Welcome to Canadian Punjabi Post
Follow us on

18

August 2019
ਬ੍ਰੈਕਿੰਗ ਖ਼ਬਰਾਂ :
ਟੋਰਾਂਟੋ/ਜੀਟੀਏ

ਡੱਗ ਫ਼ੋਰਡ ਨੇ ਬੱਜਟ `ਚ ਬਰੈਂਪਟਨ ਨੂੰ ਪਿੱਛੇ ਧੱਕਿਆ : ਐੱਨ.ਡੀ.ਪੀ. ਨੇਤਾ

April 17, 2019 09:17 AM

ਬਰੈਂਪਟਨ, -(ਡਾ.ਝੰਡ) ਓਨਟਾਰੀਓ ਸੂਬੇ ਦੇ ਵਿਰੋਧੀ ਧਿਰ ਦੇ ਨੇਤਾਵਾਂ ਸਾਰਾ ਸਿੰਘ, ਕੈਵਿਨ ਯਾਰਡੇ ਤੇ ਗੁਰਰਤਨ ਸਿੰਘ ਅਨੁਸਾਰ ਓਨਟਾਰੀਓ ਸੂਬਾ ਸਰਕਾਰ ਵੱਲੋਂ ਬੀਤੇ ਮੰਗਲਵਾਰ ਪੇਸ਼ ਕੀਤਾ ਗਿਆ ਬਰੈਂਪਟਨ-ਵਾਸੀਆਂ ਦੀ ਪੀੜਾ ਵਿਚ ਵਾਧਾ ਕਰੇਗਾ ਅਤੇ ਉਹ ਫ਼ੋਰਡ ਸਰਕਾਰ ਵੱਲੋਂ ਲਗਾਈਆਂ ਗਈਆਂ ਕੱਟਾਂ ਦਾ ਦਰਦ ਮਹਿਸੂਸ ਕਰਨਗੇ। ਇਸ ਬੱਜਟ ਵਿਚ ਮਨਿਸਟਰੀ ਆਫ਼ ਚਿਲਡਰਨ, ਕਮਿਊਨਿਟੀ ਐਂਡ ਸੋਸ਼ਲ ਵੈੱਲਫ਼ੇਅਰ ਵੱਲੋਂ ਇਕ ਬਿਲੀਅਨ ਡਾਲਰ ਦੀ ਕੱਟ ਲਗਾਈ ਗਈ ਹੈ ਅਤੇ ਇਹ ਹੈੱਲਥ ਕੇਅਰ ਨੂੰ ਮਹਿੰਗਾਈ ਦੀ ਦਰ ਨਾਲ ਨਹੀਂ ਜੋੜਦਾ ਸਗੋਂ ਇਸ ਨੂੰ ਇਸ ਤੋਂ ਬਹੁਤ ਹੇਠਾਂ ਰੱਖਦਾ ਹੈ। ਇਸ ਤੋਂ ਇਲਾਵਾ ਡੱਗ ਫ਼ੋਰਡ ਨੇ ਬਰੈਂਪਟਨ-ਵਾਸੀਆਂ ਲਈ ਨਵੇਂ ਹਸਪਤਾਲ ਤੋਂ ਕੋਰੀ ਨਾਂਹ ਕਰ ਦਿੱਤੀ ਹੈ ਜਿਸ ਦੀ ਉਨ੍ਹਾਂ ਨੂੰ ਅਤੀ ਜ਼ਰੂਰਤ ਹੈ। ਬਰੈਂਪਟਨ ਲਈ ਯੂਨੀਵਰਸਿਟੀ ਕੈਂਪਸ ਜਿਸ ਦੇ ਬਾਰੇ ਉਹ ਸੋਚ ਰਹੇ ਸਨ, ਦੇ ਬਨਾਉਣ ਲਈ ਕੋਈ ਵੀ ਯੋਜਨਾ ਨਹੀਂ ਹੈ ਅਤੇ ਨਾ ਹੀ ਆਟੋ ਇਨਸ਼ੋਅਰੈਂਸ ਲਈ ਪੋਸਟਲ ਕੋਡ ਦੇ ਭੇਦ-ਭਾਵ ਨੂੰ ਦੂਰ ਕਰਨ ਲਈ ਹੀ ਕੁਝ ਕੀਤਾ ਗਿਆ ਹੈ।
ਇਸ ਦੇ ਬਾਰੇ ਆਪਣਾ ਪ੍ਰਤੀਕ੍ਰਮ ਦਿੰਦਿਆਂ ਓਨਟਾਰੀਓ ਐੱਨ.ਡੀ.ਪੀ. ਦੀ ਡਿਪਟੀ ਵਿਰੋਧੀ ਨੇਤਾ ਸਾਰਾ ਸਿੰਘ ਨੇ ਕਿਹਾ,"ਬਰੈਂਪਟਨ ਇਕ ਤੇਜ਼ੀ ਨਾਲ ਵੱਧ ਫੁੱਲ ਰਿਹਾ ਸ਼ਹਿਰ ਹੈ ਅਤੇ ਇਸ ਵਿਚ ਰਹਿੰਦੇ ਪਰਿਵਾਰਾਂ ਨੂੰ ਹੋਰ ਜਨਤਕ ਸੇਵਾਵਾਂ ਦੀ ਸਖ਼ਤ ਲੋੜ ਹੈ। ਸਿਹਤ ਤੇ ਸਿੱਖਿਆ ਸੇਵਾਵਾਂ ਵਿਚ ਹੋਰ ਪੂੰਜੀ ਨਿਵੇਸ਼ ਕਰਨ ਦੀ ਬਜਾਏ ਫ਼ੋਰਡ ਸਰਕਾਰ ਬਰੈਂਪਟਨ ਦੇ ਪਰਿਵਾਰਾਂ ਕੋਲੋਂ ਬਹੁਤ ਸਾਰੀਆਂ ਲੋੜੀਂਦੀਆਂ ਸੇਵਾਵਾਂ ਖੋਹ ਰਹੀ ਹੈ। ਸਾਨੂੰ ਇੱਥੇ ਨਵੇਂ ਹਸਪਤਾਲ ਦੀ ਜ਼ਰੂਰਤ ਹੈ ਅਤੇ ਇਸ ਦੇ ਨਾਲ ਹੀ ਪੀਲ ਮੈਮੋਰੀਅਲ ਦੇ ਵਿਸਥਾਰ ਦੀ ਲੋੜ ਹੈ। ਸਾਨੂੰ ਇੱਥੇ ਯੂਨੀਵਰਸਿਟੀ ਕੈਂਪਸ ਚਾਹੀਦਾ ਹੈ ਤਾਂ ਜੋ ਸਾਡੇ ਬੱਚੇ ਬਰੈਂਪਟਨ ਵਿਚ ਲੋੜੀਂਦੀ ਸਿੱਖਿਆ ਪ੍ਰਾਪਤ ਕਰ ਸਕਣ। ਫ਼ੋਰਡ ਸਰਕਾਰ ਨੇ ਨਾ ਕੇਵਲ ਇਹ ਸਾਰੀਆਂ ਗੱਲਾਂ ਨਜ਼ਰ ਅੰਦਾਜ਼ ਹੀ ਕੀਤੀਆਂ ਹਨ, ਸਗੋਂ ਬੱਜਟ ਵਿਚ ਕਈ ਤਰ੍ਹਾਂ ਦੇ ਕੱਟ ਲਗਾ ਦਿੱਤੇ ਹਨ ਜਿਨ੍ਹਾਂ ਦੀ ਗਹਿਰੀ ਸੱਟ ਬਰੈਂਪਟਨ-ਵਾਸੀ ਜਲਦੀ ਦੀ ਮਹਿਸੂਸ ਕਰਨਗੇ।" ਉਨ੍ਹਾਂ ਕਿਹਾ ਕਿ ਪਿਛਲੇ ਸਾਲ ਅਕਤੂਬਰ ਮਹੀਨੇ ਸਪਰਿੰਗ ਬੱਜਟ ਸੈਸ਼ਨ ਵਿਚ ਐੱਨ.ਡੀ.ਪੀ. ਵੱਲੋਂ ਬਰੈਂਪਟਨ ਵਿਚ ਨਵਾਂ ਹਸਪਤਾਲ ਬਨਾਉਣ ਅਤੇ ਪੀਲ ਮੈਮੋਰੀਅਲ ਹਸਪਤਾਲ ਦਾ ਵਿਸਥਾਰ ਕਰਨ ਲਈ ਇਕ ਕਾਲਿੰਗ ਮੋਸ਼ਨ ਲਿਆਂਦਾ ਗਿਆ ਜਿਸ ਨੂੰ ਫ਼ੋਰਡ ਦੀ ਕਨਜ਼ਰਵੇਟਿਵ ਸਰਕਾਰ ਵੱਲੋਂ ਵੋਟਾਂ ਪਾ ਕੇ ਨਾ-ਮਨਜ਼ੂਰ ਕਰ ਦਿੱਤਾ ਗਿਆ।
ਇਸ ਸਬੰਧੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਬਰੈਂਪਟਨ ਨੌਰਥ ਦੇ ਐੱਮ.ਪੀ.ਪੀ. ਅਤੇ ਐੱਨ.ਡੀ.ਪੀ. ਕਮਿਊਨਿਟੀ ਸੇਫ਼ਟੀ ਕ੍ਰਿਟਿਕ ਕੈਵਿਨ ਯਾਰਡੇ ਨੇ ਕਿਹਾ, "ਬਰੈਂਪਟਨ-ਵਾਸੀਆਂ ਨੂੰ ਭੀੜ-ਭੜੱਕੇ ਵਾਲੇ ਐਮਰਜੈਂਸੀ ਵਾਰਡਾਂ ਵਿਚ ਲੰਮੀਆਂ ਉਡੀਕਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਫ਼ੋਰਡ ਸਰਕਾਰ ਦੇ ਅਜਿਹੇ ਰਵੱਈਏ ਨਾਲ ਇਹ ਹਾਲਤ ਹੋਰ ਵੀ ਗੰਭੀਰ ਹੋ ਜਾਏਗੀ। ਵੱਧਦੀ ਮਹਿੰਗਾਈ ਦੇ ਹਿਸਾਬ ਨਾਲ ਫ਼ੰਡਾਂ ਵਿਚ ਵਾਧਾ ਨਾ ਹੋਣ ਕਾਰਨ ਸਾਡੇ ਹਸਪਤਾਲਾਂ ਦੇ ਸਰੋਤ ਹੌਲੀ-ਹੌਲੀ ਸੁੰਗੜਦੇ ਜਾਣਗੇ। ਬਰੈਂਪਟਨ ਵਿਚ ਸਿਹਤ ਸੇਵਾਵਾਂ ਵਧਾਊਣ ਦੀ ਜ਼ਰੂਰਤ ਹੈ ਪ੍ਰੰਤੂ ਫ਼ੋਰਡ ਦੀ ਕਨਜ਼ਰਵੇਟਿਵ ਸਰਕਾਰ ਇਨ੍ਹਾਂ ਨੂੰ ਦਿਨ-ਬਦਿਨ ਘੱਟ ਕਰੀ ਜਾ ਰਹੀ ਹੈ। ਬਰੈਂਪਟਨ ਉੱਪਰ ਕੀਤਾ ਜਾ ਰਿਹਾ ਇਹ ਮਾਰੂ ਹਮਲਾ ਬਿਲਕੁਲ ਗ਼ਲਤ ਹੈ ਅਤੇ ਇਹ ਬੰਦ ਹੋਣਾ ਚਾਹੀਦਾ ਹੈ।" ਉਨ੍ਹਾਂ ਕਿਹਾ ਕਿ ਬਰੈਂਪਟਨ ਵਿਚ ਗੰਨ ਵਾਇਲੈਂਸ ਰੋਕਣ ਅਤੇ ਕਮਿਊਨਿਟੀ ਸੇਫ਼ਟੀ ਲਈ ਵੀ ਬੱਜਟ ਵਿਚ ਫ਼ੰਡਾਂ ਦੀ ਘਾਟ ਨੂੰ ਅੱਖੋਂ ਪਰੋਖੇ ਕੀਤਾ ਗਿਆ ਹੈ।
ਇਸ ਮੌਕੇ ਬਰੈਂਪਟਨ ਈਸਟ ਦੇ ਐੱਮ.ਪੀ.ਪੀ. ਗੁਰਰਤਨ ਸਿੰਘ ਨੇ ਕਿਹਾ,"ਡੱਗ ਫ਼ੋਰਡ ਨੇ ਬਰੈਂਪਟਨ ਵਿਚ ਨਵੇਂ ਕਾਲਜ ਕੈਂਪਸ ਲਈ ਫ਼ੰਡਿੰਗ ਕੈਂਸਲ ਕਰਕੇ ਇੱਥੋਂ ਦੇ ਵਿਦਿਆਰਥੀਆਂ ਦੇ ਭਵਿੱਖ ਨੂੰ ਖੋਹਣ ਦਾ ਕੋਹਜਾ ਯਤਨ ਕੀਤਾ ਹੈ। ਉਨ੍ਹਾਂ ਕਿਹਾ ਕਿ ਫ਼ੋਰਡ ਦੀ ਪੋਸਟ ਸੈਕੰਡਰੀ ਸਿੱਖਿਆ ਨੂੰ ਲਗਾਈ ਕੱਟ ਸਿੱਖਿਆ ਦੀ ਸਥਿਤੀ ਹੋਰ ਵੀ ਭੈੜੀ ਬਣਾ ਦੇਵੇਗੀ। ਉਨ੍ਹਾਂ ਦਾ ਕਹਿਣਾ ਸੀ,"ਜੇਕਰ ਤੁਸੀਂ ਬਰੈਂਪਟਨ ਵਿਚ ਰਹਿੰਦੇ ਹੋ ਤਾਂ ਇੱਥੇ ਪੋਸਟ ਸੈਕੰਡਰੀ ਸਿੱਖਿਆ ਪ੍ਰਾਪਤ ਕਰਨੀ ਹੋਰ ਵੀ ਮੁਸ਼ਕਲ ਹੋ ਜਾਏਗੀ। ਵਿਦਿਆਰਥੀਆਂ ਦੀ ਸਹਾਇਤਾ ਲਈ ਵਿਦਿਅਕ ਸੰਸਥਾਵਾਂ ਦਿੱਤੀਆਂ ਜਾਣ ਵਾਲੇ ਫ਼ੰਡਾਂ ਵਿਚ ਫ਼ੋਰਡ ਦੀ 60% ਕੱਟ ਹਾਲਾਤ ਨੂੰ ਹੋਰ ਵੀ ਵਿਗਾੜੇਗੀ। ਬਰੈਂਪਟਨ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਸੂਬਾ ਸਰਕਾਰ ਦੀ ਸਹਾਇਤਾ ਦੀ ਜ਼ਰੂਰਤ ਹੈ ਪ੍ਰੰਤੂ ਫ਼ੋਰਡ ਸਰਕਾਰ ਇਹ ਦੇਣ ਲਈ ਤਿਆਰ ਨਹੀਂ, ਸਗੋਂ ਉਲਟਾ ਇਸ ਸਮੇਂ ਉਨ੍ਹਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਵੀ ਖੋਹ ਰਹੀ ਹੈ।"

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਸੰਜੂ ਗੁਪਤਾ ਨੇ 'ਫ਼ਰਗੂਸ ਹਾਈਲੈਂਡ ਗੇਮਜ਼ ' ਦੀ 10 ਕਿਲੋਮੀਟਰ ਦੌੜ ਵਿਚ ਭਾਗ ਲਿਆ
ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਵੱਲੋਂਂ ਟੋਬਰ ਮਰੀ ਆਈਲੈਂਡ ਦਾ ਸਫ਼ਲ ਟੂਰ
ਰਾਈਜਿ਼ੰਗ ਸਟਾਰਜ਼ 25 ਅਗਸਤ ਨੂੰ
ਇਕ ਸ਼ਾਮ ‘ਪਾਤਰ’ ਦੇ ਨਾਮ, 17 ਅਗਸਤ ਨੂੰ ‘ਰੋਜ਼ ਥੀਏਟਰ’ ਵਿਚ
ਪੇਟੈਂਟ ਮੈਡੀਸੀਨ ਰੈਗੂਲੇਸ਼ਨਾਂ ਵਿਚ ਤਬਦੀਲੀਆਂ ਦਾ ਐਲਾਨ ਕਰਕੇ ਲਿਬਰਲ ਸਰਕਾਰ ਨੇ ਨੈਸ਼ਨਲ ਫ਼ਾਰਮਾਕੇਅਰ ਪ੍ਰੋਗਰਾਮ ਦੀ ਨੀਂਹ ਰੱਖੀ : ਰੂਬੀ ਸਹੋਤਾ
ਦਵਾਈਆਂ ਦੀਆਂ ਕੀਮਤਾਂ ਘਟਾਉਣ ਲਈ ਹੈਲਥ ਕੈਨੇਡਾ ਨੇ ਐਲਾਨੇ ਨਵੇਂ ਨਿਯਮ
ਮੈਂਟਲ ਹੈਲਥ ਤੇ ਹੋਮ ਕੇਅਰ ਲਈ ਫੰਡਾਂ ਵਾਸਤੇ ਐਂਡਰਿਊ ਸ਼ੀਅਰ ਤੇ ਕੰਜ਼ਰਵੇਟਿਵਾਂ ਨੇ ਦਿੱਤੀ ਗਾਰੰਟੀ
ਤੀਜ ਮੇਲਾ ਇਸ ਸ਼ਨਿੱਚਰਵਾਰ ਨੂੰ
ਮੋਰੋ ਪਾਰਕ ਸੀਨੀਅਰਜ਼ ਕਲੱਬ ਵੱਲੋਂ ਕੈਨੇਡਾ ਡੇਅ ਪ੍ਰੋਗਰਾਮ ਦਾ ਆਯੋਜਨ
ਸੁਰਜੀਤ ਪਾਤਰ 17 ਅਗਸਤ ਨੂੰ ਆਪਣੀਆਂ ਕਾਵਿ-ਰਚਨਾਵਾਂ ਦੀ ਛਹਿਬਰ ਲਗਾਉਣਗੇ