Welcome to Canadian Punjabi Post
Follow us on

18

August 2019
ਬ੍ਰੈਕਿੰਗ ਖ਼ਬਰਾਂ :
ਟੋਰਾਂਟੋ/ਜੀਟੀਏ

ਕਲਾਸਾਂ ਦੇ ਆਕਾਰ ਵਿੱਚ ਵਾਧਾ ਕੀਤੇ ਜਾਣ ਕਾਰਨ ਛਾਂਗੇ ਜਾ ਰਹੇ ਹਨ ਸੈਂਕੜੇ ਅਧਿਆਪਕ : ਬੋਰਡ

April 18, 2019 09:13 AM

ਓਨਟਾਰੀਓ, 17 ਅਪਰੈਲ (ਪੋਸਟ ਬਿਊਰੋ) : ਪ੍ਰੋਵਿੰਸ਼ੀਅਲ ਸਰਕਾਰ ਦੇ ਕਲਾਸਾਂ ਦਾ ਆਕਾਰ ਵਧਾਏ ਜਾਣ ਦੇ ਫੈਸਲੇ ਤੋਂ ਬਾਅਦ ਪੀਲ ਡਿਸਟ੍ਰਿਕਟ ਸਕੂਲ ਬੋਰਡ ਵੱਲੋਂ 200 ਦੇ ਨੇੜੇ ਤੇੜੇ ਸੈਕੰਡਰੀ ਸਕੂਲ ਟੀਚਰਾਂ ਨੂੰ ਉਨ੍ਹਾਂ ਦੀ ਛਾਂਗੀ ਸਬੰਧੀ ਨੋਟਿਸ ਦੇ ਦਿੱਤੇ ਗਏ ਹਨ।
ਸਿੱਖਿਆ ਮੰਤਰੀ ਲੀਜ਼ਾ ਥੌਂਪਸਨ ਨੇ ਪਿਛਲੇ ਮਹੀਨੇ ਇਹ ਐਲਾਨ ਕੀਤਾ ਸੀ ਕਿ 9ਵੀਂ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਕਲਾਸਾਂ ਦਾ ਆਕਾਰ 22 ਵਿਦਿਆਰਥੀਆਂ ਦੀ ਥਾਂ 28 ਵਿਦਿਆਰਥੀ ਕੀਤਾ ਜਾਵੇਗਾ ਜਦਕਿ ਚੌਥੀ ਕਲਾਸ ਤੋਂ 8ਵੀਂ ਕਲਾਸ ਦੇ ਵਿਦਿਆਰਥੀਆਂ ਦੀ ਗਿਣਤੀ 23 ਤੋਂ 24 ਕੀਤੀ ਜਾਵੇਗੀ। ਉਸ ਸਮੇਂ ਥੌਂਪਸਨ ਨੇ ਇਹ ਵੀ ਆਖਿਆ ਸੀ ਕਿ ਇਸ ਤਬਦੀਲੀ ਕਾਰਨ ਕਿਸੇ ਵੀ ਅਧਿਆਪਕ ਨੂੰ ਆਪਣੀ ਨੌਕਰੀ ਤੋਂ ਹੱਥ ਨਹੀਂ ਧੋਣੇ ਪੈਣਗੇ। ਪਰ ਬੁੱਧਵਾਰ ਨੂੰ ਪੀਲ ਡਿਸਟ੍ਰਿਕਟ ਸਕੂਲ ਬੋਰਡ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਛਾਂਗੀ ਸਬੰਧੀ ਇਹ ਨੋਟਿਸ ਕਲਾਸਾਂ ਦੇ ਆਕਾਰ ਵਿੱਚ ਹੋਣ ਵਾਲੀ ਤਬਦੀਲੀ ਕਾਰਨ ਹੀ ਦਿੱਤੇ ਗਏ ਹਨ।
ਹੁਣ ਤੱਕ 176 ਐਲੀਮੈਂਟਰੀ ਤੇ 193 ਸੈਕੰਡਰੀ ਅਧਿਆਪਕਾਂ ਨੂੰ ਪੀਲ ਡਿਸਟ੍ਰਿਕਟ ਸਕੂਲ ਬੋਰਡ ਵੱਲੋਂ ਇਹ ਸੂਚਿਤ ਕੀਤਾ ਜਾ ਚੁੱਕਿਆ ਹੈ ਕਿ 31 ਅਗਸਤ ਤੋਂ ਬਾਅਦ ਉਨ੍ਹਾਂ ਦੀਆਂ ਪਰਮਾਨੈਂਟ ਪੁਜ਼ੀਸ਼ਨਜ਼ ਬਰਕਰਾਰ ਨਹੀਂ ਰਹਿ ਸਕਣਗੀਆਂ। ਸਕੂਲ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਅਜਿਹੇ ਨੋਟਿਸ ਕਲਾਸਾਂ ਦੇ ਆਕਾਰ ਵਿੱਚ ਤਬਦੀਲੀਆਂ ਕਾਰਨ, ਲੋਕਲ ਫੰਡਿੰਗ ਵਿੱਚ ਕਟੌਤੀ ਤੇ ਫੰਡਿੰਗ ਵਿੱਚ ਹੋਰ ਕਮੀ ਲਿਆਂਦੇ ਜਾਣ ਕਾਰਨ ਹੀ ਦਿੱਤੇ ਗਏ ਹਨ।
ਇਸ ਦੌਰਾਨ ਪ੍ਰੀਮੀਅਰ ਡੱਗ ਫੋਰਡ ਦੇ ਆਫਿਸ ਵੱਲੋਂ ਆਖਿਆ ਗਿਆ ਹੈ ਕਿ ਕਲਾਸਾਂ ਦੇ ਆਕਾਰ ਵਿੱਚ ਤਬਦੀਲੀਆਂ ਕਾਰਨ ਪ੍ਰੋਵਿੰਸ ਭਰ ਵਿੱਚ 3,475 ਅਧਿਆਪਕਾਂ ਦੀ ਛਾਂਗੀ ਕੀਤੀ ਜਾਵੇਗੀ। ਇਨ੍ਹਾਂ ਛਾਂਗੀਆਂ ਨਾਲ ਪ੍ਰੋਵਿੰਸ ਨੂੰ ਆਉਣ ਵਾਲੇ ਚਾਰ ਸਾਲਾਂ ਵਿੱਚ 851 ਮਿਲੀਅਨ ਡਾਲਰ ਦੀ ਬਚਤ ਹੋਵੇਗੀ। ਬੁੱਧਵਾਰ ਨੂੰ ਵਿਧਾਨਸਭਾ ਵਿੱਚ ਫੋਰਡ ਤੇ ਥੌਂਪਸਨ ਨੇ ਇਹੋ ਜਤਾਇਆ ਕਿ ਇਹ ਸਿਰਫ ਉਨ੍ਹਾਂ ਅਧਿਆਪਕਾਂ ਦੀ ਹੀ ਛਾਂਗੀ ਕੀਤੀ ਜਾ ਰਹੀ ਹੈ ਜਿਨ੍ਹਾਂ ਦੇ ਨਾਂ ਰੂਟੀਨ ਵਾਧੂ ਅਧਿਆਪਕਾਂ ਦੀ ਸੂਚੀ ਵਿੱਚ ਸ਼ਾਮਲ ਹਨ ਤੇ ਇਹ ਸੂਚੀ ਹਰ ਸਾਲ ਸਕੂਲ ਬੋਰਡਾਂ ਵੱਲੋਂ ਜਾਰੀ ਕੀਤੀ ਜਾਂਦੀ ਹੈ।

 

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਸੰਜੂ ਗੁਪਤਾ ਨੇ 'ਫ਼ਰਗੂਸ ਹਾਈਲੈਂਡ ਗੇਮਜ਼ ' ਦੀ 10 ਕਿਲੋਮੀਟਰ ਦੌੜ ਵਿਚ ਭਾਗ ਲਿਆ
ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਵੱਲੋਂਂ ਟੋਬਰ ਮਰੀ ਆਈਲੈਂਡ ਦਾ ਸਫ਼ਲ ਟੂਰ
ਰਾਈਜਿ਼ੰਗ ਸਟਾਰਜ਼ 25 ਅਗਸਤ ਨੂੰ
ਇਕ ਸ਼ਾਮ ‘ਪਾਤਰ’ ਦੇ ਨਾਮ, 17 ਅਗਸਤ ਨੂੰ ‘ਰੋਜ਼ ਥੀਏਟਰ’ ਵਿਚ
ਪੇਟੈਂਟ ਮੈਡੀਸੀਨ ਰੈਗੂਲੇਸ਼ਨਾਂ ਵਿਚ ਤਬਦੀਲੀਆਂ ਦਾ ਐਲਾਨ ਕਰਕੇ ਲਿਬਰਲ ਸਰਕਾਰ ਨੇ ਨੈਸ਼ਨਲ ਫ਼ਾਰਮਾਕੇਅਰ ਪ੍ਰੋਗਰਾਮ ਦੀ ਨੀਂਹ ਰੱਖੀ : ਰੂਬੀ ਸਹੋਤਾ
ਦਵਾਈਆਂ ਦੀਆਂ ਕੀਮਤਾਂ ਘਟਾਉਣ ਲਈ ਹੈਲਥ ਕੈਨੇਡਾ ਨੇ ਐਲਾਨੇ ਨਵੇਂ ਨਿਯਮ
ਮੈਂਟਲ ਹੈਲਥ ਤੇ ਹੋਮ ਕੇਅਰ ਲਈ ਫੰਡਾਂ ਵਾਸਤੇ ਐਂਡਰਿਊ ਸ਼ੀਅਰ ਤੇ ਕੰਜ਼ਰਵੇਟਿਵਾਂ ਨੇ ਦਿੱਤੀ ਗਾਰੰਟੀ
ਤੀਜ ਮੇਲਾ ਇਸ ਸ਼ਨਿੱਚਰਵਾਰ ਨੂੰ
ਮੋਰੋ ਪਾਰਕ ਸੀਨੀਅਰਜ਼ ਕਲੱਬ ਵੱਲੋਂ ਕੈਨੇਡਾ ਡੇਅ ਪ੍ਰੋਗਰਾਮ ਦਾ ਆਯੋਜਨ
ਸੁਰਜੀਤ ਪਾਤਰ 17 ਅਗਸਤ ਨੂੰ ਆਪਣੀਆਂ ਕਾਵਿ-ਰਚਨਾਵਾਂ ਦੀ ਛਹਿਬਰ ਲਗਾਉਣਗੇ