Welcome to Canadian Punjabi Post
Follow us on

18

August 2019
ਬ੍ਰੈਕਿੰਗ ਖ਼ਬਰਾਂ :
ਟੋਰਾਂਟੋ/ਜੀਟੀਏ

ਕੋਡ ਸਮੁਰਾਇ ਹੈਕਾਥਨ ਵਿੱਚ ਬੱਚਿਆਂ ਨੇ ਸਿੱਖੀਆਂ ਅਤਿ ਆਧੁਨਿਕ ਵੈੱਬ ਤਕਨੀਕਾਂ

April 12, 2019 07:31 AM

ਮਾਰਖਮ, 11 ਅਪਰੈਲ (ਪੋਸਟ ਬਿਊਰੋ) : ਟੂਰਿੰਗ ਫਿਊਜ਼ਨ ਲੈਬਜ਼ ਵੱਲੋਂ ਮਾਰਖਮ, ਓਨਟਾਰੀਓ ਦੇ ਪਿਏਰੇ ਐਲੀਅਟ ਟਰੂਡੋ ਸਕੂਲ ਵਿੱਚ ਪਹਿਲੀ ਵਾਰੀ ਹੈਕਾਥਨ ਕਰਵਾਈ ਗਈ। ਇਹ ਹੈਕਾਥਨ 10 ਤੋਂ 15 ਸਾਲ ਦੇ ਬੱਚਿਆਂ ਲਈ ਮਨੋਰੰਜਨ ਭਰਿਆ ਦਿਨ ਰਹੀ। ਇੱਥੇ ਉਨ੍ਹਾਂ ਵੈੱਬ ਐਪਲੀਕੇਸ਼ਨ ਤਿਆਰ ਕਰਨੀ ਸਿੱਖੀ ਤੇ ਜਿਸ ਦੀ ਵਰਤੋਂ ਉਹ ਆਪਣੇ ਦੋਸਤਾਂ ਨਾਲ ਚੀਜ਼ਾਂ ਸਾਂਝੀਆਂ ਕਰਨ ਲਈ ਕਰ ਸਕਦੇ ਸਨ।
ਇਸ ਹੈਕਾਥਨ ਵਿੱਚ ਹਿੱਸਾ ਲੈਣ ਵਾਲਿਆਂ ਨੇ ਅਤਿ ਆਧੁਨਿਕ ਵੈੱਬ ਟੈਕਨਾਲੋਜੀਜ਼ ਦੀ ਵਰਤੋਂ ਕਰਦਿਆਂ ਹੋਇਆਂ ਨਵੀਂ ਸਾਫਟਵੇਅਰ ਡਿਵੈਲਪਮੈਂਟ ਤਕਨੀਕਾਂ ਰਾਹੀਂ ਆਪਣੀ ਐਪਲੀਕੇਸ਼ਨ ਤਿਆਰ ਕੀਤੀ। ਪੰਜ ਸਪਰਿੰਟਸ ਦੀ ਇਸ ਸੀਰੀਜ਼ ਦਰਮਿਆਨ ਬੱਚਿਆਂ ਦੇ ਮਨੋਰੰਜਨ ਦਾ ਵੀ ਪੂਰਾ ਇੰਤਜ਼ਾਮ ਸੀ ਤਾਂ ਕਿ ਉਹ ਬਿਲਕੁਲ ਤਰੋਤਾਜ਼ਾ ਰਹਿ ਸਕਣ। ਇਸ ਦੌਰਾਨ ਬੱਚਿਆਂ ਨੂੰ ਮੈਡਲਜ਼ ਵੀ ਦਿੱਤੇ ਗਏ ਤੇ ਕਈ ਹੋਰ ਤਰ੍ਹਾਂ ਦੇ ਇਨਾਮ ਜਿਵੇਂ ਕਿ ਕੋਡ ਸਮੂਰਾਇ ਟੀ-ਸ਼ਰਟਸ, ਮੈਗਨੈੱਟਸ ਤੇ ਸਟਿੱਕਰ ਆਦਿ ਵੀ ਦਿੱਤੇ ਗਏ।
ਵਾਲੰਟੀਅਰ ਮੈਂਟਰਜ਼, ਜੋ ਕਿ ਪ੍ਰੋਫੈਸ਼ਨਲ ਸਾਫਟਵੇਅਰ ਇੰਜੀਨੀਅਰ ਸਨ, ਨੇ ਸਾਰਾ ਦਿਨ ਟੀਮ ਦੀ ਮਦਦ ਕੀਤੀ। ਟੀਐਫਐਲ ਦੇ ਰਿੱਕ ਤੇ ਸੌਰਭ ਨੇ ਆਖਿਆ ਕਿ ਅਸੀਂ ਇਸ ਤਰ੍ਹਾਂ ਦਾ ਈਵੈਂਟ ਕਰਵਾ ਕੇ ਕਾਫੀ ਖੁਸ ਹਾਂ। ਉਨ੍ਹਾਂ ਆਖਿਆ ਕਿ ਸਾਫਟਵੇਅਰ ਇੰਜੀਨੀਅਰ ਹੋਣ ਨਾਤੇ ਕੰਪਿਊਟਰ ਇੰਜੀਨੀਅਰਜ ਦੀ ਅਗਲੀ ਪੀੜ੍ਹੀ ਤਿਆਰ ਹੁੰਦੀ ਵੇਖਣ ਦਾ ਆਪਣਾ ਹੀ ਸਵਾਦ ਹੈ। ਉਨ੍ਹਾਂ ਆਖਿਆ ਕਿ ਇਸ ਈਵੈਂਟ ਦੌਰਾਨ ਬੱਚਿਆਂ ਵੱਲੋਂ ਸਿੱਖੀਆਂ ਗਈਆ ਤਕਨੀਕਾਂ ਉਨ੍ਹਾਂ ਦੇ ਭਵਿੱਖ ਵਿੱਚ ਕੰਮ ਆਉਣਗੀਆਂ।

 

 

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਸੰਜੂ ਗੁਪਤਾ ਨੇ 'ਫ਼ਰਗੂਸ ਹਾਈਲੈਂਡ ਗੇਮਜ਼ ' ਦੀ 10 ਕਿਲੋਮੀਟਰ ਦੌੜ ਵਿਚ ਭਾਗ ਲਿਆ
ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਵੱਲੋਂਂ ਟੋਬਰ ਮਰੀ ਆਈਲੈਂਡ ਦਾ ਸਫ਼ਲ ਟੂਰ
ਰਾਈਜਿ਼ੰਗ ਸਟਾਰਜ਼ 25 ਅਗਸਤ ਨੂੰ
ਇਕ ਸ਼ਾਮ ‘ਪਾਤਰ’ ਦੇ ਨਾਮ, 17 ਅਗਸਤ ਨੂੰ ‘ਰੋਜ਼ ਥੀਏਟਰ’ ਵਿਚ
ਪੇਟੈਂਟ ਮੈਡੀਸੀਨ ਰੈਗੂਲੇਸ਼ਨਾਂ ਵਿਚ ਤਬਦੀਲੀਆਂ ਦਾ ਐਲਾਨ ਕਰਕੇ ਲਿਬਰਲ ਸਰਕਾਰ ਨੇ ਨੈਸ਼ਨਲ ਫ਼ਾਰਮਾਕੇਅਰ ਪ੍ਰੋਗਰਾਮ ਦੀ ਨੀਂਹ ਰੱਖੀ : ਰੂਬੀ ਸਹੋਤਾ
ਦਵਾਈਆਂ ਦੀਆਂ ਕੀਮਤਾਂ ਘਟਾਉਣ ਲਈ ਹੈਲਥ ਕੈਨੇਡਾ ਨੇ ਐਲਾਨੇ ਨਵੇਂ ਨਿਯਮ
ਮੈਂਟਲ ਹੈਲਥ ਤੇ ਹੋਮ ਕੇਅਰ ਲਈ ਫੰਡਾਂ ਵਾਸਤੇ ਐਂਡਰਿਊ ਸ਼ੀਅਰ ਤੇ ਕੰਜ਼ਰਵੇਟਿਵਾਂ ਨੇ ਦਿੱਤੀ ਗਾਰੰਟੀ
ਤੀਜ ਮੇਲਾ ਇਸ ਸ਼ਨਿੱਚਰਵਾਰ ਨੂੰ
ਮੋਰੋ ਪਾਰਕ ਸੀਨੀਅਰਜ਼ ਕਲੱਬ ਵੱਲੋਂ ਕੈਨੇਡਾ ਡੇਅ ਪ੍ਰੋਗਰਾਮ ਦਾ ਆਯੋਜਨ
ਸੁਰਜੀਤ ਪਾਤਰ 17 ਅਗਸਤ ਨੂੰ ਆਪਣੀਆਂ ਕਾਵਿ-ਰਚਨਾਵਾਂ ਦੀ ਛਹਿਬਰ ਲਗਾਉਣਗੇ