ ਕਿ ਕੈਨੇਡਾ ਕੋਲ ਅਜੇ ਇਸ ਸਬੰਧ ਵਿੱਚ ਕੋਈ ਹੋਰ ਪਲੈਨ ਨਹੀਂ ਹੈ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਗ੍ਰੈਂਡ ਰਿਵਰ ਵਿੱਚ ਰੁੜ੍ਹੇ ਤਿੰਨ ਸਾਲਾ ਬੱਚੇ ਦੀ ਮਾਂ ਨੂੰ ਪੁਲਿਸ ਨੇ ਕੀਤਾ ਚਾਰਜ
ਬੀਜਿੰਗ ਜਾ ਰਿਹਾ ਅਮਰੀਕੀ ਏਅਰਲਾਈਨ ਦਾ ਜਹਾਜ਼ ਕੈਲਗਰੀ ਉਤਰਿਆ
ਕਾਨੂੰਨ ਤਿਆਰ ਕਰਦੇ ਸਮੇਂ ਮੰਤਰੀਆਂ ਨੂੰ ਫਰਸਟ ਨੇਸ਼ਨਜ਼ ਨਾਲ ਸਲਾਹ ਮਸ਼ਵਰਾ ਕਰਨ ਦੀ ਕੋਈ ਲੋੜ ਨਹੀਂ : ਸੁਪਰੀਮ ਕੋਰਟ
ਕਾਨੂੰਨੀ ਮੈਰੀਜੁਆਨਾ ਇੰਡਸਟਰੀ ਵਿੱਚ ਕੰਮ ਕਰਨ ਵਾਲੇ ਕੈਨੇਡੀਅਨਾਂ ਨੂੰ ਅਮਰੀਕਾ ਵੱਲੋਂ ਰਾਹਤ
ਜਗਮੀਤ ਸਿੰਘ ਲਈ ਅਸਾਨ ਨਹੀਂ ਹੋਵੇਗੀ ਰਾਹ !
ਹੰਬੋਲਟ ਬੱਸ ਹਾਦਸੇ ਵਿੱਚ ਸ਼ਾਮਲ ਟਰੱਕਿੰਗ ਕੰਪਨੀ ਦੇ ਮਾਲਕ ਖਿਲਾਫ ਲੱਗੇ ਚਾਰਜ
ਮੈਕਸਿਮ ਬਰਨੀਅਰ ਨੇ ਆਪਣੀ ਨਵੀਂ ਪਾਰਟੀ ਨੂੰ ਰਜਿਸਟਰ ਕਰਵਾਉਣ ਲਈ ਦਿੱਤੀ ਅਰਜ਼ੀ
ਲਾਈਥਜ਼ਰ ਨੇ ਟੋਰਾਂਟੋ ਵਿੱਚ ਫਰੀਲੈਂਡ ਨਾਲ ਕੀਤੀ ਮੁਲਾਕਾਤ
ਬੀਸੀ ਵਿੱਚ ਪਾਈਪਲਾਈਨ ਵਿੱਚ ਹੋਏ ਧਮਾਕੇ ਤੋਂ ਬਾਅਦ ਸਥਿਤੀ ਕਾਬੂ ਹੇਠ
ਧਮਾਕੇ ਵਿੱਚ ਮਾਰੀ ਗਈ ਮਹਿਲਾ ਦਾ ਪਤੀ ਮਰਡਰ ਤੇ ਅਗਜ਼ਨੀ ਦੇ ਮਾਮਲੇ ਵਿੱਚ ਚਾਰਜ