Welcome to Canadian Punjabi Post
Follow us on

16

July 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਕੈਨੇਡਾ

ਮਿਸੀਸਾਗਾ ਪਹੁੰਚੇ ਟਰੂਡੋ ਨੇ ਪਰ ਤੋਲੇ ਸ਼ੀਅਰ ਤੇ ਫੋਰਡ ਦੀ ਕੀਤੀ ਨੁਕਤਾਚੀਨੀ

April 15, 2019 09:17 AM

ਮਿਸੀਸਾਗਾ, 14 ਅਪਰੈਲ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੁੱ਼ਕਰਵਾਰ ਨੂੰ ਮਿਸੀਸਾਗਾ ਪਹੁੰਚ ਕੇ ਆਪਣੀ ਕੈਂਪੇਨ ਰਣਨੀਤੀ ਦੀ ਜਿੱਥੇ ਪਰਖ ਕਰਨ ਦੀ ਕੋਸਿ਼ਸ਼ ਕੀਤੀ ਉੱਥੇ ਹੀ ਵਿਰੋਧੀ ਧਿਰ ਦੇ ਆਗੂ ਐਂਡਰਿਊ ਸ਼ੀਅਰ ਤੇ ਪ੍ਰੋਵਿੰਸ਼ੀਅਲ ਫੋਰਡ ਸਰਕਾਰ ਦੀ ਨੁਕਤਾਚੀਨੀ ਵੀ ਕੀਤੀ।
ਮਿਸੀਸਾਗਾ ਵਿੱਚ 25 ਮਿੰਟ ਦੇ ਆਪਣੇ ਭਾਸ਼ਣ ਵਿੱਚ ਟਰੂਡੋ ਨੇ ਪਿੱਛੇ ਜਿਹੇ ਜਾਰੀ ਕੀਤੇ ਗਏ ਓਨਟਾਰੀਓ ਦੇ ਬਜਟ ਦੀ ਵੀ ਆਲੋਚਨਾ ਕੀਤੀ ਤੇ ਚੇਤਾਵਨੀ ਦਿੱਤੀ ਕਿ ਇਹ ਕਿਸ ਤਰ੍ਹਾਂ ਫੈਡਰਲ ਸਟੇਜ ਤੋਂ ਨਜ਼ਰ ਆ ਸਕਦਾ ਹੈ। ਜਿ਼ਕਰਯੋਗ ਹੈ ਕਿ ਫੋਰਡ ਨੇ ਆਪਣਾ ਪਹਿਲਾ ਬਜਟ ਹੀ ਕਟੌਤੀਆਂ ਵਾਲਾ ਪੇਸ਼ ਕੀਤਾ। ਇਨ੍ਹਾਂ ਕਟੌਤੀਆਂ ਵਿੱਚ ਕਿਸਾਨਾਂ ਲਈ ਸੇਵਾਵਾਂ ਵਿੱਚ ਕਟੌਤੀ, ਫਰੈਂਕੋ-ਓਨਟਾਰੀਓ ਵਾਸੀਆਂ ਲਈ ਸੇਵਾਵਾਂ ਵਿੱਚ ਕਟੌਤੀ, ਸੀਨੀਅਰਜ਼ ਲਈ ਕਟੌਤੀ, ਪੋਸਟ ਸੈਕੰਡਰੀ ਵਿਦਿਆਰਥੀਆਂ ਲਈ ਕਟੌਤੀ, ਮੂਲਵਾਸੀ ਲੋਕਾਂ ਲਈ ਕਟੌਤੀ, ਬੱਚਿਆਂ ਤੇ ਜੋ ਕੋਈ ਵੀ ਕਮਿਊਨਿਟੀ ਸੋਸ਼ਲ ਸਰਵਿਸਿਜ਼ ਉੱਤੇ ਨਿਰਭਰ ਕਰਦਾ ਹੈ, ਉਸ ਲਈ ਕਟੌਤੀ ਸ਼ਾਮਲ ਹਨ।
ਟਰੂਡੋ ਨੇ ਆਖਿਆ ਕਿ ਐਂਡਰਿਊ ਸ਼ੀਅਰ ਆਪਣਾ ਮਾਰਗ ਦਰਸ਼ਨ ਓਨਟਾਰੀਓ ਦੇ ਪ੍ਰੀਮੀਅਰ ਤੋਂ ਲੈਂਦੇ ਹਨ, ਇਸ ਲਈ ਕੈਨੇਡੀਅਨਾਂ ਨੂੰ ਇਸ ਗੱਲ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਜੇ ਉਹ ਕਦੇ ਭਵਿੱਖ ਵਿੱਚ ਪ੍ਰਧਾਨ ਮੰਤਰੀ ਚੁਣੇ ਜਾਂਦੇ ਹਨ ਤੇ ਓਨਟਾਰੀਓ ਵਰਗਾ ਹਾਲ ਹੀ ਸਮੁੱਚੇ ਕੈਨੇਡਾ ਦਾ ਹੋਵੇਗਾ। ਉਨ੍ਹਾਂ ਵੱਲੋਂ ਵੀ ਹਰੇਕ ਥਾਂ ਉੱਤੇ ਕਟੌਤੀ ਕੀਤੀ ਜਾਵੇਗੀ।
ਭਾਵੇਂ ਫੋਰਡ ਸਰਕਾਰ ਵੱਲੋਂ ਕਈ ਪ੍ਰੋਗਰਾਮਾਂ ਤੇ ਸੇਵਾਵਾਂ ਵਿੱਚ ਕਟੌਤੀਆਂ ਕੀਤੀਆਂ ਗਈਆਂ ਹਨ ਪਰ ਇਹ ਉਮੀਦ ਨਾਲੋਂ ਅਜੇ ਵੀ ਘੱਟ ਹਨ। ਪ੍ਰੋਵਿੰਸ਼ੀਅਲ ਸਰਕਾਰ ਅਜੇ ਵੀ 12 ਬਿਲੀਅਨ ਡਾਲਰ ਦੇ ਘਾਟੇ ਵਿੱਚ ਚੱਲ ਰਹੀ ਹੈ। ਟਰੂਡੋ ਨੇ ਫੋਰਡ ਦੇ ਵਾਤਾਵਰਣ ਸਬੰਧੀ ਰਿਕਾਰਡ ਦੀ ਵੀ ਆਲੋਚਨਾ ਕੀਤੀ। ਉਨ੍ਹਾਂ ਆਖਿਆ ਕਿ ਜੇ ਸ਼ੀਅਰ ਪ੍ਰਧਾਨ ਮੰਤਰੀ ਚੁਣੇ ਜਾਂਦੇ ਹਨ ਤਾਂ ਉਨ੍ਹਾਂ ਦਾ ਦਾਅਵਾ ਹੈ ਕਿ ਉਹ ਕੈਨੇਡਾ ਨੂੰ ਪ੍ਰਦੂਸ਼ਣ ਮੁਕਤ ਕਰ ਦੇਣਗੇ। ਉਹ ਸਾਨੂੰ ਸਟੀਫਨ ਹਾਰਪਰ ਦੇ ਦੌਰ ਵਿੱਚ ਲਿਜਾਣਾ ਚਾਹੁੰਦੇ ਹਨ ਜਦੋਂ ਇਸ ਪਾਸੇ ਕੋਈ ਕਾਰਵਾਈ ਨਹੀਂ ਸੀ ਕੀਤੀ ਗਈ।
ਟਰੂਡੋ ਨੇ ਆਪਣੀ ਸਿਫਤ ਕਰਦਿਆਂ ਆਖਿਆ ਕਿ 2015 ਵਿੱਚ ਉਨ੍ਹਾਂ ਦੀ ਸਰਕਾਰ ਬਣਨ ਉੱਤੇ ਸੱਭ ਤੋਂ ਪਹਿਲਾਂ ਉਨ੍ਹਾਂ ਅਮੀਰਾਂ ਉੱਤੇ ਟੈਕਸ ਲਾਏ ਸਨ ਤੇ ਮੱਧ ਵਰਗ ਲਈ ਟੈਕਸਾਂ ਵਿੱਚ ਕਟੌਤੀ ਕੀਤੀ ਸੀ। ਉਨ੍ਹਾਂ ਫੋਰਡ ਵੱਲੋਂ ਅਕਸਰ ਬੋਲੇ ਜਾਣ ਵਾਲੇ ਕਾਫੀਏ ਦਾ ਮਜ਼ਾਕ ਉਡਾਉਂਦਿਆਂ ਆਖਿਆ ਕਿ ਜੇ ਤੁਸੀਂ ਲੋਕਾਂ ਲਈ ਕੰਮ ਕਰਨਾ ਚਾਹੁੰਦੇ ਹੋਂ ਤਾਂ ਇਸ ਨੂੰ ਕਹਿੰਦੇ ਹਨ ਲੋਕਾਂ ਲਈ ਕੀਤਾ ਗਿਆ ਕੰਮ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਚੀਨ ਤੋਂ ਇੰਪੋਰਟ ਕੀਤੇ ਜਾਣ ਵਾਲੇ 900 ਫੂਡ ਪ੍ਰੋਡਕਟਸ ਮਿਆਰੀ ਨਹੀਂ ਨਿਕਲੇ : ਸੀਐਫਆਈਏ
ਏਅਰ ਕੈਨੇਡਾ ਦੇ ਜਹਾਜ਼ ਨੂੰ ਕਰਨੀ ਪਈ ਐਮਰਜੰਸੀ ਲੈਂਡਿੰਗ, 37 ਜ਼ਖ਼ਮੀ
ਸ਼ੀਅਰ ਦੀ ਕਲਾਈਮੇਟ ਯੋਜਨਾ ਲਿਬਰਲਾਂ ਦੀਆਂ ਮੌਜੂਦਾ ਨੀਤੀਆਂ ਤੋਂ ਪਵੇਗੀ ਮਹਿੰਗੀ: ਰਿਪੋਰਟ
ਲਿਬਰਲ ਸਰਕਾਰ ਦੇ ਬੁਲਾਰੇ ਨਹੀਂ ਹਨ ਮੈਕੈਲਮ : ਫਰੀਲੈਂਡ
ਦੋ ਬੱਚਿਆਂ ਤੇ ਬਜ਼ੁਰਗ ਦੇ ਲੱਭ ਜਾਣ ਤੋਂ ਬਾਅਦ ਐਂਬਰ ਐਲਰਟ ਕੀਤਾ ਗਿਆ ਰੱਦ
ਫੈਡਰਲ ਚੋਣਾਂ ਵਿੱਚ ਵਿਦੇਸ਼ੀ ਦਖਲ ਨੂੰ ਸੱਦਾ ਦੇ ਰਹੇ ਹਨ ਮੈਕੈਲਮ : ਸ਼ੀਅਰ
ਭਾਰਤ ਵੱਲੋਂ ਸਿੱਖਜ਼ ਫਾਰ ਜਸਟਿਸ ਉੱਤੇ ਪਾਬੰਦੀ, ਸੰਸਥਾ ਵੱਲੋਂ ਭਾਰਤ ਸਰਕਾਰ ਖਿਲਾਫ਼ ਮੁੱਕਦਮਾ
ਕੈਨੇਡਾ ਤੇ ਯੂਕੇ ਮੀਡੀਆ ਦੀ ਆਜ਼ਾਦੀ ਦੀ ਰਾਖੀ ਲਈ ਲਾ ਰਹੇ ਹਨ ਜ਼ੋਰ
ਕੈਨੇਡੀਅਨ ਫੌਜ ਦੇ ਸੈਕਿੰਡ ਇਨ ਕਮਾਂਡ: ਲੈਫਟੀਨੈਂਟ ਜਨਰਲ ਪਾਲ ਵਿਨਿਕ ਨੇ ਅਚਾਨਕ ਦਿੱਤਾ ਅਸਤੀਫਾ
ਕਨਵਰਸ਼ਨ ਥੈਰਪੀ ਨੂੰ ਫੈਡਰਲ ਸਰਕਾਰ ਬਣਾ ਸਕਦੀ ਹੈ ਗੈਰਕਾਨੂੰਨੀ