Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼
 
ਨਜਰਰੀਆ

ਲੋਕਤੰਤਰੀ ਪ੍ਰਕਿਰਿਆ ਦੇ ਪਹਿਲੇ ਦੋ ਗੇੜ ਲੰਘਣ ਤੱਕ ਹਾਲਾਤ ਦਾ ਵਹਿਣ ਸੁਲੱਖਣਾ ਨਹੀਂ ਜਾਪਿਆ

April 23, 2019 08:54 AM

-ਜਤਿੰਦਰ ਪਨੂੰ

ਬਿਨਾਂ ਸ਼ੱਕ ਬਹੁਤ ਸਾਰੇ ਵਿਸ਼ਲੇਸ਼ਣਕਾਰ ਇਹ ਗੱਲ ਲਿਖਣ ਤੱਕ ਚਲੇ ਜਾਂਦੇ ਹਨ ਕਿ ਇਸ ਵਾਰ ਕੇਂਦਰ ਦੀ ਸੱਤਾ ਮੁੜ ਕੇ ਸੰਭਾਲਣ ਦਾ ਨਰਿੰਦਰ ਮੋਦੀ ਦਾ ਸੁਫਨਾ ਪੂਰਾ ਨਹੀਂ ਹੋ ਸਕਣਾ, ਅਸੀਂ ਇਹ ਸਮਝਦੇ ਹਾਂ ਕਿ ਅਜੇ ਏਦਾਂ ਦੀ ਗੱਲ ਕਹਿਣ ਦਾ ਸਮਾਂ ਨਹੀਂ ਆਇਆ। ਫਿਰ ਵੀ ਇਹ ਜ਼ਰੂਰ ਹੈ ਕਿ ਏਦਾਂ ਦੇ ਅੰਦਾਜ਼ੇ ਲੱਗਣ ਦੇ ਹਾਲਾਤ ਬਣਨ ਦੀ ਸ਼ੁਰੂਆਤ ਹੋ ਗਈ ਹੈ, ਜਿੱਥੇ ਲੋਕ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਦੀ ਲਗਾਤਾਰ ਦੂਸਰੀ ਜਿੱਤ ਪੱਕੀ ਹੋਣ ਦੇ ਦਾਅਵੇ ਕਰਨ ਤੋਂ ਪਹਿਲਾਂ ਸੋਚਣ ਲੱਗ ਜਾਂਦੇ ਹਨ। ਇੱਕ ਵੱਡੀ ਗੱਲ ਨੋਟ ਕਰਨ ਦੀ ਇਹ ਹੈ ਕਿ ਇਸ ਦੇ ਬਾਵਜੂਦ ਬਹੁਤ ਸਾਰੇ ਲੋਕ ਆਪਣੇ ਮਨ ਦੀ ਗੱਲ ਕਹਿਣ ਵੇਲੇ ਅੱਗਾ-ਪਿੱਛਾ ਵੇਖ ਕੇ ਬੋਲਦੇ ਹਨ ਅਤੇ ਭਾਰਤ ਵਿੱਚ ਏਦਾਂ ਦਾ ਮਾਹੌਲ ਮਹਿਸੂਸ ਕੀਤਾ ਜਾਣ ਲੱਗ ਪਿਆ ਹੈ, ਜਿਸ ਬਾਰੇ ਮੁਹਾਵਰਾ ਪ੍ਰਚੱਲਤ ਹੈ ਕਿ ‘ਕੰਧਾਂ ਵੀ ਸੁਣਦੀਆਂ ਹਨ, ਇਸ ਲਈ ਜ਼ਰਾ ਸੋਚ ਕੇ ਬੋਲਣਾ ਚਾਹੀਦਾ ਹੈ।’ ਦੇਸ਼ ਦੇ ਬਹੁ-ਗਿਣਤੀ ਭਾਈਚਾਰੇ ਦੇ ਪੱਖ ਦੀਆਂ ਕੱਟੜਪੰਥੀ ਤਾਕਤਾਂ ਏਡੀ ਖੁੱਲ੍ਹੀ ਅਤੇ ਏਨੀ ਅਣਸੁਖਾਵੀਂ ਭਾਸ਼ਾ ਵਿੱਚ ਆਪਣੀ ਗੱਲ ਕਹਿਣ ਲੱਗ ਪਈਆਂ ਹਨ ਕਿ ਉਨ੍ਹਾਂ ਦੀ ਕਾਟ ਕਰਨ ਵਾਲੇ ਲੋਕਾਂ ਨੂੰ ਡਰ ਲੱਗਦਾ ਹੈ ਕਿ ਇਹ ਮੂੰਹ-ਪਾਟੇ ਲੋਕ ਸਾਨੂੰ ਵੀ ‘ਦੇਸ਼ ਧਰੋਹੀ’ ਕਹਿ ਕੇ ਮਗਰ ਨਾ ਪੈ ਜਾਣ। ਪੰਜਾਬੀ ਦੇ ਅਖਾਣ ਕਿ ‘ਲੱਜ ਰਖੰਦਾ ਅੰਦਰ ਵੜੇ ਤੇ ਮੂਰਖ ਆਖੇ ਮੈਥੋਂ ਡਰੇ’ ਵਾਲੀ ਹਾਲਤ ਜਿਸ ਤਰ੍ਹਾਂ ਬਣਦੀ ਜਾਂਦੀ ਹੈ, ਉਸ ਦੀ ਇੱਕ ਝਲਕ ਇਸ ਹਫਤੇ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਸਾਧਵੀ ਪ੍ਰਗਿਆ ਦੀ ਪ੍ਰੈੱਸ ਕਾਨਫਰੰਸ ਤੋਂ ਮਿਲ ਗਈ ਹੈ। 

ਕੇਸ ਅਦਾਲਤ ਵਿੱਚ ਹੋਣ ਕਾਰਨ ਅਸੀਂ ਇਹ ਗੱਲ ਨਹੀਂ ਕਹਿ ਰਹੇ ਕਿ ਸਾਧਵੀ ਪ੍ਰਗਿਆ ਸਿੰਘ ਠਾਕਰ ਉਸ ਕੇਸ ਵਿੱਚ ਦੋਸ਼ੀ ਸੀ ਜਾਂ ਨਹੀਂ, ਪਰ ਜਿਹੜੇ ਕੇਸ ਵਿੱਚ ਉਹ ਦਸ ਸਾਲ ਜੇਲ੍ਹ ਵਿੱਚ ਰਹਿ ਕੇ ਆਈ ਹੈ, ਉਹ ਅਜੇ ਸਿਰੇ ਨਹੀਂ ਲੱਗ ਸਕਿਆ। ਉਹ ਜ਼ਮਾਨਤ ਉੱਤੇ ਬਾਹਰ ਆਈ ਤਾਂ ਉਸ ਨੂੰ ਭਾਜਪਾ ਨੇ ਭੋਪਾਲ ਤੋਂ ਪਾਰਲੀਮੈਂਟ ਚੋਣ ਲਈ ਉਮੀਦਵਾਰ ਬਣਾ ਦਿੱਤਾ ਹੈ। ਬੀਬੀ ਨੇ ਪਹਿਲੀ ਪ੍ਰੈੱਸ ਕਾਨਫਰੰਸ ਦੌਰਾਨ ਹੀ ਆਪਣੇ ਅਸਲੀ ਰੰਗ ਦਿਖਾ ਦਿੱਤੇ ਹਨ। ਪਹਿਲ ਉਸ ਨੇ ਆਪਣੇ ਕੇਸ ਦੇ ਹਵਾਲੇ ਨਾਲ ਕੀਤੀ ਅਤੇ ਉਸ ਕੇਸ ਦੇ ਤਫਤੀਸ਼ੀ ਅਫਸਰ ਹੇਮੰਤ ਕਰਕਰੇ ਦੇ ਖਿਲਾਫ ਏਦਾਂ ਦੀ ਭੜਾਸ ਕੱਢੀ ਹੈ ਕਿ ਉਸ ਸਾਧਵੀ ਨੂੰ ਟਿਕਟ ਦੇਣ ਵਾਲੇ ਵੀ ਦੰਦਾਂ ਨਾਲ ਉਂਗਲਾਂ ਟੁੱਕਣ ਲੱਗੇ ਸਨ। ਹੇਮੰਤ ਕਰਕਰੇ ਇਸ ਦੇਸ਼ ਦੇ ਲੋਕਾਂ ਦੀ ਨਜ਼ਰ ਵਿੱਚ ਹੀਰੋ ਹੈ, ਦੇਸ਼ ਲਈ ਆਪਣੀ ਜਾਨ ਵਾਰਨ ਵਾਲਾ ਸ਼ਹੀਦ ਹੈ ਤੇ ਉਸ ਨੂੰ ਸਾਧਵੀ ਪ੍ਰਗਿਆ ਸਿੰਘ ਨੇ ‘ਦੇਸ਼ ਧਰੋਹੀ’ ਕਹਿ ਕੇ ਦਹਿਸ਼ਤਗਰਦਾਂ ਦੀ ਗੋਲੀ ਦੀ ਬਜਾਏ ਆਪਣੇ ਦਿੱਤੇ ਹੋਏ ਸਰਾਪ ਦੇ ਸੂਤਕ ਨਾਲ ਮਰਿਆ ਕਿਹਾ ਤੇ ਇਸ ਦੇ ਹਾਸੋਹੀਣੇ ਵੇਰਵੇ ਸੁਣਾਏ ਹਨ। ਬੀਬੀ ਕਹਿੰਦੀ ਹੈ ਕਿ ਉਸ ਨੇ ਮੈਨੂੰ ਜੇਲ੍ਹ ਭੇਜਿਆ ਤਾਂ ਮੈਂ ਓਦੋਂ ਕਿਹਾ ਸੀ ਕਿ ‘ਤੇਰਾ ਸਰਬ ਨਾਸ ਹੋਵੇਗਾ’ ਤੇ ਮੈਂ ਜਿਹੜਾ ਸਰਾਪ ਦਿੱਤਾ ਸੀ, ਉਸ ਦਾ ਸੂਤਕ ਸਵਾ ਮਹੀਨਾ ਚੱਲਦਾ ਹੈ, ਮੇਰੇ ਜੇਲ੍ਹ ਜਾਣ ਪਿੱਛੋਂ ਜਿਸ ਦਿਨ ਸਵਾ ਮਹੀਨਾ ਪੂਰਾ ਹੋਇਆ, ਉਸ ਦੀ ਮੌਤ ਹੋ ਗਈ। ਭਾਰਤ ਦੇਸ਼ ਇਹ ਸਮਝਦਾ ਸੀ ਕਿ ਮੁੰਬਈ ਵਿੱਚ ਹੋਏ ਬੜੇ ਵੱਡੇ ਹਮਲੇ ਵੇਲੇ ਅੱਤਵਾਦੀਆਂ ਨਾਲ ਲੜਦਾ ਹੇਮੰਤ ਕਰਕਰੇ ਦਹਿਸ਼ਤਗਰਦਾਂ ਦੀ ਗੋਲੀ ਨਾਲ ਸ਼ਹੀਦ ਹੋਇਆ ਸੀ, ਸਾਧਵੀ ਪ੍ਰਗਿਆ ਕਹਿ ਰਹੀ ਹੈ ਕਿ ਉਸ ਨੂੰ ਮੈਂ ਸਰਾਪ ਦੇ ਸੂਤਕ ਨਾਲ ਮਾਰਿਆ ਸੀ। ਭਾਰਤ ਦੇਸ਼ ਦਾ ਸਾਰਿਆਂ ਤੋਂ ਵੱਡਾ ਬਹਾਦਰੀ ਐਵਾਰਡ ਜੰਗ ਦੌਰਾਨ ਪਰਮਵੀਰ ਚੱਕਰ ਹੁੰਦਾ ਹੈ ਅਤੇ ਜਦੋਂ ਕੋਈ ਜੰਗ ਨਾ ਲੱਗੀ ਹੋਵੇ, ਆਪਣੇ ਦੇਸ਼ ਦੀ ਰਾਖੀ ਲਈ ਅਪਰਾਧੀਆਂ ਅਤੇ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਬਹਾਦਰੀ ਵਿਖਾਉਣ ਵਾਲੇ ਨੂੰ ਅਸ਼ੋਕ ਚੱਕਰ ਦਿੱਤਾ ਜਾਂਦਾ ਹੈ। ਹੇਮੰਤ ਕਰਕਰੇ ਨੂੰ ਮਰਨ ਉਪਰੰਤ ਅਸ਼ੋਕ ਚੱਕਰ ਦਿੱਤਾ ਗਿਆ ਸੀ। ਸਾਧਵੀ ਪ੍ਰਗਿਆ ਦੇ ਇਨ੍ਹਾਂ ਸ਼ਬਦਾਂ ਕਾਰਨ ਇਸ ਐਵਾਰਡ ਦੀ ਸ਼ਾਨ ਵੀ ਘਟ ਗਈ, ਹੇਮੰਤ ਕਰਕਰੇ ਦੀ ਸ਼ਹੀਦੀ ਨੂੰ ਦਾਗ ਵੀ ਲੱਗ ਗਿਆ ਤੇ ਭਾਜਪਾ ਲੀਡਰ ਏਨੀ ਗੱਲ ਨਾਲ ਹਰ ਜਿ਼ਮੇਵਾਰੀ ਨੂੰ ਤਿਲਕਾ ਗਏ ਕਿ ਇਹ ਸਾਧਵੀ ਦੇ ਨਿੱਜੀ ਵਿਚਾਰ ਹਨ। ਕਮਾਲ ਦੀ ਪਾਰਟੀ ਹੈ। 

ਅਸਲ ਵਿੱਚ ਕਮਾਲ ਦੀ ਪਾਰਟੀ ਨਹੀਂ, ਕਮਾਲ ਦੀ ਵਿਚਾਰਧਾਰਾ ਵਾਲੀ ਰਾਜਨੀਤੀ ਹੈ, ਜਿਸ ਵਿੱਚ ਇੱਕ ਆਗੂ ਕੁਝ ਕਹਿੰਦਾ ਨਹੀਂ, ਉਸ ਤੋਂ ਕਹਾਇਆ ਜਾਂਦਾ ਹੈ ਤੇ ਪਾਰਟੀ ਉਸ ਨੂੰ ਉਸ ਦੇ ਨਿੱਜੀ ਵਿਚਾਰ ਕਹਿ ਕੇ ਕੁਝ ਚਿਰ ਪਿੱਛੋਂ ਕਿਸੇ ਹੋਰ ਆਗੂ ਤੋਂ ਉਸ ਨਾਲੋਂ ਵੀ ਅਗਲੀ ਗੱਲ ਅਖਵਾ ਦੇਂਦੀ ਹੈ। ਇਸ ਤਰ੍ਹਾਂ ਉਹ ਲੋਕ ਹੌਲੀ-ਹੌਲੀ ਦੇਸ਼ ਦੇ ਲੋਕਾਂ ਨੂੰ ਮਾਨਸਿਕ ਤੌਰ ਉੱਤੇ ਤਿਆਰ ਕਰਦੇ ਤੇ ਕਦਮ-ਕਦਮ ਅੱਗੇ ਵੱਲ ਵਧੀ ਜਾਂਦੇ ਹਨ। ਪੰਜ ਸਾਲ ਪਹਿਲਾਂ ਜਦੋਂ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਇੱਕ ਆਗੂ ਨੇ ਕਿਹਾ ਸੀ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਬਣਨ ਨਾਲ ਅੱਠ ਸੌ ਸਾਲਾਂ ਪਿੱਛੋਂ ਹਿੰਦੂ ਰਾਜ ਪਰਤਿਆ ਹੈ ਤਾਂ ਵਿਰੋਧ ਹੋਣ ਉੱਤੇ ਭਾਜਪਾ ਲੀਡਰਸਿ਼ਪ ਨੇ ਇਸ ਨੂੰ ਉਸ ਦਾ ਨਿੱਜੀ ਵਿਚਾਰ ਕਿਹਾ ਸੀ। ਫਿਰ ਕੁਝ ਚਿਰ ਲੰਘਾ ਕੇ ਇਹੋ ਗੱਲ ਹੋਰ ਆਗੂ ਵੀ ਆਪਣੇ ਭਾਸ਼ਣਾਂ ਵਿੱਚ ਇਸ ਤਰ੍ਹਾਂ ਜੋੜ ਕੇ ਬੋਲਣ ਲੱਗ ਪਏ ਕਿ ਭਾਰਤ ਦੇ ਹਿੰਦੂਆਂ ਨੇ ਅੱਠ ਸੌ ਸਾਲ ਜਿ਼ਆਦਤੀਆਂ ਝੱਲੀਆਂ ਹਨ, ਨਰਿੰਦਰ ਮੋਦੀ ਦੇ ਆਏ ਤੋਂ ਜਿ਼ਆਦਤੀਆਂ ਰੁਕੀਆਂ ਹਨ। ਇਸ ਦਾ ਭਾਵ ਇਹ ਸੀ ਕਿ ਅੱਠ ਸੌ ਸਾਲਾਂ ਬਾਅਦ ਏਦਾਂ ਦਾ ਰਾਜ ਆਇਆ ਹੈ, ਜਿਸ ਨੂੰ ਹਿੰਦੂ ਆਪਣਾ ਰਾਜ ਮੰਨ ਸਕਦੇ ਹਨ, ਪਰ ਇਹ ਗੱਲ ਸਿੱਧੀ ਨਹੀਂ ਸੀ ਕਹੀ ਜਾਂਦੀ, ਭਾਸ਼ਣਾਂ ਵਿੱਚ ਲੱਛੇਦਾਰ ਢੰਗ ਨਾਲ ਵਲਾਵਾਂ ਪਾ ਕੇ ਕਹੀ ਜਾਂਦੀ ਸੀ। 

ਅੱਜ ਕੱਲ੍ਹ ਸ਼ਬਦਾਵਲੀ ਕਿਹੋ ਜਿਹੀ ਵਰਤੀ ਜਾਂਦੀ ਹੈ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਨੇ ਉਸ ਦੀ ਇੱਕ ਮਿਸਾਲ ਲੋਕਾਂ ਸਾਹਮਣੇ ਰੱਖ ਦਿੱਤੀ ਹੈ। ਯੋਗੀ ਦੀ ਬੇਹੂਦਾ ਸ਼ਬਦਾਵਲੀ ਦਾ ਮਾਮਲਾ ਜਦੋਂ ਸੁਪਰੀਮ ਕੋਰਟ ਗਿਆ ਸੀ ਤਾਂ ਓਥੋਂ ਪਈ ਝਾੜ ਪਿੱਛੋਂ ਚੋਣ ਕਮਿਸ਼ਨ ਨੇ ਯੋਗੀ ਸਮੇਤ ਚਾਰ ਲੀਡਰਾਂ ਉੱਤੇ ਕੁਝ ਸਮਾਂ ਚੋਣ ਪ੍ਰਚਾਰ ਕਰਨ ਉਤੇ ਰੋਕ ਲਾ ਦਿੱਤੀ ਸੀ। ਤਿੰਨ ਦਿਨਾਂ ਦੀ ਪਾਬੰਦੀ ਮੁੱਕਦੇ ਸਾਰ ਯੋਗੀ ਫਿਰ ਆਪਣੇ ਰੰਗ ਵਿੱਚ ਆ ਗਿਆ। ਉਸ ਨੇ ਇੱਕ ਹਲਕੇ ਵਿੱਚ ਵਿਰੋਧੀ ਧਿਰ ਦੇ ਮੁਸਲਮਾਨ ਉਮੀਦਵਾਰ ਬਾਰੇ ਕਿਹਾ ਕਿ ਜਦੋਂ ਮੈਂ ਪਾਰਲੀਮੈਂਟ ਮੈਂਬਰ ਸਾਂ, ਇਹ ਆਗੂ ਵੀ ਪਾਰਲੀਮੈਂਟ ਮੈਂਬਰ ਸੀ ਤੇ ਇਸ ਨੇ ਮੈਨੂੰ ਆਪ ਇਹ ਗੱਲ ਕਹੀ ਸੀ ਕਿ ਅਸੀਂ ਬਾਬਰ ਨੂੰ ਵਡੇਰਾ ਮੰਨਦੇ ਹਾਂ। ਇਹ ਕਹਿਣ ਦੇ ਬਾਅਦ ਯੋਗੀ ਨੇ ਅਗਲੀ ਗੱਲ ਇਹ ਕਹਿ ਦਿੱਤੀ ਕਿ ਭਾਰਤ ਦੇ ਲੋਕਾਂ ਦੀ ਜਿ਼ਮੇਵਾਰੀ ਹੈ ਕਿ ਬਾਬਰ ਦੀ ਔਲਾਦ ਇਸ ਦੇਸ਼ ਦੀ ਰਾਜ ਸੱਤਾ ਤੋਂ ਦੂਰ-ਦੂਰ ਰੱਖੀ ਜਾਵੇ। ਉਸ ਆਗੂ ਨੇ ਆਪਣੇ ਆਪ ਨੂੰ ‘ਬਾਬਰ ਦੀ ਔਲਾਦ’ ਕਿਹਾ ਜਾਂ ਯੋਗੀ ਨੇ ਸਾਧਵੀ ਪ੍ਰਗਿਆ ਵਾਂਗ ਆਪਣੇ ਮਨ ਦੀ ਭਾਵਨਾ ਮੁਤਾਬਕ ਕਿੱਸਾ ਘੜ ਕੇ ਸਾਹਮਣੇ ਬੈਠੇ ਲੋਕਾਂ ਨੂੰ ਭੜਕਾਉਣ ਲਈ ਦਾਅ ਖੇਡਿਆ, ਇਹ ਤਾਂ ਪਤਾ ਨਹੀਂ, ਪਰ ਇਸ ਨਾਲ ਉਹੀ ਰਾਜਨੀਤੀ ਖੇਡੀ ਗਈ ਹੈ, ਜਿਸ ਕਾਰਨ ਅੱਜ ਕੱਲ੍ਹ ਇਸ ਤਰ੍ਹਾਂ ਦੀ ਦਹਿਸ਼ਤ ਮਹਿਸੂਸ ਕੀਤੀ ਜਾਣ ਲੱਗ ਪਈ ਹੈ ਕਿ ਪੰਜਾਬੀ ਦੇ ਅਖਾਣ ਮੁਤਾਬਕ ਕੰਧਾਂ ਸੁਣਦੀਆਂ ਹੋਣ ਦਾ ਖਤਰਾ ਸਮਝਣ ਵਾਲੇ ਲੋਕ ਵਾਹਵਾ ਸੋਚ ਕੇ ਅਤੇ ਆਸਾ-ਪਾਸਾ ਵੇਖ ਕੇ ਬੋਲਣ ਵਿੱਚ ਗਨੀਮਤ ਸਮਝਣ ਲੱਗੇ ਹਨ। 

ਸਾਡੀ ਇਹ ਲਿਖਤ ਉਸ ਵਕਤ ਦੇ ਹਾਲਾਤ ਪੇਸ਼ ਕਰਨ ਦਾ ਯਤਨ ਹੈ, ਜਦੋਂ ਪਾਰਲੀਮੈਂਟ ਚੋਣਾਂ ਦੇ ਦੋ ਗੇੜਾਂ ਵਿੱਚ ਸਿਰਫ ਸਿਰਫ ਇੱਕ ਸੌ ਛਿਆਸੀ ਸੀਟਾਂ ਲਈ ਵੋਟਿੰਗ ਹੋਈ ਤੇ ਤਿੰਨ ਸੌ ਸਤਵੰਜਾ ਸੀਟਾਂ ਦੀ ਅਜੇ ਹੋਣੀ ਹੈ। ਅਗਲੇ ਪੰਜਾਂ ਦੌਰਾਂ ਦੌਰਾਨ ਕੀ ਹੋਵੇਗਾ, ਇਸ ਤੋਂ ਕੁਝ-ਕੁਝ ਅੰਦਾਜ਼ਾ ਲੱਗ ਸਕਦਾ ਹੈ। ਹਾਲਾਤ ਇਸ ਵਾਰੀ ਇਸ ਦੇਸ਼ ਦੀ ਲੋਕਤੰਤਰੀ ਪ੍ਰਕਿਰਿਆ ਲਈ ਸੁਖਾਵੇਂ ਨਹੀਂ ਜਾਪਦੇ। ਕੱਲ੍ਹ ਨੂੰ ਕੀ ਹੋਵੇਗਾ, ਸਿਰਫ ਸੁੱਖ ਹੀ ਮੰਗੀ ਜਾ ਸਕਦੀ ਹੈ।

  

lokqMqrI pRikiraf dy pihly do gyV lMGx qwk hflfq df vihx sulwKxf nhIN jfipaf

-jiqMdr pnUM

ibnF sLwk bhuq sfry ivsLlysLxkfr ieh gwl ilKx qwk cly jFdy hn ik ies vfr kyNdr dI swqf muV ky sMBflx df nirMdr modI df suPnf pUrf nhIN ho skxf, asIN ieh smJdy hF ik ajy eydF dI gwl kihx df smF nhIN afieaf. iPr vI ieh jLrUr hY ik eydF dy aMdfjLy lwgx dy hflfq bxn dI sLurUafq ho geI hY, ijwQy lok nirMdr modI dI agvfeI ivwc Bfjpf dI lgfqfr dUsrI ijwq pwkI hox dy dfavy krn qoN pihlF socx lwg jFdy hn. iewk vwzI gwl not krn dI ieh hY ik ies dy bfvjUd bhuq sfry lok afpxy mn dI gwl kihx vyly awgf-ipwCf vyK ky boldy hn aqy Bfrq ivwc eydF df mfhOl mihsUs kIqf jfx lwg ipaf hY, ijs bfry muhfvrf pRcwlq hY ik ‘kMDF vI suxdIaF hn, ies leI jLrf soc ky bolxf cfhIdf hY.’ dysL dy bhu-igxqI BfeIcfry dy pwK dIaF kwtVpMQI qfkqF eyzI KuwlHI aqy eynI axsuKfvIN BfsLf ivwc afpxI gwl kihx lwg peIaF hn ik AunHF dI kft krn vfly lokF nUM zr lwgdf hY ik ieh mUMh-pfty lok sfnMU vI ‘dysL DrohI’ kih ky mgr nf pY jfx. pMjfbI dy aKfx ik ‘lwj rKMdf aMdr vVy qy mUrK afKy mYQoN zry’ vflI hflq ijs qrHF bxdI jFdI hY, Aus dI iewk Jlk ies hPqy mwD pRdysL dI rfjDfnI Bopfl ivwc sfDvI pRigaf dI pRYWs kfnPrMs qoN iml geI hY.

kys adflq ivwc hox kfrn asIN ieh gwl nhIN kih rhy ik sfDvI pRigaf isMG Tfkr Aus kys ivwc dosLI sI jF nhIN, pr ijhVy kys ivwc Auh ds sfl jylH ivwc rih ky afeI hY, Auh ajy isry nhIN lwg sikaf. Auh jLmfnq AuWqy bfhr afeI qF Aus nMU Bfjpf ny Bopfl qoN pfrlImYNt cox leI AumIdvfr bxf idwqf hY. bIbI ny pihlI pRYWs kfnPrMs dOrfn hI afpxy aslI rMg idKf idwqy hn. pihl Aus ny afpxy kys dy hvfly nfl kIqI aqy Aus kys dy qPqIsLI aPsr hymMq krkry dy iKlfP eydF dI BVfs kwZI hY ik Aus sfDvI nMU itkt dyx vfly vI dMdF nfl AuNglF tuwkx lwgy sn. hymMq krkry ies dysL dy lokF dI njLr ivwc hIro hY, dysL leI afpxI jfn vfrn vflf sLhId hY qy Aus nMU sfDvI pRigaf isMG ny ‘dysL DrohI’ kih ky dihsLqgrdF dI golI dI bjfey afpxy idwqy hoey srfp dy sUqk nfl miraf ikhf qy ies dy hfsohIxy vyrvy suxfey hn. bIbI kihMdI hY ik Aus ny mYnUM jylH Byijaf qF mYN EdoN ikhf sI ik ‘qyrf srb nfs hovygf’ qy mYN ijhVf srfp idwqf sI, Aus df sUqk svf mhInf cwldf hY, myry jylH jfx ipwCoN ijs idn svf mhInf pUrf hoieaf, Aus dI mOq ho geI. Bfrq dysL ieh smJdf sI ik muMbeI ivwc hoey bVy vwzy hmly vyly awqvfdIaF nfl lVdf hymMq krkry dihsLqgrdF dI golI nfl sLhId hoieaf sI, sfDvI pRigaf kih rhI hY ik Aus nMU mYN srfp dy sUqk nfl mfiraf sI. Bfrq dysL df sfiraF qoN vwzf bhfdrI aYvfrz jMg dOrfn prmvIr cwkr huMdf hY aqy jdoN koeI jMg nf lwgI hovy, afpxy dysL dI rfKI leI aprfDIaF aqy awqvfdIaF nfl mukfbly dOrfn bhfdrI ivKfAux vfly nMU asLok cwkr idwqf jFdf hY. hymMq krkry nMU mrn AuprMq asLok cwkr idwqf igaf sI. sfDvI pRigaf dy ienHF sLbdF kfrn ies aYvfrz dI sLfn vI Gt geI, hymMq krkry dI sLhIdI nMU dfg vI lwg igaf qy Bfjpf lIzr eynI gwl nfl hr ijLmyvfrI nMU iqlkf gey ik ieh sfDvI dy inwjI ivcfr hn. kmfl dI pfrtI hY.

asl ivwc kmfl dI pfrtI nhIN, kmfl dI ivcfrDfrf vflI rfjnIqI hY, ijs ivwc iewk afgU kuJ kihMdf nhIN, Aus qoN khfieaf jFdf hY qy pfrtI Aus nUM Aus dy inwjI ivcfr kih ky kuJ icr ipwCoN iksy hor afgU qoN Aus nfloN vI aglI gwl aKvf dyNdI hY. ies qrHF Auh lok hOlI-hOlI dysL dy lokF nMU mfnisk qOr AuWqy iqafr krdy qy kdm-kdm awgy vwl vDI jFdy hn. pMj sfl pihlF jdoN ivsLv ihMdU pRIsLd dy iewk afgU ny ikhf sI ik nirMdr modI dI agvfeI vflI srkfr bxn nfl awT sO sflF ipwCoN ihMdU rfj priqaf hY qF ivroD hox AuWqy Bfjpf lIzrisLp ny ies nMU Aus df inwjI ivcfr ikhf sI. iPr kuJ icr lMGf ky ieho gwl hor afgU vI afpxy BfsLxF ivwc ies qrHF joV ky bolx lwg pey ik Bfrq dy ihMdUaF ny awT sO sfl ijLafdqIaF JwlIaF hn, nirMdr modI dy afey qoN ijLafdqIaF rukIaF hn. ies df Bfv ieh sI ik awT sO sflF bfad eydF df rfj afieaf hY, ijs nMU ihMdU afpxf rfj mMn skdy hn, pr ieh gwl iswDI nhIN sI khI jFdI, BfsLxF ivwc lwCydfr ZMg nfl vlfvF pf ky khI jFdI sI.

awj kwlH sLbdfvlI ikho ijhI vrqI jFdI hY, AuWqr pRdysL dy muwK mMqrI XogI afidiqaf nfQ ny Aus dI iewk imsfl lokF sfhmxy rwK idwqI hY. XogI dI byhUdf sLbdfvlI df mfmlf jdoN suprIm kort igaf sI qF EQoN peI JfV ipwCoN cox kimsLn ny XogI smyq cfr lIzrF AuWqy kuJ smF cox pRcfr krn Auqy rok lf idwqI sI. iqMn idnF dI pfbMdI muwkdy sfr XogI iPr afpxy rMg ivwc af igaf. Aus ny iewk hlky ivwc ivroDI iDr dy muslmfn AumIdvfr bfry ikhf ik jdoN mYN pfrlImYNt mYNbr sF, ieh afgU vI pfrlImYNt mYNbr sI qy ies ny mYnUM afp ieh gwl khI sI ik asIN bfbr nMU vzyrf mMndy hF. ieh kihx dy bfad XogI ny aglI gwl ieh kih idwqI ik Bfrq dy lokF dI ijLmyvfrI hY ik bfbr dI aOlfd ies dysL dI rfj swqf qoN dUr-dUr rwKI jfvy. Aus afgU ny afpxy afp nMU ‘bfbr dI aOlfd’ ikhf jF XogI ny sfDvI pRigaf vFg afpxy mn dI Bfvnf muqfbk ikwsf GV ky sfhmxy bYTy lokF nMU BVkfAux leI dfa Kyizaf, ieh qF pqf nhIN, pr ies nfl AuhI rfjnIqI KyzI geI hY, ijs kfrn awj kwlH ies qrHF dI dihsLq mihsUs kIqI jfx lwg peI hY ik pMjfbI dy aKfx muqfbk kMDF suxdIaF hox df Kqrf smJx vfly lok vfhvf soc ky aqy afsf-pfsf vyK ky bolx ivwc gnImq smJx lwgy hn.

sfzI ieh ilKq Aus vkq dy hflfq pysL krn df Xqn hY, jdoN pfrlImYNt coxF dy do gyVF ivwc isrP isrP iewk sO iCafsI sItF leI voitMg hoeI qy iqMn sO sqvMjf sItF dI ajy hoxI hY. agly pMjF dOrF dOrfn kI hovygf, ies qoN kuJ-kuJ aMdfjLf lwg skdf hY. hflfq ies vfrI ies dysL dI lokqMqrI pRikiraf leI suKfvyN nhIN jfpdy. kwlH nMU kI hovygf, isrP suwK hI mMgI jf skdI hY.

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’