Welcome to Canadian Punjabi Post
Follow us on

25

April 2019
ਕੈਨੇਡਾ

ਫੈਡਰਲ ਸਰਕਾਰ ਵੱਲੋਂ ਲਾਏ ਕਾਰਬਨ ਟੈਕਸ ਉੱਤੇ ਅੱਜ ਸ਼ੁਰੂ ਹੋਵੇਗੀ ਅਦਾਲਤੀ ਕਾਰਵਾਈ

April 15, 2019 06:02 PM

ਟੋਰਾਂਟੋ, 15 ਅਪਰੈਲ (ਪੋਸਟ ਬਿਊਰੋ) : ਓਟਵਾ ਵੱਲੋਂ ਲਾਏ ਗਏ ਕਾਰਬਨ ਟੈਕਸ ਖਿਲਾਫ ਓਨਟਾਰੀਓ ਵੱਲੋਂ ਵਿੱਢੀ ਗਈ ਅਦਾਲਤੀ ਲੜਾਈ ਦੀ ਸ਼ੁਰੂਆਤ ਅੱਜ ਤੋਂ ਹੋਣ ਜਾ ਰਹੀ ਹੈ।
ਪ੍ਰੋਵਿੰਸ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਵੱਲੋਂ ਗ੍ਰੀਨਹਾਊਸ ਗੈਸ ਪੌਲਿਊਸ਼ਨ ਪ੍ਰਾਈਸਿੰਗ ਐਕਟ ਨੂੰ ਗੈਰਕਾਨੂੰਨੀ ਟੈਕਸ ਦੱਸਿਆ ਜਾ ਰਿਹਾ ਹੈ। ਫੋਰਡ ਸਰਕਾਰ ਦਾ ਕਹਿਣਾ ਹੈ ਕਿ ਇਸ ਟੈਕਸ ਨਾਲ ਗੈਸੋਲੀਨ ਦੀਆਂ ਕੀਮਤਾਂ ਵਿੱਚ ਵਾਧਾ ਹੋ ਜਾਵੇਗਾ ਤੇ ਫਿਊਲ ਦੀਆਂ ਕੀਮਤਾਂ ਵੀ ਅਸਮਾਨੀ ਜਾ ਚੜ੍ਹਨਗੀਆਂ। ਦੂਜੇ ਪਾਸੇ ਫੈਡਰਲ ਲਿਬਰਲ ਸਰਕਾਰ ਦਾ ਕਹਿਣਾ ਹੈ ਕਿ ਉਹ ਕੌਮੀ ਮੁੱਦੇ, ਵਾਤਾਵਰਣ ਵਿੱਚ ਹੋ ਰਹੀਆਂ ਤਬਦੀਲੀਆਂ, ਦੇ ਮੁੱਦੇ ਨੂੰ ਸਹੀ ਢੰਗ ਨਾਲ ਉਠਾ ਰਹੇ ਹਨ।
ਕਲਾਈਮੇਟ ਚੇਂਜ ਲਾਅ ਉਨ੍ਹਾਂ ਪ੍ਰੋਵਿੰਸਾਂ ਵਿੱਚ ਲਾਗੂ ਕੀਤਾ ਜਾ ਰਿਹਾ ਹੈ ਜਿਨ੍ਹਾਂ ਵਿੱਚ ਸਥਾਨਕ ਸਰਕਾਰ ਵੱਲੋਂ ਕਾਰਬਨ ਟੈਕਸ ਖੁਦ ਨਹੀਂ ਲਾਇਆ ਗਿਆ। ਓਟਵਾ ਦਾ ਕਹਿਣਾ ਹੈ ਕਿ ਜਿਨ੍ਹਾਂ ਪ੍ਰੋਵਿੰਸਾਂ ਵਿੱਚ ਇਸ ਪਾਸੇ ਪ੍ਰੋਵਿੰਸ਼ੀਅਲ ਮਾਪਦੰਡ ਸਹੀ ਢੰਗ ਨਾਲ ਅਪਣਾਏ ਜਾਣ ਇਹ ਟੈਕਸ ਉੱਥੇ ਹੀ ਲਾਇਆ ਗਿਆ ਹੈ। ਪਰ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦਾ ਕਹਿਣਾ ਹੈ ਕਿ ਓਟਵਾ ਅਜਿਹਾ ਕਰਕੇ ਪ੍ਰੋਵਿੰਸ਼ੀਅਲ ਅਧਿਕਾਰ ਖੇਤਰ ਵਿੱਚ ਦਖਲ ਦੇਣ ਦੀ ਕੋਸਿ਼ਸ਼ ਕਰ ਰਿਹਾ ਹੈ। ਓਨਟਾਰੀਓ ਸਮੇਤ ਮੈਨੀਟੋਬਾ, ਸਸਕੈਚਵਨ ਤੇ ਨਿਊ ਬਰੰਜ਼ਵਿੱਕ ਦਾ ਵੀ ਇਹੋ ਮੰਨਣਾ ਹੈ ਕਿ ਫੈਡਰਲ ਸਰਕਾਰ ਉਨ੍ਹਾਂ ਦੇ ਨਿਜੀ ਮਾਮਲਿਆਂ ਵਿੱਚ ਦਖਲ ਦੇ ਰਹੀ ਹੈ। ਓਨਟਾਰੀਓ ਦੀ ਕੋਰਟ ਆਫ ਅਪੀਲ ਵਿੱਚ ਇਹ ਕਾਨੂੰਨੀ ਕਾਰਵਾਈ ਚਾਰ ਦਿਨ ਤੱਕ ਚੱਲੇਗੀ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਪੀਈਆਈ ਦੇ ਵੋਟਰਾਂ ਨੇ ਪੀਸੀ ਪਾਰਟੀ ਦੇ ਹੱਕ ਵਿੱਚ ਦਿੱਤਾ ਫਤਵਾ
ਪ੍ਰੋਵਿੰਸ਼ੀਅਲ ਚੋਣ ਦ੍ਰਿਸ਼ : ਪ੍ਰਿੰਸ ਐਡਵਰਡ ਆਈਲੈਂਡ ਵਿੱਚ ਵਿਰੋਧੀਆਂ ਦੇ ਮੁਕਾਬਲੇ ਅੱਗੇ ਚੱਲ ਰਹੇ ਹਨ ਟੋਰੀਜ਼
ਐਨਡੀਪੀ ਆਗੂ ਜਗਮੀਤ ਸਿੰਘ ਨੇ ਆਪਣੀ ਕਿਤਾਬ ਰਾਹੀਂ ਸਾਂਝੇ ਕੀਤੇ ਜਿ਼ੰਦਗੀ ਦੇ ਕਈ “ਕੌੜੇ ਖੱਟੇ” ਤਜ਼ਰਬੇ
ਫੋਰਡ ਸਰਕਾਰ ਵੱਲੋਂ ਅੱਧੇ ਹਾਈ ਸਕੂਲ ਟੀਚਰਜ਼ ਨੂੰ ਸਰਪਲਸ ਹੋਣ ਸਬੰਧੀ ਦਿੱਤੇ ਗਏ ਨੋਟਿਸ
ਬੁਲਿੰਗ ਕਾਰਨ ਹੀ 9 ਸਾਲਾ ਸੀਰੀਆਈ ਰਫਿਊਜੀ ਬੱਚੀ ਨੇ ਕੀਤੀ ਸੀ ਖੁਦਕੁਸ਼ੀ?
ਟਰੂਡੋ ਨੇ ਯੂਕਰੇਨ ਦੇ ਰਾਸ਼ਟਰਪਤੀ ਬਣਨ ਜਾ ਰਹੇ ਵੋਲੋਦੀਮੀਰ ਜੈ਼ਲੈਂਸਕੀ ਨੂੰ ਦਿੱਤੀ ਵਧਾਈ
ਟੋਰਾਂਟੋ ਪਬਲਿਕ ਹੈਲਥ ਦੇ ਫੰਡਾਂ ਵਿੱਚ ਭਾਰੀ ਕਟੌਤੀ ਕਰੇਗੀ ਫੋਰਡ ਸਰਕਾਰ
ਟਰੂਡੋ ਨੇ ਸੁਪਰੀਮ ਕੋਰਟ ਦੇ ਅਗਲੇ ਚੀਫ ਜਸਟਿਸ ਦੀ ਭਾਲ ਕੀਤੀ ਸੁ਼ਰੂ
ਨੌਰਥ ਯੌਰਕ ਦੇ ਘਰ ਉੱਤੇ ਦੋ ਮਸ਼ਕੂਕਾਂ ਨੇ ਚਲਾਈਆਂ ਗੋਲੀਆਂ, ਇੱਕ ਵਿਅਕਤੀ ਗੰਭੀਰ ਜ਼ਖ਼ਮੀ
ਨਿਊਫਾਊਂਡਲੈਂਡ ਦੇ ਪ੍ਰੀਮੀਅਰ ਨੇ 16 ਮਈ ਨੂੰ ਪ੍ਰੋਵਿੰਸ਼ੀਅਲ ਚੋਣਾਂ ਕਰਵਾਉਣ ਦਾ ਕੀਤਾ ਐਲਾਨ