Welcome to Canadian Punjabi Post
Follow us on

23

September 2019
ਕੈਨੇਡਾ

ਫੋਰਡ ਨੇ ਬਚਤ ਵਿੱਚ ਮਦਦ ਬਦਲੇ ਸਕੂਲ ਬੋਰਡਜ਼ ਤੇ ਮਿਉਂਸਪੈਲਿਟੀਜ਼ ਨੂੰ 7.35 ਮਿਲੀਅਨ ਡਾਲਰ ਖਰਚਣ ਦੀ ਕੀਤੀ ਪੇਸ਼ਕਸ਼

May 22, 2019 08:23 AM

ਓਨਟਾਰੀਓ, 21 ਮਈ (ਪੋਸਟ ਬਿਊਰੋ) : ਪ੍ਰੋਵਿੰਸ਼ੀਅਲ ਫੰਡਿੰਗ ਵਿੱਚ ਕਟੌਤੀ ਕਰਕੇ ਮਿਉਂਸਪੈਲਿਟੀਜ਼ ਦਾ ਸੰਘ ਘੁੱਟਣ ਤੋਂ ਬਾਅਦ ਪ੍ਰੀਮੀਅਰ ਡੱਗ ਫੋਰਡ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਬਚਤ ਵਿੱਚ ਉਨ੍ਹਾਂ ਦੀ ਮਦਦ ਕਰਨ ਲਈ 7.35 ਮਿਲੀਅਨ ਡਾਲਰ ਖਰਚ ਕਰੇਗੀ।
ਟੋਰਾਂਟੋ ਦੇ ਮੇਅਰ ਜੌਹਨ ਟੋਰੀ ਨੇ ਆਖਿਆ ਕਿ ਓਨਟਾਰੀਓ ਸਰਕਾਰ ਹੁਣ ਅੱਖਾਂ ਪੂੰਝਣ ਲਈ 7 ਮਿਲੀਅਨ ਡਾਲਰ ਖਰਚ ਕਰਨ ਦਾ ਐਲਾਨ ਕਰ ਰਹੀ ਹੈ। ਟੋਰੀ ਨੇ ਇੱਕ ਬਿਆਨ ਜਾਰੀ ਕਰਦਿਆਂ ਆਖਿਆ ਕਿ ਪਹਿਲਾਂ ਫੋਰਡ ਸਰਕਾਰ ਨੇ ਪਬਲਿਕ ਹੈਲਥ, ਡੇਅਕੇਅਰ ਤੇ ਟਰਾਂਜਿ਼ਟ ਵਿੱਚ ਵੱਡੀਆਂ ਕਟੌਤੀਆਂ ਕਰ ਦਿੱਤੀਆਂ ਤੇ ਹੁਣ ਇਹ ਮਾਮੂਲੀ ਰਕਮ ਐਲਾਨ ਕੇ ਪ੍ਰੋਵਿੰਸ਼ੀਅਲ ਸਰਕਾਰ ਸਾਡਾ ਕੀ ਸੰਵਾਰ ਰਹੀ ਹੈ। ਉਨ੍ਹਾਂ ਆਖਿਆ ਕਿ ਕਟੌਤੀਆਂ ਕਰਨ ਲੱਗਿਆਂ ਨੇ ਤਾਂ ਸਰਕਾਰ ਨੇ ਸਾਡੀ ਕੋਈ ਰਾਇ ਨਹੀਂ ਲਈ। ਟੋਰੀ ਨੇ ਆਖਿਆ ਕਿ ਇਹ ਸਪਸ਼ਟ ਹੈ ਕਿ ਇਨ੍ਹਾਂ ਕਟੌਤੀਆਂ ਨਾਲ ਸਥਾਨਕ ਵਾਸੀਆਂ ਤੇ ਪਰਿਵਾਰਾਂ ਨੂੰ ਵੱਡਾ ਨੁਕਸਾਨ ਹੋਵੇਗਾ।
ਟੋਰੀ ਨੇ ਇੱਕ ਵਾਰੀ ਮੁੜ ਫੋਰਡ ਸਰਕਾਰ ਨੂੰ ਇਨ੍ਹਾਂ ਕਟੌਤੀਆਂ ਉੱਤੇ ਰੋਕ ਲਾਉਣ ਦੀ ਗੁਜ਼ਾਰਿਸ਼ ਕੀਤੀ। ਮੰਗਲਵਾਰ ਨੂੰ ਫੋਰਡ ਨੇ ਐਜੈਕਸ ਵਿੱਚ ਦੁਪਹਿਰ ਵੇਲੇ ਦਿੱਤੇ ਆਪਣੇ ਭਾਸ਼ਣ ਵਿੱਚ ਆਖਿਆ ਕਿ ਪ੍ਰੋਵਿੰਸ ਇਹ ਰਕਮ ਸਿਟੀਜ਼ ਤੇ ਸਕੂਲ ਬੋਰਡਜ਼ ਨੂੰ ਇਸ ਲਈ ਮੁਹੱਈਆ ਕਰਾਵੇਗੀ ਤਾਂ ਕਿ ਡੂੰਘਾਈ ਵਿੱਚ ਜਾ ਕੇ ਵਿੱਤੀ ਆਡਿਟ ਕਰਵਾਏ ਜਾ ਸਕਣ ਤੇ ਇਹ ਪਤਾ ਲਾਇਆ ਜਾ ਸਕੇ ਕਿ ਉਹ ਬਜਟ ਵਿੱਚ 4 ਫੀ ਸਦੀ ਦੀ ਹੋਰ ਕਟੌਤੀ ਕਿਵੇਂ ਕਰ ਸਕਦੇ ਹਨ।
ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫੋਰਡ ਨੇ ਆਖਿਆ ਕਿ ਅਸੀਂ ਤਾਂ ਭਾਈਵਾਲੀ ਵਿੱਚ ਕੰਮ ਕਰਨਾ ਚਾਹੁੰਦੇ ਹਾਂ। ਅਸੀਂ ਸਾਰੀਆਂ ਮਿਉਂਸਪੈਲਿਟੀਜ਼ ਨੂੰ ਸਾਂਝੇ ਤੌਰ ਉੱਤੇ ਆਪਣੇ ਨਾਲ ਤੋਰਨਾਂ ਚਾਹੁੰਦੇ ਹਾਂ। ਉਨ੍ਹਾਂ ਆਖਿਆ ਕਿ ਸਾਡਾ 90 ਫੀ ਸਦੀ ਪੈਸਾ ਮਿਉਂਸਪੈਲਿਟੀਜ਼ ਤੇ ਹੋਰਨਾਂ ਭਾਈਵਾਲਾਂ ਨੂੰ ਜਾਂਦਾ ਹੈ ਤੇ ਇਸੇ ਲਈ ਅਸੀਂ ਉਨ੍ਹਾਂ ਨੂੰ ਸਾਡੇ ਨਾਲ ਰਲ ਕੇ ਕੰਮ ਕਰਨ ਲਈ ਆਖ ਰਹੇ ਹਾਂ। ਫੋਰਡ ਨੇ 7.35 ਮਿਲੀਅਨ ਡਾਲਰ ਵਾਲਾ ਇਹ ਐਲਾਨ ਵ੍ਹਿਟਬੀ ਤੇ ਗ੍ਰੇਟਰ ਓਸ਼ਵਾ ਵਿੱਚ ਚੇਂਬਰਜ਼ ਆਫ ਕਾਮਰਸ ਤੇ ਐਜੈਕਸ-ਪਿਕਰਿੰਗ ਬੋਰਡ ਆਫ ਟਰੇਡ ਦੇ ਮੈਂਬਰਾਂ ਸਾਹਮਣੇ ਕੀਤਾ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਸ਼ੀਅਰ ਵੱਲੋਂ ਵੈਟਰਨਜ਼ ਲਈ ਪੈਨਸ਼ਨ ਸਿਸਟਮ ਕਾਇਮ ਕਰਨ ਦਾ ਐਲਾਨ
ਸੋਨੀਆ ਸਿੱਧੂ ਦੀ ਕੈਂਪੇਨ ’ਚ ਆ ਕੇ ਟਰੂਡੋ ਨੇ ਕੀਤੇ ਵੱਡੇ ਐਲਾਨ
ਲਿਬਰਲਾਂ ਨਾਲ ਘੱਟਗਿਣਤੀ ਸਰਕਾਰ ਦੀ ਸੰਭਾਵਨਾਂ ਤੋਂ ਜਗਮੀਤ ਸਿੰਘ ਨੇ ਨਹੀਂ ਕੀਤਾ ਇਨਕਾਰ
ਚੈਰੀ ਬੀਚ ਉੱਤੇ ਦੋ ਮਹਿਲਾਵਾਂ ਉੱਤੇ ਹੋਇਆ ਜਿਨਸੀ ਹਮਲਾ
ਸਕਾਰਬੌਰੋ ਵਿੱਚ ਚੱਲੀ ਗੋਲੀ ਵਿੱਚ ਇੱਕ ਹਲਾਕ
ਬਲੈਕਫੇਸ ਤੇ ਬ੍ਰਾਊਨਫੇਸ ਵਾਲੀਆਂ ਮੇਰੀਆਂ ਤਸਵੀਰਾਂ ਸਵੀਕਾਰਯੋਗ ਨਹੀਂ : ਟਰੂਡੋ
ਟੋਰਾਂਟੋ ਸਿਟੀ ਕਾਉਂਸਲ ਦਾ ਆਕਾਰ ਘਟਾਉਣ ਦਾ ਮਾਮਲਾ: ਅਪੀਲ ਕੋਰਟ ਨੇ ਫੋਰਡ ਸਰਕਾਰ ਦੇ ਹੱਕ ਵਿੱਚ ਸੁਣਾਇਆ ਫੈਸਲਾ
ਮੁੜ ਚੁਣੇ ਜਾਣ ਉੱਤੇ ਬਜ਼ੁਰਗਾਂ ਲਈ ਹੋਰ ਕੰਮ ਕਰਾਂਗੇ : ਟਰੂਡੋ
ਪੱਗ ਬੰਨ੍ਹਣ ਵਾਲੇ ਸ਼ਖ਼ਸ ਨੂੰ ਕੈਨੇਡਾ ਦਾ ਪ੍ਰਧਾਨ ਮੰਤਰੀ ਚੁਣਨ ਲਈ ਤਿਆਰ ਨਹੀਂ ਹਨ ਕੁੱਝ ਕੈਨੇਡੀਅਨਜ਼!
ਤਾਜ਼ਾ ਅੰਕੜਿਆਂ ਮੁਤਾਬਕ ਅੱਗੇ ਚੱਲ ਰਹੇ ਹਨ ਕੰਜ਼ਰਵੇਟਿਵ