Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਨਜਰਰੀਆ

ਸੁਸ਼ਮਾ ਅਤੇ ਨਿਤੀਸ਼ ਨੂੰ ਅਜਿਹੀ ਆਸ ਨਹੀਂ ਸੀ

June 11, 2019 11:33 AM

-ਆਰ ਰਮਾਸੇਸ਼ਨ
ਸੁਸ਼ਮਾ ਸਵਰਾਜ ਦੀ ਕਿਸਮਤ ਉਸੇ ਦਿਨ ਸੀਲਬੰਦ ਹੋ ਗਈ ਸੀ, ਜਿਸ ਦਿਨ ਉਨ੍ਹਾਂ ਨੇ ਇਕਪਾਸੜ ਐਲਾਨ ਕਰ ਦਿੱਤਾ ਸੀ ਕਿ ਉਹ 2019 ਦੀਆਂ ਲੋਕ ਸਭਾ ਚੋਣਾਂ ਨਹੀਂ ਲੜੇਗੀ, ਕਿਉਂਕਿ ਉਨ੍ਹਾਂ ਦੀ ਸਿਹਤ ਇਸ ਦੀ ਇਜਾਜ਼ਤ ਨਹੀਂ ਦਿੰਦੀ। ਬਿਨਾਂ ਸ਼ੱਕ ਸੁਸ਼ਮਾ ਸਵਰਾਜ ਇੰਨੀ ਖਿੱਚੋਤਾਣ ਵਿੱਚ ਨਹੀਂ ਸੀ, ਜਿੰਨੀ ਉਹ 2016 'ਚ ਕਿਡਨੀ ਟਰਾਂਸਪਲਾਂਟ ਤੋਂ ਪਹਿਲਾਂ ਸੀ, ਪਰ ਇੱਕ ਪ੍ਰੈਸ ਕਾਨਫਰੰਸ ਵਿੱਚ ਆਜ਼ਾਦ ਤੌਰ ਉੱਤੇ ਉਨ੍ਹਾਂ ਦਾ ਇਹ ਐਲਾਨ ਕਰਨਾ ਕਿ ਉਹ ਚੋਣਾਂ ਲੜਨ ਲਈ ਤਿਆਰ ਨਹੀਂ ਹੈ, ਚੰਗੀ ਤਰ੍ਹਾਂ ਸੀਲਬੰਦ ਭਾਜਪਾ ਦੇ ਸ਼ਾਸਨ 'ਚ ਅਪਵਿੱਤਰੀ ਕਰਨ ਵਾਂਗ ਸੀ, ਜਿਸ ਦੀ ਅਗਵਾਈ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਕਰ ਰਹੇ ਸਨ। ਜੇ ਉਨ੍ਹਾਂ ਨੇ ਪ੍ਰਚਾਰ ਕਰਨ 'ਚ ਆਪਣੇ ਸਮਰਥ ਨਾ ਹੋਣ ਬਾਰੇ ਨੇਤਾਵਾਂ ਨੂੰ ਜਾਣੂ ਕਰਵਾ ਦਿੱਤਾ ਹੁੰਦਾ ਤਾਂ ਕਿਸੇ ਨੂੰ ਵੀ ਹੈਰਾਨੀ ਨਾ ਹੁੰਦੀ। ਫਿਰ ਜਿਸ ਦਿਨ ਮੋਦੀ ਤੇ ਸ਼ਾਹ ਨੇ ਮੰਤਰੀਆਂ ਦੇ ਨਾਵਾਂ ਨੂੰ ਅੰਤਿਮ ਰੂਪ ਦਿੱਤਾ, ਮੰਨਿਆ ਜਾਂਦਾ ਸੀ ਕਿ ਸੁਸ਼ਮਾ ਸਵਰਾਜ ਵਿਦੇਸ਼ ਮੰਤਰੀ ਵਜੋਂ ਵਾਪਸੀ ਕਰੇਗੀ ਅਤੇ ਸਰਕਾਰ ਦੀਆਂ ਵਿਸ਼ੇਸ਼ ਕਮੇਟੀਆਂ 'ਚ ਬਣੀ ਰਹੇਗੀ, ਜਿਨ੍ਹਾਂ 'ਚ ਵਿਦੇਸ਼ ਮੰਤਰੀ ਤੋਂ ਇਲਾਵਾ ਵਿੱਤ, ਰੱਖਿਆ ਅਤੇ ਗ੍ਰਹਿ ਮੰਤਰੀ ਸ਼ਾਮਲ ਹੁੰਦੇ ਹਨ। ਇਹ ਤੈਅ ਮੰਨਿਆ ਜਾ ਰਿਹਾ ਸੀ ਕਿ ਉਨ੍ਹਾਂ ਨੂੰ ਰਾਜ ਸਭਾ ਦੀ ਸੀਟ ਮਿਲ ਜਾਵੇਗੀ ਕਿਉਂਕਿ ਉਹ ਪਾਰਲੀਮੈਂਟ ਦੇ ਹੇਠਲੇ ਸਦਨ ਦੀ ਮੈਂਬਰ ਨਹੀਂ ਰਹੀ। ਇਹ ਕਿਸੇ ਅਜਿਹੇ ਵਿਅਕਤੀ ਲਈ ਇੱਕ ਪਾਤਰਤਾ ਵਾਂਗ ਹੈ, ਜਿਸ ਨੇ ਇੰਨੇ ਲੰਬੇ ਸਮੇਂ ਤੱਕ ਭਾਜਪਾ ਦੀ ਵਧੀਆ ਢੰਗ ਨਾਲ ‘ਸੇਵਾ' ਕੀਤੀ ਹੋਵੇ।
ਫਿਰ ਵੀ ਸੁਸ਼ਮਾ ਸਵਰਾਜ ਨੂੰ ਹੌਲੀ ਹੌਲੀ ਹਟਾ ਦਿੱਤਾ ਗਿਆ। ਵਿਦੇਸ਼ ਮੰਤਰੀ ਵਜੋਂ ਉਨ੍ਹਾਂ ਦੀ ਪਾਰੀ ਦੀ ਸੋਸ਼ਲ ਮੀਡੀਆ 'ਤੇ ਸ਼ਲਾਘਾ ਕੀਤੀ ਗਈ ਅਤੇ ਉਨ੍ਹਾਂ ਨੇ ਟਵੀਟ ਦੇ ਰਾਹੀਂ ਮੋਦੀ ਦਾ ਧੰਨਵਾਦ ਕੀਤਾ, ਪਰ ਉਹ ਹੋ ਗਿਆ, ਜੋ ਟਾਲਿਆ ਨਹੀਂ ਜਾ ਸਕਦਾ ਸੀ। ਸੁਸ਼ਮਾ ਉਸ ਨੂੰ ਆਉਂਦਾ ਨਹੀਂ ਦੇਖ ਸਕੀ। ਉਸ ਨੇ ਸੋਚਿਆ ਕਿ ਜਿਵੇਂ ਅਤੀਤ 'ਚ ਹੁੰਦਾ ਸੀ, ਫਿਰ ਉਹੀ ਹੋਵੇਗਾ ਕਿ ਜਦੋਂ ਜਦੋਂ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਨੂੰ ਕਿਨਾਰੇ ਕੀਤਾ ਜਾ ਰਿਹਾ ਹੈ, ਮੋਦੀ ਤੇ ਸ਼ਾਹ ਵੱਲੋਂ ਉਨ੍ਹਾਂ ਨੂੰ ਕੈਬਨਿਟ ਵਿੱਚ ਸ਼ਾਮਲ ਹੋਣ ਦਾ ਸੰਦੇਸ਼ ਮਿਲ ਜਾਂਦਾ ਸੀ। ਇਥੋਂ ਤੱਕ ਕਿ ਕੁਝ ਮੀਡੀਆ ਚੈਨਲਾਂ ਨੇ ਵੀ ਇਹ ਕਹਿ ਦਿੱਤਾ ਕਿ ਉਨ੍ਹਾਂ ਨਾਲ ਪਹਿਲਾਂ ਹੀ ਸੰਪਰਕ ਕੀਤਾ ਜਾ ਚੁੱਕਾ ਹੈ।
ਸੁਸ਼ਮਾ ਭਾਜਪਾ ਦੇ ਬਹੁਤ ਬਦਲ ਚੁੱਕੇ ਚਿਹਰੇ ਨੂੰ ਪੜ੍ਹ ਨਹੀਂ ਸਕੀ, ਜਿਸ ਵਿੱਚ ਲੀਡਰਸ਼ਿਪ ਕਿਸੇ ਉਸ ਵਿਅਕਤੀ ਨੂੰ ਅਹਿਮੀਅਤ ਦਿੰਦੀ ਹੈ, ਜਿਸ ਨੂੰ ਉਹ ਢੁਕਵਾਂ ਸਮਝਦੀ ਹੈ। ਸੁਸ਼ਮਾ ਸਵਰਾਜ ਮੱਧ ਪ੍ਰਦੇਸ਼ ਦੇ ਵਿਦਿਸ਼ਾ ਤੋਂ ਚੁਣੀ ਹੋਈ ਪਾਰਲੀਮੈਂਟ ਮੈਂਬਰ ਸੀ ਅਤੇ ਉਨ੍ਹਾਂ ਨੇ ਆਪਣੀ ਯੋਜਨਾ ਦਾ ਖੁਲਾਸਾ ਮੱਧ ਪ੍ਰਦੇਸ਼ ਦੀਆਂ ਚੋਣਾਂ ਦੌਰਾਨ ਇੰਦੌਰ ਤੋਂ ਮੀਡੀਆ ਦੇ ਸਾਹਮਣੇ ਕੀਤਾ। ਸੂਬੇ ਦੀਆਂ ਚੋਣਾਂ ਭਾਜਪਾ ਮੁਤਾਬਕ ਨਹੀਂ ਚੱਲ ਰਹੀਆਂ ਸਨ। ਸੁਸ਼ਮਾ ਨੇ ਆਪਣੀ ਪ੍ਰੈੱਸ ਕਾਨਫਰੰਸ ਵਿੱਚ ਦੋ ਬਿੰਦੂ ਉਠਾਏ। ਆਮ ਤੌਰ 'ਤੇ ਉਮੀਦਵਾਰਾਂ ਨੂੰ ਬਣਾਈ ਰੱਖਣ ਜਾਂ ਨਾਮਜ਼ਦ ਕਰਨ ਬਾਰੇ ਫੈਸਲਾ ਪਾਰਟੀ ਲੈਂਦੀ ਹੈ, ਪਰ ਜਿੱਥੋਂ ਤੱਕ ਸੁਸ਼ਮਾ ਦਾ ਸਵਾਲ ਹੈ, ਉਨ੍ਹਾਂ ਨੇ ਆਪਣਾ ਮਨ ਬਣਾ ਲਿਆ ਸੀ। ਦੂਜਾ ਉਨ੍ਹਾਂ ਕਿਹਾ ਕਿ ਉਹ ਸਿਆਸਤ ਤੋਂ ਸੰਨਿਆਸ ਨਹੀਂ ਲਵੇਗੀ, ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਜੇ ਭਾਜਪਾ ਕੇਂਦਰ ਵਿੱਚ ਸੱਤਾ ਵਿੱਚ ਵਾਪਸ ਆਉਂਦੀ ਹੈ ਤਾਂ ਸੁਸ਼ਮਾ ਅਹੁਦਾ ਸੰਭਾਲਣ ਲਈ ਮੌਜੂਦ ਹੈ। ਦਿੱਲੀ ਤੇ ਭੋਪਾਲ ਵਿੱਚ ਭਾਜਪਾ ਦੇ ਚੋਟੀ ਦੇ ਨੇਤਾ ਸੁਸ਼ਮਾ ਵੱਲੋਂ ਆਪਣੀ ਯੋਜਨਾ ਦਾ ਖੁਲਾਸਾ ਕਰਨ ਲਈ ਰੱਖੇ ਸਮੇਂ ਤੇ ਸਥਾਨ ਤੋਂ ਹੈਰਾਨ ਰਹਿ ਗਏ। ਕਹਿਣ ਦੀ ਲੋੜ ਨਹੀਂ ਕਿ ਮੋਦੀ ਤੇ ਸ਼ਾਹ ਨੇ ਇਸ ਦਾ ਨੋਟਿਸ ਲਿਆ, ਕੋਈ ਪ੍ਰਤੀਕਿਰਿਆ ਨਹੀਂ ਦਿੱਤੀ, ਪਰ ਇਹ ਗੱਲ ਉਨ੍ਹਾਂ ਦੇ ਦਿਮਾਗ ਵਿੱਚ ਬੈਠ ਗਈ।
ਇਸ ਮੌਕੇ ਸੁਸ਼ਮਾ ਸਵਰਾਜ ਨੇ ਭਾਜਪਾ 'ਚ ਆਪਣੇ ਉਭਾਰ ਦਾ ਸਿਹਰਾ ਮੁੱਢਲੇ ਤੌਰ 'ਤੇ ਲਾਲ ਕ੍ਰਿਸ਼ਨ ਅਡਵਾਨੀ ਨੂੰ ਦਿੱਤਾ, ਜਿਨ੍ਹਾਂ ਨੇ ਵਾਜਪਾਈ ਮੰਤਰੀ ਮੰਡਲ ਵਿੱਚ ਸੁਸ਼ਮਾ ਲਈ ਬਿਹਤਰੀਨ ਮੰਤਰਾਲਾ ਚੁਣਨ ਵਿੱਚ ਆਪਣੀ ਭੂਮਿਕਾ ਨਿਭਾਈ ਸੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਸਪੱਸ਼ਟ ਤੇ ਸਮਝਦਾਰ ਸੀ, ਪਰ ਸਮਝ ਕਦੇ ਵੀ ਉਨ੍ਹਾਂ ਦਾ ਮਜ਼ਬੂਤ ਨੁਕਤਾ ਨਹੀਂ ਰਿਹਾ। ਜਦ 2014 ਦੀਆਂ ਚੋਣਾਂ ਵਿੱਚ ਭਾਜਪਾ ਨੇ ਜਿੱਤ ਹਾਸਲ ਕੀਤੀ ਸੀ ਤਾਂ ਸੁਸ਼ਮਾ ਨੇ ਉਸ ਨੂੰ ‘ਸ਼ੁੱਧ ਭਾਜਪਾ ਦੀ ਜਿੱਤ' ਕਿਹਾ ਸੀ ਅਤੇ ਮੋਦੀ ਦੀ ਲੀਡਰਸ਼ਿਪ, ਭੂਮਿਕਾ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਅਜੇ ਵੀ ਸੁਸ਼ਮਾ ਦੇ ਪ੍ਰਸ਼ੰਸਕਾਂ ਦਾ ਮੰਨਣਾ ਹੈ ਕਿ ਉਹ ਬਾਹਰ ਨਹੀਂ ਹੋਈ। 2022 ਵਿੱਚ ਜਦੋਂ ਭਾਰਤ ਦਾ ਅਗਲਾ ਰਾਸ਼ਟਰਪਤੀ ਚੁਣਨ ਦਾ ਸਮਾਂ ਆਵੇਗਾ ਤਾਂ ਉਹ ਸਨਮਾਨ ਦੇ ਨਾਲ ਵਾਪਸੀ ਕਰੇਗੀ।
ਮੌਜੂਦਾ ਭਾਜਪਾ ਵਿੱਚ ਹੰਕਾਰ ਕਿਸੇ ਵਿਅਕਤੀ ਨੂੰ ਬਹੁਤੀ ਦੂਰ ਨਹੀਂ ਲਿਜਾ ਸਕਦਾ, ਖਾਸ ਕਰ ਕੇ ਉਨ੍ਹਾਂ ਲੋਕਾਂ ਨੂੰ, ਜਿਹੜੇ ਆਪਣੇ ਬਾਰੇ ਭੁਲੇਖੇ ਪਾਲੀ ਬੈਠੇ ਹਨ। ਇਹ ਗੱਲ ਜੈਪ੍ਰਕਾਸ਼ ਨਾਰਾਇਣ ਦੀ ‘ਪੂਰਨ ਕ੍ਰਾਂਤੀ’ ਦੇ ਦਿਨਾਂ ਵਿੱਚ ਸੁਸ਼ਮਾ ਦੇ ਸਿਆਸੀ ਸਹਿਯੋਗੀ ਰਹੇ ਨਿਤੀਸ਼ ਕੁਮਾਰ ਨੂੰ ਜਾਨਣੀ ਚਾਹੀਦੀ ਹੈ। ਨਿਮਰਤਾ ਕਦੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਗੁਣ ਨਹੀਂ ਰਹੀ। ਇਸ ਦੀ ਥਾਂ ਉਨ੍ਹਾਂ ਦਾ ਕਰੀਅਰ ਉਤਰਾਅ-ਚੜ੍ਹਾਅ ਵਾਲਾ ਰਿਹਾ। ਨਿਤੀਸ਼ ਦੇ ਮਾਣਮੱਤੇ ਪਲ ਜ਼ਿਆਦਾਤਰ ਉਦੋਂ ਆਏ, ਜਦੋਂ ਉਨ੍ਹਾਂ ਨੇ ਆਪਣੀ ਪਾਰਟੀ ਜਨਤਾ ਦਲ (ਯੂ) ਨੂੰ ਭਾਜਪਾ ਨਾਲ ਜੋੜਿਆ। ਲੋਕ ਸਭਾ ਚੋਣਾਂ ਤੋਂ ਪਹਿਲਾਂ ਅਮਿਤ ਸ਼ਾਹ ਨੇ ਉਨ੍ਹਾਂ 13 ਸੀਟਾਂ ਦੀ ਕਿਲੇਬੰਦੀ ਕਰ ਲਈ, ਜਿਨ੍ਹਾਂ 'ਤੇ ਭਾਜਪਾ 2014 ਵਿੱਚ ਲੜੀ ਸੀ ਤਾਂ ਕਿ ਬਿਹਾਰ 'ਚ ਚਾਲੀ ਸੀਟਾਂ ਵਿੱਚੋਂ ਬਰਾਬਰੀ ਦੀ ਨਿਤੀਸ਼ ਦੀ ਮੰਗ ਪੂਰੀ ਕੀਤੀ ਜਾ ਸਕੇ। ਭਾਜਪਾ ਤੇ ਜਨਤਾ ਦਲ (ਯੂ) ਦੋਵਾਂ ਨੇ 17-17 ਸੀਟਾਂ 'ਤੇ ਚੋਣ ਲੜੀ, ਛੇ ਸੀਟਾਂ ਰਾਮ ਵਿਲਾਸ ਪਾਸਵਾਨ ਦੀ ਲੋਕ ਜਨ ਸ਼ਕਤੀ ਪਾਰਟੀ ਲਈ ਛੱਡ ਦਿੱਤੀਆਂ। ਜਦੋਂ ਮੰਤਰੀ ਅਹੁਦੇ ਵੰਡੇ ਗਏ ਤਾਂ ਮੋਦੀ ਅਤੇ ਸ਼ਾਹ ਨੇ ਇੱਕ ਪੈਮਾਨਾ ਤਿਆਰ ਕਰ ਲਿਆ ਕਿ ਹਰ ਸਹਿਯੋਗੀ ਨੂੰ ਇੱਕ ਮੰਤਰਾਲਾ ਦਿੱਤਾ ਜਾਵੇਗਾ। ਉਨ੍ਹਾਂ ਨੇ ਇਸ ਦਾ ਧਿਆਨ ਨਹੀਂ ਕੀਤਾ ਕਿ ਕਿਸ ਪਾਰਟੀ ਨੇ ਕਿੰਨੀਆਂ ਸੀਟਾਂ ਜਿੱਤੀਆਂ ਹਨ। ਨਿਤੀਸ਼ ਨੇ 17 ਸੀਟਾਂ 'ਤੇ ਚੋਣ ਲੜੀ ਤੇ 16 ਜਿੱਤ ਲਈਆਂ। ਇਸ ਲਈ ਉਨ੍ਹਾਂ ਨੇ ‘ਸੰਕੇਤਿਕ’ ਤੌਰ ਉਤੇ ਇੱਕ ਮੰਤਰਾਲਾ ਲੈਣ ਨੂੰ ਆਪਣਾ ਅਪਮਾਨ ਸਮਝਿਆ ਅਤੇ ਨਾਂਹ ਕਰ ਦਿੱਤੀ। ਉਨ੍ਹਾਂ ਨੇ ਬਿਹਾਰ 'ਚ ਐਨ ਡੀ ਏ ਗੱਠਜੋੜ ਦੀ ਜ਼ਬਰਦਸਤ ਜਿੱਤ ਨੂੰ ਲੋਕਾਂ ਦੀ ਜਿੱਤ ਦੱਸਿਆ ਤੇ ਕਿਹਾ ਕਿ ਜੇ ਕੋਈ ਨਤੀਜਿਆਂ ਨੂੰ ‘ਨਿੱਜੀ ਜਿੱਤ’ ਦੱਸਦਾ ਹੈ ਤਾਂ ਭੁਲੇਖੇ 'ਚ ਹੈ।
ਮੋਦੀ ਤੇ ਸ਼ਾਹ ਇਸ ਤੋਂ ਬੇਚੈਨ ਨਹੀਂ ਹੋਏ, ਕਿਉਂਕਿ ਉਹ ਚੰਗੀ ਤਰ੍ਹਾਂ ਜਾਣਦੇ ਸਨ ਕਿ 2020 ਵਿੱਚ ਵਿਧਾਨ ਸਭਾ ਚੋਣਾਂ ਵੇਲੇ ਨਿਤੀਸ਼ ਕੁਮਾਰ ਕੋਲ ਭਾਜਪਾ ਨਾਲ ਜੁੜੇ ਰਹਿਣ ਤੋਂ ਇਲਾਵਾ ਹੋਰ ਕੋਈ ਬਦਲ ਨਹੀਂ ਹੋਵੇਗਾ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’