Welcome to Canadian Punjabi Post
Follow us on

20

August 2019
ਕੈਨੇਡਾ

ਪੈਂਟਿਕਟਨ ਵਿੱਚ ਹੋਈ ਸ਼ੂਟਿੰਗ ਵਿੱਚ ਚਾਰ ਹਲਾਕ, ਇੱਕ ਗ੍ਰਿਫਤਾਰ

April 16, 2019 06:59 AM

ਪੈਂਟਿਕਟਨ, ਬੀਸੀ, 15 ਅਪਰੈਲ (ਪੋਸਟ ਬਿਊਰੋ) : ਪੈਂਟਿਕਟਨ, ਬੀਸੀ ਵਿੱਚ ਪੰਜ ਕਿਲੋਮੀਟਰ ਦੇ ਦਾਇਰੇ ਵਿੱਚ ਤਿੰਨ ਵੱਖ ਵੱਖ ਥਾਂਵਾਂ ਉੱਤੇ ਹੋਈ ਸ਼ੂਟਿੰਗ ਕਾਰਨ ਸੋਮਵਾਰ ਨੂੰ ਚਾਰ ਵਿਅਕਤੀ ਮ੍ਰਿਤਕ ਪਾਏ ਗਏ। ਇਹ ਜਾਣਕਾਰੀ ਆਰਸੀਐਮਪੀ ਨੇ ਦਿੱਤੀ।
ਸੁਪਰਡੈਂਟ ਟੈੱਡ ਡੀ ਜੈਗਰ ਨੇ ਆਖਿਆ ਕਿ ਇੱਕ ਵਿਅਕਤੀ ਨੇ ਸਿਟੀ ਪੁਲਿਸ ਹੈੱਡਕੁਆਰਟਰ ਵਿੱਚ ਆਤਮਸਮਰਪਣ ਕਰ ਦਿੱਤਾ ਤੇ ਪੁਲਿਸ ਅਧਿਕਾਰੀ ਉਸ ਦੀ ਕਾਰ ਦੀ ਭਾਲ ਕਰ ਰਹੇ ਹਨ। ਉਨ੍ਹਾਂ ਨਿਊਜ਼ ਕਾਨਫਰੰਸ ਵਿੱਚ ਦੱਸਿਆ ਕਿ ਅਸੀਂ ਅਜੇ ਵੀ ਇਸ ਸਾਰੇ ਘਟਨਾਕ੍ਰਮ ਦਾ ਕਾਰਨ ਲੱਭਣ ਦੀ ਕੋਸਿ਼ਸ਼ ਕਰ ਰਹੇ ਹਾਂ। ਉਨ੍ਹਾਂ ਆਖਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅਜੇ ਤੱਕ ਤਾਂ ਇਹੋ ਸੰਕੇਤ ਮਿਲ ਰਹੇ ਹਨ ਕਿ ਇਨ੍ਹਾਂ ਚਾਰਾਂ ਵਿਅਕਤੀਆਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਗਿਆ ਹੈ।
ਡੀ ਜੈਗਰ ਨੇ ਆਖਿਆ ਕਿ ਮਾਊਂਟੀਜ਼ ਨੂੰ ਸਵੇਰੇ 10:30 ਵਜੇ ਡਾਊਨਟਾਊਨ ਵਿੱਚ ਗੋਲੀ ਚੱਲਣ ਦੀ ਜਾਣਕਾਰੀ ਫੋਨ ਉੱਤੇ ਦਿੱਤੀ ਗਈ। ਇਸ ਤੋਂ ਇੱਕ ਘੰਟੇ ਬਾਅਦ ਮਸ਼ਕੂਕ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦਾ ਪਤਾ ਲੱਗਣ ਉੱਤੇ 30 ਤੋਂ ਵੱਧ ਪੁਲਿਸ ਅਧਿਕਾਰੀਆਂ ਨੂੰ ਮਾਮਲੇ ਦੀ ਤਹਿ ਤੱਕ ਪਹੁੰਚਣ ਲਈ ਭੇਜਿਆ ਗਿਆ। ਉਨ੍ਹਾਂ ਦੱਸਿਆ ਕਿ ਇੱਕ ਵਿਅਕਤੀ ਦੀ ਲਾਸ਼ ਸ਼ਹਿਰ ਦੇ ਉੱਤਰੀ ਹਿੱਸੇ ਵਿੱਚ ਮਿਲੀ ਤੇ ਬਾਕੀ ਤਿੰਨ ਸ਼ਹਿਰ ਦੇ ਦੱਖਣੀ ਹਿੱਸੇ ਵਿੱਚ ਮ੍ਰਿਤਕ ਪਾਏ ਗਏ। ਪੁਲਿਸ ਨੇ ਮ੍ਰਿਤਕਾਂ ਸਬੰਧੀ ਕੋਈ ਜਾਣਕਾਰੀ ਹਾਲ ਦੀ ਘੜੀ ਜਨਤਕ ਨਹੀਂ ਕੀਤੀ ਹੈ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਜੀਟੀਏ ਵਿੱਚ ਗੋਲੀ ਚੱਲਣ ਦੀਆਂ ਵਾਪਰੀਆਂ ਵੱਖ ਵੱਖ ਘਟਨਾਵਾਂ ’ਚ ਚਾਰ ਜ਼ਖ਼ਮੀ
ਸਾਬਕਾ ਐਨਡੀਪੀ ਐਮਪੀ ਪਿਏਰੇ ਨੈਂਟਲ ਗ੍ਰੀਨ ਪਾਰਟੀ ਵਿੱਚ ਸ਼ਾਮਲ
ਜੀ-7 ਸਿਖਰ ਵਾਰਤਾ ਤੋਂ ਪਹਿਲਾਂ ਟਰੂਡੋ ਤੇ ਫਰੀਲੈਂਡ ਨਾਲ ਮੁਲਾਕਾਤ ਕਰਨਗੇ ਪੌਂਪੀਓ
ਸਾਬਕਾ ਐਨਡੀਪੀ ਐਮਪੀ ਪਿਏਰੇ ਨੈਂਟਲ ਗ੍ਰੀਨ ਪਾਰਟੀ ਵਿੱਚ ਸ਼ਾਮਲ
ਜੀ-7 ਸਿਖਰ ਵਾਰਤਾ ਤੋਂ ਪਹਿਲਾਂ ਟਰੂਡੋ ਤੇ ਫਰੀਲੈਂਡ ਨਾਲ ਮੁਲਾਕਾਤ ਕਰਨਗੇ ਪੌਂਪੀਓ
ਪਾਈਪਲਾਈਨ ਵਿੱਚ ਲੀਕੇਜ ਕਾਰਨ 40,000 ਲੀਟਰ ਤੇਲ ਅਲਬਰਟਾ ਦੀ ਖਾੜੀ ਵਿੱਚ ਵਗਿਆ
ਮਿਉਂਸਪਲ ਫੰਡਾਂ ਵਿੱਚ ਕਟੌਤੀਆਂ ਹੋ ਕੇ ਰਹਿਣਗੀਆਂ : ਡੱਗ ਫੋਰਡ
ਭਾਰਤੀ ਮੂਲ ਦੀ ਲੜਕੀ ਬਰੈਂਪਟਨ ਤੋਂ ਲਾਪਤਾ
ਅਟਾਰਨੀ ਜਨਰਲ ਤੇ ਨਿਆਂ ਮੰਤਰੀ ਦੀਆਂ ਭੂਮਿਕਾਵਾਂ ਵੰਡਣ ਦੀ ਕੋਈ ਲੋੜ ਨਹੀਂ : ਰਿਪੋਰਟ
ਜੋਡੀ ਵਿਲਸਨ ਰੇਅਬੋਲਡ ਦੇ ਮੁਕਾਬਲੇ ਵਿੱਚ ਨੂਰਮੁਹੰਮਦ ਨੂੰ ਮੈਦਾਨ ਵਿੱਚ ਉਤਾਰਨਗੇ ਲਿਬਰਲ