Welcome to Canadian Punjabi Post
Follow us on

23

September 2019
ਕੈਨੇਡਾ

1.6 ਮਿਲੀਅਨ ਡਾਲਰ ਦੀ ਮਦਦ ਨਾਲ ਕੀਤਾ ਜਾਵੇਗਾ ਓਨਟਾਰੀਓ ਦੇ ਹਿੰਦੂ ਕਲਚਰਲ ਸੈਂਟਰ ਦਾ ਪਸਾਰ

May 21, 2019 06:58 AM

ਓਨਟਾਰੀਓ, 20 ਮਈ (ਪੋਸਟ ਬਿਊਰੋ) : ਲੰਡਨ, ਓਨਟਾਰੀਓ ਸਥਿਤ ਦ ਹਿੰਦੂ ਕਲਚਰਲ ਸੈਂਟਰ (ਐਚਸੀਸੀ) ਵੱਲੋਂ 1.6 ਮਿਲੀਅਨ ਡਾਲਰ ਦੀ ਮਦਦ ਨਾਲ ਸੈਂਟਰ ਦੇ ਪਸਾਰ ਦੀ ਯੋਜਨਾ ਬਣਾਈ ਗਈ ਹੈ। 

ਸੈਂਟਰ ਦਾ ਇਹ ਪਸਾਰ ਦੋ ਸਾਲਾਂ ਵਿੱਚ ਮੁਕੰਮਲ ਹੋਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਸੈਂਟਰ ਦਾ ਆਕਾਰ ਮੌਜੂਦਾ ਆਕਾਰ ਨਾਲੋਂ ਦੁੱਗਣਾ ਹੋ ਜਾਵੇਗਾ। ਰਿਪੋਰਟ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਪੂਜਾ ਵਾਲੀ ਥਾਂ ਨੂੰ ਵੀ ਹੋਰ ਵੱਡਾ ਕੀਤਾ ਜਾਵੇਗਾ। ਹਿੰਦੂ ਕਲਚਰਲ ਸੈਂਟਰ ਦੀ ਨੀਂਹ 1971 ਵਿੱਚ ਰੱਖੀ ਗਈ ਸੀ। ਇੱਥੇ ਹਰ ਸਾਲ ਕਈ ਤਿਉਹਾਰ ਮਨਾਏ ਜਾਂਦੇ ਹਨ ਤੇ ਕਈ ਤਰ੍ਹਾਂ ਦੀਆਂ ਧਾਰਮਿਕ ਰਸਮਾਂ ਜਿਨ੍ਹਾਂ ਵਿੱਚ ਭਜਣ, ਕੀਰਤਨ, ਮੰਤਰਾਂ ਦਾ ਜਾਪ, ਆਰਤੀ, ਵਿਸ਼ਣੂ ਸਹੱਸਰਨਾਮਾ, ਹਵਨ, ਹਨੂਮਾਨ ਪੂਜਾ, ਗਣੇਸ਼ ਪੂਜਾ, ਲਕਸ਼ਮੀਨਾਰਾਇਣ ਪੂਜਾ, ਦੁਰਗਾ ਪੂਜਾ, ਸਤਿਆਨਾਰਾਇਣ ਕਥਾ ਆਦਿ ਸ਼ਾਮਲ ਹਨ, ਨਿਭਾਈਆਂ ਜਾਂਦੀਆਂ ਹਨ।
ਇਸ ਦੌਰਾਨ ਨੇਵਾਡਾ ਤੋਂ ਬਿਆਨ ਜਾਰੀ ਕਰਦਿਆਂ ਹਿੰਦੂ ਕਾਰੋਬਾਰੀ ਰਾਜਨ ਜ਼ੈੱਡ ਨੇ ਮੰਦਰ ਦੇ ਆਗੂਆਂ ਤੇ ਇਲਾਕੇ ਦੇ ਕਮਿਊਨਿਟੀ ਮੈਂਬਰਾਂ ਵੱਲੋਂ ਕੀਤੀਆਂ ਜਾ ਰਹੀਆਂ ਇਨ੍ਹਾਂ ਕੋਸਿ਼ਸ਼ਾਂ ਦੀ ਸ਼ਲਾਘਾ ਕੀਤੀ। ਰਾਜਨ ਜ਼ੈੱਡ, ਜੋ ਕਿ ਯੂਨੀਵਰਸਲ ਸੁਸਾਇਟੀ ਆਫ ਹਿੰਦੂਇਜ਼ਮ ਦੇ ਪ੍ਰੈਜ਼ੀਡੈਂਟ ਹਨ, ਨੇ ਅੱਗੇ ਆਖਿਆ ਕਿ ਅੱਜ ਹਿੰਦੂ ਰੂਹਾਨੀਅਤ, ਧਾਰਨਾਵਾਂ ਤੇ ਰਵਾਇਤਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਆਧੁਨਿਕ ਯੁੱਗ ਵਿੱਚ ਉਨ੍ਹਾਂ ਦਾ ਧਿਆਨ ਭਟਕਾਉਣ ਲਈ ਸਮਾਜ ਵਿੱਚ ਕਾਫੀ ਕੁੱਝ ਮੌਜੂਦ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਸੈਂਟਰ ਇਸ ਪਾਸੇ ਵੱਲ ਜ਼ਰੂਰ ਕੰਮ ਕਰੇਗਾ।
ਹਿੰਦੂ ਕਲਚਰਲ ਸੈਂਟਰ ਦਾ ਯੂਥ ਗਰੁੱਪ ਵੀ ਹੈ ਤੇ ਸੈਂਟਰ ਹੈਰੀਟੇਜ ਕਲਾਸ, ਵੇਦਾਂਤਾ ਕਲਾਸ ਆਦਿ ਦਾ ਵੀ ਪ੍ਰਬੰਧ ਕਰਦਾ ਹੈ। ਇਸ ਦੇ ਮਿਸ਼ਨ ਵਿੱਚ ਹਿੰਦੂ ਧਾਰਮਿਕ ਤੇ ਸੱਭਿਆਚਾਰਕ ਵਿਰਾਸਤ ਨੂੰ ਹੱਲਾਸ਼ੇਰੀ ਦੇਣਾ ਤੇ ਸਹੇਜ ਕੇ ਰੱਖਣਾ ਸ਼ਾਮਲ ਹੈ। ਇਸ ਦਾ ਮੰਤਵ ਹਿੰਦੂ ਧਾਰਮਿਕ ਮਾਨਤਾਵਾਂ ਨੂੰ ਬਰਕਰਾਰ ਰੱਖਣਾ ਤੇ ਉਸ ਨਮਿਤ ਨਿਯਮਿਤ ਧਾਰਮਿਕ ਸੇਵਾਵਾਂ ਮੁਹੱਈਆ ਕਰਵਾਉਣਾ ਹੈ। ਇਸ ਸੈਂਟਰ ਵਿੱਚ ਮੋਹਨ ਮਰਚੀਆ, ਤਾਰਾ ਪ੍ਰਸਾਦ ਤੇ ਸ਼ਾਂਤਾ ਦੂਬੇ ਕ੍ਰਮਵਾਰ ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ ਤੇ ਸਕੱਤਰ ਹਨ ਤੇ ਪੰਡਤ ਤਿਵਾੜੀ ਇੱਥੋਂ ਦੇ ਪੁਜਾਰੀ ਹਨ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਸ਼ੀਅਰ ਵੱਲੋਂ ਵੈਟਰਨਜ਼ ਲਈ ਪੈਨਸ਼ਨ ਸਿਸਟਮ ਕਾਇਮ ਕਰਨ ਦਾ ਐਲਾਨ
ਸੋਨੀਆ ਸਿੱਧੂ ਦੀ ਕੈਂਪੇਨ ’ਚ ਆ ਕੇ ਟਰੂਡੋ ਨੇ ਕੀਤੇ ਵੱਡੇ ਐਲਾਨ
ਲਿਬਰਲਾਂ ਨਾਲ ਘੱਟਗਿਣਤੀ ਸਰਕਾਰ ਦੀ ਸੰਭਾਵਨਾਂ ਤੋਂ ਜਗਮੀਤ ਸਿੰਘ ਨੇ ਨਹੀਂ ਕੀਤਾ ਇਨਕਾਰ
ਚੈਰੀ ਬੀਚ ਉੱਤੇ ਦੋ ਮਹਿਲਾਵਾਂ ਉੱਤੇ ਹੋਇਆ ਜਿਨਸੀ ਹਮਲਾ
ਸਕਾਰਬੌਰੋ ਵਿੱਚ ਚੱਲੀ ਗੋਲੀ ਵਿੱਚ ਇੱਕ ਹਲਾਕ
ਬਲੈਕਫੇਸ ਤੇ ਬ੍ਰਾਊਨਫੇਸ ਵਾਲੀਆਂ ਮੇਰੀਆਂ ਤਸਵੀਰਾਂ ਸਵੀਕਾਰਯੋਗ ਨਹੀਂ : ਟਰੂਡੋ
ਟੋਰਾਂਟੋ ਸਿਟੀ ਕਾਉਂਸਲ ਦਾ ਆਕਾਰ ਘਟਾਉਣ ਦਾ ਮਾਮਲਾ: ਅਪੀਲ ਕੋਰਟ ਨੇ ਫੋਰਡ ਸਰਕਾਰ ਦੇ ਹੱਕ ਵਿੱਚ ਸੁਣਾਇਆ ਫੈਸਲਾ
ਮੁੜ ਚੁਣੇ ਜਾਣ ਉੱਤੇ ਬਜ਼ੁਰਗਾਂ ਲਈ ਹੋਰ ਕੰਮ ਕਰਾਂਗੇ : ਟਰੂਡੋ
ਪੱਗ ਬੰਨ੍ਹਣ ਵਾਲੇ ਸ਼ਖ਼ਸ ਨੂੰ ਕੈਨੇਡਾ ਦਾ ਪ੍ਰਧਾਨ ਮੰਤਰੀ ਚੁਣਨ ਲਈ ਤਿਆਰ ਨਹੀਂ ਹਨ ਕੁੱਝ ਕੈਨੇਡੀਅਨਜ਼!
ਤਾਜ਼ਾ ਅੰਕੜਿਆਂ ਮੁਤਾਬਕ ਅੱਗੇ ਚੱਲ ਰਹੇ ਹਨ ਕੰਜ਼ਰਵੇਟਿਵ