Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਨਜਰਰੀਆ

ਚੌਗਿਰਦੇ ਤੇ ਕੁਦਰਤ ਨੂੰ ਬਚਾਉਣ ਤੋਂ ਜ਼ਿਆਦਾ ਉਸ ਤੋਂ ਡਰਨ ਦੀ ਲੋੜ

May 23, 2019 10:05 AM

-ਪੂਰਨ ਚੰਦ ਸਰੀਨ
ਕੋਈ ਖੁਦ ਨੂੰ ਚਾਹੇ ਕਿੰਨਾ ਵੀ ਬਹਾਦਰ ਸਮਝੇ ਅਤੇ ਕਹੇ ਕਿ ਉਸ ਨੂੰ ਕਿਸੇ ਚੀਜ਼ ਤੋਂ ਡਰ ਨਹੀਂ ਲੱਗਦਾ ਤਾਂ ਇਹ ਇਕ ਫੋਕਾ ਭਰਮ ਹੈ। ਜਿਥੋਂ ਤੱਕ ਚੌਗਿਰਦੇ ਅਤੇ ਕੁਦਰਤ ਦੀ ਗੱਲ ਹੈ ਤਾਂ ਮਨੁੱਖ ਨੂੰ ਹਿੰਸਕ ਪਸ਼ੂਆਂ, ਜ਼ਹਿਰੀਲੇ ਕੀੜੇ ਮਕੌੜਿਆਂ, ਪਹਾੜਾਂ ਦੀ ਉਚਾਈ ਅਤੇ ਖੱਡਾਂ ਦੀ ਡੂੰਘਾਈ, ਬਰਫ ਦੀਆਂ ਢਿੱਗਾਂ ਦੇ ਖਿਸਕਣ, ਜੰਗਲਾਂ 'ਚ ਲੱਗਣ ਵਾਲੀ ਅੱਗ, ਨੱਕੋ-ਨੱਕ ਉਛਲਦੀਆਂ ਨਦੀਆਂ ਦੀ ਭਿਆਨਕ ਰਫਤਾਰ ਅਤੇ ਧਰਤੀ 'ਤੇ ਜਵਾਲਾਮੁਖੀ ਫਟਣ ਤੋਂ ਲੈ ਕੇ ਹਰ ਉਸ ਚੀਜ਼ ਤੋਂ ਡਰ ਲੱਗਦਾ ਹੈ, ਜੋ ਸਾਡੀ ਹੋਂਦ ਨੂੰ ਚੁਣੌਤੀ ਦੇ ਸਕਦੀ ਹੈ।
ਕੁਦਰਤ ਵੱਲੋਂ ਮਚਾਈ ਜਾਣ ਵਾਲੀ ਤਬਾਹੀ ਇਸ ਗੱਲ 'ਤੇ ਨਿਰਭਰ ਹੈ ਕਿ ਅਸੀਂ ਪਹਿਲਾਂ ਉਸ 'ਚ ਦਖਲ ਦੇ ਕੇ ਉਸ ਨਾਲ ਛੇੜਖਾਨੀ ਕਰਦੇ ਹਾਂ ਅਤੇ ਫਿਰ ਜਦੋਂ ਉਹ ਆਪਣਾ ਭਿਆਨਕ ਰੂਪ ਦਿਖਾਵੇ ਤਾਂ ਉਸ ਨੂੰ ਬਚਾਉਣ ਦੀ ਗੱਲ ਕਰਦੇ ਹਾਂ। ‘ਚੌਗਿਰਦਾ ਬਚਾਓ ਅੰਦੋਲਨ' ਦੇ ਨਾਂ ਹੇਠ ਅਸੀਂ ਕੁਦਰਤ ਨੂੰ ਹੋਰ ਵੀ ‘ਹਿੰਸਕ' ਹੋਣ ਲਈ ਮਜ਼ਬੂਰ ਕਰਦੇ ਰਹਿੰਦੇ ਹਾਂ, ਮਿਸਾਲ ਵਜੋਂ ਪਹਿਲਾਂ ਅਸੀਂ ਜ਼ਹਿਰੀਲੇ ਕੈਮੀਕਲਜ਼ ਨਦੀਆਂ ਨਾਲਿਆਂ 'ਚ ਵਹਾਉਂਦੇ ਹਾਂ, ਸ਼ਹਿਰਾਂ 'ਚ ਸੀਵਰ ਸਿਸਟਮ ਜਾਮ ਕਰ ਦਿੰਦੇ ਹਾਂ, ਦਿਹਾਤੀ ਇਲਾਕਿਆਂ 'ਚ ਵਰ੍ਹਿਆਂ ਤੱਕ ਨਾਲਿਆਂ 'ਚ ਗੰਦਗੀ ਜਮ੍ਹਾ ਹੋਣ ਦਿੰਦੇ ਹਾਂ, ਫਿਰ ਖੇਤਾਂ 'ਚ ਫਸਲਾਂ ਦੀ ਰਹਿੰਦ ਖੂਹੰਦ, ਜਿਵੇਂ ਕਣਕ ਦਾ ਨਾੜ ਅਤੇ ਝੋਨੇ ਦੀ ਪਰਾਲੀ ਅੱਗ ਲਾ ਕੇ ਸਾੜ ਦਿੰਦੇ ਹਾਂ।
ਇਸ ਸਭ ਦੇ ਬਦਲੇ ਜਦੋਂ ਬੀਮਾਰੀਆਂ ਫੈਲਦੀਆਂ ਹਨ, ਲੋਕ ਮਰਨ ਲੱਗਦੇ ਹਨ ਤਾਂ ਅਸੀਂ ਚੌਗਿਰਦੇ ਨੂੰ ਬਚਾਉਣ ਦਾ ਝੂਠਾ ਰੌਲਾ ਪਾਉਂਦੇ ਹਾਂ ਤੇ ਇਹ ਭੁੱਲ ਜਾਂਦੇ ਹਾਂ ਕਿ ਅਜਿਹਾ ਇਸ ਲਈ ਹੋਇਆ ਕਿ ਇਨਸਾਨ ਨੇ ਕੁਦਰਤ ਨੂੰ ਆਪਣੇ ਹੱਥ ਦਾ ਖਿਡੌਣਾ ਬਣਾਉਣ ਦੀ ਕੋਸ਼ਿਸ਼ ਕੀਤੀ। ਇਸ ਤਰ੍ਹਾਂ ਮਨੁੱਖ ਆਪਣੀ ਤਬਾਹੀ ਨੂੰ ਖੁਦ ਸੱਦਾ ਦੇਣ ਲੱਗਾ।
ਜਲ (ਪਾਣੀ) ਅਤੇ ਵਾਯੂ (ਹਵਾ) ਦੇ ਮੇਲ ਤੋਂ ਬਣਿਆ ਜਲਵਾਯੂ ਸ਼ਬਦ ਚੌਗਿਰਦੇ ਦੀ ਵਿਆਖਿਆ ਕਰਨ ਲਈ ਕਾਫੀ ਹੈ। ਇਨ੍ਹਾਂ ਦੋਵਾਂ 'ਚੋਂ ਇਕ ਵੀ ਨਾ ਹੋਵੇ ਤਾਂ ਧਰਤੀ ਉਤੇ ਜੀਵਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਧਰਤੀ ਦਾ ਈਕੋ ਸਿਸਟਮ ਇਨ੍ਹਾਂ ਹੀ ਦੋ ਤੱਤਾਂ 'ਤੇ ਆਧਾਰਿਤ ਹੈ ਅਤੇ ਉਸ ਦੇ ਲਈ ਇਨਸਾਨ ਦੀ ਕੋਈ ਕੀਮਤ ਨਹੀਂ ਹੈ। ਉਹ ਇਕ ਝਟਕੇ 'ਚ ਹਜ਼ਾਰਾਂ ਲੱਖਾਂ ਜ਼ਿੰਦਗੀਅ ਨਿਗਲ ਸਕਦਾ ਹੈ। ਇਸ ਲਈ ਇਨ੍ਹਾਂ ਤੋਂ ਡਰੇ ਬਿਨਾਂ ਇਨਸਾਨ ਦੀ ਕੋਈ ਗਤੀ ਨਹੀਂ।
ਇਸੇ ਕਾਰਨ ਪ੍ਰਾਚੀਨ ਕਾਲ ਤੋਂ ਸਾਡੇ ਦੇਸ਼ ਵਿੱਚ ਇਨ੍ਹਾਂ ਦੀ ਪੂਜਾ ਹੁੰਦੀ ਆਈ ਹੈ। ਇਨ੍ਹਾਂ ਤੋਂ ਡਰਨਾ ਛੱਡ ਕੇ ਮਰਜ਼ੀ ਕਰਨ ਦਾ ਨਤੀਜਾ ਜਲ ਪਰਲੋ (ਜਿਵੇਂ ਕੇਦਾਰਨਾਥ 'ਚ ਆਈ), ਨਦੀਆਂ 'ਚ ਭਾਰੀ ਹੜ੍ਹ, ਬਰਫੀਲੀਆਂ ਚੱਟਾਨਾਂ ਦੇ ਖਿਸਕਣ ਤੋਂ ਲੈ ਕੇ ਬੇਮੌਸਮੀ ਬਰਾਸਤ ਅਤੇ ਹੋਰ ਪਤਾ ਨਹੀਂ ਕਿੰਨੇ ਰੂਪਾਂ 'ਚ ਸਾਨੂੰ ਭੁਗਤਣਾ ਪੈਂਦਾ ਹੈ।
ਚੌਗਿਰਦੇ ਅਤੇ ਕੁਦਰਤ ਤੋਂ ਡਰ ਕੇ ਰਹਿਣ ਦਾ ਅਰਥ ਇਹੋ ਹੈ ਕਿ ਅਸੀਂ ਇਨ੍ਹਾਂ ਮੁਤਾਬਕ ਖੁਦ ਨੂੰ ਢਾਲ ਸਕਦੇ ਹਾਂ, ਪਰ ਇਨ੍ਹਾਂ ਦਾ ਮੁਕਾਬਲਾ ਕਰਨ ਦੀ ਜੁਰਅੱਤ ਨਹੀਂ ਕਰ ਸਕਦੇ। ਜਿਹੜੇ ਦੇਸ਼ਾਂ ਤੇ ਸਮਾਜ ਨੇ ਇਸ ਅਸਲੀਅਤ ਨੂੰ ਸਮਝਿਆ, ਉਨ੍ਹਾਂ ਨੇ ਚੌਗਿਰਦੇ ਨੂੰ ਲੈ ਕੇ ਕੁਝ ਅਜਿਹੇ ਕਾਨੂੰਨ ਬਣਾਏ ਕਿ ਉਹ ਅਨੋਖੇ ਆਰਥਿਕ ਲਾਭਾਂ ਦਾ ਕਾਰਨ ਬਣੇ, ਜੀਵਨ ਜੀਣ ਲਾਇਕ ਹੋਇਆ ਅਤੇ ਜਿੰਨੇ ਵੀ ਕੁਦਰਤੀ ਸੋਮੇ ਸਨ, ਉਹ ਲਗਾਤਾਰ ਵਧਦੇ ਫੁੱਲਦੇ ਰਹੇ। ਅੱਜ ਜਿੰਨੇ ਵੀ ਵਿਕਸਿਤ ਦੇਸ਼ ਹਨ, ਉਨ੍ਹਾਂ ਦੀ ਆਰਥਿਕ ਸਫਲਤਾ ਤੇ ਸਮਾਜਿਕ ਖੁਸ਼ਹਾਲੀ ਦਾ ਇਹੋ ਮੂਲ ਤੱਤ ਹੈ ਕਿ ਉਨ੍ਹਾਂ ਨੇ ਕੁਦਰਤ ਦਾ ਆਸ਼ੀਰਵਾਦ ਤਾਂ ਲਿਆ ਪਰ ਕਦੇ ਵੀ ਉਸ ਨਾਲ ਟਕਰਾਉਣ ਜਾਂ ਉਸ ਨਾਲ ਛੇੜਖਾਨੀ ਕਰਨ ਦੀ ਹਿੰਮਤ ਨਹੀਂ ਕੀਤੀ।
ਯੂਰਪ, ਅਮਰੀਕਾ, ਆਸਟਰੇਲੀਆ ਅਤੇ ਏਸ਼ੀਆ ਦੇ ਜਿਹੜੇ ਦੇਸ਼ਾਂ 'ਚ ਉਦਯੋਗੀਕਰਨ ਦੀ ਸ਼ੁਰੂਆਤ ਤੋਂ ਹੀ ਇਸ ਗੱਲ ਦਾ ਖਿਆਲ ਰੱਖਿਆ ਗਿਆ ਕਿ ਲੋਕਾਂ ਨੂੰ ਪੀਣ ਵਾਲਾ ਸਾਫ ਪਾਣੀ ਮਿਲਣ ਤੇ ਸਾਹ ਲੈਣ ਲਈ ਸ਼ੁੱਧ ਹਵਾ ਮਿਲਣ 'ਚ ਕੋਈ ਰੁਕਾਵਟ ਨਾ ਆਵੇ, ਉਥੇ ਇਸ ਦਾ ਦੂਰਰਸ ਨਤੀਜਾ ਨਿਕਲਿਆ ਕਿ ਲੋਕ ਤੰਦਰੁਸਤ ਅਤੇ ਤਰੋ ਤਾਜ਼ਾ ਰਹਿਣ ਕਰਕੇ ਜ਼ਿਆਦਾ ਸਮੇਂ ਤੱਕ ਕੰਮ ਕਰਨ ਦਾ ਕਾਬਿਲ ਬਣੇ। ਲੋਕਾਂ ਨੂੰ ਬੀਮਾਰੀਆਂ ਨਾ ਹੋਣ ਕਰਕੇ ਇਲਾਜ ਦਾ ਖਰਚਾ ਬਚਿਆ ਅਤੇ ਆਮਦਨ ਵਧਣ ਨਾਲ ਜ਼ਿੰਦਗੀ ਜਿਊਣ ਦਾ ਮਜ਼ਾ ਆਉਣ ਲੱਗਾ। ਇਹ ਇਸ ਲਈ ਹੋ ਸਕਿਆ ਕਿ ਇਹ ਦੇਸ਼ ਚੌਗਿਰਦੇ ਦਾ ਮਿਜ਼ਾਜ ਵਿਗਾੜਨ ਵਾਲੇ ਕਿਸੇ ਵੀ ਕੰਮ ਤੋਂ ਨਾ ਸਿਰਫ ਦੂਰ ਰਹੇ, ਸਗੋਂ ਜੇ ਕਿਸੇ ਨੇ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ 'ਤੇ ਕਾਨੂੰਨ ਦਾ ਸ਼ਿਕੰਜਾ ਕੁਝ ਇਸ ਤਰ੍ਹਾਂ ਕੱਸਿਆ ਕਿ ਉਹ ਕਿਸੇ ਵੀ ਤਰ੍ਹਾਂ ਬਚ ਨਾ ਸਕੇ।
ਉਦਯੋਗ ਅਤੇ ਖੇਤੀ ਕਿਸੇ ਵੀ ਅਰਥ ਵਿਵਸਥਾ ਦਾ ਮੂਲ ਆਧਾਰ ਹਨ। ਸਾਡੇ ਦੇਸ਼ 'ਚ ਇਨ੍ਹਾਂ ਦੋਵਾਂ ਦੇ ਵਿਕਾਸ ਨੂੰ ਲੈ ਕੇ ਜੋ ਨੀਤੀਆਂ ਬਣੀਆਂ, ਉਨ੍ਹਾਂ 'ਚ ਚੌਗਿਰਦੇ ਨੂੰ ਸਿਰਫ ਕਾਗਜ਼ੀ ਸਨਮਾਨ ਦਿੱਤਾ ਗਿਆ ਅਤੇ ਕੁਦਰਤ ਦਾ ਨਾ ਸਿਰਫ ਅਨਾਦਰ ਕੀਤਾ ਗਿਆ, ਸਗੋਂ ਉਸ ਨੂੰ ਨਸ਼ਟ ਕਰਨ ਦੀ ਜੁਰਅੱਤ ਦਿਖਾ ਕੇ ਉਸ ਨੂੰ ਵਿਨਾਸ਼ਕ ਬਣਨ ਲਈ ਮਜਬੂਰ ਕੀਤਾ ਗਿਆ। ਜੇ ਅਜਿਹਾ ਨਾ ਹੁੰਦਾ ਤਾਂ ਕਾਰਖਾਨਿਆਂ ਤੋਂ ਨਿਕਲੇ ਜ਼ਹਿਰੀਲੇ ਕੈਮੀਕਲਜ਼ ਨਦੀਆਂ ਨੂੰ ਦੂਸ਼ਿਤ ਨਾ ਕਰਦੇ ਤੇ ਉਸ ਪਾਣੀ ਨਾਲ ਸਿੰਜੀਆਂ ਫਸਲਾਂ ਸਿਹਤ ਲਈ ਨੁਕਸਾਨਦੇਹ ਨਾ ਹੁੰਦੀਆਂ। ਇਹੋ ਨਹੀਂ, ਰਸਾਇਣਕ ਕੀੜੇਮਾਰ ਦਵਾਈਆਂ ਦੀ ਅੰਨੇ੍ਹਵਾਹ ਵਰਤੋਂ ਨੇ ਰੁੱਖਾਂ ਪੌਦਿਆਂ ਲਈ ਜ਼ਰੂਰੀ ਮਿੱਤਰ ਕੀੜਿਆਂ ਅਤੇ ਪਸ਼ੂ ਧਨ ਨੂੰ ਹੀ ਨਹੀਂ, ਸਗੋਂ ਇਨਸਾਨਾਂ ਨੂੰ ਵੀ ਖਤਰੇ 'ਚ ਪਾ ਦਿੱਤਾ। ਜਿਥੋਂ ਤੱਕ ਉਦਯੋਗਿਕ ਉਤਪਾਦਨ ਤੇ ਇਸ ਦੀ ਖਪਤ ਦਾ ਸਬੰਧ ਹੈ, ਉਸ ਬਾਰੇ ਨੀਤੀਆਂ ਅਤੇ ਸਦੀਆਂ ਪੁਰਾਣੀਆਂ ਰਵਾਇਤਾਂ 'ਚ ਚੌਗਿਰਦੇ ਨੂੰ ਸੁਰੱਖਿਅਤ ਬਣਾਈ ਰੱਖਣ ਨੂੰ ਮਹੱਤਰਵ ਦਿੰਦਿਆਂ ਜ਼ਰੂਰੀ ਤਬਦੀਲੀਆਂ ਕਰਨੀਆਂ ਪੈਣਗੀਆਂ ਕਿਉਂਕਿ ਇਨ੍ਹਾਂ ਦਾ ਸਿੱਧਾ ਅਸਰ ਊਰਜਾ, ਭੋਜਨ, ਸਿਹਤ ਅਤੇ ਰਹਿਣ ਸਹਿਣ 'ਤੇ ਪੈਂਦਾ ਹੈ।
ਅੱਜ ਉਦਯੋਗਿਕ ਤਕਨਾਲੋਜੀ, ਵਿਗਿਆਨਿਕ ਖੋਜਾਂ ਅਤੇ ਇਨ੍ਹਾਂ ਦੇ ਪ੍ਰਸਾਰ ਦਾ ਦੌਰ ਹੈ। ਪਲਕ ਝਪਕਦੇ ਹੀ ਪੂਰੀ ਦੁਨੀਆ ਸਾਡੇ ਸਾਹਮਣੇ ਖੁੱਲ੍ਹੀ ਕਿਤਾਬ ਬਣ ਜਾਂਦੀ ਹੈ। ਕੀ ਅਸੀਂ ਇਸ ਗੱਲ ਨੂੰ ਅਣਡਿੱਠ ਕਰ ਸਕਦੇ ਹਾਂ ਕਿ ਸਾਡੇ ਘਰਾਂ 'ਚ ਹੁਣ ਪੰਛੀ ਕਿਉਂ ਨਹੀਂ ਚਹਿਕਦੇ? ਪੀਣ ਵਾਲੇ ਪਾਣੀ 'ਚ ਜ਼ਿਆਦਾ ਫਲੋਰਾਈਡ ਹੋਣ ਕਰਕੇ ਇਨਸਾਨਾਂ ਦੇ ਹੱਥ ਪੈਰ ਟੇਢੇ ਮੇਢੇ ਕਿਉਂ ਹੋ ਰਹੇ ਹਨ? ਅੱਜ ਨਦੀ, ਤਲਾਬ ਤੋਂ ਲੈ ਕੇ ਘਰ 'ਚ ਲੱਗੇ ਨਲਕੇ/ਟੂਟੀ ਦਾ ਪਾਣੀ ਪੀਣ ਤੱਕ ਤੋਂ ਡਰ ਕਿਉਂ ਲੱਗਦਾ ਹੈ? ਇਥੋਂ ਤੱਕ ਕਿ ਅਸੀਂ ਖੁੱਲ੍ਹ ਕੇ ਸਾਹ ਲੈਂਦੇ ਹਾਂ ਤਾਂ ਖੰਘ ਤੋਂ ਲੈ ਕੇ ਦਮੇ ਤੱਕ ਸ਼ਿਕਾਰ ਹੋ ਜਾਂਦੇ ਹਾਂ।
ਇਸ ਦਾ ਕਾਰਨ ਇਕੋ ਹੈ ਕਿ ਅਸੀਂ ਚੌਗਿਰਦੇ ਅਤੇ ਕੁਦਰਤ ਦਾ ਸਨਮਾਨ ਕਰਨ ਨੂੰ ਅਹਿਮੀਅਤ ਨਹੀਂ ਦਿੰਦੇ ਤੇ ਇਸ ਤਰ੍ਹਾਂ ਆਪਣੀ ਬੇਵਕਤੀ ਮੌਤ ਨੂੰ ਸੱਦਾ ਦਿੰਦੇ ਹਾਂ। ਇਸ ਦਾ ਸਿਰਫ ਇਕੋ ਉਪਾਅ ਹੈ ਕਿ ਜੇ ਕੁਦਰਤ ਦੀ ਕਰੋਪੀ ਤੋਂ ਬਚਣਾ ਚਾਹੁੰਦੇ ਹਾਂ ਤਾਂ ਉਸ ਤੋਂ ਡਰਨਾ ਸਿੱਖੀਏ, ਕਿਉਂਕਿ ਡਰ ਹੀ ਇਕ ਅਜਿਹਾ ਸ਼ਕਤੀਸ਼ਾਲੀ ਪ੍ਰੇਰਕ ਤੱਤ ਹੈ, ਜੋ ਸਾਡੇ ਤੋਂ ਸਾਡੀਆਂ ਨੀਤੀਆਂ ਤੇ ਕਾਰਜ ਪ੍ਰਣਾਲੀ 'ਚ ਤਬਦੀਲੀ ਕਰਵਾ ਸਕਦਾ ਹੈ।
ਜ਼ਰਾ ਸੋਚੋ, ਸਾਡਾ ਆਦਿਵਾਸੀ ਭਾਈਚਾਰਾ, ਜੰਗਲਾਂ 'ਚ ਰਹਿਣ ਵਾਲੀ ਆਬਾਦੀ ਤੇ ਦੂਰ ਖੇਤਰਾਂ 'ਚ ਵਸੀਆਂ ਜਨ ਜਾਤਾਂ ਆਧੁਨਿਕ ਵਿਕਾਸ ਤੋਂ ਦੂਰ ਹੋਣ 'ਤੇ ਵੀ ਖੁਦ ਨੂੰ ਸੁਰੱਖਿਅਤ ਤੇ ਸਵੈ ਨਿਰਭਰ ਕਿਵੇਂ ਸਮਝਦੀਆਂ ਹਨ? ਅਜਿਹਾ ਇਸ ਲਈ ਹੈ ਕਿ ਉਹ ਚੌਗਿਰਦੇ ਤੇ ਕੁਦਰਤ ਨੂੰ ਆਪਣੀ ਹਿਤੈਸ਼ੀ ਮੰਨਦੇ ਹਨ। ਮਹਾਨਗਰਾਂ, ਸ਼ਹਿਰਾਂ ਤੇ ਕਸਬਿਆਂ 'ਚ ਰਹਿਣ ਵਾਲੇ ਲੋਕ ਚੌਗਿਰਦੇ ਅਤੇ ਕੁਦਰਤ ਨਾਲ ਦੁਸ਼ਮਣਾਂ ਵਾਲਾ ਵਰਤਾਓ ਕਰਦੇ ਹਨ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’