Welcome to Canadian Punjabi Post
Follow us on

16

October 2018
ਜੀਟੀਏ

'ਨੈਸ਼ਨਲ ਸੀਨੀਅਰਜ਼ ਡੇਅ' 'ਤੇ ਸੋਨੀਆ ਸਿੱਧੂ ਵੱਲੋਂ ਸੀਨੀਅਰਜ਼ ਵੱਲੋਂ ਪਾਏ ਜਾ ਰਹੇ ਯੋਗਦਾਨ ਦੀ ਪ੍ਰਸੰ਼ਸਾ

October 04, 2018 12:20 AM

ਬਰੈਂਪਟਨ: ਕੈਨੇਡਾ ਵਿਚ ਵੱਸ ਰਹੀਆਂ ਵੱਖ-ਵੱਖ ਕਮਿਊਨਿਟੀਆਂ ਦੀ ਬੇਹਤਰੀ ਲਈ ਸੀਨੀਅਰ ਸਿਟੀਜ਼ਨਾਂ ਵੱਲੋਂ ਪਾਏ ਜਾ ਰਹੇ ਵੱਡਮੁੱਲੇ ਯੋਗਦਾਨ ਨੂੰ ਕੈਨੇਡਾ ਸਰਕਾਰ ਪੂਰੀ ਤਰ੍ਹਾਂ ਮਾਨਤਾ ਦਿੰਦੀ ਹੈ। ਸਾਡੇ ਸੀਨੀਅਰਜ਼ ਘਰਾਂ, ਕੰਮਾਂ ਵਾਲੀਆਂ ਥਾਵਾਂ ਅਤੇ ਸਮੁੱਚੇ ਤੌਰ 'ਤੇ ਕਮਿਊਨਿਟੀ ਵਿਚ ਬਹੁਤ ਵਧੀਆ ਭੂਮਿਕਾ ਨਿਭਾਅ ਰਹੇ ਹਨ। ਉਨ੍ਹਾਂ ਦੇ ਵੱਡਮੁੱਲੇ ਯੋਗਦਾਨ ਨੂੰ ਯਾਦ ਕਰਨ ਲਈ ਹਰ ਸਾਲ ਪਹਿਲੀ ਅਕਤੂਬਰ ਦਾ ਦਿਨ ਸਰਕਾਰ ਵੱਲੋਂ 'ਨੈਸ਼ਨਲ ਸੀਨੀਅਰਜ਼ ਡੇਅ' ਵਜੋਂ ਮਨਾਇਆ ਜਾਂਦਾ ਹੈ। ਬਰੈਂਪਟਨ ਸਾਊਥ ਦੀ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਨੇ ਇਹ ਦਿਨ ਸੀਨੀਅਰਾਂ ਦੀ ਕਮਿਊਨਿਟੀ ਨੂੰ ਮਹਾਨ ਦੇਣ ਅਤੇ ਸਰਕਾਰ ਵੱਲੋਂ ਉਨ੍ਹਾਂ ਨੂੰ ਦਿੱਤੇ ਜਾ ਰਹੇ ਲਾਭਾਂ ਤੇ ਸਹੂਲਤਾਂ ਦੇ ਨਾਮ ਕੀਤਾ।
ਇਸ ਦੇ ਬਾਰੇ ਆਪਣੇ ਵਿਚਾਰ ਪੇਸ਼ ਕਰਸਿਆਂ ਉਨ੍ਹਾਂ ਕਿਹਾ,"ਪਿਛਲੇ ਕਈ ਸਾਲਾਂ ਤੋਂ ਸੀਨੀਅਰਜ਼ ਵੱਲੋਂ ਸਮਾਜ ਲਈ ਪਾਏ ਜਾ ਰਹੇ ਯੋਗਦਾਨ ਨੂੰ ਕੈਨੇਡਾ ਸਰਕਾਰ ਪੂਰੀ ਮਾਨਤਾ ਦੇ ਰਹੀ ਹੈ ਅਤੇ ਸਾਡੀ ਹਮੇਸ਼ਾ ਏਹੀ ਕੋਸਿ਼ਸ਼ ਹੁੰਦੀ ਹੈ ਕਿ ਉਹ ਆਪਣੇ ਜੀਵਨ ਨੂੰ ਪੂਰੀ ਤਰ੍ਹਾਂ ਮਾਣ ਸਕਣ ਜਿਸ ਦੇ ਉਹ ਹੱਕਦਾਰ ਹਨ। ਸੀਨੀਅਰਜ਼ ਸਦਾ ਸਰਕਾਰ ਦੀ ਪ੍ਰਾਥਮਿਕਤਾ ਰਹੇ ਹਨ ਅਤੇ ਸਾਨੂੰ ਉਨ੍ਹਾਂ ਦੀ ਬੇਹਤਰੀ ਲਈ ਪ੍ਰੋਗਰਾਮ ਬਨਾਉਣ ਵਿਚ ਮਾਣ ਮਹਿਸੂਸ ਹੁੰਦਾ ਹੈ ਜਿਨ੍ਹਾਂ ਨਾਲ ਉਹ ਚੁਸਤ-ਦਰੁਸਤ ਰਹਿਣ ਅਤੇ ਕਮਿਊਨਿਟੀ ਵਿਚ ਵਧੀਆ ਢੰਗ ਨਾਲ ਵਿਚਰਦੇ ਰਹਿਣ।"
ਉਨ੍ਹਾਂ ਦੱਸਿਆ ਕਿ ਕੈਨੇਡਾ ਸਰਕਾਰ 'ਨਿਊ ਹੌਰਾਈਜ਼ਨਜ਼ ਫ਼ਾਰ ਸੀਨੀਅਰਜ਼ ਪ੍ਰੋਗਰਾਮ' (ਐੱਨ.ਐੱਚ.ਐੱਸ.ਪੀ.) ਅਧੀਨ ਸੀਨੀਅਰਾਂ ਦੀ ਆਮਦਨ ਦੀ ਸੁਰੱਖਿਆ ਤੇ ਸਿਹਤ ਨੂੰ ਯਕੀਨੀ ਬਨਾਉਣ ਅਤੇ ਉਨ੍ਹਾਂ ਲਈ ਯਥਾ-ਯੋਗ ਘਰਾਂ ਦੀ ਵਿਵਸਥਾ ਲਈ ਪੂੰਜੀ ਨਿਵੇਸ਼ ਕਰ ਰਹੀ ਹੈ ਤਾਂ ਜੋ ਉਹ ਸਮਾਜ ਦੀ ਬੇਹਤਰੀ ਲਈ ਆਪਣਾ ਯੋਗਦਾਨ ਲਗਾਤਾਰ ਪਾਉਂਦੇ ਰਹਿਣ।
ਇਹ ਪ੍ਰੋਗਰਾਮ ਸੀਨੀਅਰਾਂ ਦੀ ਵੱਧਦੀ ਉਮਰ ਦੇ ਨਾਲ ਉਨ੍ਹਾਂ ਨੂੰ ਵਾਲੰਟੀਅਰ ਕੰਮ ਕਰਨ ਲਈ ਸਹਾਈ ਹੁੰਦਾ ਹੈ ਅਤੇ ਉਨ੍ਹਾਂ ਨੂੰ ਸਮਾਜ ਵਿਚ ਹੋਰ ਵਧੀਆ ਯੋਗਦਾਨ ਪਾਉਣ ਦੀ ਪ੍ਰੇਰਨਾ ਦਿੰਦਾ ਹੈ। ਇਹ ਹਰਮਨ-ਪਿਆਰਾ ਪ੍ਰੋਗਰਾਮ ਸੀਨੀਅਰਾਂ ਦੀ ਭਲਾਈ ਵੱਲ ਕੇਂਦ੍ਰਿਤ ਹੈ ਅਤੇ ਇਸ ਦੇ ਨਾਲ ਉਹ ਆਪਣੇ ਗਿਆਨ, ਕੰਮ ਕਰਨ ਦੇ ਸਕਿੱਲਜ਼ ਅਤੇ ਤਜਰਬੇ ਨੂੰ ਦੂਸਰਿਆਂ ਨਾਲ ਸਾਂਝਾਂ ਕਰਕੇ ਸਮਾਜ ਵਿਚ ਆਪਣੀ ਸਾਰਥਿਕ ਭੂਮਿਕਾ ਨਿਭਾਅ ਸਕਦੇ ਹਨ। ਇਸ ਪ੍ਰੋਗਰਾਮ ਤਹਿਤ ਉਨ੍ਹਾਂ ਸੰਸਥਾਵਾਂ ਨੂੰ ਫ਼ੰਡ ਮੁਹੱਈਆ ਕੀਤੇ ਜਾਂਦੇ ਹਨ ਜੋ ਸੀਨੀਅਰਾਂ ਨੂੰ ਜੀਵਨ ਵਿਚ ਐਕਟਿਵ ਰਹਿ ਕੇ ਕਮਿਊਨਿਟੀ ਲਈ ਉਸਾਰੂ ਕੰਮ ਕਰਨ ਲਈ ਉਤਸ਼ਾਹਿਤ ਕਰਦੀਆਂ ਹਨ।

Have something to say? Post your comment