Welcome to Canadian Punjabi Post
Follow us on

20

October 2018
ਬ੍ਰੈਕਿੰਗ ਖ਼ਬਰਾਂ :
ਟੋਰਾਂਟੋ

2019 ਦੀਆਂ ਫੈਡਰਲ ਚੋਣਾਂ ਵਿੱਚ ਅਸੀਂ ਕਿਸੇ ਉੱਤੇ ਚਿੱਕੜ ਨਹੀਂ ਉਛਾਲਾਂਗੇ : ਟਰੂਡੋ

October 03, 2018 07:46 PM

ਟੋਰਾਂਟੋ, 3 ਅਕਤੂਬਰ (ਪੋਸਟ ਬਿਊਰੋ) : ਮੰਗਲਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਅਗਲੇ ਸਾਲ ਹੋਣ ਵਾਲੀਆਂ ਫੈਡਰਲ ਚੋਣਾਂ ਬਹੁਤੀਆਂ ਵਧੀਆਂ ਨਹੀਂ ਰਹਿਣ ਵਾਲੀਆਂ।
ਉੱਤਰਪੱਛਮੀ ਟੋਰਾਂਟੋ ਵਿੱਚ ਲਿਬਰਲ ਫੰਡਰੇਜ਼ਰ ਈਵੈਂਟ ਉੱਤੇ ਗੱਲ ਕਰਦਿਆਂ ਟਰੂਡੋ ਨੇ ਆਖਿਆ ਕਿ ਉਹ ਆਸ ਕਰਦੇ ਹਨ ਕਿ ਉਨ੍ਹਾਂ ਦੀ ਲਿਬਰਲ ਪਾਰਟੀ ਕਿਸੇ ਤਰ੍ਹਾਂ ਵੀ ਕਿਸੇ ਉੱਤੇ ਚਿੱਕੜ ਨਹੀਂ ਉਛਾਲੇਗੀ। ਉਨ੍ਹਾਂ ਆਖਿਆ ਕਿ ਅਸੀਂ ਇਹ ਵੀ ਕੋਸਿ਼ਸ਼ ਕਰਾਂਗੇ ਕਿ ਅਸੀਂ ਸਕਾਰਾਤਮਕਤਾ ਦਾ ਪੱਲਾ ਫੜ੍ਹੀ ਰੱਖੀਏ।
ਟਰੂਡੋ ਨੇ ਆਖਿਆ ਕਿ ਅਸੀਂ ਸ਼ਾਇਦ ਅਗਲੇ ਸਾਲ ਕੈਨੇਡਾ ਦੇ ਇਤਿਹਾਸ ਵਿੱਚ ਸੱਭ ਤੋਂ ਨਕਾਰਾਤਮਕ ਤੇ ਗੰਧਲੀ ਸਿਆਸੀ ਕੈਂਪੇਨ ਵਾਲੀਆਂ ਚੋਣਾਂ ਵੇਖਾਂਗੇ। ਉਨ੍ਹਾਂ ਆਖਿਆ ਕਿ ਆਪਣੇ ਬਾਰੇ ਉਹ ਆਖ ਸਕਦੇ ਹਨ ਕਿ ਅਸੀਂ ਉਹੀ ਕਰਾਂਗੇ ਜੋ 2015 ਵਿੱਚ ਕੀਤਾ ਸੀ। ਅਸੀਂ ਕਿਸੇ ਉੱਤੇ ਨਿਜੀ ਹਮਲਾ ਨਹੀਂ ਕਰਾਂਗੇ।
ਟਰੂਡੋ ਨੇ ਆਖਿਆ ਕਿ ਸਕਾਰਾਤਮਕ ਤੇ ਅਜਿਹਾ ਸੁਨੇਹਾ ਜਿਹੜਾ ਲੋਕਾਂ ਨੂੰ ਇੱਕਜੁੱਟ ਕਰ ਸਕੇ, ਜਿਹੜਾ ਨਿਜੀ ਹਮਲਿਆਂ ਤੋਂ ਦੂਰ ਹੋਵੇ, ਜਿਹੜਾ ਹੱਥਕੰਢਿਆਂ ਵਾਲੀ ਸਿਆਸਤ ਤੋਂ ਪਾਸੇ ਹੋਵੇ, ਜਿਹੋ ਜਿਹੀ ਸਿਆਸਤ ਤਤਕਾਲੀ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਵੱਲੋਂ ਵਰਤੀ ਗਈ ਸੀ, ਅਸੀਂ ਉਸ ਤੋਂ ਦੂਰ ਰਹਾਂਗੇ। ਅਸੀਂ ਪਹਿਲਾਂ ਵੀ ਇਹ ਸਿੱਧ ਕਰ ਚੁੱਕੇ ਹਾਂ ਕਿ ਨਕਾਰਾਤਮਕਤਾ ਤੇ ਹਮਲੇ ਵਾਲੀ ਸਿਆਸਤ ਕੰਮ ਨਹੀਂ ਕਰਦੀ।

 

Have something to say? Post your comment
ਹੋਰ ਟੋਰਾਂਟੋ ਖ਼ਬਰਾਂ
ਪਰਮ ਗਿੱਲ ਨੇ ਕੀਤਾ ਇੰਸ਼ੋਰੈਂਸ ਨੂੰ ਘਟਾਉਣ ਲਈ ਬਿਲ ਪੇਸ਼
ਹੁਣ ਓਨਟਾਰੀਓ ਵਿੱਚ ਸਿੱਖ ਹੈਲਮਟ ਤੋਂ ਬਿਨਾਂ ਚਲਾ ਸਕਣਗੇ ਮੋਟਰਸਾਈਕਲ!
ਪ੍ਰਭਮੀਤ ਸਰਕਾਰੀਆ ਵਲੋਂ ਸਿੱਖਾਂ ਨੂੰ ਹੈਲਮੇਟ ਦੀ ਛੋਟ ਲਈ ਬਿਲ ਪੇਸ਼
ਕੌਮਾਂਤਰੀ ਉਡਾਨਾਂ ਉੱਤੇ ਕੈਨੇਡੀਅਨਾਂ ਨੂੰ ਆਪਣੇ ਨਾਲ ਮੈਰੀਜੁਆਨਾ ਨਾ ਲਿਜਾਣ ਦੀ ਟਰਾਂਸਪੋਰਟ ਮੰਤਰੀ ਨੇ ਦਿੱਤੀ ਚੇਤਾਵਨੀ
ਟੋਰਾਂਟੋ ਚੋਣਾਂ ਦੀ ਹੋਣੀ ਬਾਰੇ ਅਦਾਲਤ ਅੱਜ ਸੁਣਾਵੇਗੀ ਫੈਸਲਾ
ਐਮਪੀਜ਼ ਵੱਲੋਂ ਆਯੋਜਿਤ ਬਾਰਬੀਕਿਊ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉਚੇਚੇ ਤੌਰ ਉਤੇ ਸਿ਼ਰਕਤ ਕੀਤੀ
ਕੀ ਭਾਰਤੀ ਸਿਆਸਤ ਦੀ ਨਾਂਹਪੱਖੀ ਚਰਚਾ ਦਾ ਹਿੱਸਾ ਬਣ ਰਹੇ ਹਨ ਹਰਜੀਤ ਸਿੰਘ ਸੱਜਣ
ਟੋਰਾਂਟੋ ਕਬਾੜ ਬਾਜ਼ਾਰ ਵਿੱਚ ਚੱਲੀ ਗੋਲੀ, ਇੱਕ ਹਲਾਕ
ਗੋਲੀਕਾਂਡ ਲਈ ਬਾਦਲ ਜ਼ਿੰਮੇਵਾਰ, ਸਜ਼ਾ ਦਿਵਾ ਕੇ ਰਹਾਂਗੇ : ਕੈਪਟਨ