Welcome to Canadian Punjabi Post
Follow us on

30

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਵਿੱਚ 2024 ਦੀ ਸਭ ਤੋਂ ਵੱਡੀ ਹੈਰੋਇਨ ਖੇਪ ਜ਼ਬਤ: 48 ਕਿਲੋ ਹੈਰੋਇਨ, 21 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਤਿੰਨ ਮੈਂਬਰ ਕਾਬੂਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਪੋਲਿੰਗ ਸਟਾਫ ਦੀ ਸਹੂਲਤ ਵਾਸਤੇ ਡਿਪਟੀ ਕਮਿਸ਼ਨਰਾਂ ਨੂੰ ਵਿਸ਼ੇਸ਼ ਕਦਮ ਚੁੱਕਣ ਦੀ ਹਦਾਇਤਲਾਸ ਏਂਜਲਿਸ ਦੇ ਇੱਕ ਸਕੂਲ ਵਿਚ ਬੱਚੇ ਨੂੰ ਉਲਟਾ ਲਟਕਾ ਕੇ ਕੁੱਟਣ ਦੀ ਵੀਡੀਓ ਆਈ ਸਾਹਮਣੇ, ਸਕੂਲ ਨੇ ਮੰਨੀ ਗਲਤੀਅਮਰੀਕਾ ਦੇ ਓਕਲਾਹੋਮਾ ਵਿੱਚ ਦੋ ਦਿਨਾਂ ਵਿੱਚ 35 ਟਾਰਨੇਡੋ ਆਏ, 4 ਮੌਤਾਂ, 500 ਘਰ ਹੋਏ ਤਬਾਹਦੁਬਈ ਵਿੱਚ ਬਣ ਰਿਹਾ ਦੁਨੀਆਂ ਦਾ ਸਭ ਤੋਂ ਵੱਡਾ 400 ਟਰਮੀਨਲ ਗੇਟਾਂ ਵਾਲਾ ਹਵਾਈ ਅੱਡਾਬੰਗਾਲ ਅਧਿਆਪਕ ਭਰਤੀ ਘਪਲੇ ਦੀ ਜਾਂਚ ਦੇ ਫੈਸਲੇ `ਤੇ ਸੁਪਰੀਮ ਕੋਰਟ ਵੱਲੋਂ ਰੋਕਉੱਤਰਾਖੰਡ ਦੇ ਜੰਗਲਾਂ ਨੂੰ ਅੱਗ ਲਾਉਣ ਵਾਲੇ 7 ਮੁਲਜ਼ਮ ਰੰਗੇ ਹੱਥੀਂ ਕਾਬੂ, ਇੱਕ ਨੇਪਾਲੀ ਮਜ਼ਦੂਰ ਵੀ ਸ਼ਾਮਿਲਛੱਤੀਸਗੜ੍ਹ 'ਚ ਸੁੱਕੀ ਬਰਫ਼ ਖਾਣ ਨਾਲ ਬੱਚੇ ਦੀ ਮੌਤ, ਕਈ ਬੀਮਾਰ
 
ਪੰਜਾਬ

ਪੰਜਾਬ ਦੀ ਖ਼ੁਸ਼ਹਾਲੀ ਅਤੇ ਵਿਕਾਸ ਲਈ ਉਹ ਹਰ ਮੁਮਕਿਨ ਕੋਸ਼ਿਸ਼ ਕਰਾਂਗਾ, ਜਿਸ ਦੀ ਸ਼ੁਰੂਆਤ ਅੰਮ੍ਰਿਤਸਰ ਤੋਂ ਕੀਤੀ ਜਾਵੇਗੀ : ਤਰਨਜੀਤ ਸਿੰਘ ਸੰਧੂ

April 01, 2024 05:04 PM

-ਕਿਹਾ, ਮੈਂ ਆਪਣੇ ਦਾਦਾ ਸ਼ਹੀਦ ਸਰਦਾਰ ਤੇਜਾ ਸਿੰਘ ਸਮੁੰਦਰੀ ਅਤੇ ਪਿਤਾ ਬਿਸ਼ਨ ਸਿੰਘ ਸਮੁੰਦਰੀ ਦੀ ਤਰਾਂ ਹੀ ਆਪਣੀ ਮਿੱਟੀ ਦੀ ਸੇਵਾ ਕਰਨ ਦਾ ਜਜ਼ਬਾ ਰੱਖਦਾ ਹਾਂ।
ਅੰਮ੍ਰਿਤਸਰ, 1 ਅਪ੍ਰੈਲ (ਗਿਆਨ ਸਿੰਘ): ਅੰਮ੍ਰਿਤਸਰ ਲੋਕ ਸਭਾ ਹਲਕੇ ਲਈ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਕਿਹਾ ਕਿ ਪੰਜਾਬ ਦੀ ਖ਼ੁਸ਼ਹਾਲੀ ਅਤੇ ਵਿਕਾਸ ਲਈ ਉਹ ਹਰ ਮੁਮਕਿਨ ਕੋਸ਼ਿਸ਼ ਕਰਨਗੇ, ਜਿਸ ਦੀ ਸ਼ੁਰੂਆਤ ਅੰਮ੍ਰਿਤਸਰ ਤੋਂ ਕੀਤੀ ਜਾਵੇਗੀ।
ਸਰਦਾਰ ਸੰਧੂ ਨੇ ’ਸਮੁੰਦਰੀ ਹਾਊਸ’ ਵਿਖੇ ਅੱਜ ਇਕ ਪ੍ਰੈੱਸ ਮਿਲਣੀ ਦੌਰਾਨ ਕਿਹਾ ਕਿ ਉਹ ਵੀ ਆਪਣੇ ਦਾਦਾ ਸ਼ਹੀਦ ਸਰਦਾਰ ਤੇਜਾ ਸਿੰਘ ਸਮੁੰਦਰੀ ਅਤੇ ਪਿਤਾ ਸਰਦਾਰ ਬਿਸ਼ਨ ਸਿੰਘ ਸਮੁੰਦਰੀ ਦੀ ਤਰਾਂ ਹੀ ਆਪਣੀ ਮਿੱਟੀ ਦੀ ਸੇਵਾ ਕਰਨ ਦਾ ਜਜ਼ਬਾ ਰੱਖਦੇ ਹਨ। ਉਨ੍ਹਾਂ ਅੰਮ੍ਰਿਤਸਰ ਨੂੰ ਮੁੜ 7 ਦਹਾਕੇ ਪਹਿਲਾਂ ਵਾਲਾ ਰੁਤਬਾ ਦਿਵਾਉਣ ਲਈ ਸ਼ਹਿਰ ਵਾਸੀਆਂ ਤੋਂ ਸਹਿਯੋਗ ਮੰਗਿਆ ਹੈ। ਉਨ੍ਹਾਂ ਕਿਹਾ ਕਿ ਅਜ਼ਾਦੀ ਹਾਸਲ ਕਰਨ ਸਮੇਂ ਅੰਮ੍ਰਿਤਸਰ ਹਰ ਪੱਖੋਂ ਦੇਸ਼ ਦੇ 10 ਚੁਣਵੇਂ ਸ਼ਹਿਰਾਂ ’ਚ ਆਉਂਦਾ ਸੀ, ਪਰ ਅੱਜ ਸ਼ਹਿਰ ਦੀ ਹਾਲਤ ਕਿਸੇ ਤੋਂ ਓਹਲਾ ਨਹੀਂ ਰਿਹਾ। ਉਨ੍ਹਾਂ ਕਿਹਾ ਉਹ ਕਿਸੇ ਵੀ ਦੂਸ਼ਣਬਾਜ਼ੀ ਦੀ ਸਿਆਸਤ ’ਚ ਪੈਣਾ ਨਹੀਂ ਚਾਹੁੰਦਾ ਫਿਰ ਵੀ ਸਵਾਲ ਪੈਦਾ ਹੁੰਦਾ ਹੈ ਕਿ ਪਿਛਲੇ 7 ਸ਼ਾਲਾਂ ਤੋਂ ਇੱਥੋਂ ਦੀ ਨੁਮਾਇੰਦਗੀ ਕਰਨ ਵਾਲਿਆਂ ਨੇ ਸ਼ਹਿਰ ਲਈ ਕੀ ਕੀਤਾ? ਉਨ੍ਹਾਂ ਪੱਤਰਕਾਰ ਭਾਈਚਾਰੇ ਨੂੰ ਮੁਖ਼ਾਤਬ ਹੁੰਦਿਆਂ ਕਿਹਾ ਕਿ ਪ੍ਰੈੱਸ ਇਕ ਇਕ ਬਹੁਤ ਵੱਡੀ ਤਾਕਤ ਹੈ, ਮੈਂ ਤੁਹਾਡੇ ਜਰੀਏ ਲੋਕਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਹਾਂ ਕਿ ਹੁਣ ਵਿਕਾਸ਼ਮੁਖੀ ਤੇ ਉਸਾਰੂ ਸਿਆਸਤ ਕਰਨ ਦੀ ਲੋੜ ਹੈ। ਉਸ ਵਿਅਕਤੀ ਨੂੰ ਪਾਰਲੀਮੈਂਟ ਵਿਚ ਭੇਜਿਆ ਜਾਣਾ ਚਾਹੀਦਾ ਹੈ ਜੋ ਤੁਹਾਡੇ ਲਈ ਕੰਮ ਕਰੇ। ਸ਼ਹਿਰ ਦੀ ਹਾਲਾਤ ਸੁਧਾਰਨ ’ਚ ਆਪਣੀ ਸਮਰੱਥਾ ਦਾ ਪ੍ਰਯੋਗ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਰੂ ਸਾਹਿਬਾਨ ਅਤੇ ਸਿੱਖ ਭਾਈਚਾਰੇ ਪ੍ਰਤੀ ਬਹੁਤ ਸ਼ਰਧਾ ਤੇ ਸਤਿਕਾਰ ਰੱਖਦੇ ਹਨ, ਮੈਂ ਉਹਨਾਂ ਤੋਂ ਸ਼ਹਿਰ ਨੂੰ ਇੰਦੌਰ ਦੀ ਤਰਾਂ ਸਾਫ਼ ਅਤੇ ਸੁੰਦਰ ਬਣਾਉਣ ਲਈ ਵਿਸ਼ੇਸ਼ ਪੈਕੇਜ ਲਿਆਂਦਾ ਜਾਵੇਗਾ।
ਸਰਦਾਰ ਸੰਧੂ ਨੇ ਕਿਹਾ ਕਿ ਗੁਰੂ ਨਗਰੀ ਅੰਮ੍ਰਿਤਸਰ ਨਾਲ ਮੇਰੀਆਂ ਵੀ ਤੁਹਾਡੇ ਵਾਂਗ ਭਾਵਨਾਵਾਂ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇੱਥੋਂ ਦੀ ਸਨਅਤ ਕਿਸੇ ਸਮੇਂ ਦੇਸ਼ ਦੀਆਂ ਪਹਿਲੇ ਦਰਜੇ ਦੀਆਂ ਸਨਅਤਾਂ ’ਚ ਸ਼ੁਮਾਰ ਸੀ, ਪਰ ਮੈਂ ਪਿੱਛੇ ਦੀ ਨਹੀਂ ਅੱਗੇ ਭਵਿਖ ਦੀ ਗਲ ਕਰਾਂਗਾ, ਉਨ੍ਹਾਂ ਕਿਹਾ ਕਿ ਸਨਅਤਕਾਰਾਂ ਦੀਆਂ ਸਮੱਸਿਆਵਾਂ ਨੂੰ ਜ਼ਰੂਰ ਹੱਲ ਕਰਾਇਆ ਜਾਵੇਗਾ, ਉੱਥੇ ਹੀ ਆਪਣੇ ਕਾਰੋਬਾਰ ਨੂੰ ਵਧਾਉਣ ਲਈ ਮੌਕੇ ਵੀ ਦਿਵਾਏ ਜਾਣਗੇ। ਉਨ੍ਹਾਂ ਕਿਹਾ ਕਿ ਤਿਆਰ ਵਸਤਾਂ ਅਤੇ ਖੇਤੀ ਨਾਲ ਸੰਬੰਧਿਤ ਫਲ਼ ਅਤੇ ਸਬਜ਼ੀਆਂ ਨੂੰ ਅੰਮ੍ਰਿਤਸਰ ਤੋਂ ਏਅਰ ਕਾਰਗੋ ਰਾਹੀਂ ਖਾੜੀ, ਯੂਰਪ ਅਤੇ ਅਮਰੀਕਾ ਭੇਜੀਆਂ ਜਾ ਸਕਦੀਆਂ। ਅੰਤਰਰਾਸ਼ਟਰੀ ਅਟਾਰੀ ਬਾਡਰ ਖੁਲ੍ਹਵਾਉਣ ਦਾ ਏਜੰਡਾ ਵੀ ਰੱਖਦਾ ਹਾਂ ਉੱਥੇ ਹੀ ਪੱਟੀ ਤੋਂ ਗੁਜਰਾਤ ਰਾਹੀ ਖਾੜੀ ਅਤੇ ਪੱਛਮ ਨਾਲ ਜੋੜਨ ਵਲ ਮੇਰਾ ਫੋਕਸ ਹੈ। ਇਹ ਸਭ ਬਹੁਤ ਜਲਦ ਹੋਵੇਗਾ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੀ ਵਿਦੇਸ਼ਾਂ ਨਾਲ ਏਅਰ ਕੁਨੈਕਟੀਵਿਟੀ ਹਰ ਹਾਲ ਵਿਚ ਵਧਾਈ ਜਾਵੇਗੀ। ਜਿਸ ਨਾਲ ਏਅਰ ਟਰੈਫ਼ਿਕ ਨੂੰ ਦਿਲੀ ਤੋਂ ਅੰਮ੍ਰਿਤਸਰ ਬਦਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਧਾਰਮਿਕ ਟੂਰਿਸਟ ਨੂੰ ਟੂਰਿਜ਼ਮ ਸਨਅਤ ’ਚ ਬਦਲਣ, ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਕੰਮ ਕੀਤੇ ਜਾਣਗੇ। ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਸਾਨੂੰ ਗੁਰੂ ਸਾਹਿਬਾਨ ਦੇ ਦੱਸੇ ਮਾਰਗ 'ਤੇ ਚੱਲ ਕੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਸੰਕਲਪ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਅਜਿਹਾ ਪ੍ਰਬੰਧ ਕਰਾਂਗੇ ਕਿ ਕੋਈ ਵੀ ਬੇਰੁਜ਼ਗਾਰ ਨਾ ਰਹੇ। ਬਾਹਰੀ ਉਮੀਦਵਾਰ ਹੋਣ ਬਾਰੇ ਵਿਰੋਧੀਆਂ ਵੱਲੋਂ ਕੀਤੀ ਜਾ ਰਹੀ ਦੂਸ਼ਣਬਾਜ਼ੀ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਜਿਸ ਸਮੁੰਦਰੀ ਹਾਊਸ ਵਿਚ ਅੱਜ ਪ੍ਰੈੱਸ ਮਿਲਣੀ ਹੋ ਰਹੀ ਹੈ ਇਹ ਉਨ੍ਹਾਂ ਦੇ ਪਿਤਾ ਸਰਦਾਰ ਬਿਸ਼ਨ ਸਿੰਘ ਸਮੁੰਦਰੀ ਵੱਲੋਂ 5 ਦਹਾਕੇ ਪਹਿਲਾਂ ਦਾ ਉਸਾਰਿਆ ਹੋਇਆ ਹੈ। ਉਸ ਦਾ ਬਚਪਨ ਅਤੇ ਜਵਾਨੀ ਦੇ ਦਿਨ ਇੱਥੋਂ ਹੀ ਸ਼ੁਰੂ ਹੋਏ। ਉਹਨਾਂ ਨੂੰ ਜਦੋਂ ਸਰਕਾਰੀ ਨੌਕਰੀ ਮਿਲੀ ਤਾਂ ਜਿੱਥੇ ਸਰਕਾਰ ਜਾਵੇ ਉੱਥੇ ਹੀ ਡਿਊਟੀ ਦੇਣ ਜਾਣਾ ਪਿਆ। ਇਕ ਫ਼ੌਜੀ ਆਪਣੀ ਸਰਵਿਸ ਪੂਰੀ ਕਰਨ ਤੋਂ ਬਾਅਦ ਆਪਣੇ ਪਿੰਡ ਵਾਪਸ ਆਉਂਦਾ ਹੈ ਤਾਂ ਕੀ ਉਹ ਬਾਹਰ ਦਾ ਹੋ ਜਾਂਦਾ ਹੈ? ਉਨ੍ਹਾਂ ਕਿਹਾ ਕਿ ਲੋਕ ਉਸ ਦਾ ਸਾਥ ਦੇ ਰਹੇ ਹਨ, ਜਿਸ ਕਾਰਨ ਬੌਖਲਾਹਟ ’ਚ ਵਿਰੋਧੀਆਂ ਕੋਲ ਉਸ ਖਿਲਾਫ ਬੋਲਣ ਲਈ ਕੁਝ ਨਹੀਂ ਹਨ ਤਾਂ ਹੀ ਉਹ ਲੋਕਾਂ ਨੂੰ ਗੁਮਰਾਹ ਕਰਨ ਦੀ ਨਾਕਾਮ ਕੋਸ਼ਿਸ਼ ਕਰ ਰਹੇ ਹਨ। ਸਰਦਾਰ ਸੰਧੂ ਨੇ ਕਿਹਾ ਕਿ ਮੈਂ ਮਾਣ ਮਹਿਸੂਸ ਕਰਦਾ ਹਾਂ ਕਿ ਮੈਨੂੰ ਭਾਰਤ ਦੀ ਸੇਵਾ ਅਤੇ ਸਿੱਖੀ ਦੀ ਦਸਤਾਰ ਨੂੰ ਦੇਸ਼ ਵਿਦੇਸ਼ ਵਿਚ ਸਨਮਾਨ ਦਿਵਾਉਣ ਦਾ ਮੌਕਾ ਮਿਲਿਆ।
ਉਨ੍ਹਾਂ ਕਿਹਾ ਕਿ ਪਿਛਲੇ ਦਸ ਸਾਲਾਂ ਵਿੱਚ ਭਾਰਤ-ਅਮਰੀਕਾ ਸਬੰਧਾਂ ਨੇ ਇੱਕ ਮਜ਼ਬੂਤ ਭਾਈਵਾਲੀ ਦਾ ਰੂਪ ਧਾਰ ਲਿਆ ਹੈ, ਜਿਸ ਦਾ ਮੁੱਖ ਕਾਰਨ ਭਾਰਤ ਵਿੱਚ ਸਿਆਸੀ ਸਥਿਰਤਾ, ਮਜ਼ਬੂਤ ਲੀਡਰਸ਼ਿਪ ਅਤੇ ਆਬਾਦੀ ਤੇ ਨੌਜਵਾਨ ਸ਼ਕਤੀ ਹੈ। ਭਾਰਤ ਪ੍ਰਤੀ ਅਮਰੀਕੀ ਲੀਡਰਸ਼ਿਪ ਦਾ ਨਜ਼ਰੀਆ ਬਦਲ ਚੁੱਕਾ ਹੈ, ਦੋਵੇਂ ਦੇਸ਼ ਪੁਲਾੜ, ਸਿਹਤ ਸੇਵਾਵਾਂ, ਟੈਕਨਾਲੋਜੀ ਅਤੇ ਫ਼ੌਜੀ ਸਾਜੋ ਸਮਾਨ ਤੱਕ ’ਚ ਸਹਿਯੋਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਦੀ ਤਰੱਕੀ ਨੂੰ ਦੁਨੀਆ ਦੇ ਸਭ ਤੋਂ ਵਿਕਸਤ ਦੇਸ਼ ਨੇ ਮਾਨਤਾ ਦਿੱਤੀ ਹੈ ਤਾਂ ਭਾਰਤ ਨੇ ਯਕੀਨੀ ਤੌਰ 'ਤੇ ਆਪਣੇ ਆਪ ਨੂੰ ਇੱਕ ਵਿਸ਼ਵ ਸ਼ਕਤੀ ਵਜੋਂ ਸਥਾਪਿਤ ਕੀਤਾ ਹੈ। ਇਹ ਤੈਅ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ। ਇਸ ਵਿੱਚ ਸਭ ਤੋਂ ਵੱਡੀ ਤਾਕਤ ਸਾਡੀ ਨੌਜਵਾਨਾਂ ਅਬਾਦੀ ਹਨ। ਅੱਜ ਸਾਰੇ ਯੂਰਪੀ ਦੇਸ਼ਾਂ ਦੀ ਆਬਾਦੀ ਬੁੱਢੀ ਹੋ ਰਹੀ ਹੈ। ਭਾਰਤ ਦੇ 1.40 ਕਰੋੜ ਲੋਕਾਂ ਵਿੱਚੋਂ 50% ਤੋਂ ਵੱਧ ਨੌਜਵਾਨ ਹਨ।
ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਅਸੀਂ ਆਪਣੇ ਅੰਮ੍ਰਿਤਸਰ ਅਤੇ ਪੰਜਾਬ ਨੂੰ ਵੀ ਖ਼ੁਸ਼ਹਾਲ ਅਤੇ ਬੁਲੰਦੀਆਂ ’ਤੇ ਲੈ ਕੇ ਜਾਣਾ ਹੈ। ਪੰਜਾਬੀ ਨੌਜਵਾਨਾਂ ਵਿੱਚ ਸਮਰੱਥਾ ਹੈ, ਉਨ੍ਹਾਂ ਦੀ ਸੋਚ ਬਦਲਣ ਅਤੇ ਉਨ੍ਹਾਂ ਨੂੰ ਸੇਧ ਦੇਣ ਦੀ ਲੋੜ ਹੈ। ਅੰਮ੍ਰਿਤਸਰ ਦੇ ਰਾਜਾਸਾਂਸੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕਾਰਗੋ ਸਹੂਲਤ ਦੀ ਵਰਤੋਂ ਕਰਨੀ ਪਵੇਗੀ। ਅਮਰੀਕਾ ਵਿਚ ਹਵਾਈ ਜਹਾਜ਼ਾਂ ਦਾ ਬਾਲਣ ਅਤੇ ਸੜਕਾਂ ਬਣਾਉਣ ਲਈ ਪਰਾਲੀ ਦੀ ਵਰਤੋਂ ਕੀਤੀ ਜਾ ਰਹੀ ਹੈ। ਯੂਰਪ ’ਚ ਪਰਾਲੀ ਦੀ ਵਰਤੋਂ ਲੁਕ ਦੀ ਥਾਂ ਕੀਤੀ ਜਾ ਰਹੀ ਹੈ। ਅੱਜ ਉਹ ਸਮਾਂ ਆ ਗਿਆ ਹੈ ਜਦੋਂ ਭਾਰਤੀ ਵਿਦੇਸ਼ਾਂ ਤੋਂ ਆਪਣੀ ਮਾਤ ਭੂਮੀ ਨੂੰ ਪਰਤਣਗੇ। ਸਾਨੂੰ ਆਪਣੀ ਸਿੱਖਿਆ ਵਿੱਚ ਹੁਨਰ ਨੂੰ ਪਹਿਲ ਦੇਣੀ ਹੋਵੇਗੀ। ਨੌਜਵਾਨਾਂ ਨੂੰ ਸੁਚੇਤ ਕਰਨ ਦੀ ਲੋੜ ਹੈ ਕਿ ਬਾਹਰ ਜਾਣ ਦੀ ਇਹ ਕਾਹਲੀ ਜਲਦੀ ਖ਼ਤਮ ਹੋਣ ਵਾਲੀ ਹੈ। ਕਿਉਂਕਿ ਭਾਰਤੀ ਅਰਥਵਿਵਸਥਾ ਇੱਕ ਬੇਮਿਸਾਲ ਅਤੇ ਕ੍ਰਾਂਤੀਕਾਰੀ ਸਕਾਰਾਤਮਿਕ ਪੜਾਅ ਵਿੱਚ ਹੈ। ਸਿਰਫ਼ ਮਜ਼ਬੂਤ ਲੀਡਰਸ਼ਿਪ, ਦ੍ਰਿੜ੍ਹ ਇਰਾਦੇ, ਜਾਗਰੂਕਤਾ,ਅਤੇ ਸਿੱਖਿਆ ’ਚ ਤਬਦੀਲੀ ਲਿਆਉਣ ਦੀ ਲੋੜ ਹੈ। ਇਸ ਮੌਕੇ ਪੱਤਰਕਾਰ ਭਾਈਚਾਰੇ ਵੱਲੋਂ ਸਰਦਾਰ ਸੰਧੂ ਦੇ ਅੰਮ੍ਰਿਤਸਰ ਦੇ ਵਿਕਾਸ ਦੇ ਏਜੰਡੇ ਨੂੰ ਸਲਾਹਿਆ ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ "ਸ੍ਰੀ ਗੁਰੂ ਤੇਗ ਬਹਾਦਰ ਜੀ" ਦਾ ਪ੍ਰਕਾਸ਼ ਪੁਰਬ ਰਕਬਾ ਭਵਨ ਵਿਖੇ ਮਨਾਇਆ ਪੰਜਾਬ ਵਿੱਚ 2024 ਦੀ ਸਭ ਤੋਂ ਵੱਡੀ ਹੈਰੋਇਨ ਖੇਪ ਜ਼ਬਤ: 48 ਕਿਲੋ ਹੈਰੋਇਨ, 21 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਤਿੰਨ ਮੈਂਬਰ ਕਾਬੂ ਪ੍ਰਮੁੱਖ ਸਕੱਤਰ ਜਸਪ੍ਰੀਤ ਤਲਵਾੜ ਨੇ ਕੁਰਾਲੀ ਮੰਡੀ ਦਾ ਦੌਰਾ ਕੀਤਾ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਪੋਲਿੰਗ ਸਟਾਫ ਦੀ ਸਹੂਲਤ ਵਾਸਤੇ ਡਿਪਟੀ ਕਮਿਸ਼ਨਰਾਂ ਨੂੰ ਵਿਸ਼ੇਸ਼ ਕਦਮ ਚੁੱਕਣ ਦੀ ਹਦਾਇਤ ਡੀ.ਪੀ.ਆਰ.ਓ. ਫ਼ਰੀਦਕੋਟ ਬਣੇ ਉਰਦੂ ਤਾਲੀਮ ਯਾਫਤਾ ਮੈਰਾਥਨ ਦੌੜ ਦੀਆਂ ਜੇਤੂ ਮਹਿਲਾ ਵੋਟਰਾਂ ਅਤੇ ਦਿਵਿਆਂਗ ਜਨ ਵੋਟਰਾਂ ਨੈ ਮਾਣਿਆਂ ਸ਼ਾਇਰ ਫਿਲਮ ਦਾ ਆਨੰਦ ਭਗਵੰਤ ਮਾਨ ਨੇ ਬਾਘਾ ਪੁਰਾਣਾ ਵਿੱਚ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ ਗਲਤੀ ਨਾਲ ਸਰਹੱਦ ਪਾਰ ਕਰਕੇ ਆਏ ਨਾਬਾਲਿਗ ਬੱਚਿਆਂ ਨੂੰ ਪਾਕਿਸਤਾਨ ਵਾਪਿਸ ਭੇਜਿਆ ਹਾਈਕੋਰਟ ਦੀ ਫਟਕਾਰ ਤੋਂ ਬਾਅਦ ਵੀ ਕੇਜਰੀਵਾਲ ਮੁੱਖ ਮੰਤਰੀ ਦੇ ਅਹੁਦੇ ਤੋਂ ਨਹੀੰ ਦੇ ਰਹੇ ਅਸਤੀਫਾ : ਪ੍ਰਨੀਤ ਕੌਰ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਵਟਸਐਪ ਚੈਨਲ ਜਾਰੀ