Welcome to Canadian Punjabi Post
Follow us on

16

July 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਕੈਨੇਡਾ

2020 ਤੱਕ ਯੂਨੀਵਰਸਲ ਫਾਰਮਾਕੇਅਰ ਲਿਆਉਣ ਦਾ ਐਨਡੀਪੀ ਦਾ ਵਾਅਦਾ ਯਥਾਰਥਵਾਦੀ ਨਹੀਂ : ਸਿਹਤ ਮੰਤਰੀ

June 17, 2019 08:57 AM

ਓਟਵਾ, 16 ਜੂਨ (ਪੋਸਟ ਬਿਊਰੋ) : ਸਿਹਤ ਮੰਤਰੀ ਜਿਨੈੱਟ ਪੈਟਿਪਸ ਟੇਲਰ ਅਨੁਸਾਰ ਫੈਡਰਲ ਐਨਡੀਪੀ ਵੱਲੋਂ 2020 ਤੱਕ ਨੈਸ਼ਨਲ ਯੂਨੀਵਰਸਲ ਫਾਰਮਾਕੇਅਰ ਯੋਜਨਾ ਲਿਆਉਣ ਦਾ ਕੀਤਾ ਜਾ ਰਿਹਾ ਵਾਅਦਾ ਯਥਾਰਥਵਾਦੀ ਨਹੀਂ ਹੈ। ਪਰ ਟੇਲਰ ਇਹ ਨਹੀਂ ਦੱਸ ਸਕੀ ਕਿ ਲਿਬਰਲ ਇਸ ਪ੍ਰੋਗਰਾਮ ਨੂੰ ਕਦੋਂ ਤੱਕ ਸੁ਼ਰੂ ਕਰਨ ਬਾਰੇ ਸੋਚ ਰਹੇ ਹਨ।
ਬੁੱਧਵਾਰ ਨੂੰ ਨੈਸ਼ਨਲ ਫਾਰਮਾਕੇਅਰ ਪਲੈਨ ਦਾ ਅਧਿਐਨ ਕਰ ਰਹੇ ਪੈਨਲ ਵੱਲੋਂ ਇਸ ਸਬੰਧੀ ਫਾਈਨਲ ਰਿਪੋਰਟ ਜਾਰੀ ਕੀਤੀ ਗਈ। ਇਸ ਵਿੱਚ ਆਖਿਆ ਗਿਆ ਕਿ ਇਸ ਸਮੇਂ ਨੁਸਖਿਆਂ ਉੱਤੇ ਆਧਾਰਿਤ ਡਰੱਗ ਯੋਜਨਾਂ ਨੂੰ ਨੈਸ਼ਨਲ ਸਿਸਟਮ ਬਣਾਉਣ ਲਈ ਪ੍ਰੋਵਿੰਸ਼ੀਅਲ ਸਰਕਾਰਾਂ ਨੂੰ ਫੈਡਰਲ ਸਰਕਾਰ ਨਾਲ ਰਲ ਕੇ ਕੰਮ ਕਰਨਾ ਹੋਵੇਗਾ। ਰਿਪੋਰਟ ਵਿੱਚ ਆਖਿਆ ਗਿਆ ਕਿ ਨੁਸਖਿਆ ਵਾਲੀ ਦਵਾਈ ਦੀ ਲਾਗਤ ਪੂਰੀ ਕਰਨ ਨਾਲ ਹਰ ਪਰਿਵਾਰ ਨੂੰ ਸਾਲਾਨਾ 350 ਡਾਲਰ ਦੀ ਬਚਤ ਹੋਵੇਗੀ। ਹਾਲਾਂਕਿ 2027 ਤੱਕ ਇਸ ਪ੍ਰੋਗਰਾਮ ਨੂੰ ਚਲਾਉਣ ਦੀ ਲਾਗਤ 15 ਬਿਲੀਅਨ ਡਾਲਰ ਤੱਕ ਪਹੁੰਚ ਸਕਦੀ ਹੈ।
ਲਿਬਰਲਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਸ ਰਿਪੋਰਟ ਨੂੰ ਸਵੀਕਾਰ ਕਰ ਲਿਆ ਗਿਆ ਹੈ ਤੇ ਉਹ ਅਜਿਹੇ ਯੂਨੀਵਰਸਲ ਫਾਰਮਾਕੇਅਰ ਸਿਸਟਮ ਉੱਤੇ ਕੰਮ ਕਰਨਗੇ ਜਿਸ ਤੱਕ ਸਾਰੇ ਕੈਨੇਡੀਅਨਾਂ ਦੀ ਪਹੁੰਚ ਹੋਵੇਗੀ। ਹਾਲਾਂਕਿ ਐਨਡੀਪੀ ਵੱਲੋਂ ਇਸ ਤਰ੍ਹਾਂ ਦੀ ਯੋਜਨਾ ਤੁਰੰਤ ਲਾਗੂ ਕਰਨ ਦਾ ਭਰੋਸਾ ਦਿੱਤਾ ਜਾ ਰਿਹਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਐਨਡੀਪੀ ਆਗੂ ਜਗਮੀਤ ਸਿੰਘ ਵੱਲੋਂ ਇਹ ਵਾਅਦਾ ਕੀਤਾ ਗਿਆ ਹੈ ਕਿ ਜੇ ਉਨ੍ਹਾਂ ਦੀ ਪਾਰਟੀ, ਜੋ ਕਿ ਇਸ ਸਮੇਂ ਤੀਜੇ ਸਥਾਨ ਉੱਤੇ ਚੱਲ ਰਹੀ ਹੈ, 2019 ਵਿੱਚ ਸਰਕਾਰ ਬਣਾਉਣ ਵਿੱਚ ਕਾਮਯਾਬ ਹੋ ਜਾਂਦੀ ਹੈ ਤਾਂ ਉਹ 2020 ਤੱਕ ਯੂਨੀਵਰਸਲ ਨੈਸ਼ਨਲ ਫਾਰਮਾਕੇਅਰ ਪਲੈਨ ਦੀ ਸ਼ੁਰੂਆਤ ਕਰੇਗੀ। ਉਨ੍ਹਾਂ ਦਾ ਤਾਂ ਇਹ ਵੀ ਆਖਣਾ ਹੈ ਕਿ ਇਸ ਸਬੰਧ ਵਿੱਚ ਖਰਚ ਕੀਤੇ ਜਾਣ ਵਾਲੇ ਕਈ ਬਿਲੀਅਨ ਡਾਲਰ ਕਾਰਗਰ ਹੀ ਸਿੱਧ ਹੋਣਗੇ।
ਇਸ ਹਫਤੇ ਇੱਕ ਬਿਆਨ ਵਿੱਚ ਐਨਡੀਪੀ ਹੈਲਥ ਕ੍ਰਿਟਿਕ ਡੌਨ ਡੇਵੀਜ਼ ਨੇ ਆਖਿਆ ਕਿ ਸਾਨੂੰ ਇਹ ਯੋਜਨਾ ਹੁਣ ਲਾਗੂ ਕੀਤੇ ਜਾਣ ਦੀ ਲੋੜ ਹੈ। ਇਸ ਸਬੰਧ ਵਿੱਚ ਕੈਨੇਡੀਅਨਾਂ ਨੇ ਕਈ ਦਹਾਕਿਆਂ ਤੱਕ ਉਡੀਕ ਕੀਤੀ ਹੈ। ਲੋਕ ਬਿਮਾਰ ਪੈ ਰਹੇ ਹਨ ਤੇ ਇੱਥੋਂ ਤੱਕ ਕਿ ਮਰ ਰਹੇ ਹਨ ਕਿਉਂਕਿ ਉਨ੍ਹਾਂ ਕੋਲ ਦਵਾਈਆਂ ਤੱਕ ਪਹੁੰਚ ਹੀ ਨਹੀਂ ਹੈ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਚੀਨ ਤੋਂ ਇੰਪੋਰਟ ਕੀਤੇ ਜਾਣ ਵਾਲੇ 900 ਫੂਡ ਪ੍ਰੋਡਕਟਸ ਮਿਆਰੀ ਨਹੀਂ ਨਿਕਲੇ : ਸੀਐਫਆਈਏ
ਏਅਰ ਕੈਨੇਡਾ ਦੇ ਜਹਾਜ਼ ਨੂੰ ਕਰਨੀ ਪਈ ਐਮਰਜੰਸੀ ਲੈਂਡਿੰਗ, 37 ਜ਼ਖ਼ਮੀ
ਸ਼ੀਅਰ ਦੀ ਕਲਾਈਮੇਟ ਯੋਜਨਾ ਲਿਬਰਲਾਂ ਦੀਆਂ ਮੌਜੂਦਾ ਨੀਤੀਆਂ ਤੋਂ ਪਵੇਗੀ ਮਹਿੰਗੀ: ਰਿਪੋਰਟ
ਲਿਬਰਲ ਸਰਕਾਰ ਦੇ ਬੁਲਾਰੇ ਨਹੀਂ ਹਨ ਮੈਕੈਲਮ : ਫਰੀਲੈਂਡ
ਦੋ ਬੱਚਿਆਂ ਤੇ ਬਜ਼ੁਰਗ ਦੇ ਲੱਭ ਜਾਣ ਤੋਂ ਬਾਅਦ ਐਂਬਰ ਐਲਰਟ ਕੀਤਾ ਗਿਆ ਰੱਦ
ਫੈਡਰਲ ਚੋਣਾਂ ਵਿੱਚ ਵਿਦੇਸ਼ੀ ਦਖਲ ਨੂੰ ਸੱਦਾ ਦੇ ਰਹੇ ਹਨ ਮੈਕੈਲਮ : ਸ਼ੀਅਰ
ਭਾਰਤ ਵੱਲੋਂ ਸਿੱਖਜ਼ ਫਾਰ ਜਸਟਿਸ ਉੱਤੇ ਪਾਬੰਦੀ, ਸੰਸਥਾ ਵੱਲੋਂ ਭਾਰਤ ਸਰਕਾਰ ਖਿਲਾਫ਼ ਮੁੱਕਦਮਾ
ਕੈਨੇਡਾ ਤੇ ਯੂਕੇ ਮੀਡੀਆ ਦੀ ਆਜ਼ਾਦੀ ਦੀ ਰਾਖੀ ਲਈ ਲਾ ਰਹੇ ਹਨ ਜ਼ੋਰ
ਕੈਨੇਡੀਅਨ ਫੌਜ ਦੇ ਸੈਕਿੰਡ ਇਨ ਕਮਾਂਡ: ਲੈਫਟੀਨੈਂਟ ਜਨਰਲ ਪਾਲ ਵਿਨਿਕ ਨੇ ਅਚਾਨਕ ਦਿੱਤਾ ਅਸਤੀਫਾ
ਕਨਵਰਸ਼ਨ ਥੈਰਪੀ ਨੂੰ ਫੈਡਰਲ ਸਰਕਾਰ ਬਣਾ ਸਕਦੀ ਹੈ ਗੈਰਕਾਨੂੰਨੀ