Welcome to Canadian Punjabi Post
Follow us on

16

December 2019
ਨਜਰਰੀਆ

ਚੋਣਾਂ ਵਾਲਾ ਇੱਕ ਦਿਨ

May 16, 2019 09:41 AM

-ਬਲਰਾਜ ਸਿੰਘ ਸਿੱਧੂ
ਕੁਝ ਸਾਲ ਪਹਿਲਾਂ ਪੰਜਾਬ ਵਿੱਚ ਵੋਟਾਂ ਪੈਣ ਵਾਲਾ ਦਿਨ, ਵਿਆਹ ਵਾਂਗ ਹੁੰਦਾ। ਅੱਜ ਕੱਲ੍ਹ ਤਾਂ ਚੋਣ ਕਮਿਸ਼ਨ ਦੀ ਸਖਤੀ ਕਾਰਨ ਪਤਾ ਹੀ ਨਹੀਂ ਲੱਗਦਾ ਕਿ ਚੋਣਾਂ ਹੋ ਰਹੀਆਂ ਹਨ। ਪਹਿਲਾਂ ਮਹੀਨਾ ਮਹੀਨਾ ਇਲਾਕੇ ਵਿੱਚ ਹਾਹਾਕਾਰ ਮਚੀ ਰਹਿੰਦੀ ਸੀ। ਸਾਰੇ ਘਰਾਂ ਦੇ ਬਨੇਰੇ ਪਾਰਟੀਆਂ ਦੇ ਝੰਡਿਆਂ ਨਾਲ ਭਰ ਜਾਂਦੇ ਸਨ। ਉਮੀਦਵਾਰਾਂ ਦੇ ਵੱਡੇ ਇਸ਼ਤਿਹਾਰ ਚੌਕਾਂ ਚੌਰਾਹਿਆਂ ਵਿੱਚ ਲੋਕਾਂ ਦਾ ਧਿਆਨ ਖਿੱਚਦੇ। ਇੱਕ ਉਮੀਦਵਾਰ ਦੇ ਪ੍ਰਚਾਰ ਵਾਲੀ ਗੱਡੀ ਆਉਂਦੀ ਸੀ, ਦੂਜੇ ਦੀ ਜਾਂਦੀ ਸੀ। ਸਾਰਾ ਦਿਨ ਪਿੰਡਾਂ ਸ਼ਹਿਰਾਂ ਵਿੱਚ ਕਾਵਾਂਰੌਲੀ ਪਈ ਰਹਿੰਦੀ। ਸ਼ਰਾਬ, ਮੀਟ ਅਤੇ ਨਸ਼ੇ ਖੁੱਲ੍ਹੇਆਮ ਵਰਤਾਏ ਜਾਂਦੇ ਸਨ।
ਪੰਜਾਬ ਵਿੱਚ ਸਭ ਤੋਂ ਵੱਧ ਜ਼ੋਰ ਅਜ਼ਮਾਇਸ ਸਰਪੰਚੀ ਦੀ ਚੋਣ ਵਿੱਚ ਹੁੰਦੀ ਹੈ। 'ਕੱਲੇ-'ਕੱਲੇ ਘਰ ਦੀਆਂ ਵੋਟਾਂ ਗਿਣੀਆਂ ਜਾਂਦੀਆਂ ਤੇ ਹਰ ਪਰਵਾਰ ਨੂੰ ਵੋਟਾਂ ਪਾਉਣ ਵਾਸਤੇ ਬੇਨਤੀਆਂ ਕੀਤੀਆਂ ਜਾਂਦੀਆਂ ਹਨ। ਨਵੀਆਂ ਵਿਆਹੀਆਂ ਲੜਕੀਆਂ ਨੂੰ ਵੀ ਵੋਟਾਂ ਭੁਗਤਾਉਣ ਲਈ ਪੇਕੇ ਸੱਦਿਆ ਜਾਂਦਾ ਹੈ। ਖਰਚਾ ਵੀ ਸਭ ਤੋਂ ਵੱਧ ਸਰਪੰਚੀ ਚੋਣ 'ਤੇ ਆਉਂਦਾ ਹੈ। ਮੀਡੀਅਮ ਜਿਹੀ ਆਬਾਦੀ ਵਾਲੇ ਪਿੰਡ ਵਿੱਚ ਵੀ ਆਰਾਮ ਨਾਲ 20-25 ਲੱਖ ਰੁਪਏ ਲੱਗ ਜਾਂਦੇ ਹਨ। ਦੁਆਬੇ-ਮਾਝੇ ਨਾਲੋਂ ਮਾਲਵੇ ਵਿੱਚ ਵੱਧ ਅੰਨ੍ਹੇਵਾਹ ਖਰਚਾ ਕੀਤਾ ਜਾਂਦਾ ਹੈ। ਪ੍ਰਤੀ ਘਰ ਗਿਣਤੀ ਮੁਤਾਬਕ ਵੋਟਾਂ ਦੀ ਕੀਮਤ ਲਾਈ ਜਾਂਦੀ ਹੈ। ਕਈ ਚੰਗੇ ਭਲੇ ਜਿਮੀਂਦਾਰ ਵੀ ਵੋਟਾਂ ਦਾ ਮੁੱਲ ਵੱਟਦੇ ਹਨ। ਦੂਜੇ ਨੰਬਰ 'ਤੇ ਵਿਧਾਨ ਸਭਾ ਚੋਣਾਂ ਵਿੱਚ ਜ਼ੋਰ ਲੱਗਦਾ ਹੈ ਤੇ ਸਭ ਤੋਂ ਘੱਟ ਲੋਕ ਸਭਾ ਮੈਂਬਰਾਂ ਦੀਆਂ ਚੋਣਾਂ ਵਿੱਚ। ਲੋਕ ਸਭਾ ਚੋਣਾਂ ਵੱਲ ਤਾਂ ਲੋਕ ਬਹੁਤ ਧਿਆਨ ਹੀ ਨਹੀਂ ਦਿੰਦੇ।
ਲੋਕ ਰਾਜ ਦਾ ਇੱਕ ਪੱਖ ਬਹੁਤ ਵਧੀਆ ਹੈ ਕਿ ਅਮੀਰ ਹੋੇ ਜਾਂ ਗਰੀਬ, ਜਵਾਨ ਹੋਵੇ ਜਾਂ ਬੁੱਢਾ, ਤੰਦਰੁਸਤ ਹੋਵੇ ਜਾਂ ਦਿਵਿਆਂਗ, ਸਭ ਦੀ ਵੋਟ ਦਾ ਮੁੱਲ ਬਰਾਬਰ ਹੈ। ਇਸ ਲਈ ਚਾਹੇ ਪੰਜ ਸਾਲ ਬਾਅਦ ਪਵੇ, ਗਰੀਬ ਤੋਂ ਗਰੀਬ ਬੰਦੇ ਦਾ ਵੀ ਮੁੱਲ ਪੈਂਦਾ ਹੈ। ਹਰ ਲੀਡਰ ਆਪਣੇ ਆਪ ਨੂੰ ਗਰੀਬ ਦਾ ਸੱਚਾ ਸੇਵਕ ਸਾਬਤ ਕਰਨ ਤੁਲ ਜਾਂਦਾ ਹੈ। ਕੋਈ ਉਨ੍ਹਾਂ ਦੇ ਘਰ ਰਾਤ ਬਿਤਾ ਕੇ ਰੋਟੀਆਂ ਖਾਂਦਾ ਤੇ ਕੋਈ ਮਿੱਟੀ ਘੱਟੇ ਵਿੱਚ ਖੇਡਦੇ ਜੁਆਕਾਂ ਨੂੰ ਚੁੰਮ ਕੇ ਫੋਟੋਆਂ ਖਿਚਵਾਉਂਦਾ ਹੈ।
ਕਈ ਸਾਲ ਪਹਿਲਾਂ ਮੈਂ ਇੱਕ ਥਾਣੇ ਦਾ ਐੱਸ ਐੱਚ ਓ ਲੱਗਾ ਹੋਇਆ ਸੀ ਤੇ ਸਰਪੰਚ ਦੀਆਂ ਚੋਣਾਂ ਹੋਣੀਆਂ ਸਨ। ਇੱਕ ਪਿੰਡ ਧੜੇਬੰਦੀ ਤੇ ਲੜਾਈ ਝਗੜੇ ਲਈ ਖਾਸ ਬਦਨਾਮ ਸੀ। ਹਰ ਚੋਣ ਵਿੱਚ ਉਥੇ ਸਿਰ ਪਾਟਦੇ ਸਨ। ਇਸ ਲਈ ਮੈਂ ਬਾਕੀ ਪਿੰਡਾਂ ਵਿੱਚ ਘੁੰਮ ਘੁਮਾ ਕੇ ਵਾਰ ਵਾਰ ਉਸ ਪਿੰਡ ਪਹੁੰਚ ਜਾਂਦਾ। ਰੱਬ ਦੀ ਕਿਰਪਾ ਨਾਲ ਸਾਰਾ ਦਿਨ ਸੁੱਖੀ ਸਾਂਦੀ ਲੰਘ ਗਿਆ। ਚਾਰ ਕੁ ਵਜ ਗਏ ਤੇ ਤਕਰੀਬਨ ਸਾਰੀਆਂ ਵੋਟਾਂ ਭੁਗਤ ਚੁੱਕੀਆਂ ਸਨ। ਅਸੀਂ ਵੀ ਖੁਸ਼ ਸੀ ਕਿ ਚਲੋ ਕੋਈ ਲੜਾਈ ਝਗੜਾ ਨਹੀਂ ਹੋਇਆ, ਪੰਜ ਵਜੇ ਕੰਮ ਮੁੱਕ ਜਾਣਾ ਹੈ। ਸਮਾਂ ਖਤਮ ਹੁੰਦਾ ਵੇਖ ਕੇ ਦੋਵੇਂ ਪਾਰਟੀਆਂ ਆਪੋ ਆਪਣੇ ਟੈਂਟ ਵਿੱਚ ਬੈਠੀਆਂ ਵੋਟਾਂ ਦਾ ਹਿਸਾਬ ਕਿਤਾਬ ਕਰ ਰਹੀਆਂ ਸਨ ਕਿ ਕਿਹੜੀ ਵੋਟ ਭੁਗਤ ਗਈ ਤੇ ਕਿਹੜੀ ਰਹਿ ਗਈ?
ਅਚਾਨਕ ਰਾਮ ਸਿੰਘ ਪਾਰਟੀ (ਨਕਲੀ ਨਾਂਅ) ਨੂੰ ਖਿਆਲ ਆਇਆ ਕਿ ਫਲਾਣੇ ਦਾ ਲੱਤਾਂ ਤੋਂ ਆਰੀ ਬਜ਼ੁਰਗ ਬਾਪ ਵੋਟ ਪਾਉਣ ਤੋਂ ਰਹਿ ਗਿਆ। ਉਸ ਬਜ਼ੁਰਗ ਦਾ ਸਾਰਾ ਪਰਵਾਰ ਵੋਟਾਂ ਪਾ ਗਿਆ ਸੀ, ਪਰ ਉਸ ਨੂੰ ਚੁੱਕ ਕੇ ਲਿਆਉਣ ਦੇ ਦੁੱਖੋਂ ਨਾਲ ਲੈ ਕੇ ਨਹੀਂ ਸੀ ਆਏ। ਪੰਚਾਇਤੀ ਚੋਣ ਵਿੱਚ ਇੱਕ-ਇੱਕ ਵੋਟ ਕੀਮਤੀ ਹੁੰਦੀ ਹੈ, ਉਸ ਨੂੰ ਲਿਆਉਣ ਲਈ ਤੁਰੰਤ ਕਾਰ ਦੇ ਕੇ ਦੋ ਤਿੰਨ ਬੰਦੇ ਭੇਜੇ ਗਏ। ਉਹ ਦਸ-ਪੰਦਰਾਂ ਮਿੰਟਾਂ ਵਿੱਚ ਹੀ ਬਜ਼ੁਰਗ ਨੂੰ ਲੱਦ ਕੇ ਲੈ ਆਏ ਤੇ ਬਹੁਤ ਇੱਜ਼ਤ ਸਤਿਕਾਰ ਨਾਲ ਚੁੱਕ ਕੇ ਪੋਲਿੰਗ ਸਟੇਸ਼ਨ ਦੇ ਅੰਦਰ ਲੈ ਗਏ, ਪਰ ਉਸ ਦੇ ਵੋਟ ਪਾਉਂਦੇ ਸਾਰ ਉਨ੍ਹਾਂ ਦਾ ਵਿਹਾਰ ਇਕਦਮ ਬਦਲ ਗਿਆ। ਜਿਹੜੇ ਬੰਦੇ ਕੁਝ ਮਿੰਟ ਪਹਿਲਾਂ ਸਰਵਣ ਪੁੱਤ ਵਾਂਗ ਬਜ਼ੁਰਗ ਨੂੰ ਹਿੱਕ ਨਾਲ ਲਾਈ ਫਿਰਦੇ ਸਨ, ਉਹ ਉਸ ਨੂੰ ਇਸ ਤਰ੍ਹਾਂ ਬਾਹਰ ਲੈ ਕੇ ਆਏ ਜਿਵੇਂ ਬਹੁਤ ਵੱਡਾ ਬੋਝ ਚੁੱਕਿਆ ਹੋਵੇ। ਜਦੋਂ ਆਸੇ ਪਾਸੇ ਨਿਗਾਹ ਮਾਰੀ ਤਾਂ ਕਾਰ ਗਾਇਬ ਹੋ ਚੁੱਕੀ ਸੀ। ਵਿਚਾਰੇ ਬਜ਼ੁਰਗ ਨੂੰ ਇੱਕ ਦਰਖਤ ਦੇ ਮੁੱਢ ਦਾ ਸਹਾਰਾ ਦੇ ਕੇ ਭੁੰਜੇ ਹੀ ਬਿਠਾ ਦਿੱਤਾ ਗਿਆ। ਕਿਸੇ ਹੋਰ ਸਵਾਰੀ ਦਾ ਪ੍ਰਬੰਧ ਕਰਨ ਦਾ ਕਹਿ ਕੇ ਉਹ ਦੋਵੇਂ ਵਿਅਕਤੀ ਵੀ ਖਿਸਕ ਗਏ।
ਜਦੋਂ ਅੱਧਾ ਘੰਟਾ ਬੀਤ ਗਿਆ ਤਾਂ ਮੈਂ ਰਾਮ ਸਿੰਘ ਨੂੰ ਕਿਹਾ ਕਿ ਇਸ ਵਿਚਾਰੇ ਨੂੰ ਘਰ ਤਾਂ ਛੱਡ ਆਓ। ਕੁਝ ਸਮਾਂ ਟਾਲ ਮਟੋਲ ਕਰਨ ਮਗਰੋਂ ਹੌਲੀ ਜਿਹੀ ਉਹ ਵੀ ਆਸੇ ਖਿਸਕ ਗਿਆ। ਜਦੋਂ ਵਿਰੋਧੀ ਪਾਰਟੀ ਨੂੰ ਗੱਡੀ ਦੇਣ ਲਈ ਕਿਹਾ ਤਾਂ ਉਨ੍ਹਾਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਵੋਟ ਉਸ ਨੇ ਰਾਮ ਸਿੰਘ ਨੂੰ ਪਾਈ ਹੈ, ਅਸੀਂ ਇਸ ਦਾ ਠੇਕਾ ਲਿਐ? ਜਦੋਂ ਕਿਸੇ ਨੇ ਪੱਲਾ ਨਾ ਫੜਾਇਆ ਤਾਂ ਅਸੀਂ ਆਪਣੀ ਸਰਕਾਰੀ ਗੱਡੀ ਵਿੱਚ ਉਸ ਨੂੰ ਘਰ ਪਹੁੰਚਾਇਆ। ਅੱਗੋਂ ਉਸ ਦਾ ਪੁੱਤਰ ਸਿਰੇ ਦਾ ਵੈਲੀ ਸੀ। ਉਹ ਵੋਟਾਂ ਦੇ ਇਵਜ਼ ਵਿੱਚ ਮਿਲੀ ਮੁਫਤ ਦੀ ਸ਼ਰਾਬ ਪੀ ਕੇ ਵਿਹੜੇ ਵਿੱਚ ਲੇਟਿਆ ਪਿਆ ਸੀ। ਅਸੀਂ ਚੁੱਕ ਕੇ ਵਿਚਾਰੇ ਬਜ਼ੁਰਗ ਨੂੰ ਉਸ ਦੇ ਮੰਜੇ ਤੱਕ ਪਹੁੰਚਾਇਆ।
ਆਪਣਾ ਮਤਲਬ ਹੱਲ ਹੋਣ ਤੋਂ ਬਾਅਦ ਵਿਖਾਈ ਅਜਿਹੀ ਅਕ੍ਰਿਤਘਣਤਾ ਮੈਂ ਆਪਣੀ ਨੌਕਰੀ ਦੌਰਾਨ ਬਹੁਤ ਘੱਟ ਵੇਖੀ ਹੈ। ਮੁਸ਼ਕਲ ਇਹ ਹੈ ਕਿ ਸਾਡੇ ਲੋਕਾਂ ਨੂੰ ਵੋਟ ਦੀ ਕੀਮਤ ਦਾ ਪਤਾ ਹੀ ਨਹੀਂ। ਜੇ ਸਾਡੇ ਲੋਕ ਛੋਟੇ ਮੋਟੇ ਲਾਲਚਾਂ ਅਤੇ ਨਿੱਜੀ ਕੰਮਾਂ ਦੇ ਚੱਕਰ ਵਿੱਚ ਫਸ ਕੇ ਵੋਟਾਂ ਬਰਬਾਦ ਨਾ ਕਰਨ ਤਾਂ ਦੇਸ਼ ਦੀ ਹਾਲਤ ਕਦੋਂ ਦੀ ਬਦਲ ਜਾਣੀ ਸੀ।

ਚੋਣਾਂ ਵਾਲਾ ਇੱਕ ਦਿਨ-ਬਲਰਾਜ ਸਿੰਘ ਸਿੱਧੂਕੁਝ ਸਾਲ ਪਹਿਲਾਂ ਪੰਜਾਬ ਵਿੱਚ ਵੋਟਾਂ ਪੈਣ ਵਾਲਾ ਦਿਨ, ਵਿਆਹ ਵਾਂਗ ਹੁੰਦਾ। ਅੱਜ ਕੱਲ੍ਹ ਤਾਂ ਚੋਣ ਕਮਿਸ਼ਨ ਦੀ ਸਖਤੀ ਕਾਰਨ ਪਤਾ ਹੀ ਨਹੀਂ ਲੱਗਦਾ ਕਿ ਚੋਣਾਂ ਹੋ ਰਹੀਆਂ ਹਨ। ਪਹਿਲਾਂ ਮਹੀਨਾ ਮਹੀਨਾ ਇਲਾਕੇ ਵਿੱਚ ਹਾਹਾਕਾਰ ਮਚੀ ਰਹਿੰਦੀ ਸੀ। ਸਾਰੇ ਘਰਾਂ ਦੇ ਬਨੇਰੇ ਪਾਰਟੀਆਂ ਦੇ ਝੰਡਿਆਂ ਨਾਲ ਭਰ ਜਾਂਦੇ ਸਨ। ਉਮੀਦਵਾਰਾਂ ਦੇ ਵੱਡੇ ਇਸ਼ਤਿਹਾਰ ਚੌਕਾਂ ਚੌਰਾਹਿਆਂ ਵਿੱਚ ਲੋਕਾਂ ਦਾ ਧਿਆਨ ਖਿੱਚਦੇ। ਇੱਕ ਉਮੀਦਵਾਰ ਦੇ ਪ੍ਰਚਾਰ ਵਾਲੀ ਗੱਡੀ ਆਉਂਦੀ ਸੀ, ਦੂਜੇ ਦੀ ਜਾਂਦੀ ਸੀ। ਸਾਰਾ ਦਿਨ ਪਿੰਡਾਂ ਸ਼ਹਿਰਾਂ ਵਿੱਚ ਕਾਵਾਂਰੌਲੀ ਪਈ ਰਹਿੰਦੀ। ਸ਼ਰਾਬ, ਮੀਟ ਅਤੇ ਨਸ਼ੇ ਖੁੱਲ੍ਹੇਆਮ ਵਰਤਾਏ ਜਾਂਦੇ ਸਨ।ਪੰਜਾਬ ਵਿੱਚ ਸਭ ਤੋਂ ਵੱਧ ਜ਼ੋਰ ਅਜ਼ਮਾਇਸ ਸਰਪੰਚੀ ਦੀ ਚੋਣ ਵਿੱਚ ਹੁੰਦੀ ਹੈ। 'ਕੱਲੇ-'ਕੱਲੇ ਘਰ ਦੀਆਂ ਵੋਟਾਂ ਗਿਣੀਆਂ ਜਾਂਦੀਆਂ ਤੇ ਹਰ ਪਰਵਾਰ ਨੂੰ ਵੋਟਾਂ ਪਾਉਣ ਵਾਸਤੇ ਬੇਨਤੀਆਂ ਕੀਤੀਆਂ ਜਾਂਦੀਆਂ ਹਨ। ਨਵੀਆਂ ਵਿਆਹੀਆਂ ਲੜਕੀਆਂ ਨੂੰ ਵੀ ਵੋਟਾਂ ਭੁਗਤਾਉਣ ਲਈ ਪੇਕੇ ਸੱਦਿਆ ਜਾਂਦਾ ਹੈ। ਖਰਚਾ ਵੀ ਸਭ ਤੋਂ ਵੱਧ ਸਰਪੰਚੀ ਚੋਣ 'ਤੇ ਆਉਂਦਾ ਹੈ। ਮੀਡੀਅਮ ਜਿਹੀ ਆਬਾਦੀ ਵਾਲੇ ਪਿੰਡ ਵਿੱਚ ਵੀ ਆਰਾਮ ਨਾਲ 20-25 ਲੱਖ ਰੁਪਏ ਲੱਗ ਜਾਂਦੇ ਹਨ। ਦੁਆਬੇ-ਮਾਝੇ ਨਾਲੋਂ ਮਾਲਵੇ ਵਿੱਚ ਵੱਧ ਅੰਨ੍ਹੇਵਾਹ ਖਰਚਾ ਕੀਤਾ ਜਾਂਦਾ ਹੈ। ਪ੍ਰਤੀ ਘਰ ਗਿਣਤੀ ਮੁਤਾਬਕ ਵੋਟਾਂ ਦੀ ਕੀਮਤ ਲਾਈ ਜਾਂਦੀ ਹੈ। ਕਈ ਚੰਗੇ ਭਲੇ ਜਿਮੀਂਦਾਰ ਵੀ ਵੋਟਾਂ ਦਾ ਮੁੱਲ ਵੱਟਦੇ ਹਨ। ਦੂਜੇ ਨੰਬਰ 'ਤੇ ਵਿਧਾਨ ਸਭਾ ਚੋਣਾਂ ਵਿੱਚ ਜ਼ੋਰ ਲੱਗਦਾ ਹੈ ਤੇ ਸਭ ਤੋਂ ਘੱਟ ਲੋਕ ਸਭਾ ਮੈਂਬਰਾਂ ਦੀਆਂ ਚੋਣਾਂ ਵਿੱਚ। ਲੋਕ ਸਭਾ ਚੋਣਾਂ ਵੱਲ ਤਾਂ ਲੋਕ ਬਹੁਤ ਧਿਆਨ ਹੀ ਨਹੀਂ ਦਿੰਦੇ।ਲੋਕ ਰਾਜ ਦਾ ਇੱਕ ਪੱਖ ਬਹੁਤ ਵਧੀਆ ਹੈ ਕਿ ਅਮੀਰ ਹੋੇ ਜਾਂ ਗਰੀਬ, ਜਵਾਨ ਹੋਵੇ ਜਾਂ ਬੁੱਢਾ, ਤੰਦਰੁਸਤ ਹੋਵੇ ਜਾਂ ਦਿਵਿਆਂਗ, ਸਭ ਦੀ ਵੋਟ ਦਾ ਮੁੱਲ ਬਰਾਬਰ ਹੈ। ਇਸ ਲਈ ਚਾਹੇ ਪੰਜ ਸਾਲ ਬਾਅਦ ਪਵੇ, ਗਰੀਬ ਤੋਂ ਗਰੀਬ ਬੰਦੇ ਦਾ ਵੀ ਮੁੱਲ ਪੈਂਦਾ ਹੈ। ਹਰ ਲੀਡਰ ਆਪਣੇ ਆਪ ਨੂੰ ਗਰੀਬ ਦਾ ਸੱਚਾ ਸੇਵਕ ਸਾਬਤ ਕਰਨ ਤੁਲ ਜਾਂਦਾ ਹੈ। ਕੋਈ ਉਨ੍ਹਾਂ ਦੇ ਘਰ ਰਾਤ ਬਿਤਾ ਕੇ ਰੋਟੀਆਂ ਖਾਂਦਾ ਤੇ ਕੋਈ ਮਿੱਟੀ ਘੱਟੇ ਵਿੱਚ ਖੇਡਦੇ ਜੁਆਕਾਂ ਨੂੰ ਚੁੰਮ ਕੇ ਫੋਟੋਆਂ ਖਿਚਵਾਉਂਦਾ ਹੈ।ਕਈ ਸਾਲ ਪਹਿਲਾਂ ਮੈਂ ਇੱਕ ਥਾਣੇ ਦਾ ਐੱਸ ਐੱਚ ਓ ਲੱਗਾ ਹੋਇਆ ਸੀ ਤੇ ਸਰਪੰਚ ਦੀਆਂ ਚੋਣਾਂ ਹੋਣੀਆਂ ਸਨ। ਇੱਕ ਪਿੰਡ ਧੜੇਬੰਦੀ ਤੇ ਲੜਾਈ ਝਗੜੇ ਲਈ ਖਾਸ ਬਦਨਾਮ ਸੀ। ਹਰ ਚੋਣ ਵਿੱਚ ਉਥੇ ਸਿਰ ਪਾਟਦੇ ਸਨ। ਇਸ ਲਈ ਮੈਂ ਬਾਕੀ ਪਿੰਡਾਂ ਵਿੱਚ ਘੁੰਮ ਘੁਮਾ ਕੇ ਵਾਰ ਵਾਰ ਉਸ ਪਿੰਡ ਪਹੁੰਚ ਜਾਂਦਾ। ਰੱਬ ਦੀ ਕਿਰਪਾ ਨਾਲ ਸਾਰਾ ਦਿਨ ਸੁੱਖੀ ਸਾਂਦੀ ਲੰਘ ਗਿਆ। ਚਾਰ ਕੁ ਵਜ ਗਏ ਤੇ ਤਕਰੀਬਨ ਸਾਰੀਆਂ ਵੋਟਾਂ ਭੁਗਤ ਚੁੱਕੀਆਂ ਸਨ। ਅਸੀਂ ਵੀ ਖੁਸ਼ ਸੀ ਕਿ ਚਲੋ ਕੋਈ ਲੜਾਈ ਝਗੜਾ ਨਹੀਂ ਹੋਇਆ, ਪੰਜ ਵਜੇ ਕੰਮ ਮੁੱਕ ਜਾਣਾ ਹੈ। ਸਮਾਂ ਖਤਮ ਹੁੰਦਾ ਵੇਖ ਕੇ ਦੋਵੇਂ ਪਾਰਟੀਆਂ ਆਪੋ ਆਪਣੇ ਟੈਂਟ ਵਿੱਚ ਬੈਠੀਆਂ ਵੋਟਾਂ ਦਾ ਹਿਸਾਬ ਕਿਤਾਬ ਕਰ ਰਹੀਆਂ ਸਨ ਕਿ ਕਿਹੜੀ ਵੋਟ ਭੁਗਤ ਗਈ ਤੇ ਕਿਹੜੀ ਰਹਿ ਗਈ?ਅਚਾਨਕ ਰਾਮ ਸਿੰਘ ਪਾਰਟੀ (ਨਕਲੀ ਨਾਂਅ) ਨੂੰ ਖਿਆਲ ਆਇਆ ਕਿ ਫਲਾਣੇ ਦਾ ਲੱਤਾਂ ਤੋਂ ਆਰੀ ਬਜ਼ੁਰਗ ਬਾਪ ਵੋਟ ਪਾਉਣ ਤੋਂ ਰਹਿ ਗਿਆ। ਉਸ ਬਜ਼ੁਰਗ ਦਾ ਸਾਰਾ ਪਰਵਾਰ ਵੋਟਾਂ ਪਾ ਗਿਆ ਸੀ, ਪਰ ਉਸ ਨੂੰ ਚੁੱਕ ਕੇ ਲਿਆਉਣ ਦੇ ਦੁੱਖੋਂ ਨਾਲ ਲੈ ਕੇ ਨਹੀਂ ਸੀ ਆਏ। ਪੰਚਾਇਤੀ ਚੋਣ ਵਿੱਚ ਇੱਕ-ਇੱਕ ਵੋਟ ਕੀਮਤੀ ਹੁੰਦੀ ਹੈ, ਉਸ ਨੂੰ ਲਿਆਉਣ ਲਈ ਤੁਰੰਤ ਕਾਰ ਦੇ ਕੇ ਦੋ ਤਿੰਨ ਬੰਦੇ ਭੇਜੇ ਗਏ। ਉਹ ਦਸ-ਪੰਦਰਾਂ ਮਿੰਟਾਂ ਵਿੱਚ ਹੀ ਬਜ਼ੁਰਗ ਨੂੰ ਲੱਦ ਕੇ ਲੈ ਆਏ ਤੇ ਬਹੁਤ ਇੱਜ਼ਤ ਸਤਿਕਾਰ ਨਾਲ ਚੁੱਕ ਕੇ ਪੋਲਿੰਗ ਸਟੇਸ਼ਨ ਦੇ ਅੰਦਰ ਲੈ ਗਏ, ਪਰ ਉਸ ਦੇ ਵੋਟ ਪਾਉਂਦੇ ਸਾਰ ਉਨ੍ਹਾਂ ਦਾ ਵਿਹਾਰ ਇਕਦਮ ਬਦਲ ਗਿਆ। ਜਿਹੜੇ ਬੰਦੇ ਕੁਝ ਮਿੰਟ ਪਹਿਲਾਂ ਸਰਵਣ ਪੁੱਤ ਵਾਂਗ ਬਜ਼ੁਰਗ ਨੂੰ ਹਿੱਕ ਨਾਲ ਲਾਈ ਫਿਰਦੇ ਸਨ, ਉਹ ਉਸ ਨੂੰ ਇਸ ਤਰ੍ਹਾਂ ਬਾਹਰ ਲੈ ਕੇ ਆਏ ਜਿਵੇਂ ਬਹੁਤ ਵੱਡਾ ਬੋਝ ਚੁੱਕਿਆ ਹੋਵੇ। ਜਦੋਂ ਆਸੇ ਪਾਸੇ ਨਿਗਾਹ ਮਾਰੀ ਤਾਂ ਕਾਰ ਗਾਇਬ ਹੋ ਚੁੱਕੀ ਸੀ। ਵਿਚਾਰੇ ਬਜ਼ੁਰਗ ਨੂੰ ਇੱਕ ਦਰਖਤ ਦੇ ਮੁੱਢ ਦਾ ਸਹਾਰਾ ਦੇ ਕੇ ਭੁੰਜੇ ਹੀ ਬਿਠਾ ਦਿੱਤਾ ਗਿਆ। ਕਿਸੇ ਹੋਰ ਸਵਾਰੀ ਦਾ ਪ੍ਰਬੰਧ ਕਰਨ ਦਾ ਕਹਿ ਕੇ ਉਹ ਦੋਵੇਂ ਵਿਅਕਤੀ ਵੀ ਖਿਸਕ ਗਏ।ਜਦੋਂ ਅੱਧਾ ਘੰਟਾ ਬੀਤ ਗਿਆ ਤਾਂ ਮੈਂ ਰਾਮ ਸਿੰਘ ਨੂੰ ਕਿਹਾ ਕਿ ਇਸ ਵਿਚਾਰੇ ਨੂੰ ਘਰ ਤਾਂ ਛੱਡ ਆਓ। ਕੁਝ ਸਮਾਂ ਟਾਲ ਮਟੋਲ ਕਰਨ ਮਗਰੋਂ ਹੌਲੀ ਜਿਹੀ ਉਹ ਵੀ ਆਸੇ ਖਿਸਕ ਗਿਆ। ਜਦੋਂ ਵਿਰੋਧੀ ਪਾਰਟੀ ਨੂੰ ਗੱਡੀ ਦੇਣ ਲਈ ਕਿਹਾ ਤਾਂ ਉਨ੍ਹਾਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਵੋਟ ਉਸ ਨੇ ਰਾਮ ਸਿੰਘ ਨੂੰ ਪਾਈ ਹੈ, ਅਸੀਂ ਇਸ ਦਾ ਠੇਕਾ ਲਿਐ? ਜਦੋਂ ਕਿਸੇ ਨੇ ਪੱਲਾ ਨਾ ਫੜਾਇਆ ਤਾਂ ਅਸੀਂ ਆਪਣੀ ਸਰਕਾਰੀ ਗੱਡੀ ਵਿੱਚ ਉਸ ਨੂੰ ਘਰ ਪਹੁੰਚਾਇਆ। ਅੱਗੋਂ ਉਸ ਦਾ ਪੁੱਤਰ ਸਿਰੇ ਦਾ ਵੈਲੀ ਸੀ। ਉਹ ਵੋਟਾਂ ਦੇ ਇਵਜ਼ ਵਿੱਚ ਮਿਲੀ ਮੁਫਤ ਦੀ ਸ਼ਰਾਬ ਪੀ ਕੇ ਵਿਹੜੇ ਵਿੱਚ ਲੇਟਿਆ ਪਿਆ ਸੀ। ਅਸੀਂ ਚੁੱਕ ਕੇ ਵਿਚਾਰੇ ਬਜ਼ੁਰਗ ਨੂੰ ਉਸ ਦੇ ਮੰਜੇ ਤੱਕ ਪਹੁੰਚਾਇਆ।ਆਪਣਾ ਮਤਲਬ ਹੱਲ ਹੋਣ ਤੋਂ ਬਾਅਦ ਵਿਖਾਈ ਅਜਿਹੀ ਅਕ੍ਰਿਤਘਣਤਾ ਮੈਂ ਆਪਣੀ ਨੌਕਰੀ ਦੌਰਾਨ ਬਹੁਤ ਘੱਟ ਵੇਖੀ ਹੈ। ਮੁਸ਼ਕਲ ਇਹ ਹੈ ਕਿ ਸਾਡੇ ਲੋਕਾਂ ਨੂੰ ਵੋਟ ਦੀ ਕੀਮਤ ਦਾ ਪਤਾ ਹੀ ਨਹੀਂ। ਜੇ ਸਾਡੇ ਲੋਕ ਛੋਟੇ ਮੋਟੇ ਲਾਲਚਾਂ ਅਤੇ ਨਿੱਜੀ ਕੰਮਾਂ ਦੇ ਚੱਕਰ ਵਿੱਚ ਫਸ ਕੇ ਵੋਟਾਂ ਬਰਬਾਦ ਨਾ ਕਰਨ ਤਾਂ ਦੇਸ਼ ਦੀ ਹਾਲਤ ਕਦੋਂ ਦੀ ਬਦਲ ਜਾਣੀ ਸੀ।

 
Have something to say? Post your comment