Welcome to Canadian Punjabi Post
Follow us on

18

August 2019
ਬ੍ਰੈਕਿੰਗ ਖ਼ਬਰਾਂ :
ਟੋਰਾਂਟੋ/ਜੀਟੀਏ

ਪੰਜਾਬ ਏਕਤਾ ਪਾਰਟੀ (ਓਂਟਾਰੀਓ) ਦੀ ਇਕੱਤਰਤਾ ਹੋਈ

April 17, 2019 09:11 AM

ਟੋਰਾਂਟੋ : ਅੱਜ ਬਰੈਂਪਟਨ ਵਿਖੇ ਪੰਜਾਬ ਏਕਤਾ ਪਾਰਟੀ (ਓਨਟੇਰੀਓ) ਦੀ ਆਮ ਸ਼ਹਿਰ ਵਾਸੀਆਂ ਨੂੰ ਲੈਕੇ ਸਿ਼ੰਗਾਰ ਬੈਂਕਿਊਂਟ ਹਾਲ ਵਿਖੇ ਪਹਿਲੀ ਭਰਵੀ ਇਕੱਤਰਤਾ ਹੋਈ। ਇਸ ਵਿੱਚ ਤਕਰੀਬਨ 300 ਤੋਂ ਉੱਪਰ ਪੰਜਾਬ ਹਮਦਰਦਾਂ ਨੇ ਸ਼ਿਰਕਤ ਕੀਤੀ। ਉਸ ਪਲੇਠੀ ਇਕੱਤਰਤਾ ਦਾ ਪ੍ਰਯੋਜਨ ਡਾ. ਗਾਂਧੀ ( ਪਟਿਆਲ਼ਾ) ਅਤੇ ਮਾਸਟਰ ਬਲਦੇਵ ਸਿੰਘ (ਫਰੀਦਕੋਟ) ਹੋਰਾਂ ਨਾਲ ਪਬਲਿਕ ਦਾ ਸੰਵਾਦ ਰਚਾਉਣਾ ਸੀ, ਜੋ ਕਿ ਸ਼ਲਾਘਾ ਯੋਗ ਨੇਪਰੇ ਚੜ੍ਹਿਆ। ਉਪਰੋਕਤ ਕਾਰਜ ਦਾ ਔਨ ਲਾਈਨ ਪ੍ਰਬੰਧ ਸੁਰਿੰਦਰ ਮਾਵੀ, ਅਮਨ ਪੰਧੇਰ, ਭਗਵੰਤ ਸਿੰਘ, ਵਰਿੰਦਰ ਕੁਮਾਰ ਅਤੇ ਸਮੱਚੀ ਟੀਮ ਨੇ ਬਾਖੂਬ ਨਿਭਾਇਆ। ਇਸ ਕਾਰਜ ਵਿੱਚ ਸਮੁੱਚੇ ਪੰਜਾਬੀਆਂ ਨੇ ਕੇਵਲ ਹਿੱਸਾ ਹੀ ਨਹੀਂ ਲਿਆ ਬਲਕਿ ਆਪਣੇ ਵਿੱਤ ਅਨੁਸਾਰ ਤਿੱਲ-ਫੁੱਲ ਭੇਟਾ ਕਰਕੇ ਪਾਰਟੀ ਪ੍ਰਤੀ ਇਕਜੁੱਟਤਾ ਦਾ ਭਰਵਾਂ ਮੁਜ਼ਾਹਰਾ ਕੀਤਾ।
ਇਸ ਭਰਵੀਂ ਇਕੱਤਰਤਾ ਦੀ ਸ਼ੁਰੂਆਤ ਕੁਲਬੀਰ ਸਿੰਘ ਸੰਧੂ ਅਤੇ ਸ ਦਲੀਪ ਸਿੰਘ ਮੁਲਤਾਨੀ, ਜੋ ਕਿ ਕੈਨੇਡਾ ਵਿਖੇ ਪਾਰਟੀ ਦੇ ਪ੍ਰਮੱਖ ਕਰਤਾ ਧਰਤਾ ਹਨ ਨੇ ਭਾਵਪੂਰਤ ਸੰਬੋਧਨ ਕੀਤਾ। ਇਸ ਮਹਿਫ਼ਲ `ਚ ਅਵਤਾਰ ਬਰਾੜ ਨੇ ਜਾਗੋ ਰਾਹੀਂ ਅਤੇ ਅਜਮੇਰ ਪ੍ਰਦੇਸੀ ਨੇ ਆਪ ਅਤੇ ਵਿਰੋਧੀ ਪਾਰਟੀਆਂ ਦੇ ਖੋਖਲੇਪਣ ਨੂੰ ਕਾਵਿ ਉਚਾਰਨ ਰਾਹੀਂ ਉਜਾਗਰ ਕੀਤਾ । ਉਪਰੋਕਤ ਟੀਮ ਦੇ ਨਾਲ ਨਾਲ ਹੇਠ ਲਿਖੇ ਸੱਜਣਾਂ ਦੇ ਨਿੱਗਰ ਯੋਗਦਾਨ ਨਾਲ ਹੀ ਅਸੀਂ ਕਾਮਯਾਬ ਹੋਏ ਹਾਂ। ਇਨ੍ਹਾਂ ਟੀਮ ਮੈਂਬਰਾਂ ਚਰਨਜੀਤ ਚੰਨੀ,ਜਸਬੀਰ ਸਿੰਘ, ਪਰਮਿੰਦਰ ਗਿੱਲ, ਸੁਖਦੇਵ ਪੁੜੈਣ, ਹਰਿੰਦਰ ਕੋਮਲ, ਸਤਵੰਤ ਕੌਰ, ਨਾਜ਼ਰ ਖੰਗੂੜਾ, ਪ੍ਰਭਦਿਆਲ ਸਿੰਘ, ਸਤਵੀਰ ਬਰਾੜ, ਗੁਰਦੀਪ ਢਿਲੋਂ, ਮਨਜੀਤ ਢਿਲੋਂ, ਪਰਮਜੀਤ ਮਿਨਹਾਸ, ਹਰਪ੍ਰੀਤ ਰੱਖੜਾ, ਲਖਵਿੰਦਰ ਮਾਵੀ ਆਦਿ ਸੱਜਣਾਂ ਦੀ ਲੰਮੀ ਫਹਿਰਿਸਤ ਹੈ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਸੰਜੂ ਗੁਪਤਾ ਨੇ 'ਫ਼ਰਗੂਸ ਹਾਈਲੈਂਡ ਗੇਮਜ਼ ' ਦੀ 10 ਕਿਲੋਮੀਟਰ ਦੌੜ ਵਿਚ ਭਾਗ ਲਿਆ
ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਵੱਲੋਂਂ ਟੋਬਰ ਮਰੀ ਆਈਲੈਂਡ ਦਾ ਸਫ਼ਲ ਟੂਰ
ਰਾਈਜਿ਼ੰਗ ਸਟਾਰਜ਼ 25 ਅਗਸਤ ਨੂੰ
ਇਕ ਸ਼ਾਮ ‘ਪਾਤਰ’ ਦੇ ਨਾਮ, 17 ਅਗਸਤ ਨੂੰ ‘ਰੋਜ਼ ਥੀਏਟਰ’ ਵਿਚ
ਪੇਟੈਂਟ ਮੈਡੀਸੀਨ ਰੈਗੂਲੇਸ਼ਨਾਂ ਵਿਚ ਤਬਦੀਲੀਆਂ ਦਾ ਐਲਾਨ ਕਰਕੇ ਲਿਬਰਲ ਸਰਕਾਰ ਨੇ ਨੈਸ਼ਨਲ ਫ਼ਾਰਮਾਕੇਅਰ ਪ੍ਰੋਗਰਾਮ ਦੀ ਨੀਂਹ ਰੱਖੀ : ਰੂਬੀ ਸਹੋਤਾ
ਦਵਾਈਆਂ ਦੀਆਂ ਕੀਮਤਾਂ ਘਟਾਉਣ ਲਈ ਹੈਲਥ ਕੈਨੇਡਾ ਨੇ ਐਲਾਨੇ ਨਵੇਂ ਨਿਯਮ
ਮੈਂਟਲ ਹੈਲਥ ਤੇ ਹੋਮ ਕੇਅਰ ਲਈ ਫੰਡਾਂ ਵਾਸਤੇ ਐਂਡਰਿਊ ਸ਼ੀਅਰ ਤੇ ਕੰਜ਼ਰਵੇਟਿਵਾਂ ਨੇ ਦਿੱਤੀ ਗਾਰੰਟੀ
ਤੀਜ ਮੇਲਾ ਇਸ ਸ਼ਨਿੱਚਰਵਾਰ ਨੂੰ
ਮੋਰੋ ਪਾਰਕ ਸੀਨੀਅਰਜ਼ ਕਲੱਬ ਵੱਲੋਂ ਕੈਨੇਡਾ ਡੇਅ ਪ੍ਰੋਗਰਾਮ ਦਾ ਆਯੋਜਨ
ਸੁਰਜੀਤ ਪਾਤਰ 17 ਅਗਸਤ ਨੂੰ ਆਪਣੀਆਂ ਕਾਵਿ-ਰਚਨਾਵਾਂ ਦੀ ਛਹਿਬਰ ਲਗਾਉਣਗੇ