Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਕੈਨੇਡਾ

ਗੁਡੇਲ ਦੇ ਤਾਜ਼ਾ ਬਿਆਨ ਉੱਤੇ ਡਬਲਿਊਐਸਓ ਤੇ ਹੋਰਨਾਂ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਨਿਰਾਸ਼ਾ

April 09, 2019 08:07 AM

ਓਟਵਾ, 8 ਅਪਰੈਲ (ਪੋਸਟ ਬਿਊਰੋ) : ਕੈਨੇਡਾ ਨੂੰ ਅੱਤਵਾਦ ਤੋਂ ਖਤਰੇ ਸਬੰਧੀ ਜਾਰੀ ਕੀਤੀ ਗਈ ਪਬਲਿਕ ਰਿਪੋਰਟ ਉੱਤੇ ਪਬਲਿਕ ਸੇਫਟੀ ਮੰਤਰੀ ਗੁਡੇਲ ਦੇ ਤਾਜ਼ਾ ਬਿਆਨ ਉੱਤੇ ਵਰਲਡ ਸਿੱਖ ਆਰਗੇਨਾਈਜੇ਼ਸ਼ਨ ਆਫ ਕੈਨੇਡਾ ਨੇ ਨਿਰਾਸ਼ਾ ਪ੍ਰਗਟਾਈ ਹੈ। 

ਕੱਲ੍ਹ ਜਾਰੀ ਕੀਤੇ ਬਿਆਨ ਵਿੱਚ ਗੁਡੇਲ ਨੇ ਇਹ ਸਵੀਕਾਰ ਕੀਤਾ ਕਿ ਕੈਨੇਡਾ ਨੂੰ ਦਰਪੇਸ਼ ਕੁੱਝ ਚੁਣੌਤੀਆਂ ਨੂੰ ਬਿਆਨ ਕਰਨ ਲਈ ਵਰਤੀ ਗਈ ਭਾਸ਼ਾ ਕਾਰਨ ਕੁੱਝ ਕਮਿਊਨਿਟੀਜ਼ ਨੂੰ ਠੇਸ ਪਹੁੰਚੀ ਹੈ, ਜੋ ਕਿ ਕੈਨੇਡਾ ਦੀ ਸਰਕਾਰ ਦੀਆਂ ਕਦਰਾਂ ਕੀਮਤਾਂ ਨਾਲ ਮੇਲ ਨਹੀਂ ਖਾਂਦੀ। ਜਿ਼ਕਰਯੋਗ ਹੈ ਕਿ ਕੈਨੇਡਾ ਨੂੰ ਅੱਤਵਾਦ ਤੋਂ ਖਤਰੇ ਦੇ ਨਾਂ ਉੱਤੇ 2018 ਦੀ ਪਬਲਿਕ ਸੇਫਟੀ ਕੈਨੇਡਾ ਦੀ ਰਿਪੋਰਟ ਵਿੱਚ ਸਿੱਖ (ਖਾਲਿਸਤਾਨੀ) ਅੱਤਵਾਦ ਸ਼ਾਮਲ ਕੀਤੇ ਜਾਣ ਜਾਣ ਉੱਤੇ ਕੈਨੇਡਾ ਭਰ ਦੇ ਸਿੱਖਾਂ ਨੇ ਨਿਰਾਸ਼ਾ ਪ੍ਰਗਟਾਈ ਸੀ। ਇਸ ਰਿਪੋਰਟ ਵਿੱਚ ਸਿੱਖ ਭਾਈਚਾਰੇ ਦੇ ਕਿਸੇ ਵੀ ਤਰ੍ਹਾਂ ਦੀਆਂ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਕੋਈ ਹਵਾਲਾ ਨਹੀਂ ਦਿੱਤਾ ਗਿਆ ਤੇ ਬੱਸ ਇਹੋ ਆਖਿਆ ਗਿਆ ਕਿ ਕੈਨੇਡਾ ਵਿੱਚ ਕੁੱਝ ਵਿਅਕਤੀ ਵਿਸ਼ੇਸ਼ ਸਿੱਖ (ਖਾਲਿਸਤਾਨੀ) ਅੱਤਵਾਦੀ ਵਿਚਾਰਧਾਰਾ ਤੇ ਲਹਿਰਾਂ ਦਾ ਸਮਰਥਨ ਕਰ ਰਹੇ ਹਨ।
ਸਿੱਖ ਭਾਈਚਾਰੇ ਵਿੱਚੋਂ ਕਈਆਂ ਨੂੰ ਇਹ ਤੌਖਲਾ ਹੈ ਕਿ ਇਹ ਮੱਦ ਰਿਪੋਰਟ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਫਰਵਰੀ 2018 ਵਿੱਚ ਕੀਤੇ ਗਏ ਭਾਰਤ ਦੌਰੇ ਦੌਰਾਨ ਭਾਰਤ ਦੀ ਦਖਲਅੰਦਾਜ਼ੀ ਤੇ ਦਬਾਅ ਕਾਰਨ ਹੀ ਸ਼ਾਮਲ ਕੀਤੀ ਗਈ। ਹਾਲਾਂਕਿ 2018 ਦੀ ਇਸ ਰਿਪੋਰਟ ਵਿੱਚ ਕੋਈ ਸੋਧ ਨਹੀਂ ਕੀਤੀ ਗਈ ਹੈ ਤੇ ਇਸ ਵਿੱਚ ਸਿੱਖ (ਖਾਲਿਸਤਾਨੀ) ਅੱਤਵਾਦ ਵਾਲੀ ਗੱਲ ਵੀ ਸ਼ਾਮਲ ਹੀ ਹੈ, ਇਸ ਦੌਰਾਨ ਮੰਤਰੀ ਗੁਡੇਲ ਨੇ ਜਾਰੀ ਕੀਤੇ ਬਿਆਨ ਵਿੱਚ ਆਖਿਆ ਕਿ ਰਿਪੋਰਟ ਵਿੱਚ ਦਰਜ ਇਸ ਮੱਦ ਤੋਂ ਇਹੋ ਸਿੱਧ ਹੁੰਦਾ ਹੈ ਕਿ ਭਵਿੱਖ ਵਿੱਚ ਭਾਰਤ ਵਿੱਚ ਵੱਖਰਾ ਦੇਸ਼ ਕਾਇਮ ਕਰਨ ਲਈ ਹਿੰਸਕ ਰਾਹ ਦੀ ਚੋਣ ਦਾ ਸਮਰਥਨ ਕਰਨ ਵਾਲੇ ਅੱਤਵਾਦੀਆਂ ਲਈ ਇਸ ਤਰ੍ਹਾਂ ਦੀ ਸ਼ਬਦਾਵਲੀ ਦੀ ਵਰਤੋਂ ਜ਼ਰੂਰੀ ਤੇ ਢੁਕਵੀਂ ਹੈ।
ਮੰਤਰੀ ਗੁਡੇਲ ਦਾ ਇਹ ਬਿਆਨ ਉਸ ਸਮੇਂ ਆਇਆ ਜਦੋਂ 2018 ਦੀ ਪਬਲਿਕ ਸੇਫਟੀ ਰਿਪੋਰਟ ਬਾਰੇ ਡਬਲਿਊਐਸਓ ਦੀ ਭਾਈਵਾਲੀ ਵਿੱਚ ਓਨਟਾਰੀਓ ਸਿੱਖ ਤੇ ਗੁਰਦੁਆਰਾ ਕਾਉਂਸਲ ਤੇ ਓਨਟਾਰੀਓ ਗੁਰਦੁਆਰਾ ਕਮੇਟੀ ਵੱਲੋਂ ਮੀਟਿੰਗ ਆਯੋਜਿਤ ਕੀਤੀ ਗਈ। ਇਹ ਮੀਟਿੰਗ ਕੱਲ੍ਹ ਬਰੈਂਪਟਨ ਸਿਟੀ ਹਾਲ ਵਿੱਚ ਕੀਤੀ ਗਈ ਜਿੱਥੇ 400 ਤੋਂ ਵੀ ਵੱਧ ਕਮਿਊਨਿਟੀ ਮੈਂਬਰਾਂ ਨੇ ਹਿੱਸਾ ਲਿਆ। ਕੈਨੇਡਾ ਸਰਕਾਰ ਵੱਲੋਂ ਇਸ ਮਾਮਲੇ ਨੂੰ ਜਿਸ ਤਰ੍ਹਾਂ ਹੈਂਡਲ ਕੀਤਾ ਜਾ ਰਿਹਾ ਹੈ ਉਸ ਤੋਂ ਹਾਜ਼ਰੀਨ ਵਿੱਚੋਂ ਕਈਆਂ ਨੇ ਅਸੰਤੁਸ਼ਟੀ ਪ੍ਰਗਟਾਈ। ਇਹ ਤੌਖਲਾ ਵੀ ਪ੍ਰਗਟਾਇਆ ਗਿਆ ਕਿ ਇਸ ਰਿਪੋਰਟ ਕਾਰਨ ਕਮਿਊਨਿਟੀ ਨੂੰ ਲੰਮੇਂ ਸਮੇਂ ਤੱਕ ਨਕਾਰਾਤਮਕ ਸਿੱਟੇ ਭੁਗਤਣੇ ਪੈਣਗੇ।
ਇਸ ਦੌਰਾਨ ਡਬਲਿਊਐਸਓ ਦੇ ਪ੍ਰੈਜ਼ੀਡੈਂਟ ਮੁਖਬੀਰ ਸਿੰਘ ਨੇ ਆਖਿਆ ਕਿ ਭਾਵੇਂ ਗੁਡੇਲ ਮੰਨਦੇ ਹਨ ਕਿ 2018 ਦੀ ਇਸ ਪਬਲਿਕ ਸੇਫਟੀ ਰਿਪੋਰਟ ਨਾਲ ਸਿੱਖ ਕਮਿਊਨਿਟੀ ਸਮੇਤ ਕੁੱਝ ਕਮਿਊਨਿਟੀਜ਼ ਦਾ ਅਕਸ ਗੰਧਲਾ ਹੋਇਆ ਹੈ ਤੇ ਇਹ ਕੈਨੇਡੀਅਨ ਕਦਰਾਂ ਕੀਮਤਾਂ ਦੇ ਉਲਟ ਵੀ ਹੈ ਪਰ ਇਸ ਰਿਪੋਰਟ ਵਿੱਚ ਕੋਈ ਤਬਦੀਲੀ ਵੀ ਨਹੀਂ ਕੀਤੀ ਗਈ। ਸਿੱਖ ਖਾਲਿਸਤਾਨੀ ਅੱਤਵਾਦੀ ਵਾਲੀ ਗੱਲ ਖਾਸ ਤੌਰ ਉੱਤੇ ਤਕਲੀਫਦੇਹ ਹੈ ਪਰ ਇਹ ਅਜੇ ਵੀ ਰਿਪੋਰਟ ਵਿੱਚ ਬਣੀ ਹੋਈ ਹੈ। ਉਨ੍ਹਾਂ ਆਖਿਆ ਕਿ ਰਿਪੋਰਟ ਵਿੱਚ ਕੋਈ ਤਬਦੀਲੀ ਨਾ ਕੀਤਾ ਜਾਣਾ ਵੀ ਸਹੀ ਨਹੀਂ ਹੈ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਬਜਟ ਬਾਰੇ ਨਕਾਰਾਤਮਕ ਰਾਇ ਰੱਖਦੇ ਹਨ ਅੱਧੇ ਤੋਂ ਵੱਧ ਕੈਨੇਡੀਅਨਜ਼ : ਰਿਪੋਰਟ ਵੈਕਸੀਨ ਇੰਜਰੀ ਕੰਪਨਸੇਸ਼ਨ ਫੰਡ ਲਈ ਫੈਡਰਲ ਸਰਕਾਰ ਨੇ ਰਾਖਵੇਂ ਰੱਖੇ 36 ਮਿਲੀਅਨ ਡਾਲਰ ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ