Welcome to Canadian Punjabi Post
Follow us on

22

September 2019
ਕੈਨੇਡਾ

ਕੌਮਾਂਤਰੀ ਪੱਧਰ ਉੱਤੇ ਟਰੇਨਡ ਨਿਊਕਮਰਜ਼ ਨੂੰ ਰੋਜ਼ਗਾਰ ਲੱਭਣ ਵਿੱਚ ਮਦਦ ਕਰ ਰਹੀ ਹੈ ਕੈਨੇਡਾ ਸਰਕਾਰ

May 24, 2019 09:26 AM

ਮਿਸੀਸਾਗਾ, 23 ਮਈ (ਪੋਸਟ ਬਿਊਰੋ) : ਹੁਨਰਮੰਦ ਨਿਊਕਮਰਜ਼ ਨੂੰ ਅਕਸਰ ਇੱਧਰ ਆ ਕੇ ਆਪਣੇ ਖੇਤਰ ਵਿੱਚ ਕੰਮ ਲੱਭਣ ਵਿੱਚ ਮੁਸ਼ਕਲ ਆਉਂਦੀ ਹੈ ਕਿਉਂਕਿ ਵਿਦੇਸ਼ ਵਿੱਚ ਹਾਸਲ ਕੀਤੀ ਗਈ ਸਿੱਖਿਆ ਤੇ ਟਰੇਨਿੰਗ ਨੂੰ ਇੱਧਰ ਮਾਨਤਾ ਨਹੀਂ ਮਿਲਦੀ। ਇਹ ਯਕੀਨੀ ਬਣਾਉਣ ਲਈ ਕਿ ਹੁਨਰਮੰਦ, ਪ੍ਰਤੀਯੋਗੀ ਨੂੰ ਕੰਮ ਮਿਲੇ, ਕੈਨੇਡਾ ਸਰਕਾਰ ਕੌਮਾਂਤਰੀ ਪੱਧਰ ਉੱਤੇ ਟਰੇਨਡ ਨਿਊਕਮਰਜ਼ ਨੂੰ ਰੋਜ਼ਗਾਰ ਲੱਭਣ, ਚੰਗੇ ਪੈਸੇ ਵਾਲੀਆਂ ਨੌਕਰੀਆਂ ਲੱਭਣ ਵਿੱਚ ਮਦਦ ਕਰ ਰਹੀ ਹੈ। ਅਰਥਚਾਰੇ ਨੂੰ ਹੁਲਾਰਾ ਦੇਣ, ਮੱਧਵਰਗ ਦੇ ਹੱਥ ਮਜ਼ਬੂਤ ਕਰਨ ਤੇ ਭਵਿੱਖ ਵਿੱਚ ਕੈਨੇਡਾ ਦੀ ਮੁਕਾਬਲੇਬਾਜ਼ੀ ਨੂੰ ਯਕੀਨੀ ਬਣਾਉਣ ਲਈ ਇਹ ਸਾਡੀ ਸਰਕਾਰ ਦੀ ਯੋਜਨਾ ਹੈ।
ਇੰਪਲਾਇਮੈਂਟ, ਵਰਕਫੋਰਸ ਡਿਵੈਲਪਮੈਂਟ ਐਂਡ ਲੇਬਰ ਮੰਤਰੀ ਪੈਟੀ ਹਾਜ਼ਦੂ ਨੇ ਇੱਕ ਨਵੇਂ ਪ੍ਰੋਜੈਕਟ ਦਾ ਐਲਾਨ ਕੀਤਾ। ਜਿਸ ਤਹਿਤ ਮਿਸੀਸਾਗਾ ਤੇ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਕੌਮਾਂਤਰੀ ਪੱਧਰ ਉੱਤੇ ਟਰੇਨਡ 1200 ਨਿਊਕਮਰਜ਼ ਦੇ ਵਿਦੇਸ਼ਾਂ ਵਿੱਚ ਹਾਸਲ ਕੀਤੇ ਦਸਤਾਵੇਜ਼ਾਂ ਨੂੰ ਮਾਨਤਾ ਦਿੱਤੀ ਜਾ ਰਹੀ ਹੈ ਤਾਂ ਕਿ ਜੌਬ ਮਾਰਕਿਟ ਵਿੱਚ ਉਨ੍ਹਾਂ ਨੂੰ ਜਲਦ ਤੋਂ ਜਲਦ ਕੰਮ ਮਿਲ ਸਕੇ ਤੇ ਉਹ ਸਾਰੇ ਤੇਜ਼ੀ ਨਾਲ ਵਿਕਸਤ ਹੋ ਰਹੇ ਸਾਡੇ ਅਰਥਚਾਰੇ ਵਿੱਚ ਯੋਗਦਾਨ ਪਾ ਸਕਣ।
ਕੈਨੇਡਾ ਸਰਕਾਰ ਦ ਸੈਂਟਰ ਫੌਰ ਐਜੂਕੇਸ਼ਨ ਐਂਡ ਟਰੇਨਿੰਗ (ਟੀਸੀਈਟੀ) ਵੱਲੋਂ ਲਿਆਂਦੇ ਗਏ ਐਕਸਲਰੇਟਿੰਗ ਕਰੀਅਰ ਐਡਵਾਂਸਮੈਂਟ ਪ੍ਰੋਜੈਕਟ ਵਿੱਚ ਅਗਲੇ 8 ਸਾਲਾਂ ਵਿੱਚ 3.8 ਮਿਲੀਅਨ ਡਾਲਰ ਨਿਵੇਸ਼ ਕਰ ਰਹੀ ਹੈ। ਇਸ ਨਿਵੇਸ਼ ਨਾਲ ਟੀਸੀਈਟੀ ਨਵੇਂ ਕੈਨੇਡੀਅਨਾਂ ਨੂੰ ਉਨ੍ਹਾਂ ਦੀ ਮਹਾਰਤ ਵਾਲੇ ਖੇਤਰ ਵਿੱਚ ਮਿਆਰੀ ਨੌਕਰੀ ਲੱਭਣ ਵਿੱਚ ਮਦਦ ਕਰੇਗੀ। ਫੌਰਨ ਕ੍ਰੀਡੈਂਸ਼ੀਅਲ ਰੈਕੋਗਨੀਸ਼ਨ ਪ੍ਰੋਗਰਾਮ (ਐਫਸੀਆਰਪੀ), ਪ੍ਰੋਵਿੰਸ਼ੀਅਲ ਤੇ ਟੈਰੀਟੋਰੀਅਲ ਸਰਕਾਰਾਂ, ਰੈਗੂਲੇਟਰੀ ਬੌਡੀਜ਼, ਨੈਸ਼ਨਲ ਐਸੋਸਿਏਸ਼ਨਜ਼ ਤੇ ਕ੍ਰੀਡੈਂਸ਼ੀਅਲ ਅਸੈੱਸਮੈਂਟ ਏਜੰਸੀਜ਼ ਨੂੰ ਫੰਡਿੰਗ ਮੁਹੱਈਆ ਕਰਵਾਉਂਦਾ ਹੈ। ਸਰਕਾਰਾਂ ਤੇ ਆਰਗੇਨਾਈਜ਼ੇਸ਼ਨਜ਼ ਅਜਿਹੇ ਪ੍ਰੋਜੈਕਟਾਂ ਲਈ ਫੰਡਿੰਗ ਦੀ ਵਰਤੋਂ ਵਿਦੇਸ਼ੀ ਕ੍ਰੀਡੈਂਸੀਅਲ ਰੈਕੋਗਨੀਸ਼ਨ ਪ੍ਰਕਿਰਿਆ ਪੂਰੀ ਕਰਨ ਲਈ ਕਰਦੀਆਂ ਹਨ। ਐਫਸੀਆਰਪੀ ਨਿਊਕਮਰਜ਼ ਨੂੰ ਆਪਣੇ ਹੁਨਰ ਤੇ ਟਰੇਨਿੰਗ ਨੂੰ ਮਾਨਤਾ ਦਿਵਾਉਣ ਲਈ ਆਉਣ ਵਾਲੇ ਖਰਚੇ ਨੂੰ ਬਰਦਾਸ਼ਤ ਕਰਨ ਵਾਸਤੇ ਲੋਨ ਵੀ ਮੁਹੱਈਆ ਕਰਵਾਉਂਦਾ ਹੈ।

 

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਚੈਰੀ ਬੀਚ ਉੱਤੇ ਦੋ ਮਹਿਲਾਵਾਂ ਉੱਤੇ ਹੋਇਆ ਜਿਨਸੀ ਹਮਲਾ
ਸਕਾਰਬੌਰੋ ਵਿੱਚ ਚੱਲੀ ਗੋਲੀ ਵਿੱਚ ਇੱਕ ਹਲਾਕ
ਬਲੈਕਫੇਸ ਤੇ ਬ੍ਰਾਊਨਫੇਸ ਵਾਲੀਆਂ ਮੇਰੀਆਂ ਤਸਵੀਰਾਂ ਸਵੀਕਾਰਯੋਗ ਨਹੀਂ : ਟਰੂਡੋ
ਟੋਰਾਂਟੋ ਸਿਟੀ ਕਾਉਂਸਲ ਦਾ ਆਕਾਰ ਘਟਾਉਣ ਦਾ ਮਾਮਲਾ: ਅਪੀਲ ਕੋਰਟ ਨੇ ਫੋਰਡ ਸਰਕਾਰ ਦੇ ਹੱਕ ਵਿੱਚ ਸੁਣਾਇਆ ਫੈਸਲਾ
ਮੁੜ ਚੁਣੇ ਜਾਣ ਉੱਤੇ ਬਜ਼ੁਰਗਾਂ ਲਈ ਹੋਰ ਕੰਮ ਕਰਾਂਗੇ : ਟਰੂਡੋ
ਪੱਗ ਬੰਨ੍ਹਣ ਵਾਲੇ ਸ਼ਖ਼ਸ ਨੂੰ ਕੈਨੇਡਾ ਦਾ ਪ੍ਰਧਾਨ ਮੰਤਰੀ ਚੁਣਨ ਲਈ ਤਿਆਰ ਨਹੀਂ ਹਨ ਕੁੱਝ ਕੈਨੇਡੀਅਨਜ਼!
ਤਾਜ਼ਾ ਅੰਕੜਿਆਂ ਮੁਤਾਬਕ ਅੱਗੇ ਚੱਲ ਰਹੇ ਹਨ ਕੰਜ਼ਰਵੇਟਿਵ
ਮਾਰਖਮ ਵਿੱਚ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਇੱਕ ਹਲਾਕ, ਕਈ ਜ਼ਖ਼ਮੀ
ਘੱਟ ਆਮਦਨ ਵਾਲੇ ਕੈਨੇਡੀਅਨਾਂ ਲਈ ਐਨਡੀਪੀ ਵੱਲੋਂ ਡੈਂਟਲ ਕੇਅਰ ਪ੍ਰੋਗਰਾਮ ਦਾ ਐਲਾਨ
ਓਸ਼ਵਾ ਸਥਿਤ ਜੀਐਮ ਪਲਾਂਟ ਦੇ 1200 ਕਾਮਿਆਂ ਦੀ ਆਰਜ਼ੀ ਤੌਰ ਉੱਤੇ ਕੀਤੀ ਗਈ ਛਾਂਗੀ