Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼
 
ਨਜਰਰੀਆ

ਮਜਬੂਰੀ ਦੇ ਵਣਜਾਰੇ

June 11, 2019 11:32 AM

-ਬਿੰਦਰ ਸਿੰਘ ਖੁੱਡੀ ਕਲਾਂ
ਗੱਲ ਛੱਬੀ ਸਤਾਈ ਵਰ੍ਹੇ ਪੁਰਾਣੀ ਹੈ। ਮੈਂ ਨਾਭੇ ਜ਼ਿਲਾ ਸਿੱਖਿਆ ਤੋਂ ਸਿਖਲਾਈ ਸੰਸਥਾ ਦਾ ਵਿਦਿਆਰਥੀ ਸਾਂ। ਸੰਸਥਾ ਨੇ ਖਸਤਾ ਜਿਹਾ ਹਾਲ ਹੋਸਟਲ ਲੜਕਿਆਂ ਨੂੰ ਮੁਫਤ ਦਿੱਤਾ ਹੋਇਆ ਸੀ। ਮੈਂ ਤੇ ਮੇਰੇ ਇਕ ਹੋਰ ਦੋਸਤ ਨੇ ਕਮਰੇ ਤੇ ਕਬਜ਼ਾ ਕੀਤਾ ਹੋਇਆ ਸੀ। ਅਸੀਂ ਘਰੋਂ ਲੋਹੇ ਦੀਆਂ ਪਾਈਪਾਂ ਵਾਲੇ ਮੰਜੇ, ਬਿਸਤਰੇ ਤੇ ਸਟੋਵ, ਸਮੇਤ ਖਾਣਾ ਬਣਾਉਣ ਦਾ ਹੋਰ ਨਿੱਕ ਸੁੱਕ ਨਾਲ ਕਮਰੇ ਨੂੰ ਰਹਿਣ ਲਾਇਕ ਤਾਂ ਬਣਾਇਆ ਹੋਇਆ ਸੀ, ਪਰ ਆਮ ਤੌਰ 'ਤੇ ਅਸੀਂ ਪਿੰਡੋਂ ਰੋਜ਼ਾਨਾ ਜਾਂਦੇ ਸਾਂ। ਪ੍ਰੀਖਿਆਵਾਂ ਦੇ ਦਿਨਾਂ ਵਿੱਚ ਅਸੀਂ ਹੋਸਟਲ ਦੇ ਕਮਰੇ ਵਿੱਚ ਠਹਿਰ ਜਾਂਦੇ। ਮੈਨੂੰ ਪਿੰਡ ਵੱਲੋਂ ਜਾਣ ਲਈ ਰੇਲ ਜ਼ਿਆਦਾ ਵਧੀਆ ਸੀ। ਉਂਜ ਇਕ ਬੱਸ ਵੀ ਬਰਨਾਲਿਉਂ ਸਿੱਧੀ ਨਾਭੇ ਜਾਂਦੀ ਸੀ।
ਦਸੰਬਰ ਦੇ ਦਿਨ ਸਨ, ਸਮੈਸਟਰ ਦੀਆਂ ਪ੍ਰੀਖਿਆਵਾਂ ਚੱਲ ਰਹੀਆਂ ਸਨ। ਮੈਂ ਤੇ ਮੇਰਾ ਦੋਸਤ ਹੋਸਟਲ ਵਿੱਚ ਹੀ ਠਹਿਰੇ ਹੋਏ ਸੀ, ਪਰ ਮੇਰਾ ਮਨ ਹੋਸਟਲ ਵਿੱਚ ਲੱਗ ਨਹੀਂ ਰਿਹਾ ਸੀ। ਪੇਪਰ ਦੇਣ ਤੋਂ ਬਾਅਦ ਇਹ ਸੋਚ ਕੇ ਕਿ ਕੱਲ੍ਹ ਨੂੰ ਸਵੇਰੇ ਬਰਨਾਲਿਉਂ ਚੱਲਣ ਵਾਲੀ ਸਿੱਧੀ ਬੱਸ ਚੜ੍ਹ ਕੇ ਪੇਪਰ ਦੇਣ ਦੇ ਸਮੇਂ ਨੂੰ ਨਾਭੇ ਪਹੁੰਚ ਜਾਵਾਂਗਾ, ਪਿੰਡ ਵੱਲ ਚਾਲੇ ਪਾ ਦਿੱਤੇ। ਸ਼ਾਮ ਤੱਕ ਪਿੰਡ ਪੁੱਕਾ, ਪਰਵਾਰ ਨੂੰ ਮਿਲਿਆ। ਇਕ ਚੱਕਰ ਦੋਸਤਾਂ, ਮਿੱਤਰਾਂ ਕੋਲ ਲਾਇਆ, ਗੱਲਾਂ ਕੀਤੀਆਂ, ਮਨ ਨੂੰ ਸਕੂਨ ਜਿਹਾ ਮਿਲਿਆ। ਉਖੜਿਆ ਮਨ ਪੜ੍ਹਾਈ ਵਿੱਚ ਮੁੜ ਲੱਗ ਗਿਆ। ਰਾਤ ਨੂੰ ਦੇਰ ਰਾਤ ਤੱਕ ਪੇਪਰ ਦੀ ਤਿਆਰੀ ਕੀਤੀ। ਸਵੇਰੇ ਜਲਦੀ ਉਠ ਕੇ ਨਾਭੇ ਜਾਣ ਲਈ ਤਿਆਰ ਹੋਇਆ ਤਾਂ ਦੇਖਿਆ, ਬਾਹਰ ਕਹਿਰ ਦੀ ਧੁੰਦ ਪਈ ਹੋਈ ਸੀ। ਸਰਦੀ ਦੇ ਸੀਜ਼ਨ ਦੀ ਪਹਿਲੀ ਧੁੰਦ ਇੰਨੀ ਗਹਿਰੀ ਸੀ ਕਿ ਹੱਥ ਨੂੰ ਹੱਥ ਨਜ਼ਰ ਨਹੀਂ ਸੀ ਆ ਰਿਹਾ।
ਉਨ੍ਹਾਂ ਦਿਨਾਂ ਵਿੱਚ ਅੱਜ ਵਾਂਗ ਸਕੂਟਰਾਂ, ਮੋਟਰ ਸਾਈਕਲਾਂ ਜਾਂ ਕਾਰਾਂ ਦੀ ਭਰਮਾਰ ਨਹੀਂ ਸੀ। ਮੋਬਾਈਲ ਫੋਨ ਦੀ ਹੋਂਦ ਹੀ ਨਹੀਂ ਸੀ। ਮੈਂ ਸਾਈਕਲ ਚੁੱਕਿਆ ਤੇ ਬਰਨਾਲੇ ਬੱਸ ਅੱਡੇ ਪੁੱਜ ਗਿਆ। ਨਾਭੇ ਨੂੰ ਚੱਲਣ ਵਾਲੀ ਸਿੱਧੀ ਬੱਸ ਸਮੇਂ ਸਿਰ ਆਪਣੇ ਕਾਊਂਟਰ ਉਤੇ ਨਾ ਲੱਗੀ। ਪਤਾ ਲੱਗਿਆ ਕਿ ਜ਼ਿਆਦਾ ਧੁੰਦ ਕਾਰਨ ਬੱਸ ਮਿਸ ਕਰ ਦਿੱਤੀ ਹੈ। ਮੇਰੀ ਚਿੰਤਾ ਵਧਣ ਲੱਗੀ, ਸਮੇਂ ਸਿਰ ਨਾਭੇ ਪਹੁੰਚਣ ਦਾ ਸਵਾਲ ਹੀ ਖਤਮ ਹੋ ਚੁੱਕਾ ਸੀ। ਪੇਪਰਾਂ ਦੇ ਦਿਨਾਂ ਵਿੱਚ ਹੋਸਟਲ ਦੀ ਬਜਾਏ ਪਿੰਡ ਆਉਣ ਦੇ ਆਪਣੇ ਫੈਸਲੇ ਨੂੰ ਮੈਂ ਮਨ ਹੀ ਮਨ ਲਾਹਨਤਾਂ ਪਾ ਰਿਹਾ ਸੀ।
ਖੈਰ! ਸਾਰੀ ਆਸ ਅਗਲੀ ਬੱਸ 'ਤੇ ਟਿਕ ਗਈ। ਅਗਲਾ ਟਾਈਮ ਸਰਕਾਰੀ ਬੱਸ ਦਾ ਸੀ। ਕਾਊਂਟਰ ਫਿਰ ਖਾਲੀ, ਕੋਈ ਬੱਸ ਨਾ ਆਈ। ਅੱਡੇ ਵਿਚਲੇ ਰੋਡਵੇਜ਼ ਦੇ ਦਫਤਰੋਂ ਪਤਾ ਕੀਤਾ ਤਾਂ ਉਨ੍ਹਾਂ ਵੀ ਟਾਈਮ ਮਿਸ ਕਰਨ ਦੀ ਸੂਚਨਾ ਦੇ ਦਿੱਤੀ। ਦਿਲ ਦੀ ਧੜਕਣ ਹਰ ਪਲ ਤੇਜ਼ ਹੋ ਰਹੀ ਸੀ। ਬੱਸਾਂ ਖੁੰਝਣ ਕਾਰਨ ਪੇਪਰ ਖੁੰਝਣ ਦੀਆਂ ਸੰਭਾਵਨਾਵਾਂ ਵਧਦੀਆਂ ਜਾ ਰਹੀਆਂ ਸਨ। ਅਗਲਾ ਟਾਈਮ ਪ੍ਰਾਈਵੇਟ ਬੱਸ ਦਾ ਸੀ। ਡਰਾਈਵਰ ਨੇ ਬੱਸ ਕਾਊਂਟਰ ਉਤੇ ਲਾਈ ਅਤੇ ਕੰਡਕਟਰ ਨੇ ਸੰਗਰੂਰ, ਭਵਾਨੀਗੜ੍ਹ ਅਤੇ ਨਾਭੇ ਦੀਆਂ ਸਵਾਰੀਆਂ ਨੂੰ ਸੱਦਾ ਦਿੱਤਾ। ਅਸੀਂ ਚਾਰ ਪੰਜ ਸਵਾਰੀਆਂ ਹੀ ਸਾਂ। ਸਾਨੂੰ ਬਿਠਾ ਡਰਾਈਵਰ ਨੇ ਬੱਸ ਤੋਰੀ ਤਾਂ ਸੜਕਾਂ 'ਤੇ ਧੁੰਦ ਦਾ ਕਹਿਰ ਹੋਰ ਵੀ ਵਧ ਚੁੱਕਿਆ ਸੀ। ਆਮ ਨਾਲੋਂ ਬਹੁਤ ਘੱਟ ਸਪੀਡ 'ਤੇ ਚੱਲਦੀ ਬੱਸ ਆਪਣੀ ਮੰਜ਼ਿਲ ਵੱਲ ਵਧਣ ਲੱਗੀ।
ਸੰਗਰੂਰ ਤੱਕ ਦਾ ਤਕਰੀਬਨ ਚਾਲੀ ਮਿੰਟਾਂ ਵਿੱਚ ਤੈਅ ਹੋਣ ਵਾਲੇ ਸਫਰ ਨੂੰ ਡੇਢ ਪੌਣੇ ਦੋ ਘੰਟੇ ਲੱਗ ਗਏ। ਇਸ ਬੱਸ ਦੇ ਕੰਡਕਟਰ ਨੇ ਬੇਸ਼ੱਕ ਸੱਦਾ ਭਵਾਨੀਗੜ੍ਹ ਤੇ ਨਾਭੇ ਦੀਆਂ ਸਵਾਰੀਆਂ ਨੂੰ ਦੇ ਦਿੱਤਾ ਸੀ, ਪਰ ਅਸਲ ਵਿੱਚ ਇਹ ਬੱਸ ਜਾਣੀ ਸਿਰਫ ਸੰਗਰੂਰ ਤੱਕ ਸੀ। ਸੰਗਰੂਰ ਪੁੱਜ ਕੇ ਨਾਭੇ ਵਾਲਾ ਕਾਊਂਟਰ ਦੇਖਿਆ ਤਾਂ ਖਾਲੀ ਸੀ। ਆਲੇ ਦੁਆਲਿਉਂ ਪਤਾ ਕੀਤਾ, ਅਜੇ ਡੇਢ ਘੰਟਾ ਕਿਸੇ ਬੱਸ ਦਾ ਸਮਾਂ ਨਹੀਂ ਸੀ। ਮਨ ਵਿੱਚ ਪਟਿਆਲਾ-ਚੰਡੀਗੜ੍ਹ ਵਾਲੀ ਬੱਸ ਫੜ ਕੇ ਭਵਾਨੀਗੜ੍ਹ ਪੁੱਜਣ ਦਾ ਫੈਸਲਾ ਕੀਤਾ। ਭਵਾਨੀਗੜ੍ਹ ਪੁੱਜਣ ਦਾ ਫੈਸਲਾ ਕੀਤਾ। ਭਵਾਨੀਗੜ੍ਹ ਪਹੁੰਚ ਕੇ ਸੁਨਾਮ ਅਤੇ ਮਾਨਸਾ ਸਾਈਡ ਤੋਂ ਨਾਭੇ ਜਾਣ ਵਾਲੀ ਬੱਸ ਦੀ ਦਸ ਪੰਦਰਾਂ ਮਿੰਟ ਉਡੀਕ ਕੀਤੀ, ਪਰ ਕੋਈ ਬੱਸ ਨਾ ਬਹੁੜੀ।
ਪੇਪਰ ਦਾ ਸਮਾਂ ਹੋ ਚੁੱਕਿਆ ਸੀ। ਮੈਨੂੰ ਪੇਪਰ ਖੁੰਝਦਾ ਜਾਪ ਰਿਹਾ ਸੀ। ਅੰਦਰ ਅਫਸੋਸ ਨਾਲ ਭਰਿਆ ਪਿਆ ਸੀ ਕਿ ਗਲਤ ਫੈਸਲਾ ਕਰਕੇ ਬਿਨਾ ਗੱਲ ਤੋਂ ਰੀਅਪੀਅਰ ਪੱਲੇ ਪਾ ਲਈ। ਪੇਪਰ ਵਿੱਚ ਪਹੁੰਚਣ ਦੇ ਆਖਿਰੀ ਯਤਨ ਕਰਦਿਆਂ ਭਵਾਨੀਗੜ੍ਹ ਤੋਂ ਕਾਰ ਕਿਰਾਏ ਉਤੇ ਲੈਣ ਦਾ ਫੈਸਲਾ ਕੀਤਾ। ਬੱਸ ਅੱਡੇ ਦੇ ਕੋਲ ਖੜੀਆਂ ਕਾਰਾਂ ਦੇ ਇਕ ਡਰਾਈਵਰ ਕੋਲ ਜਾ ਕੇ ਨਾਭੇ ਤੱਕ ਦਾ ਕਿਰਾਇਆ ਪੁੱਛਿਆ। ਮੇਰੇ ਮਜਬੂਰੀ ਜਾਣਦਿਆਂ ਡਰਾਈਵਰ ਦੇ ਮਨ ਤੋਂ ਇਨਸਾਨੀਅਤ ਦਾ ਪੰਛੀ ਉਡਾਰੀ ਮਾਰ ਗਿਆ ਤੇ ਮਜਬੂਰੀ ਦੇ ਵਣਜ ਦੀ ਸ਼ੁਰੂਆਤ ਹੋ ਗਈ। ਉਹਨੇ ਤਕਰੀਬਨ ਦੁੱਗਣਾ ਕਿਰਾਇਆ ਮੰਗਿਆ। ਮੈਂ ਸਹੀ ਕਿਰਾਇਆ ਵਸੂਲਣ ਦੀ ਆਸ ਨਾਲ ਕਈ ਹੋਰ ਕਾਰਾਂ ਵਾਲਿਆਂ ਕੋਲ ਗਿਆ, ਪਰ ਉਹ ਤਾਂ ਜਿਵੇਂ ਸਾਰੇ ਮਜਬੂਰੀ ਦਾ ਵਣਜ ਕਰਨ ਆਏ ਸਨ। ਸਭ ਨੇ ਉਹੀ ਦੁੱਗਣਾ ਕਿਰਾਇਆ ਮੰਗਿਆ। ਸ਼ਾਇਦ ਉਨ੍ਹਾਂ ਨੂੰ ਪਤਾ ਸੀ ਕਿ ਮੈਨੂੰ ਮਜਬੂਰੀ ਵੱਸ ਮੂੰਹ ਮੰਗਿਆ ਕਿਰਾਇਆ ਦੇਣਾ ਪਵੇਗਾ। ਸਮਾਂ ਤੇਜ਼ੀ ਨਾਲ ਲੰਘਦਾ ਜਾਪਦਾ ਸੀ, ਮੈਂ ਕਾਰ ਵਿੱਚ ਬੈਠ ਕੇ ਡਰਾਈਵਰ ਨੂੰ ਤੇਜ਼ੀ ਨਾਲ ਪ੍ਰੀਖਿਆ ਕੇਂਦਰ ਤੱਕ ਪਹੁੰਚਾਉਣ ਲਈ ਤਰਲੇ ਪਾਉਣ ਲੱਗਿਆ।
ਅਕਸਰ ਸੋਚਦਾ ਹਾਂ ਕਿ ਇਕੱਲੇ ਡਰਾਈਵਰ ਨਹੀਂ, ਇਥੇ ਹਰ ਕੋਈ ਮਜਬੂਰੀ ਦਾ ਵਣਜਾਰਾ ਹੈ। ਕਿਸੇ ਮਜਬੂਰ ਦੀ ਜ਼ਮੀਨ, ਪਲਾਟ ਜਾਂ ਹੋਰ ਜਾਇਦਾਦ ਸਸਤੇ ਭਾਅ ਖਰੀਦ ਕੇ ਮਜਬੂਰੀਆਂ ਦੇ ਵਣਜ ਕਰਦੇ ਲੋਕਾਂ ਨੂੰ ਤੱਕ ਕੇ ਆਪਣੀ ਮਜੂੂਬਰੀ ਦਾ ਵਣਜ ਚੇਤਾ ਆ ਜਾਂਦਾ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’