Welcome to Canadian Punjabi Post
Follow us on

03

May 2024
ਬ੍ਰੈਕਿੰਗ ਖ਼ਬਰਾਂ :
ਬ੍ਰਾਜ਼ੀਲ 'ਚ ਭਾਰੀ ਮੀਂਹ ਕਾਰਨ 29 ਲੋਕਾਂ ਦੀ ਮੌਤ, 60 ਤੋਂ ਵੱਧ ਲੋਕ ਲਾਪਤਾਬੋਇੰਗ ਜਹਾਜ਼ 'ਚ ਗੜਬੜੀ ਦਾ ਪਰਦਾਫਾਸ਼ ਕਰਨ ਵਾਲੇ ਵ੍ਹਿਸਲਬਲੋਅਰ ਦੀ ਹੋਈ ਮੌਤੀ ਮੋਟਾਪਾ ਘੱਟ ਕਰਨ ਲਈ ਪਿਤਾ 6 ਸਾਲ ਦੇ ਬੇਟੇ ਨੂੰ ਟਰੇਡ ਮਿੱਲ 'ਤੇ ਭਜਾਉਂਦਾ ਰਿਹਾ, ਬੇਟੇ ਦੀ ਹੋਈ ਮੌਤਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ ਹਮਾਸ ਨੂੰ ਇਜ਼ਰਾਈਲੀ ਬੰਧਕਾਂ ਨੂੰ ਰਿਹਾਅ ਕਰਨ ਲਈ ਕਿਹਾਨਿਊਜ਼ੀਲੈਂਡ ਵਿਚ ਕਪੂਰਥਲਾ ਦਾ ਨੌਜਵਾਨ ਬਣਿਆ ਕਬੱਡੀ ਸਟਾਰ, ਪਿੰਡ ਵਾਸੀਆਂ ਨੇ ਕੀਤਾ ਸਵਾਗਤਮੋਦੀ ਲਿਆਏ ਭ੍ਰਿਸ਼ਟਾਚਾਰ ਦੀ ਸਭ ਤੋਂ ਵੱਡੀ ਯੋਜਨਾ : ਪ੍ਰਿਅੰਕਾ -ਕੋਵਿਡ ਸਰਟੀਫਿਕੇਟ ਤੋਂ ਪੀਐੱਮ ਦੀ ਫੋਟੋ ਗਾਇਬ ਭਾਰਤੀ ਪਰਿਵਾਰ ਸੀਰਮ ਇੰਸਟੀਚਿਊਟ ਦੇ ਖਿਲਾਫ ਕੇਸ ਦੀ ਤਿਆਰੀ `ਚ, ਕਿਹਾ ਕੋਵਿਸ਼ੀਲਡ ਲਗਾਉਣ ਤੋਂ 7 ਦਿਨਾਂ ਬਾਅਦ ਬੇਟੀ ਦੀ ਹੋ ਗਈ ਸੀ ਮੌਤਦਿੱਲੀ ਮਹਿਲਾ ਕਮਿਸ਼ਨ ਦੇ 223 ਕਰਮਚਾਰੀਆਂ ਨੂੰ ਹਟਾਇਆ
 
ਭਾਰਤ

ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਕਿਹਾ: ਜੇਲ੍ਹ 'ਚ ਅਰਵਿੰਦ ਨੂੰ ਮਾਰਨ ਦੀ ਸਾਜਿ਼ਸ਼

April 21, 2024 09:25 AM

-'ਆਪ' ਦਾ ਦੋਸ਼- ਦਿੱਲੀ ਦੇ ਮੁੱਖ ਮੰਤਰੀ ਨੂੰ ਨਹੀਂ ਦਿੱਤੀ ਜਾ ਰਹੀ ਇਨਸੁਲਿਨ
ਨਵੀਂ ਦਿੱਲੀ, 21 ਅਪ੍ਰੈਲ (ਪੋਸਟ ਬਿਊਰੋ): ਦਿੱਲੀ ਦੇ ਮੁੱਖ ਮੰਤਰੀ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਅਰਵਿੰਦ ਕੇਜਰੀਵਾਲ ਨੂੰ ਮਾਰਨਾ ਚਾਹੁੰਦੀ ਹੈ। ਜੇਲ੍ਹ ਵਿੱਚ ਉਨ੍ਹਾਂ ਨੂੰ ਸਹੀ ਦਵਾਈ ਨਹੀਂ ਦਿੱਤੀ ਜਾ ਰਹੀ ਹੈ। ਅਰਵਿੰਦ ਕੇਜਰੀਵਾਲ ਅਤੇ ਹੇਮੰਤ ਸੋਰੇਨ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਗਿਆ। ਇਹ ਸਰਕਾਰ ਦੀ ਤਾਨਾਸ਼ਾਹੀ ਨੂੰ ਦਰਸਾਉਂਦਾ ਹੈ। ਸੁਨੀਤਾ ਰਾਂਚੀ 'ਚ ਇੰਡੀਆ ਗਠਜੋੜ ਦੀ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਇੱਥੇ, ਤਿਹਾੜ ਜੇਲ੍ਹ ਦੇ ਡੀ.ਜੀ. ਸੰਜੇ ਬੈਨੀਵਾਲ ਨੇ ਸ਼ਨੀਵਾਰ, 20 ਅਪ੍ਰੈਲ ਨੂੰ ਏਮਜ਼ ਨੂੰ ਇੱਕ ਪੱਤਰ ਲਿਖਿਆ। ਇਸ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਈ ਇੱਕ ਸੀਨੀਅਰ ਡਾਇਬੈਟੋਲੋਜਿਸਟ ਨਿਯੁਕਤ ਕਰਨ ਲਈ ਕਿਹਾ ਗਿਆ ਹੈ। ਇਹ ਪੱਤਰ ਆਮ ਆਦਮੀ ਪਾਰਟੀ (ਆਪ) ਨੇ ਐਤਵਾਰ (21 ਅਪ੍ਰੈਲ) ਨੂੰ ਵੀ ਸਾਂਝਾ ਕੀਤਾ ਸੀ।
ਇਸ ਦੌਰਾਨ ਐਤਵਾਰ ਨੂੰ ਦਿੱਲੀ ਦੀ ਮੰਤਰੀ ਆਤਿਸ਼ੀ ਇਨਸੁਲਿਨ ਲੈ ਕੇ ਤਿਹਾੜ ਜੇਲ੍ਹ ਸਾਹਮਣੇ ਪਹੁੰਚੇ। ਉਨ੍ਹਾਂ ਕੇਂਦਰ ਸਰਕਾਰ ਨੂੰ ਬ੍ਰਿਟਿਸ਼ ਰਾਜ ਤੋਂ ਵੀ ਵੱਧ ਜ਼ਾਲਮ ਦੱਸਿਆ। ਇਸ ਤੋਂ ਪਹਿਲਾਂ ਆਤਿਸ਼ੀ ਨੇ ਦੋਸ਼ ਲਾਇਆ ਸੀ ਕਿ ਕੇਂਦਰ ਸਰਕਾਰ ਕੇਜਰੀਵਾਲ ਨੂੰ ਮਾਰਨ ਦੀ ਸਾਜਿ਼ਸ਼ ਰਚ ਰਹੀ ਹੈ।
ਅਰਵਿੰਦ ਕੇਜਰੀਵਾਲ 1 ਅਪ੍ਰੈਲ ਤੋਂ ਤਿਹਾੜ ਜੇਲ 'ਚ ਬੰਦ ਹਨ। 18 ਅਪ੍ਰੈਲ ਨੂੰ ਉਨ੍ਹਾਂ ਨੇ ਅਦਾਲਤ 'ਚ ਪਟੀਸ਼ਨ ਦਾਇਰ ਕਰਕੇ ਆਪਣੇ ਡਾਕਟਰ ਤੋਂ ਸਲਾਹ ਲੈ ਕੇ ਇਨਸੁਲਿਨ ਦੀ ਮੰਗ ਕੀਤੀ ਸੀ, ਜਿਸ 'ਤੇ ਫੈਸਲਾ 22 ਅਪ੍ਰੈਲ ਨੂੰ ਦਿੱਤਾ ਜਾਣਾ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਮੋਦੀ ਲਿਆਏ ਭ੍ਰਿਸ਼ਟਾਚਾਰ ਦੀ ਸਭ ਤੋਂ ਵੱਡੀ ਯੋਜਨਾ : ਪ੍ਰਿਅੰਕਾ -ਕੋਵਿਡ ਸਰਟੀਫਿਕੇਟ ਤੋਂ ਪੀਐੱਮ ਦੀ ਫੋਟੋ ਗਾਇਬ ਭਾਰਤੀ ਪਰਿਵਾਰ ਸੀਰਮ ਇੰਸਟੀਚਿਊਟ ਦੇ ਖਿਲਾਫ ਕੇਸ ਦੀ ਤਿਆਰੀ `ਚ, ਕਿਹਾ ਕੋਵਿਸ਼ੀਲਡ ਲਗਾਉਣ ਤੋਂ 7 ਦਿਨਾਂ ਬਾਅਦ ਬੇਟੀ ਦੀ ਹੋ ਗਈ ਸੀ ਮੌਤ ਦਿੱਲੀ ਮਹਿਲਾ ਕਮਿਸ਼ਨ ਦੇ 223 ਕਰਮਚਾਰੀਆਂ ਨੂੰ ਹਟਾਇਆ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਤੱਕ ਪਹੁੰਚੇ ਫੌਜ ਦੇ ਜਵਾਨ ਤੇ ਸੇਵਾਦਾਰ, ਬਰਫ ਦੇ ਢੇਰ ਪਾਸੇ ਕਰਕੇ ਬਣਾਏ ਰਾਹ ਰੂਪਾਲੀ ਗਾਂਗੁਲੀ ਭਾਜਪਾ 'ਚ ਹੋਏ ਸ਼ਾਮਿਲ ਸਲਮਾਨ ਖਾਨ ਦੇ ਘਰ 'ਤੇ ਫਾਇਰਿੰਗ ਮਾਮਲੇ ਦੇ ਇੱਕ ਮੁਲਜ਼ਮ ਨੇ ਜੇਲ੍ਹ 'ਚ ਕੀਤੀ ਖੁਦਕੁਸ਼ੀ ਬੰਗਾਲ ਅਧਿਆਪਕ ਭਰਤੀ ਘਪਲੇ ਦੀ ਜਾਂਚ ਦੇ ਫੈਸਲੇ `ਤੇ ਸੁਪਰੀਮ ਕੋਰਟ ਵੱਲੋਂ ਰੋਕ ਉੱਤਰਾਖੰਡ ਦੇ ਜੰਗਲਾਂ ਨੂੰ ਅੱਗ ਲਾਉਣ ਵਾਲੇ 7 ਮੁਲਜ਼ਮ ਰੰਗੇ ਹੱਥੀਂ ਕਾਬੂ, ਇੱਕ ਨੇਪਾਲੀ ਮਜ਼ਦੂਰ ਵੀ ਸ਼ਾਮਿਲ ਛੱਤੀਸਗੜ੍ਹ 'ਚ ਸੁੱਕੀ ਬਰਫ਼ ਖਾਣ ਨਾਲ ਬੱਚੇ ਦੀ ਮੌਤ, ਕਈ ਬੀਮਾਰ ਬਿਹਾਰ 'ਚ ਹਵਾ 'ਚ ਉਲਝਿਆ ਅਮਿਤ ਸ਼ਾਹ ਦਾ ਹੈਲੀਕਾਪਟਰ, ਪਾਇਲਟ ਨੇ ਕੀਤਾ ਕੰਟਰੋਲ