Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਨਜਰਰੀਆ

ਬੱਗਾ ਸਿੰਘ ਫੌਜੀ

April 11, 2019 08:55 AM

-ਰਵਿੰਦਰ ਬਿੱਟੂ
ਇਹ ਘਟਨਾ ਮੇਰੇ ਸੈਕੰਡਰੀ ਸਕੂਲ ਬਰ੍ਹੇ (ਮਾਨਸਾ) ਦੀ ਹੈ। ਬਰ੍ਹੇ ਦੇ ਨੇੜਲੇ ਪਿੰਡ ਟਾਹਲੀਆਂ ਦਾ ਬੱਗਾ ਸਿੰਘ ਕਿਸੇ ਹੋਰ ਸਕੂਲ ਦਾ ਵਿਦਿਆਰਥੀ ਸੀ। ਸਿਖਿਆ ਦਾ ਅਧਿਕਾਰ ਕਾਨੂੰਨ ਤਹਿਤ ਬਿਨਾਂ ਪੜ੍ਹਿਆਂ ਲਗਾਤਾਰ ਅੱਠ ਜਮਾਤਾਂ ਪਾਸ ਕਰਨ ਪਿੱਛੋਂ ਨੌਵੀਂ ਵਿੱਚ ਲਗਾਤਾਰ ਦੋ ਵਾਰ ਫੇਲ ਹੋਣ ਉੱਤੇ ਉਸ ਸਕੂਲ ਵਾਲਿਆਂ ਨੇ ਇਸ ਸ਼ਰਤ 'ਤੇ ਪਾਸ ਕਰ ਦਿੱਤਾ ਕਿ ਉਹ ਦਸਵੀਂ ਕਲਾਸ ਦਾ ਦਾਖਲਾ ਉਨ੍ਹਾਂ ਦੇ ਸਕੂਲ ਵਿੱਚ ਨਹੀਂ, ਕਿਸੇ ਹੋਰ ਸਕੂਲ ਵਿੱਚ ਦਸਵੀਂ 'ਚ ਦਾਖਲਾ ਲਵੇਗਾ।
ਪਿਛਲੇ ਸਕੂਲ ਵਿੱਚੋਂ ਨੌਵੀਂ ਪਾਸ ਦਾ ਸਰਟੀਫਿਕੇਟ ਲੈ ਕੇ ਦਸਵੀਂ ਵਿੱਚ ਮੇਰੇ ਸਕੂਲ ਦਾਖਲ ਹੋਇਆ ਬੱਗਾ ਸਿੰਘ ਪੜ੍ਹਾਈ ਵਿੱਚ ਬੜਾ ਨਾਲਾਇਕ ਸੀ। ਸਕੂਲੋਂ ਭੱਜਣਾ ਉਸ ਦੀ ਆਦਤ ਸੀ। ਸਵੇਰ ਦੀ ਸਭਾ ਵਿੱਚ ਅਜਿਹੇ ਵਿਦਿਆਰਥੀਆਂ ਨੂੰ ਸਟੇਜ 'ਤੇ ਬੁਲਾ ਕੇ ਖੜ੍ਹੇ ਕਰਨਾ ਤੇ ਸਜ਼ਾ ਦੇਣਾ ਮੇਰੀ ਡਿਊਟੀ ਸੀ। ਸਜ਼ਾ ਵਜੋਂ ਰੋਜ਼ ਪੌਦਿਆਂ ਵਿੱਚ ਪਾਣੀ ਪਵਾਉਣਾ ਤੇ ਸਟੇਡੀਅਮ ਦੇ ਟਰੈਕ ਵਿੱਚ ਚਾਰ-ਚਾਰ ਚੱਕਰ ਲਗਵਾਉਣੇ ਮੇਰਾ ਰੋਜ਼ ਦਾ ਪੱਕਾ ਕੰਮ ਸੀ। ਦੇਖਦੇ ਹੀ ਦੇਖਦੇ ਰੋਜ਼ ਸਕੂਲ ਵਿੱਚੋਂ ਦੌੜ ਜਾਣ ਵਾਲਾ ਇਹ ਵਿਦਿਆਰਥੀ ਟਰੈਕ ਦਾ ਦੌੜਾਕ ਬਣ ਗਿਆ। ਉਸ ਨੂੰ ਟਰੈਕ ਵਿੱਚ ਦੌੜ ਦੀ ਅਜਿਹੀ ਲਲਕ ਲਈ ਕਿ ਉਹ ਸਕੂਲ ਦੇ ਅਥਲੈਟਿਕਸ ਮੁਕਾਬਲਿਆਂ ਵਿੱਚ ਜ਼ਿਲ੍ਹਾ, ਜ਼ੋਨ, ਸਟੇਟ ਪੱਧਰ ਤੱਕ ਦੌੜਦਾ ਨੈਸ਼ਨਲ ਪੱਧਰ ਦਾ ਪੰਦਰਾਂ ਸੌ ਮੀਟਰ, ਪੰਜ ਹਜ਼ਾਰ ਮੀਟਰ ਅਤੇ ਕਰਾਸ ਕੰਟਰੀ ਦਾ ਵਧੀਆ ਐਥਲੀਟ ਬਣ ਗਿਆ, ਪਰ ਪੜ੍ਹਾਈ ਵਿੱਚ ਹਾਲੇ ਵੀ ਬੇਹੱਦ ਨਾਲਾਇਕ ਸੀ। ਸਕੂਲ ਵਿੱਚ ਪ੍ਰੀ-ਬੋਰਡ ਦੇ ਪੇਪਰਾਂ ਵਿੱਚ ਵਧੀਆ ਪ੍ਰਾਪਤੀ ਨਾ ਕਰਨ 'ਤੇ ਇੱਕ ਦਿਨ ਉਸ ਦੇ ਪਿਤਾ ਜੀ ਸਕੂਲ ਆਏ। ਮੈਨੂੰ ਮਿਲ ਕੇ ਆਖਣ ਲੱਗੇ ਕਿ ਇਸ ਦੇ ਵਾਰ ਵਾਰ ਫੇਲ ਹੋਣ ਤੋਂ ਪ੍ਰੇਸ਼ਾਨ ਹਾਂ। ਉਸ ਦੇ ਪਿਤਾ ਨੇ ਕਿਹਾ ਕਿ ਮੈਂ ਇਸ ਨੂੰ ਪੱਕੇ ਪੇਪਰਾਂ ਦੇ ਨਤੀਜੇ ਤੋਂ ਬਾਅਦ ਮੋਟਰ ਸਾਈਕਲ ਲੈ ਕੇ ਦੇਵਾਂਗਾ। ਮੈਂ ਹੈਰਾਨ ਹੋ ਕੇ ਪੁੱਛਿਆ ਕਿ ਮੋਟਰ ਸਾਈਕਲ ਕਿਉਂ? ਉਨ੍ਹਾਂ ਕਿਹਾ ਕਿ ਜੇ ਇਸ ਸਾਲ ਦਸਵੀਂ ਪਾਸ ਕਰ ਗਿਆ ਤਾਂ ਇਸ ਨੂੰ ਗਿਆਰ੍ਹਵੀਂ ਵਿਚ ਸਕੂਲ ਆਉਣ ਜਾਣ ਲਈ ਕੰਮ ਆਵੇਗਾ। ਜੇ ਫੇਲ ਹੋ ਗਿਆ ਤਾਂ ਦੁੱਧ ਵਾਲੇ ਦੋ ਢੋਲ ਵੀ ਲੈ ਦੇਵਾਂਗਾ, ਫਿਰ ਮੋਟਰ ਸਾਈਕਲ 'ਤੇ ਘਰ ਘਰ ਦੁੱਧ ਇਕੱਠਾ ਕਰਕੇ ਬੁਢਲਾਡਾ ਮੰਡੀ ਘਰ-ਘਰ ਦੁੱਧ ਵੇਚ ਆਇਆ ਕਰੇਗਾ। ਉਨ੍ਹਾਂ ਇਹ ਵੀ ਕਿਹਾ ਕਿ ਮੋਟਰ ਸਾਈਕਲ ਨਾ ਖਰੀਦ ਕੇ ਦੇ ਸਕਿਆ ਤਾਂ ਕੁਝ ਭੇਡਾਂ ਬੱਕਰੀਆਂ ਖਰੀਦ ਦੇਵਾਂਗਾ, ਇਹ ਕੰਮ ਵੀ ਸਾਡੇ ਗਰੀਬਾਂ ਵਾਸਤੇ ਵਧੀਆ ਹੈ। ਇਸ ਨੂੰ ਇੱਕ ਢਾਂਗੀ ਬਣਾ ਕੇ ਦੇਵਾਂਗਾ। ਭੇਡਾਂ ਬੱਕਰੀਆਂ ਦੀ ਰਾਖੀ ਕਰ ਲਿਆ ਕਰੇਗਾ।
ਮੋਟਰ ਸਾਈਕਲ 'ਤੇ ਸਕੂਲ ਆਉਣ ਵਾਲੀ ਗੱਲ ਮੈਨੂੰ ਕੁਝ ਹੱਦ ਤੱਕ ਠੀਕ ਲੱਗੀ, ਪਰ ਦੁੱਧ ਵੇਚਣ ਅਤੇ ਭੇਡਾਂ ਦੀ ਰਾਖੀ ਕਰਨ ਵਾਲੀ ਗੱਲ ਨੇ ਮੈਨੂੰ ਕਾਫੀ ਪਰੇਸ਼ਾਨ ਕੀਤਾ। ਬੱਗਾ ਸਿੰਘ ਦੇ ਵਧੀਆ ਐਥਲੀਟ ਬਣਨ ਕਰ ਕੇ ਮੇਰੇ ਨਾਲ ਕਾਫੀ ਨੇੜਤਾ ਹੋ ਗਈ। ਮੈਂ ਉਸ ਨੂੰ ਪਿਆਰ ਨਾਲ ਆਖਿਆ, ‘‘ਭੇਡਾਂ ਬੱਕਰੀਆਂ ਦੀ ਰਾਖੀ ਅਤੇ ਘਰ-ਘਰ ਦੁੱਧ ਵੇਚਣ ਦਾ ਕੰਮ ਬਹੁਤ ਮੁਸ਼ਕਲ ਹੁੰਦਾ ਹੈ। ਪੁੱਤਰਾ, ਤੂੰ ਪੜ੍ਹਾਈ ਵੱਲ ਧਿਆਨ ਦੇ। ਨਹੀਂ ਤਾਂ ਬਹੁਤ ਔਖਾ ਹੋਵੇੇਂਗਾ।”
ਜ਼ਿਲ੍ਹਾ ਪੱਧਰ 'ਤੇ ਬਿਹਤਰੀਨ ਐਥਲੀਟ ਬਣ ਕੇ ਸਕੂਲ ਦਾ ਨਾਂਅ ਚਮਕਾਉਣ ਕਰ ਕੇ ਬਾਕੀ ਅਧਿਆਪਕ ਵੀ ਉਸ ਨੂੰ ਪਿਆਰ ਕਰਨ ਲੱਗੇ ਸਨ। ਸਕੂਲੋਂ ਦੌੜਨਾ ਉਸ ਨੇ ਬੰਦ ਕਰ ਦਿੱਤਾ ਸੀ। ਦਸਵੀਂ ਜਮਾਤ ਦੇ ਪੱਕੇ ਪੇਪਰਾਂ ਵਿੱਚੋਂ ਅਨੇਕਾਂ ਸਿਫਾਰਸ਼ਾਂ ਕਰਨ 'ਤੇ ਵੀ ਦੋ ਪੇਪਰਾਂ ਵਿੱਚ ਰੀ-ਅਪੀਅਰ ਆ ਗਈ। ਰੀ-ਅਪੀਅਰ ਦੇ ਦੋਵੇਂ ਮੌਕਿਆਂ ਉਤੇ ਵਾਰੀ ਵਾਰੀ ਇੱਕ ਇੱਕ ਪੇਪਰ ਪਾਸ ਕਰ ਕੇ ਦਸਵੀਂ ਪਾਸ ਕਰ ਗਿਆ। ਫੌਜ ਦੀ ਭਰਤੀ ਆਉਣ 'ਤੇ ਵਧੀਆ ਐਥਲੀਟ ਹੋਣ ਕਾਰਨ ਪਹਿਲੇ ਹੀ ਮੌਕੇ ਫੌਜੀ ਭਰਤੀ ਹੋ ਗਿਆ। ਸਿਖਲਾਈ ਪੂਰੀ ਹੋਣ ਤੋਂ ਲਗਭਗ ਦੋ ਸਾਲ ਬਾਅਦ ਆਪਣੇ ਪਿਤਾ ਜੀ ਨਾਲ ਮਠਿਆਈ ਦਾ ਡੱਬਾ ਲੈ ਕੇ ਨਵੇਂ ਮੋਟਰ ਸਾਈਕਲ 'ਤੇ ਸਕੂਲ ਵਧਾਈ ਦੇਣ ਆਇਆ। ਸਕੂਲ ਦੇ ਸਾਰੇ ਸਟਾਫ ਅਤੇ ਮੇਰੇ ਪੈਰੀਂ ਹੱਥ ਲਾ ਕੇ ਉਸ ਨੇ ਕਿਹਾ, ‘‘ਸਰ ਜੀ, ਤੁਸੀਂ ਮੈਨੂੰ ਟਰੈਕ ਵਿੱਚ ਭਜਾ ਕੇ ਫੌਜੀ ਬਣਾਇਆ ਹੈ।” ਉਸ ਨੇ ਦੱਸਿਆ ਕਿ ਇਹ ਨਵਾਂ ਮੋਟਰ ਸਾਈਕਲ ਉਸ ਦੇ ਪਿਤਾ ਨੇ ਨਹੀਂ, ਸਗੋਂ ਉਸ ਨੇ ਆਪਣੇ ਪਿਤਾ ਨੂੰ ਲੈ ਕੇ ਦਿੱਤਾ ਹੈ।
ਇਹ ਸੁਣ ਕੇ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਕਿ ਭੇਡਾਂ ਦੀ ਰਾਖੀ ਦੀ ਉਮੀਦ ਲਗਾਈ ਬੈਠਾ ਇੱਕ ਪਿਤਾ ਦਾ ਪੁੱਤਰ ਹੁਣ ਸਰਹੱਦ 'ਤੇ ਦੇਸ਼ ਦੀ ਰਖਵਾਲੀ ਕਰ ਰਿਹਾ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’