Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼
 
ਨਜਰਰੀਆ

ਸਿੰਗਾਪੁਰ ਤੋਂ ਸਬਕ ਲੈਣ ਭਾਰਤੀ ਸਿਆਸਤਦਾਨ

April 19, 2019 09:13 AM

-ਸੰਜੇ ਰਾਊਤ
ਦੇਸ਼ ਦਾ ਭਵਿੱਖ ਤੈਅ ਕਰਨ ਵਾਲੀਆਂ ਚੋਣਾਂ ਆਪਣੇ ਮੂਲ ਮੁੱਦੇ ਤੋਂ ਭਟਕ ਗਈਆਂ ਹਨ। ਦੇਸ਼ ਉਤੇ ਕੋਈ ਸੰਕਟ ਆਇਆ ਤਾਂ ਏਕਤਾ ਦਾ ਮਜ਼ਬੂਤੀ ਨਾਲ ਪ੍ਰਦਰਸ਼ਨ ਕਰਨ ਵਾਲੇ ਦੇਸ਼ ਦੇ ਰਾਸ਼ਟਰਵਾਦ ਦਾ ਅੱਜ ਮਤਲਬ ਕੀ ਹੈ? ਇਸ ਦੀ ਡੋਜ਼ ਚੋਣਾਂ ਦੇ ਸੰਬੰਧ ਵਿੱਚ ਹਜ਼ਮ ਕਰਨੀ ਪੈ ਰਹੀ ਹੈ। ਕਾਂਗਰਸ ਦਾ ਰਾਸ਼ਟਰਵਾਦ ਵੱਖਰਾ ਤੇ ਭਾਜਪਾ ਵਾਲਿਆਂ ਦਾ ਰਾਸ਼ਟਰਵਾਦ ਵੱਖਰਾ ਹੈ। ਇਹ ਸਿਰਫ ਸਾਡੇ ਦੇਸ਼ ਵਿੱਚ ਹੀ ਹੋ ਸਕਦਾ ਹੈ।
ਅਮਰੀਕਾ, ਯੂਰਪ, ਸਿੰਗਾਪੁਰ, ਮਲੇਸ਼ੀਆ, ਚੀਨ ਤੇ ਫਰਾਂਸ ਵਰਗੇ ਦੇਸ਼ਾਂ ਵਿੱਚ ਰਾਸ਼ਟਰਵਾਦ ਕਦੇ ਵੀ ਪ੍ਰਚਾਰ ਦਾ ਮੁੱਦਾ ਨਹੀਂ ਰਿਹਾ। ਨੌਕਰੀ, ਸਿਖਿਆ, ਸਹਿਤ ਅਤੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਲਾਗੂ ਯੋਜਨਾਵਾਂ ਦੀ ਸਫਲਤਾ ਜਾਂ ਅਸਫਲਤਾ ਹੀ ਉਥੇ ਪ੍ਰਚਾਰ ਦੇ ਮੁੱਦੇ ਹੁੰਦੇ ਹਨ, ਜਿਨ੍ਹਾਂ ਦੇ ਆਧਾਰ 'ਤੇ ਸਰਕਾਰਾਂ ਬਣਦੀਆਂ ਤੇ ਡਿਗਦੀਆਂ ਹਨ, ਪਰ ਏਤੇ ਪਿਛਲੇ ਕਈ ਸਾਲਾਂ ਤੋਂ ਸਾਡੇ ਇਥੇ ਚੋਣਾਂ 'ਚ ਇਹ ਮੁੱਦੇ ਉਠਾਏ ਹੀ ਨਹੀਂ ਜਾ ਰਹੇ। ਸਾਡੇ ਇਥੇ ਚੋਣਾਂ ਦਾ ਮਤਲਬ ‘ਮੱਲ ਯੁੱਧ' ਬਣ ਗਿਆ ਹੈ।
ਮਹਾਰਾਸ਼ਟਰ ਦੇ ਇੱਕ ਸੀਨੀਅਰ ਮੰਤਰੀ ਚੰਦਰਕਾਂਤ ਪਾਟਿਲ ਨੇ ਸ਼ਰਦ ਪਵਾਰ ਦੀ ਸਿਆਸਤ ਖਤਮ ਕਰਨ ਦਾ ਐਲਾਨ ਕੀਤਾ ਤੇ ਇਸ ਦੇ ਲਈ ਉਹ ਪਵਾਰ ਦੇ ਹਲਕੇ ਬਾਰਾਮਤੀ ਚ ਚਾਰ ਦਿਨਾਂ ਤੱਕ ਤਾਲ ਠੋਕ ਕੇ ਬੈਠਣ ਵਾਲੇ ਹਨ। ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਅਤੇ ਸੁਮਿੱਤਰਾ ਮਹਾਜਨ ਦੀ ਸਿਆਸਤ ਨੂੰ ਪੂਰੀ ਤਰ੍ਹਾਂ ਨਾਲ ਠੰਢੇ ਬਸਤੇ ਵਿੱਚ ਪਾ ਦਿੱਤਾ ਗਿਆ ਹੈ। ਸ਼ਰਦ ਪਵਾਰ ਬਾਰੇ ਇਹ ਜ਼ਿੰਮੇਵਾਰੀ ਚੰਦਰਕਾਂਤ ਪਾਟਿਲ ਨੂੰ ਸੌਂਪੀ ਗਈ ਹੋਵੇਗੀ ਤਾਂ ਉਸ ਦਾ ਸਵਾਗਤ ਹੈ। ਚੋਣਾਂ ਅਤੇ ਸਿਆਸਤ ਦਾ ਅਹਿਮ ਸੂਤਰ ਅਜਿਹਾ ਹੈ ਕਿ ਇਥੇ ਕੋਈ ਕਦੇ ਖਤਮ ਨਹੀਂ ਹੁੰਦਾ। ਚਾਰ ਸਾਲ ਪਹਿਲਾਂ ਰਾਮਦਾਸ ਅਠਾਵਲੇ ਦੇ ਮੁਕਾਬਲੇ ਪ੍ਰਕਾਸ਼ ਅੰਬੇਡਕਰ ਕੁਝ ਵੀ ਨਹੀਂ ਸਨ। ਅੱਜ ਮਹਾਰਾਸ਼ਟਰ ਦੀ ਸਿਆਸਤ 'ਚ ਉਨ੍ਹਾਂ ਦਾ ਵੀ ਨਾਂਅ ਬੋਲਦਾ ਹੈ। ਚਮਕਣ ਵਾਲੀ ਹਰ ਚੀਜ਼ ਸੋਨਾ ਨਹੀਂ ਹੁੰਦੀ ਅਤੇ ਕੋਨੇ 'ਚ ਪਿਆ ਹਰੇਕ ਸਾਮਾਨ ਕਬਾੜ ਨਹੀਂ ਹੁੰਦਾ, ਇਹ ਸਿਆਸਤ ਦਾ ਅਹਿਮ ਸੂਤਰ ਹੈ।
ਭਾਰਤ ਦੀਆਂ ਸਿਆਸੀ ਪਾਰਟੀਆਂ ਅਤੇ ਉਨ੍ਹਾਂ ਦੇ ਮੁਖੀਆਂ ਨੂੰ ਯੂ ਐੱਨ ਓ ਤੋਂ ਸਿਖਲਾਈ ਲੈਣੀ ਚਾਹੀਦੀ ਹੈ ਜਾਂ ਦੁਨੀਆ ਦੇ ਸਾਰੇ ਦੇਸ਼ਾਂ 'ਚ ਹੋਣ ਵਾਲੀਆਂ ਚੋਣਾਂ ਲਈ ਇੱਕ ਸੰਸਾਰਕ ਚੋਣ ਜ਼ਾਬਤਾ ਬਣਨਾ ਚਾਹੀਦਾ ਹੈ। ਲੋਕਾਂ ਦਾ ਮੁੱਦਾ, ਜੋ ਚੋਣ ਮਨੋਰਥ ਪੱਤਰਾਂ ਵਿੱਚ ਦਿਸਦਾ ਹੈ, ਪ੍ਰਚਾਰ ਵਿੱਚ ਅਤੇ ਅਮਲ ਵਿੱਚ ਆਉਂਦਾ ਦਿਖਾਈ ਨਹੀਂ ਦਿੰਦਾ। ਚੰਦਰਕਾਂਤ ਪਾਟਿਲ ਵੱਲੋਂ ਜਲਗਾਓਂ ਵਿੱਚ ਦਿੱਤਾ ਗਿਆ ਇੱਕ ਬਿਆਨ ਮੈਨੂੰ ਅਹਿਮ ਲੱਗਦਾ ਹੈ। ਉਨ੍ਹਾਂ ਕਿਹਾ ਸੀ, ‘‘ਹਰ ਵਿਅਕਤੀ ਨੂੰ ਅਮੀਰ ਬਣਾਵਾਂਗੇ। ਸਰਕਾਰ ਨੰ ਜੀ ਐੱਸ ਟੀ ਅਤੇ ਇਨਕਮ ਟੈਕਸ ਦੇ ਜ਼ਰੀਏ ਵੱਡੇ ਪੱਧਰ 'ਤੇ ਆਮਦਨ ਹੋ ਰਹੀ ਹੈ, ਇਸ ਲਈ ਬੁਨਿਆਦੀ ਸਹੂਲਤਾਂ ਦੇ ਕੰਮ ਵੀ ਵੱਡੇ ਪੱਧਰ 'ਤੇ ਸ਼ੁਰੂ ਹੋਏ ਹਨ, ਜੋ 2022 ਤੱਕ ਪੂਰੇ ਹੋ ਜਾਣਗੇ। ਉਸ ਤੋਂ ਬਾਅਦ ਬਚੇ ਫੰਡ ਨਾਲ ਸਰਕਾਰ ਦੇਸ਼ ਦੇ ਹਰੇਕ ਨਾਗਰਿਕ ਨੂੰ ਅਮੀਰ ਬਣਾਉਣ ਲਈ ਪੈਸਾ ਖਰਚ ਕਰੇਗਾ।”
ਪਾਟਿਲ ਮਹਾਰਾਸ਼ਟਰ ਦੇ ਮੰਤਰੀ ਹਨ, ਪਰ ਉਨ੍ਹਾਂ ਨੇ ਦੇਸ਼ ਦੇ ਹਰ ਆਦਮੀ ਨੂੰ ਅਮੀਰ ਬਣਾਉਣ ਦਾ ਜ਼ਿੰਮਾ ਲਿਆ ਹੈ। ਉਨ੍ਹਾਂ ਨੂੰ ਕੇਂਦਰੀ ਮੰਤਰੀ ਮੰਡਲ 'ਚ ਲੈਣਾ ਚਾਹੀਦਾ ਹੈ ਅਤੇ ‘ਗਰੀਬੀ ਹਟਾਓ' ਮੰਤਰਾਲਾ ਬਣਾ ਕੇ ਉਸ ਦੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪਣੀ ਚਾਹੀਦੀ ਹੈ ਕਿਉਂਕਿ ਉਸ ਦਾ ਵਿਚਾਰ ਚੰਗਾ ਹੈ। ਸਰਕਾਰ ਦੀ ਤਿਜੌਰੀ 'ਚ ਜੀ ਐੱਸ ਟੀ ਅਤੇ ਇਨਕਮ ਟੈਕਸ ਦਾ ਜੋ ਪੈਸਾ ਜਮ੍ਹਾ ਹੁੰਦਾ ਹੈ, ਉਸ ਨਾਲ ਦੇਸ਼ ਦੇ ਲੋਕਾਂ ਦੀ ਅਮੀਰੀ ਵਧਾਈ ਜਾਵੇਗੀ (ਗਰੀਬੀ ਹਟਾਈ ਜਾਵੇਗੀ) ਤਾਂ ਇਹ ਚੰਗਾ ਹੀ ਹੈ। ਦੁਨੀਆ ਦੇ ਅਰਥ ਸ਼ਾਸਤਰੀਆਂ ਨੂੰ ਇਸ 'ਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ।
ਸਿੰਗਾਪੁਰ ਵਰਗੇ ਦੇਸ਼ ਤੋਂ ਭਾਰਤੀ ਸ਼ਾਸਕਾਂ ਨੂੰ ਇੱਕ ਸਬਕ ਲੈਣਾ ਚਾਹੀਦਾ ਹੈ। ਕਿਸੇ ਇੰਡਸਟਰੀ ਵਿੱਚ ਫਾਇਦਾ ਹੁੰਦਾ ਹੈ ਤਾਂ ਮੁਲਾਜ਼ਮਾਂ ਨੂੰ ਬੋਨਸ ਦਿੱਤਾ ਜਾਂਦਾ ਹੈ। ਮਾਰਚ ਮਹੀਨੇ ਵਿੱਚ ਦੁਨੀਆ ਦੇ ਅਖਬਾਰਾਂ ਨੇ ਇੱਕ ਖਬਰ ਛਾਪੀ ਸੀ ਕਿ ਸਿੰਗਾਪੁਰ ਦੀ ਸਰਕਾਰ ਨੇ ਆਪਣਾ ਬਜਟ ਸਰਪਲੱਸ ਹੋਣ 'ਤੇ ਨਾਗਰਿਕਾਂ ਨੂੰ ਬੋਨਸ ਦੇਣ ਦਾ ਐਲਾਨ ਕੀਤਾ ਹੈ। ਇਸ ਨੂੰ ਕਹਿੰਦੇ ਹਨ ਕਿ ਅਮੀਰੀ ਲਿਆਉਣਾ। ਅਸੀਂ ਆਜ਼ਾਦੀ ਦੇ ਸੱਤਰ ਸਾਲਾਂ ਬਾਅਦ ਵੀ ਧਾਰਾ 370, ਕਸ਼ਮੀਰ, ਅੱਤਵਾਦ, ਭਿ੍ਰਸ਼ਟਾਚਾਰ ਅਤੇ ਪਾਕਿਸਤਾਨ ਆਦਿ ਸਮੱਸਿਆਵਾਂ 'ਚ ਪਿਸ ਰਹੇ ਹਾਂ।
ਸਿੰਗਾਪੁਰ ਦੀ ਸਰਕਾਰ ਫਾਇਦੇ ਵਿੱਚ ਚੱਲ ਰਹੀ ਹੈ ਅਤੇ ਸਰਕਾਰ ਨੂੰ ਲੱਗਦਾ ਹੈ ਕਿ ਦੇਸ਼ ਨੂੰ ਮਜ਼ਬੂਤ ਬਣਾਉਣ ਲਈ ਨਾਗਰਿਕਾਂ ਨੂੰ ਅਮੀਰ ਕਰਨਾ ਜ਼ਰੂਰੀ ਹੈ। ਸਿੰਗਾਪੁਰ ਛੋਟਾ ਦੇਸ਼ ਹੈ, ਪਰ ਉਥੇ ਜਾਤ, ਧਰਮ, ਫਾਲਤੂ ਸਿਆਸਤ ਦਾ ਚਿੱਕੜ ਨਾ ਉਛਾਲਦੇ ਹੋਏ ਇਹ ਤਰੱਕੀ ਵੱਲ ਵਧ ਰਿਹਾ ਹੈ। ਉਥੋਂ ਦੇ ਸ਼ਾਸਕਾਂ ਅਤੇ ਨੇਤਾਵਾਂ ਨੇ ਸਿਰਫ ਆਪਣੇ ਦੇਸ਼ ਬਾਰੇ ਸੋਚਿਆ ਤੇ ਲੋਕਾਂ ਨੇ ਦੇਸ਼ ਨੂੰ ਖੜ੍ਹਾ ਕਰਨ ਲਈ ਲਗਾਤਾਰ ਮਿਹਨਤ ਕੀਤੀ ਹੈ। ਇਸੇ ਲਈ ਇਸ ਦੀ ਅਰਥ ਵਿਵਸਥਾ (ਸਿੰਗਾਪੁਰ ਡਾਲਰਜ਼) ਹਮੇਸ਼ਾ ਮਜ਼ਬੂਤ ਰਹੀ। ਉਥੋਂ ਦੀ ਕਰੰਸੀ ਸਾਡੇ ਦੇਸ਼ ਦੀ ਕਰੰਸੀ (ਰੁਪਏ) ਵਾਂਗ ਡਿੱਗੀ ਨਹੀਂ।
ਸਰਕਾਰ ਦਾ ਮੰਨਣਾ ਹੈ ਕਿ ਸਿੰਗਾਪੁਰ ਲਾਭ ਵਿੱਚ ਚੱਲਣ ਵਾਲਾ ਦੇਸ਼ ਹੈ, ਜਿਸ ਦਾ ਫਲ ਉਥੋਂ ਦੇ ਲੋਕਾਂ ਨੂੰ ਮਿਲੇ। ਸਿੰਗਾਪੁਰ ਸਰਕਾਰ ਨੂੰ 700 ਮਿਲੀਅਨ ਸਿੰਗਾਪੁਰੀ ਡਾਲਰ ਬੋਨਸ ਵਜੋਂ ਦੇਣੇ ਪੈਣਗੇ ਤੇ ਘੱਟੋ-ਘੱਟ 27 ਲੱਖ ਸਿੰਗਾਪੁਰ ਨਾਗਰਿਕਾਂ ਨੂੰ ਇਸ ਬੋਨਸ ਦਾ ਲਾਭ ਮਿਲੇਗਾ। ਸਿੰਗਾਪੁਰ ਦੇ ਬਜਟ ਵਿੱਚ 9.61 (2017) ਅਰਬ ਡਾਲਰ ਦਾ ਫਾਇਦਾ (ਸਰਪਲੱਸ) ਦਿਖਾਇਆ ਗਿਆ ਹੈ। ਇਹ ਰਕਮ ਉਮੀਦ ਤੋਂ ਕਿਤੇ ਜ਼ਿਆਦਾ ਹੈ। ਇਸ ਲਈ ਲੋਕਾਂ ਨੂੰ ਬੋਨਸ ਦੇਣ ਤੋਂ ਵੀ ਜੋ ਪੈਸਾ ਬਚੇਗਾ, ਉਹ ਦੇਸ਼ ਦੀ ਤਰੱਕੀ ਲਈ ਖਰਚ ਕੀਤਾ ਜਾਵੇਗਾ। ਲੋਕਾਂ ਨੂੰ ਅਮੀਰ ਬਣਾਉਣ ਲਈ ਦੇਸ਼ ਨੂੰ ਵੀ ਅਮੀਰ ਬਣਾਉਣਾ ਪੈਂਦਾ ਹੈ। ਇਸ ਦੇ ਲਈ ਸਰਕਾਰ ਚਲਾਉਣ ਵਾਲਿਆਂ ਕੋਲ ਵਿਚਾਰਾਂ ਦੀ ਅਮੀਰੀ ਹੋਣੀ ਚਾਹੀਦੀ ਹੈ। ਸਾਡੇ ਦੇਸ਼ ਵਿੱਚ ਅਮੀਰੀ ਸਿਰਫ ਚੋਣਾਂ ਦੌਰਾਨ ਨਜ਼ਰ ਆਉਂਦੀ ਹੈ, ਜਦੋਂ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਹਨ।
ਭਾਰਤ 'ਚ ਆਮ ਚੋਣਾਂ ਹੋ ਰਹੀਆਂ ਹਨ ਅਤੇ ਇਥੇ ਸੱਤਰ ਸਾਲ ਪੁਰਾਣੀ ਪਾਕਿਸਤਾਨ ਤੇ ਕਸ਼ਮੀਰ, ਰਾਮ ਮੰਦਰ ਰਾਸ਼ਟਰਵਾਦ, ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਹਟਾਉਣ ਦੀ ਚਰਚਾ ਅੱਜ ਵੀ ਚੱਲ ਰਹੀ ਹੈ। ਮਤਲਬ ਸਾਰੇ ਨੇਤਾ ਚੱਕੀ 'ਤੇ ਖੜ੍ਹੇ ਹਨ ਤੇ ਉਹੀ ਪੁਰਾਣੇ ਘਿਸੇ-ਪਿਟੇ ਮੁੱਦਿਆਂ ਨੂੰ ਪੀਸ ਰਹੇ ਹਨ। ਇਸ ਸਥਿਤੀ ਵਿੱਚ ਦੇਸ਼ ਕਿਵੇਂ ਅਮੀਰ ਹੋਵੇਗਾ, ਦੇਸ਼ ਦੇ ਲੋਕ ਕਿਵੇਂ ਅਮੀਰ ਹੋਣਗੇ? ‘ਗਰੀਬੀ ਹਟਾਓ' ਦਾ ਨਾਅਰਾ ਤਾਂ ਸਾਰੇ ਲਾਉਂਦੇ ਆ ਰਹੇ ਹਨ, ਪਰ ਸਿੰਗਾਪੁਰ ਵਾਂਗ ਲੋਕਾਂ ਨੂੰ ‘ਬੋਨਸ' ਦੇ ਕੇ ਉਨ੍ਹਾਂ ਦੀ ਗਰੀਬੀ ਕਦੋਂ ਹਟਾਈ ਜਾਵੇਗੀ?

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’