Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਨਜਰਰੀਆ

ਡਾਢੇ ਦਾ ਸੱਤੀਂ ਵੀਹੀਂ ਸੌ

April 19, 2019 09:13 AM

-ਸਤਪਾਲ ਸਿੰਘ ਦਿਉਲ
ਅਦਾਲਤਾਂ ਵਿੱਚ ਗਰੀਬ ਨੂੰ ਮੁਫਤ ਕਾਨੂੰਨੀ ਸਹਾਇਤਾ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ। ਅਸੀਂ ਅਕਸਰ ਆਪਣੇ ਆਸ ਪਾਸ ਇਨਸਾਫ ਲਈ ਭਟਕਦੇ ਗਰੀਬ ਇਨਸਾਨਾਂ ਵਿੱਚ ਵਿਚਰਦੇ ਹਾਂ। ਸਿਰਫ ਮੁਫਤ ਕਾਨੂੰਨੀ ਸਹਾਇਤਾ ਦੇ ਕੇ ਅਸੀਂ ਕਿਸੇ ਗਰੀਬ ਨੂੰ ਇਨਸਾਫ ਨਹੀਂ ਦਿਵਾ ਸਕਦੇ। ਇਸ ਵਿੱਚ ਸਮਾਜ ਦੇ ਹਰ ਸ਼ਖਸ ਨੂੰ ਆਪਣੇ ਹਿੱਸੇ ਦਾ ਯੋਗਦਾਨ ਦੇਣਾ ਚਾਹੀਦਾ ਹੈ। ਇਨਸਾਫ ਲੈਣ ਲਈ ਸਾਡੇ ਅਦਾਲਤੀ ਕੇਸ ਗਵਾਹਾਂ 'ਤੇ ਟਿਕੇ ਹੁੰਦੇ ਹਨ। ਗਵਾਹਾਂ ਦੇ ਰੂਪ ਵਿੱਚ ਸਾਡਾ ਨੈਤਿਕ ਚਰਿੱਤਰ ਅਹਿਮੀਅਤ ਰੱਖਦਾ ਹੈ, ਪਰ ਕੁਝ ਲੋਕ ਅਦਾਲਤ ਵਿੱਚ ਗੈਰ ਜ਼ਿੰਮੇਵਾਰ ਗਵਾਹੀ ਨਾਲ ਗਰੀਬ ਨੂੰ ਇਨਸਾਫ ਤੋਂ ਵਾਂਝਿਆਂ ਕਰ ਦਿੰਦੇ ਹਨ। ਗਰੀਬ ਲਈ ਸਿਰਫ ਮੁਫਤ ਵਕੀਲ ਹਾਸਲ ਕਰਾਉਣਾ ਹੀ ਕਾਫੀ ਨਹੀਂ।
ਅਜਿਹਾ ਇਕ ਮੁਫਤ ਕਾਨੂੰਨੀ ਸਹਾਇਤਾ ਕੇਸ ਮੇਰੇ ਕੋਲ ਆਇਆ। ਇਸ ਕੇਸ ਦਾ ਮੁਦਈ 75 ਸਾਲ ਦਾ ਬਜ਼ੁਰਗ ਸੀ, ਜਿਸ ਦੇ ਲੜਕੇ ਦਾ ਕਤਲ ਹੋ ਗਿਆ ਸੀ। ਉਸ ਦਾ ਲੜਕਾ ਉਸ ਦਾ ਇਕਲੌਤਾ ਸਹਾਰਾ ਸੀ। ਜ਼ਿਲਾ ਅਤੇ ਸੈਸ਼ਨ ਅਦਾਲਤ ਨੇ ਦੋਸ਼ੀ ਕਾਤਲ ਕਰਾਰ ਦੇ ਦਿੱਤੇ, ਪਰ ਹਾਈ ਕੋਰਟ ਨੇ ਬਰੀ ਕਰ ਦਿੱਤੇ ਸਨ। ਬਜ਼ੁਰਗ ਨੇ ਕਾਤਲਾਂ ਖਿਲਾਫ ਮੁਆਵਜ਼ੇ ਦਾ ਕੇਸ ਕੀਤਾ ਸੀ। ਬਜ਼ੁਰਗ ਦਾ ਲੜਕਾ ਉਭਰਦਾ ਕਲਾਕਾਰ ਸੀ ਅਤੇ ਪੰਜਾਬੀ ਗੀਤਾਂ ਦੀ ਕੈਸੇਟ ਵੀ ਰਿਕਾਰਡ ਕਰਵਾ ਚੁੱਕਾ ਸੀ। ਜਿਨ੍ਹਾਂ ਉਤੇ ਕਤਲ ਦਾ ਦੋਸ਼ ਸੀ, ਉਨ੍ਹਾਂ ਨੇ ਕੈਸੇਟ ਕੰਪਨੀ ਖੋਲ੍ਹੀ ਹੋਈ ਸੀ ਤੇ ਬਜ਼ੁਰਗ ਦੇ ਲੜਕੇ ਦੀ ਦੋ ਗਾਣਾ ਕੈਸੇਟ ਰਿਕਾਰਡ ਕਰਨ ਦਾ ਸਬਜ਼ ਬਾਗ ਦਿਖਾਇਆ ਸੀ। ਇਸ ਦੌਰਾਨ ਉਸ ਦਾ ਕਤਲ ਕਰ ਦਿੱਤਾ ਗਿਆ। ਕਤਲ ਕੇਸ ਵਿੱਚ ਸ਼ਾਮਲ ਬੰਦੇ ਅਮੀਰ ਘਰਾਂ ਤੋਂ ਸਨ। ਸਭ ਤੋਂ ਪਹਿਲਾਂ ਸਾਡੇ ਵਾਲੇ ਦੀਵਾਨੀ ਦਾਅਵੇ ਵਿੱਚ ਉਨ੍ਹਾਂ ਲੋਕਾਂ ਨੇ ਮੁਫਤ ਕਾਨੂੰਨੀ ਸਹਾਇਤਾ ਲੈਣ ਦੀ ਅਰਜ਼ੀ ਦੇ ਦਿੱਤੀ, ਸ਼ਾਇਦ ਉਨ੍ਹਾਂ ਨੂੰ ਜਾਪਦਾ ਹੋਵੇਗਾ ਕਿ ਆਪਣੇ ਆਪ ਨੂੰ ਗਰੀਬ ਸਾਬਤ ਕਰਨ ਨਾਲ ਉਨ੍ਹਾਂ ਨੂੰ ਅਦਾਲਤ ਦੀ ਹਮਦਰਦੀ ਹਾਸਲ ਹੋ ਜਾਵੇਗੀ, ਪਰ ਅਦਾਲਤ ਵਿੱਚ ਮੁਦਈ ਨੇ ਪਹਿਲਾਂ ਹੀ ਮੁਦਾਲਮ ਦੀ ਫਰਦ ਜਮਾਂਬੰਦੀ ਪੇਸ਼ ਕੀਤੀ ਹੋਈ ਸੀ, ਜਿਸ ਕਾਰਨ ਉਨ੍ਹਾਂ ਦੀ ਦਰਖਾਸਤ ਰੱਦ ਹੋ ਗਈ।
ਮੁਦਈ ਬਜ਼ੁਰਗ ਦਲਿਤ ਪਰਵਾਰ ਨਾਲ ਸਬੰਧਤ ਸੀ। ਉਸ ਨੂੰ ਆਪਣੇ ਪੁੱਤਰ ਤੋਂ ਬਹੁਤ ਉਮੀਦਾਂ ਸਨ। ਉਹ ਬੜੀ ਮੁਸ਼ਕਿਲ ਨਾਲ ਬੱਸ ਕਿਰਾਏ ਦਾ ਇੰਤਜ਼ਾਮ ਕਰਕੇ ਤਰੀਕ ਪੇਸ਼ੀ 'ਤੇ ਆਉਂਦਾ ਸੀ। ਕਈ ਵਾਰ ਉਹ ਇਨਸਾਫ ਦੀ ਉਮੀਦ ਵਿੱਚ ਭੁੱਖ ਵੀ ਸਹਿਣ ਕਰ ਲੈਂਦਾ ਸੀ ਅਤੇ ਕਈ ਵਾਰ ਉਹ ਮੇਰੇ ਪਾਸੋਂ ਕਿਰਾਇਆ ਵੀ ਮੰਗ ਕੇ ਲੈ ਜਾਂਦਾ ਸੀ। ਮੈਂ ਆਪਣੇ ਕਲਰਕ ਨੂੰ ਉਸ ਬਜ਼ੁਰਗ ਨੂੰ ਚਾਹ ਪਾਣੀ ਪਿਲਾਉਣ ਤੇ ਹਰ ਸੰਭਵ ਮਦਦ ਕਰਨ ਦੀ ਹਦਾਇਤ ਕੀਤੀ ਗਈ ਸੀ।
ਜਿਵੇਂ ਪੈਸੇ ਵਾਲਾ ਹਰ ਬੰਦਾ ਕੇਸ ਜਿੱਤਣ ਲਈ ਹਰ ਹੀਲਾ ਵਰਤਦਾ ਹੈ, ਸਭ ਤੋਂ ਪਹਿਲਾਂ ਮੁਦਾਲਾ ਧਿਰ ਵਿੱਚੋਂ ਕਿਸੇ ਇਕ ਨੇ ਮੇਰੇ ਕੋਲ ਆਉਣ ਜਾਣ ਬਣਾਉਣ ਲਈ ਕਿਸੇ ਹੋਰ ਕੇਸ ਦਾ ਵਕੀਲ ਮੁਕੱਰਰ ਕਰ ਲਿਆ। ਮੈਨੂੰ ਪਤਾ ਲੱਗਾ ਤਾਂ ਉਸ ਧਿਰ ਦੀ ਫਾਈਲ ਸਮੇਤ ਫੀਸ ਮੈਂ ਵਾਪਸ ਕਰ ਦਿੱਤੀ। ਉਸ ਤੋਂ ਬਾਅਦ ਮੁਦਾਲਾ ਧਿਰ ਵੱਲੋਂ ਗਵਾਹ ਤੋੜਨ 'ਤੇ ਜ਼ੋਰ ਲਗਾਇਆ ਜਾਣਾ ਸੀ। ਸਾਨੂੰ ਇਸ ਗੱਲ ਦੀ ਜ਼ਿਆਦਾ ਚਿੰਤਾ ਨਹੀਂ ਸੀ, ਕਿਉਂਕਿ ਕੇਸ ਨਾਲ ਸਬੰਧਤ ਮੁੱਖ ਗਵਾਹ ਡਾਕਟਰ ਅਤੇ ਤਫਤੀਸ਼ੀ ਰਿਕਾਰਡ ਤੋਂ ਬਾਹਰ ਜਾ ਕੇ ਗਵਾਹੀ ਨਹੀਂ ਦੇ ਸਕਦੇ ਸੀ।
ਬਹੁਤ ਸਾਰੀਆਂ ਤਰੀਕ ਪੇਸ਼ੀਆਂ ਲੈਣ ਦੇ ਬਾਵਜੂਦ ਡਾਕਟਰ ਤੇ ਤਫਤੀਸ਼ੀ ਗਵਾਹੀ ਲਈ ਪੇਸ਼ ਹੀ ਨਾ ਹੋਏ। ਇਨ੍ਹਾਂ ਦੋਵਾਂ ਗਵਾਹਾਂ ਨੂੰ ਭੁਗਤਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਡਾਕਟਰ ਕਿਸੇ ਮੈਡੀਕਲ ਕਾਲਜ ਵਿੱਚ ਤਾਇਨਾਤ ਸੀ, ਜੋ ਵਾਰ-ਵਾਰ ਸੰਮਨ ਹਾਸਲ ਕਰਕੇ ਵੀ ਪੇਸ਼ ਅਦਾਲਤ ਨਹੀਂ ਹੋਇਆ। ਉਂਜ ਵੀ ਡਾਕਟਰਾਂ ਨੂੰ ਬੁਲਾਉਣ ਬਾਰੇ ਅਦਾਲਤਾਂ ਜ਼ਿਆਦਾ ਸਖਤੀ ਨਹੀਂ ਕਰਦੀਆਂ ਕਿਉਂਕਿ ਕਿਸੇ ਵੀ ਡਾਕਟਰ ਦਾ ਮਨੁੱਖੀ ਜ਼ਿੰਦਗੀ ਬਚਾਉਣ ਵਿੱਚ ਵੱਡਾ ਯੋਗਦਾਨ ਹੁੰਦਾ ਹੈ। ਇਹ ਵੱਖਰੀ ਗੱਲ ਹੈ ਕਿ ਅਦਾਲਤ ਦੇ ਫੈਸਲਿਆਂ ਨਾਲ ਵੀ ਕਈ ਲੋਕਾਂ ਦੇ ਪਰਵਾਰਾਂ ਦੀ ਜ਼ਿੰਦਗੀ ਜੁੜੀ ਹੁੰਦੀ ਹੈ। ਜੇ ਜੁਡੀਸ਼ਲ ਅਫਸਰ ਸਖਤੀ ਕਰੇ ਤਾਂ ਡਾਕਟਰ ਦੀ ਗਵਾਹੀ ਹੁੰਦੀ ਹੈ, ਨਹੀਂ ਤਾਂ ਡਾਕਟਰ ਅਦਾਲਤੀ ਹੁਕਮਾਂ ਦੀ ਪ੍ਰਵਾਹ ਨਹੀਂ ਕਰਦੇ।
ਸਭ ਤੋਂ ਹੈਰਾਨੀ ਜਨਕ ਤੱਥ ਤਫਤੀਸ਼ੀ ਅਫਸਰ ਦੀ ਗਵਾਹੀ ਵਿੱਚ ਸਾਹਮਣੇ ਆਏ। ਇਹ ਤਫਤੀਸ਼ੀ ਅੱਜ ਕੱਲ੍ਹ ਪੰਜਾਬ ਪੁਲਸ ਵਿੱਚ ਤਰੱਕੀ ਕਰਕੇ ਡੀ ਐਸ ਪੀ ਲੱਗਾ ਹੈ। ਪਹਿਲਾਂ ਉਹ ਗਵਾਹੀ ਲਈ ਆਇਆ ਨਹੀਂ। ਫਿਰ ਅਦਾਲਤ ਨੂੰ ਵਾਰ-ਵਾਰ ਬੇਨਤੀ ਕਰਨ 'ਤੇ ਉਸ ਦੇ ਗ੍ਰਿਫਤਾਰੀ ਵਾਰੰਟ ਜਾਰੀ ਹੋ ਗਏ, ਪਰ ਆਇਆ ਉਹ ਮੁਦਾਲਾ ਧਿਰ ਦੀ ਗੱਡੀ ਵਿੱਚ ਚੜ੍ਹ ਕੇ। ਮੈਂ ਉਸ ਨੂੰ ਖੁਦ ਮਿਲ ਕੇ ਬਜ਼ੁਰਗ ਨੂੰ ਇਨਸਾਫ ਦਿਵਾਉਣ ਦੀ ਗੱਲ ਆਖੀ ਪਰ ਉਹ ਅਦਾਲਤ ਵਿੱਚ ਮੁੱਕਰ ਗਿਆ ਤੇ ਕਹਿਣ ਲੱਗਾ ਕਿ ਮੈਂ ਇਕ ਵਾਰੀ ਗਵਾਹੀ ਦੇ ਕੇ ਦੋਸ਼ੀਆਂ ਨੂੰ ਸਜ਼ਾ ਕਰਾ ਦਿੱਤੀ, ਸਾਰੀ ਜ਼ਿੰਦਗੀ ਦਾ ਠੇਕਾ ਨਹੀਂ ਲਿਆ ਕਿ ਵਾਰ-ਵਾਰ ਗਵਾਹੀ ਦਿਆਂ। ਇੰਜ ਜਾਪਦਾ ਸੀ, ਤਫਤੀਸ਼ੀ ਬਣ ਕੇ ਉਸ ਨੇ ਬਹੁਤ ਵੱਡਾ ਅਹਿਸਾਨ ਉਸ ਬਜ਼ੁਰਗ 'ਤੇ ਕੀਤਾ ਹੋਵੇ, ਤੇ ਸਰਕਾਰ 'ਤੇ ਵੀ, ਜਿਵੇਂ ਲੋਕ ਸੇਵਕ ਬਣ ਕੇ ਉਸ ਨੇ ਕੋਈ ਅਹਿਸਾਨ ਕਰ ਦਿੱਤਾ ਹੋਵੇ।
ਉਸ ਨੂੰ ਅਦਾਲਤ ਤੋਂ ਮੁਕੱਰਿਆ ਗਵਾਹ ਐਲਾਨ ਕਰਵਾ ਕੇ ਜ਼ਿਰ੍ਹਾ ਵੀ ਕੀਤੀ, ਪਰ ਹਰ ਗੱਲ ਦਾ ਜਵਾਬ ਉਸ ਨੇ ‘ਪਤਾ ਨਹੀਂ, ‘ਯਾਦ ਨਹੀਂ' ਦੇ ਰੂਪ ਵਿੱਚ ਦਿੱਤਾ। ਉਸ ਦਾ ਰੁਖ ਬੜਾ ਗੈਰ ਜ਼ਿੰਮੇਵਾਰ ਰਿਹਾ। ਕਾਰਨ ਸਾਫ ਸੀ, ਬਜ਼ੁਰਗ ਗਰੀਬ ਸੀ ਅਤੇ ਵਿਰੋਧੀ ਧਿਰ ਦੌਲਤਮੰਦ। ਬਾਅਦ ਵਿੱਚ ਉਹ ਤਫਤੀਸ਼ੀ ਬੜੇ ਅਹਿਮ ਅਹੁਦਿਆਂ 'ਤੇ ਤਾਇਨਾਤ ਰਿਹਾ। ਸਾਡਾ ਕੇਸ ਜ਼ਿੰਮੇਵਾਰ ਅਫਸਰਾਂ ਦੇ ਗਵਾਹੀ ਨਾ ਦੇਣ ਕਾਰਨ ਰੱਦ ਹੋ ਗਿਆ। ਅੱਜ ਉਹ ਬਜ਼ੁਰਗ ਇਸ ਦੁਨੀਆ ਵਿੱਚ ਨਹੀਂ, ਉਹ ਇਨਸਾਫ ਲਈ ਤਰਸਦਾ ਦੁਨੀਆ ਤੋਂ ਰੁਖ਼ਸਤ ਹੋ ਗਿਆ..। ਤੇ ਮੈਨੂੰ ਅੱਜ ਵੀ ਇਨਸਾਫ ਦੀ ਉਡੀਕ ਹੈ..।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’