Welcome to Canadian Punjabi Post
Follow us on

19

May 2019
ਕੈਨੇਡਾ

ਪੀਈਆਈ ਦੇ ਵੋਟਰਾਂ ਨੇ ਪੀਸੀ ਪਾਰਟੀ ਦੇ ਹੱਕ ਵਿੱਚ ਦਿੱਤਾ ਫਤਵਾ

April 24, 2019 05:41 PM

ਗ੍ਰੀਨ ਪਾਰਟੀ ਮੁੱਖ ਵਿਰੋਧੀ ਧਿਰ ਵਜੋਂ ਉਭਰੀ


ਸ਼ਾਰਲਟਟਾਊਨ, 24 ਅਪਰੈਲ (ਪੋਸਟ ਬਿਊਰੋ) : ਪ੍ਰਿੰਸ ਐਡਵਰਡ ਆਈਲੈਂਡ (ਪੀਈਆਈ) ਦੇ ਵੋਟਰਜ਼ ਨੇ ਆਪਣੇ ਸਦੀ ਪੁਰਾਣੇ ਦੋ ਪਾਰਟੀ ਸਿਸਟਮ ਨੂੰ ਆਖਿਰਕਾਰ ਵਿਦਾਅ ਕਰ ਹੀ ਦਿੱਤਾ। ਪੀਈਆਈ ਦੇ ਵੋਟਰਾਂ ਨੇ ਘੱਟ ਗਿਣਤੀ ਟੋਰੀ ਸਰਕਾਰ ਨੂੰ ਚੁਣਿਆ ਹੈ ਤੇ ਪਹਿਲੀ ਵਾਰੀ ਮੁੱਖ ਵਿਰੋਧੀ ਧਿਰ ਦਾ ਦਰਜਾ ਗ੍ਰੀਨ ਪਾਰਟੀ ਦੇ ਅਧਿਕਾਰੀਆਂ ਨੂੰ ਮਿਲਿਆ ਹੈ।
ਟੋਰੀਜ਼ ਨੂੰ 12 ਸੀਟਾਂ ਉੱਤੇ ਜਿੱਤ ਹਾਸਲ ਹੋਈ ਹੈ ਜਦਕਿ ਗ੍ਰੀਨ ਪਾਰਟੀ ਅੱਠ ਸੀਟਾਂ ਹਾਸਲ ਕਰਨ ਵਿੱਚ ਕਾਮਯਾਬ ਰਹੀ ਹੈ। ਪ੍ਰੀਮੀਅਰ ਵੇਡ ਮੈਕਲਾਕਲੈਨ ਦੀ ਅਗਵਾਈ ਵਿੱਚ ਲਿਬਰਲਾਂ ਨੂੰ ਸਿਰਫ ਛੇ ਸੀਟਾਂ ਹੀ ਮਿਲ ਸਕੀਆਂ ਹਨ। ਟੋਰੀ ਆਗੂ ਡੈਨਿਸ ਕਿੰਗ ਨੇ ਨਤੀਜੇ ਆਉਣ ਤੋਂ ਬਾਅਦ ਆਪਣੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਪ੍ਰਿੰਸ ਐਡਵਰਡ ਆਈਲੈਂਡ ਵਿੱਚ ਨਵੇਂ ਦਿਨ ਵਿੱਚ ਸੱਭਨਾਂ ਦਾ ਸਵਾਗਤ ਹੈ। ਆਈਲੈਂਡ ਸਿਆਸਤ ਦੇ ਨਵੇਂ ਯੁੱਗ ਵਿੱਚ ਸੱਭ ਦਾ ਸਵਾਗਤ ਹੈ। ਸਾਨੂੰ ਇਹ ਮਾਣ ਬਖਸ਼ਣ ਤੇ ਇਹ ਜਿ਼ੰਮੇਵਾਰੀ ਦੇਣ ਲਈ ਸੱਭ ਦਾ ਬਹੁਤ ਬਹੁਤ ਧੰਨਵਾਦ।
ਕਿੰਗ ਨੇ ਗ੍ਰੀਨਜ਼ ਦੀ ਚੜ੍ਹਤ ਨੂੰ ਵੇਖਦਿਆਂ ਆਖਿਆ ਕਿ ਇਨ੍ਹਾਂ ਨਤੀਜਿਆਂ ਤੋਂ ਪਤਾ ਲੱਗਦਾ ਹੈ ਕਿ ਆਈਲੈਂਡ ਦੇ ਵੋਟਰ ਚਾਹੁੰਦੇ ਹਨ ਕਿ ਉਨ੍ਹਾਂ ਦੀਆਂ ਸਿਆਸੀ ਪਾਰਟੀਆਂ ਰਲ ਕੇ ਕੰਮ ਕਰਨ। ਬ੍ਰੈਕਲੇ-ਹੰਟਰ ਰਿਵਰ ਦੇ ਆਪਣੇ ਹਲਕੇ ਤੋਂ ਜਿੱਤ ਦਰਜ ਕਰਵਾਉਣ ਤੋਂ ਬਾਅਦ ਕਿੰਗ ਨੇ ਸਵੀਕਾਰ ਕੀਤਾ ਕਿ ਉਹ ਆਪਣੀ ਪਾਰਟੀ ਦੀ ਜਿੱਤ ਤੋਂ ਬਹੁਤ ਖੁਸ਼ ਹਨ। ਟੋਰੀਜ਼ ਨੂੰ 37 ਫੀ ਸਦੀ ਵੋਟਾਂ ਹਾਸਲ ਹੋਈਆਂ, ਗ੍ਰੀਨਜ਼ ਨੂੰ 31 ਫੀ ਸਦੀ ਤੇ ਲਿਬਰਲਾਂ ਨੂੰ 29 ਫੀ ਸਦੀ ਵੋਟਾਂ ਹਾਸਲ ਹੋਈਆਂ। ਐਨਡੀਪੀ ਸਿਰਫ ਤਿੰਨ ਫੀ ਸਦੀ ਵੋਟਾਂ ਹੀ ਹਾਸਲ ਕਰ ਸਕੀ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਨੌਰਮਨ ਮਾਮਲੇ ਵਿੱਚ ਵਿਰੋਧੀ ਧਿਰ ਦੀ ਮੰਗ ਸਿਰੇ ਨਾ ਚੜ੍ਹੀ
ਹੁਆਵੇਈ ਦੀ ਐਗਜ਼ੈਕਟਿਵ ਨੂੰ ਬਚਾਉਣ ਲਈ ਚੀਨ ਖੁੱਲ੍ਹ ਕੇ ਸਾਹਮਣੇ ਆਇਆ
ਬੀਸੀ ਦੇ ਹੋਟਲਾਂ ਵਿੱਚ ਨੋਰੋਵਾਇਰਸ ਆਊਟਬ੍ਰੇਕ ਕਾਰਨ 100 ਤੋਂ ਵੱਧ ਲੋਕ ਬਿਮਾਰ ਪਏ
ਧਮਾਕਾਖੇਜ਼ ਸਮੱਗਰੀ ਨਾਲ ਫੜ੍ਹੇ ਗਏ ਵਿਅਕਤੀਆਂ ਦਾ ਮਾਮਲਾ ਨੈਸ਼ਨਲ ਸਕਿਊਰਿਟੀ ਨਾਲ ਸਬੰਧਤ ਨਹੀਂ: ਗੁਡੇਲ
ਕੈਨੇਡਾ ਵਿੱਚ ਵਾਪਿਸ ਮੰਗਵਾਈਆਂ ਗਈਆਂ ਫਿਸ਼ਰ ਪ੍ਰਾਈਸ ਦੀਆਂ ਸਲੀਪਿੰਗ ਚੇਅਰਜ਼
ਇਸ ਹਫਤੇ ਕਿਊਬਾ ਦਾ ਦੌਰਾ ਕਰੇਗੀ ਫਰੀਲੈਂਡ
ਅੱਤਵਾਦ ਖਿਲਾਫ ਸਾਲਾਨਾ ਰਿਪੋਰਟ ਵਿੱਚੋਂ ਕੁੱਝ ਹਵਾਲਿਆਂ ਨੂੰ ਖ਼ਤਮ ਕਰਨ ਉੱਤੇ ਟੋਰੀਜ਼ ਨੇ ਪ੍ਰਗਟਾਇਆ ਇਤਰਾਜ਼
ਹਾਊਸ ਆਫ ਕਾਮਨਜ਼ ਸਾਂਝੇ ਤੌਰ ਉੱਤੇ ਵਾਈਸ ਐਡਮਿਰਲ ਮਾਰਕ ਨੌਰਮਨ ਤੋਂ ਮੁਆਫੀ ਮੰਗਣ ਲਈ ਸਹਿਮਤ
ਐਂਟੀ ਰੇਸਿਜ਼ਮ ਪੇਸ਼ਕਦਮੀਆਂ ਲਈ ਫੋਰਡ ਸਰਕਾਰ ਨੇ ਰੱਖਿਆ ਸਿਰਫ 1000 ਡਾਲਰ ਦਾ ਬਜਟ!
ਸਰ੍ਹੀ ਦੀ ਕਾਲਜ ਵਿਦਿਆਰਥਣ ਕਿਰਨ ਢੇਸੀ ਦੇ ਕਤਲ ਦੇ ਸਬੰਧ ਵਿੱਚ ਬੁਆਏਫਰੈਂਡ ਨੂੰ ਕੀਤਾ ਗਿਆ ਚਾਰਜ