Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼
 
ਕੈਨੇਡਾ

ਟਰੂਡੋ ਵੱਲੋਂ ਨਨੇਮੋ-ਲੇਡੀਸਮਿੱਥ ਵਿੱਚ 6 ਮਈ ਨੂੰ ਜਿ਼ਮਨੀ ਚੋਣਾਂ ਕਰਵਾਉਣ ਦਾ ਐਲਾਨ

March 25, 2019 09:44 AM

ਓਟਵਾ, 24 ਮਾਰਚ (ਪੋਸਟ ਬਿਊਰੋ) : ਬ੍ਰਿਟਿਸ਼ ਕੋਲੰਬੀਆ ਵਿੱਚ ਸਾਬਕਾ ਨਿਊ ਡੈਮੋਕ੍ਰੈਟ ਐਮਪੀ ਵੱਲੋਂ ਖਾਲੀ ਕੀਤੀ ਗਈ ਸੀਟ ਉੱਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਹੁਣ 6 ਮਈ ਨੂੰ ਜਿ਼ਮਨੀ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ।
ਨਨੇਮੋ-ਲੇਡੀਸਮਿੱਥ ਉੱਤੇ ਹੁਣ 6 ਮਈ ਨੂੰ ਜਿ਼ਮਨੀ ਚੋਣਾਂ ਹੋਣਗੀਆਂ। ਜਿ਼ਕਰਯੋਗ ਹੈ ਕਿ ਐਨਡੀਪੀ ਦੀ ਸਾਬਕਾ ਐਮਪੀ ਸ਼ੀਲਾ ਮੈਲਕਮਸਨ ਨੇ ਜਨਵਰੀ ਵਿੱਚ ਅਸਤੀਫਾ ਦੇ ਦਿੱਤਾ ਸੀ। ਮੈਲਕਮਸਨ ਵੀ ਐਨਡੀਪੀ ਦੇ ਉਨ੍ਹਾਂ ਐਮਪੀਜ਼ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਅਕਤੂਬਰ ਵਿੱਚ ਹੋਣ ਜਾ ਰਹੀਆਂ ਫੈਡਰਲ ਚੋਣਾਂ ਵਿੱਚ ਦੁਬਾਰਾ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਹੈ। ਇਸ ਸੂਚੀ ਵਿੱਚ ਬੀਸੀ ਦੇ ਮੁਰੇਅ ਰੈਂਕਿਨ, ਅਲਬਰਟਾ ਦੀ ਲਿੰਡਾ ਡੰਕਨ, ਓਨਟਾਰੀਓ ਦੀ ਆਇਰੀਨ ਮੈਥੀਸਨ ਤੇ ਡੇਵਿਡ ਕ੍ਰਿਸਟੋਫਰਸਨ, ਕਿਊਬਿਕ ਦੀ ਹੈਲੇਨੇ ਲੈਵਰਡਿਏਰੇ, ਰੋਮੀਓ ਸਾਗਾਨੈਸ਼, ਮਾਰਜੋਲੇਨ ਬੁਟਿਨ ਸਵੀਟ ਤੇ ਐਨੇ ਮਿਨ੍ਹ-ਥੂ ਕੁਐਕ ਤੇ ਬੀਸੀ ਦੇ ਫਿਨ ਡੌਨੇਲੀ ਸ਼ਾਮਲ ਹਨ।
ਵੈਨਕੂਵਰ ਆਈਲੈਂਡ ਦੇ ਉੱਤਰਪੂਰਬੀ ਬਰੌਟਨ ਆਰਕੀਪੇਲਾਗੋ ਵਿੱਚ ਗਿਲਫੋਰਡ ਆਈਲੈਂਡ ਉੱਤੇ ਸਥਿਤ ਫਰਸਟ ਨੇਸ਼ਨ ਦੇ ਲੰਮੇਂ ਸਮੇਂ ਤੋਂ ਚੱਲੇ ਆ ਰਹੇ ਚੀਫ ਕਾਉਂਸਲਰ ਬੌਬ ਚੇਂਬਰਲਿਨ ਨੇ ਨਨੇਮੋ-ਲੇਡੀਸਮਿੱਥ ਤੋਂ ਐਨਡੀਪੀ ਲਈ ਦਾਅਵੇਦਾਰੀ ਹਾਸਲ ਕਰਨ ਦੀ ਇੱਛਾ ਪ੍ਰਗਟਾਈ ਹੈ। ਚੇਂਬਰਲਿਨ ਕਵਿਕਵਾਸੁਤਿਨੁਕਸਾਅ ਹਾਕਸਵਾਮਿਸ ਫਰਸਟ ਨੇਸ਼ਨ ਲਈ ਕੰਮ ਕਰ ਚੁੱਕੇ ਹਨ ਤੇ ਯੂਨੀਅਨ ਆਫ ਬੀਸੀ ਇੰਡੀਅਨ ਚੀਫਜ਼ ਦੇ ਵਾਈਸ ਪ੍ਰੈਜ਼ੀਡੈਂਟ ਵਜੋਂ ਵੀ ਸੇਵਾ ਨਿਭਾਅ ਚੁੱਕੇ ਹਨ। ਉਹ ਲਿਬਰਲ ਤੇ ਕੰਜ਼ਰਵੇਟਿਵ ਸਰਕਾਰਾਂ ਦੇ ਨਾਲ ਕੰਮ ਕਰਨ ਤੋਂ ਇਲਾਵਾ ਕਈ ਏਜੰਸੀਆਂ ਤੇ ਬੋਰਡਜ਼ ਦੇ ਚੇਅਰ ਰਹਿ ਚੁੱਕੇ ਹਨ ਤੇ ਕਈ ਮੁੱਦਿਆਂ ਦੀ ਪੈਰਵੀ ਕਰ ਚੁੱਕੇ ਹਨ।
ਪਾਲ ਮੈਨਲੀ, ਜੋ ਕਿ ਰਿਸਰਚਰ, ਫਿਲਮਮੇਕਰ ਤੇ ਕਮਿਊਨਿਕੇਸ਼ਨਜ਼ ਮਾਹਿਰ ਹੈ ਤੇ ਜੋ 2002 ਤੋਂ ਨਨੇਮੋ ਵਿੱਚ ਰਹਿ ਰਹੇ ਹਨ ਤੇ ਇੱਥੇ ਹੀ ਕੰਮ ਕਰ ਰਹੇ ਹਨ, ਗ੍ਰੀਨ ਪਾਰਟੀ ਦੇ ਉਮੀਦਵਾਰ ਹਨ। ਕੰਜ਼ਰਵੇਟਿਵਾਂ ਨੇ 32 ਸਾਲਾ ਫਾਇਨਾਂਸ਼ੀਅਲ ਮੈਨੇਜਰ ਜੌਹਨ ਹਰਸਟ ਨੂੰ ਉਮੀਦਵਾਰ ਚੁਣਿਆ ਹੈ ਤੇ ਨਵੀਂ ਪੀਪਲਜ਼ ਪਾਰਟੀ ਆਫ ਕੈਨੇਡਾ ਦੀ ਅਗਵਾਈ ਜੈਨੀਫਰ ਕਲਾਰਕ ਕਰਨਗੇ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਬਜਟ ਬਾਰੇ ਨਕਾਰਾਤਮਕ ਰਾਇ ਰੱਖਦੇ ਹਨ ਅੱਧੇ ਤੋਂ ਵੱਧ ਕੈਨੇਡੀਅਨਜ਼ : ਰਿਪੋਰਟ ਵੈਕਸੀਨ ਇੰਜਰੀ ਕੰਪਨਸੇਸ਼ਨ ਫੰਡ ਲਈ ਫੈਡਰਲ ਸਰਕਾਰ ਨੇ ਰਾਖਵੇਂ ਰੱਖੇ 36 ਮਿਲੀਅਨ ਡਾਲਰ ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ