ਟੋਰਾਂਟੋ, 29 ਮਾਰਚ (ਪੋਸਟ ਬਿਊਰੋ) : ਸ਼ੁੱਕਰਵਾਰ ਸਵੇਰੇ ਨੌਰਥ ਯੌਰਕ ਵਿੱਚ ਡਰਾਈਵ ਕਰਦੇ ਸਮੇਂ ਇੱਕ ਵਿਅਕਤੀ ਨੂੰ ਗੋਲੀ ਮਾਰੇ ਜਾਣ ਦੇ ਮਾਮਲੇ ਦੀ ਟੋਰਾਂਟੋ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਅਧਿਕਾਰੀਆਂ ਨੂੰ ਤੜ੍ਹਕੇ 12:50 ਉੱਤੇ ਐਲਨ ਰੋਡ ਤੇ ਲਾਅਰੈਂਸ ਐਵਨਿਊ ਵੈਸਟ ਉੱਤੇ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣਾਈ ਦੇਣ ਦੀ ਜਾਣਕਾਰੀ ਦੇ ਕੇ ਸੱਦਿਆ ਗਿਆ।ਮਸ਼ਕੂਕ ਇੱਕ ਵੱਖਰੀ ਗੱਡੀ ਵਿੱਚ ਸਨ ਤੇ ਉਹ ਐਲਨ ਰੋਡ ਦੇ ਦੱਖਣ ਵੱਲ ਜਾ ਰਹੇ ਸਨ। ਗੋਲੀਆਂ ਦੇ ਖੋਲ ਸੜਕਾਂ ਉੱਤੇ ਮਿਲੇ ਜ਼ਰੂਰ ਪਰ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ।
ਪਹਿਲਾਂ ਪੁਲਿਸ ਜਾਂਚ ਲਈ ਲਾਅਰੈਂਸ ਐਵਨਿਊ ਦੇ ਰੈਂਪ ਨੂੰ ਬੰਦ ਕਰ ਦਿੱਤਾ ਗਿਆ ਸੀ ਪਰ ਬਾਅਦ ਵਿੱਚ ਇਸ ਨੂੰ ਖੋਲ੍ਹ ਦਿੱਤਾ ਗਿਆ। ਇਹ ਗੋਲੀਕਾਂਡ ਗੋਲੀਆਂ ਲੱਗਣ ਕਾਰਨ ਇੱਕ ਵਿਅਕਤੀ ਦੇ ਫਿੰਚ ਐਵਨਿਊ ਵੈਸਟ ਤੇ ਡਫਰਿਨ ਸਟਰੀਟ ਏਰੀਆ ਵਿੱਚ ਗੱਡੀ ਵਿੱਚ ਮਾਰੇ ਜਾਣ ਤੋਂ ਦੋ ਘੰਟੇ ਬਾਅਦ ਵਾਪਰਿਆ।ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਦੋਵੇਂ ਘਟਨਾਵਾਂ ਆਪਸ ਵਿੱਚ ਜੁੜੀਆਂ ਹੋਈਆਂ ਹਨ ਜਾਂ ਨਹੀਂ।