Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਟੋਰਾਂਟੋ/ਜੀਟੀਏ

ਫੋਰਡ ਸਰਕਾਰ ਨੇ ਓਨਟਾਰੀਓ ਦੀਆਂ ਦੋ ਲਾਇਬ੍ਰੇਰੀ ਸਰਵਿਸਿਜ਼ ਵਿੱਚ ਵੀ ਕੀਤੀ ਕਟੌਤੀ

April 19, 2019 10:25 PM

ਟੋਰਾਂਟੋ, 19 ਅਪਰੈਲ (ਪੋਸਟ ਬਿਊਰੋ) : ਫੋਰਡ ਸਰਕਾਰ ਵੱਲੋਂ ਓਨਟਾਰੀਓ ਦੀਆਂ ਦੋ ਪਬਲਿਕ ਲਾਇਬ੍ਰੇਰੀ ਸਰਵਿਸਿਜ਼ ਲਈ ਫੰਡਾਂ ਵਿੱਚ ਕਟੌਤੀ ਕੀਤੀ ਗਈ ਹੈ। ਪ੍ਰੋਵਿੰਸ਼ੀਅਲ ਸਰਕਾਰ ਦਾ ਕਹਿਣਾ ਹੈ ਕਿ ਇਹ ਫੈਸਲਾ ਪ੍ਰੋਵਿੰਸ ਦੇ 11.7 ਬਿਲੀਅਨ ਡਾਲਰ ਦੇ ਘਾਟੇ ਨੂੰ ਖਤਮ ਕਰਨ ਲਈ ਹੀ ਲਿਆ ਗਿਆ ਹੈ।
ਉੱਤਰੀ ਤੇ ਦੱਖਣੀ ਓਨਟਾਰੀਓ ਦੀ ਲਾਇਬ੍ਰੇਰੀ ਸਰਵਿਸਿਜ਼ ਦੇ ਮੁਖੀਆਂ ਨੇ ਆਖਿਆ ਕਿ ਉਨ੍ਹਾਂ ਨੂੰ ਫੰਡਾਂ ਵਿੱਚ ਕਟੌਤੀ ਬਾਰੇ ਉਦੋਂ ਪਤਾ ਲੱਗਿਆ ਜਦੋਂ ਪ੍ਰੀਮੀਅਰ ਡੱਗ ਫੋਰਡ ਦੀ ਅਗਵਾਈ ਵਾਲੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੇ ਪਿਛਲੇ ਹਫਤੇ ਬਜਟ ਦਾ ਐਲਾਨ ਕੀਤਾ। ਦੱਖਣੀ ਓਨਟਾਰੀਓ ਲਾਇਬ੍ਰੇਰੀ ਸਰਵਿਸ ਦੀ ਸੀਈਓ ਬਾਰਬਰਾ ਫਰੈਂਚੈਟੋ ਨੇ ਆਖਿਆ ਕਿ ਇਸ ਸਾਲ ਸਰਵਿਸ ਨੂੰ ਆਪਣੇ 3 ਮਿਲੀਅਨ ਡਾਲਰ ਦੇ ਸਾਲਾਨਾ ਬਜਟ ਵਿੱਚੋਂ 1.5 ਮਿਲੀਅਨ ਡਾਲਰ ਦੀ ਕਟੌਤੀ ਕਰਨੀ ਹੋਵੇਗੀ। ਉਹ ਇਹ ਨਹੀਂ ਦੱਸ ਸਕੀ ਕਿ ਇਸ ਨਾਲ ਸਰਵਿਸ ਦੇ ਪੱਧਰ ਉੱਤੇ ਕਿਹੋ ਜਿਹਾ ਅਸਰ ਪਵੇਗਾ ਜਾਂ ਫਿਰ ਏਜੰਸੀ ਦੇ 42 ਸਟਾਫ ਮੈਂਬਰਾਂ ਵਿੱਚੋਂ ਕਿਸੇ ਦੀ ਛਾਂਗੀ ਕੀਤੀ ਜਾਵੇਗੀ।
ਬਾਰਬਰਾ ਨੇ ਆਖਿਆ ਕਿ ਉਹ ਪਿਛਲੇ 31 ਸਾਲਾਂ ਤੋਂ ਇਸ ਸੰਸਥਾ ਨਾਲ ਜੁੜੀ ਹੋਈ ਹੈ ਤੇ ਇਸ ਵਿੱਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਵੀ ਉਸ ਨੇ ਵੇਖੀਆਂ ਹਨ ਤੇ ਕਾਫੀ ਮਾੜਾ ਦੌਰ ਵੀ ਵੇਖਿਆ ਹੈ। ਪਰ ਮੰਦਭਾਗੀ ਗੱਲ ਇਹ ਹੈ ਕਿ ਇਹ ਸੱਭ ਨਾਲੋਂ ਕਾਲਾ ਪੰਨਾਂ ਹੋਵੇਗਾ। ਉਨ੍ਹਾਂ ਆਖਿਆ ਕਿ ਉਹ ਕਾਫੀ ਉਦਾਸ ਹਨ।ਦੋਵੇਂ ਸਰਵਿਸਿਜ਼ ਪ੍ਰੋਵਿੰਸ ਭਰ ਦੀਆਂ ਸੈਂਕੜੇ ਜਨਤਕ ਲਾਇਬ੍ਰੇਰੀਜ਼ ਨੂੰ ਕਈ ਤਰ੍ਹਾਂ ਦਾ ਸਹਿਯੋਗ ਦਿੰਦੀਆਂ ਹਨ ਜਿਨ੍ਹਾਂ ਵਿੱਚ ਇੰਟਰ ਲਾਇਬ੍ਰੇਰੀ ਲੋਨ, ਬੁੱਕ ਡਲਿਵਰੀ ਤੇ ਸਟਾਫ ਟਰੇਨਿੰਗ ਆਦਿ ਸ਼ਾਮਲ ਹਨ। ਉਨ੍ਹਾਂ ਆਖਿਆ ਕਿ ਇਸ ਗੱਲ ਦੀ ਉਨ੍ਹਾਂ ਨੂੰ ਕਾਫੀ ਨਿਰਾਸ਼ਾ ਹੋਈ ਹੈ ਕਿ ਇਸ ਤਰ੍ਹਾਂ ਦਾ ਫੈਸਲਾ ਲਿਆ ਗਿਆ ਹੈ। ਓਨਟਾਰੀਓ ਲਾਇਬ੍ਰੇਰੀ ਸਰਵਿਸ ਨੌਰਥ ਦੀ ਸੀਈਓ ਮੈਲਿਸਾ ਡਓਨੋਫਰੀਓ ਜੋਨਜ਼, ਜਿਨ੍ਹਾਂ ਦੀ ਫੰਡਾਂ ਵਿੱਚ ਵੀ ਕਟੌਤੀ ਕੀਤੀ ਗਈ ਹੈ, ਨੇ ਆਖਿਆ ਕਿ ਉਹ ਸਰਕਾਰ ਦੇ ਇਸ ਫੈਸਲੇ ਤੋਂ ਹੈਰਾਨ ਹੈ।
ਉਨ੍ਹਾਂ ਆਖਿਆ ਕਿ ਸਾਨੂੰ ਕਟੌਤੀ ਦਾ ਧਿਆਨ ਰੱਖਣਾ ਹੋਵੇਗਾ। ਉੱਤਰ ਵਿੱਚ ਫਰਸਟ ਨੇਸ਼ਨਜ਼ ਤੇ ਪਬਲਿਕ ਲਾਇਬ੍ਰੇਰੀਜ਼ ਨੂੰ ਦਿੱਤੀਆਂ ਜਾਣ ਵਾਲੀਆਂ ਸਰਵਿਸਿਜ਼ ਦਾ ਵੀ ਮੁਲਾਂਕਣ ਕਰਨਾ ਹੋਵੇਗਾ। ਉਨ੍ਹਾਂ ਆਖਿਆ ਕਿ ਇਸ ਸਬੰਧੀ ਫੈਸਲੇ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਉਨ੍ਹਾਂ ਸਭਨਾਂ ਦੀਆਂ ਵਿਲੱਖਣ ਲੋੜਾਂ ਦਾ ਵੀ ਧਿਆਨ ਰੱਖਣਾ ਹੋਵੇਗਾ। ਦੂਜੇ ਪਾਸੇ ਟੂਰਿਜ਼ਮ, ਕਲਚਰ ਤੇ ਸਪੋਰਟ ਮੰਤਰੀ ਮਾਈਕਲ ਟਿਬੋਲੋ ਨੇ ਵੀਰਵਾਰ ਨੂੰ ਇਨ੍ਹਾਂ ਕਟੌਤੀਆਂ ਦਾ ਪੱਖ ਪੂਰਿਆ। ਉਨ੍ਹਾਂ ਆਖਿਆ ਕਿ ਘਾਟੇ ਨਾਲ ਨਜਿੱਠਣ ਲਈ ਇਹ ਸਰਕਾਰ ਦੀਆਂ ਕੋਸਿ਼ਸ਼ਾਂ ਦਾ ਹੀ ਹਿੱਸਾ ਹੈ।
ਐਨਡੀਪੀ ਆਗੂ ਐਂਡਰੀਆ ਹੌਰਵਥ ਨੇ ਇਸ ਫੈਸਲੇ ਨੂੰ ਕਾਫੀ ਸ਼ੌਕਿੰਗ ਦੱਸਿਆ ਕਿ ਤੇ ਆਖਿਆ ਕਿ ਲਾਇਬ੍ਰੇਰੀਜ਼ ਕਈ ਕਮਿਊਨਿਟੀਜ਼ ਦਾ ਮੌਲਿਕ ਹਿੱਸਾ ਹੁੰਦੀਆਂ ਹਨ ਜਿੱਥੇ ਘੱਟ ਆਮਦਨ ਵਾਲੇ ਪਰਿਵਾਰਾਂ ਦੇ ਬੱਚੇ ਆ ਸਕਦੇ ਹਨ ਤੇ ਉਨ੍ਹਾਂ ਦੀ ਕੰਪਿਊਟਰਜ਼ ਤੱਕ ਪਹੁੰਚ ਹੁੰਦੀ ਹੈ ਤੇ ਕਈ ਹੋਰਨਾਂ ਸਰੋਤਾਂ ਤੱਕ ਵੀ ਉਹ ਪਹੁੰਚ ਸਕਦੇ ਹਨ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕੈਫੀਯੇਹ ਪਾਉਣ ਕਾਰਨ ਐਮਪੀਪੀ ਸਾਰਾਹ ਜਾਮਾ ਨੂੰ ਵਿਧਾਨਸਭਾ ਵਿੱਚੋਂ ਬਾਹਰ ਜਾਣ ਦੇ ਸਪੀਕਰ ਨੇ ਦਿੱਤੇ ਹੁਕਮ ਅਪਾਰਟਮੈਂਟ ਵਿੱਚ ਦਾਖਲ ਹੋ ਕੇ ਲੁਟੇਰਿਆਂ ਨੇ ਚਲਾਈ ਗੋਲੀ, 1 ਹਲਾਕ ਰਿਹਾਇਸ਼ੀ ਬਿਲਡਿੰਗ ਵਿੱਚੋਂ ਮਿਲੀ ਵਿਅਕਤੀ ਦੀ ਲਾਸ਼, ਹੋਮੀਸਾਈਡ ਯੂਨਿਟ ਕਰ ਰਹੀ ਹੈ ਜਾਂਚ ਟੀਪੀਏਆਰ ਕਲੱਬ ਦੇ 64 ਮੈਂਬਰਾਂ ਨੇ ਟੀਮ 20 ਅਪ੍ਰੈਲ ਨੂੰ ਚੜ੍ਹੀਆਂ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ਵਿੱਚ ਲਿਆਂਦਾ ਮਤਾ ਦੂਜੀ ਵਾਰੀ ਹੋਇਆ ਫੇਲ੍ਹ ਛਾਪੇਮਾਰੀ ਵਿੱਚ ਪੁਲਿਸ ਨੇ ਬਰਾਮਦ ਕੀਤੇ ਹਥਿਆਰ ਤੇ ਡਰੱਗਜ਼, ਤਿੰਨ ਭਰਾਵਾਂ ਨੂੰ ਕੀਤਾ ਗਿਆ ਚਾਰਜ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ