Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼
 
ਟੋਰਾਂਟੋ/ਜੀਟੀਏ

ਨਾਟਕ ‘ਬੀਬੀ ਸਹਿਬਾ` ਦਾ ਮੰਚਨ 31 ਮਾਰਚ ਨੂੰ

March 20, 2019 10:57 AM

ਟੋਰਾਂਟੋ(ਮੀਡੀਆ ਬਿਊਰੋ)- ਪੰਜਾਬੀ ਦੇ ਬਹੁ-ਚਰਚਿਤ ਨਾਟਕ ‘ਬੀਬੀ ਸਾਹਿਬਾ` ਦੀ ਪੇਸ਼ਕਾਰੀ 31 ਮਾਰਚ ਨੂੰ ਬਰੈਂਪਟਨ ਵਿੱਚ ਕਰਨ ਲਈ ਇਸ ਦੀਆਂ ਤਿਆਰੀਆਂ ਜ਼ੋਰਾਂ ਤੇ ਚੱਲ ਰਹੀਆਂ ਹਨ। ਇਹ ਜਾਣਕਾਰੀ ਦਿੰਦਿਆਂ ਨਿਰਦੇਸ਼ਕ ਹੀਰਾ ਰੰਧਾਵਾ ਨੇ ਦੱਸਿਆ ਕਿ ਹੈਰੀਟੇਜ਼ ਆਰਟਸ ਐਂਡ ਥੀਏਟਰ ਸੋਸਾਇਟੀ ਆਫ਼ ਯੂਨਾਈਟਡ ਪ੍ਰੋਡਕਸ਼ਨਜ਼ (ਹੈਟਸ-ਅੱਪ) ਵੱਲੋਂ ਉਕਤ ਦਿਨ ਬਰੈਂਪਟਨ ਦੇ 20 ਲੋਫ਼ਰਜ ਲੇਕ ਲੇਨ (ਨੇੜੇ ਕੈਨੇਡੀ ਰੋਡ ਤੇ ਸੈਂਦਲਵੁੱਡ ਪਾਰਕਵੇਅ ਇੰਟਰਸੈਕਸ਼ਨ) ਸਥਿੱਤ ਸੀਰਿਲ ਕਲਾਰਕ ਹਾਲ ਵਿੱਚ ਵਿਸ਼ਵ ਰੰਗਮੰਚ ਨੂੰ ਸਮਰਪਿਤ ਆਪਣਾ ਸਾਲਾਨਾ ਸਮਾਗਮ `ਵਰਲਡ ਥੀਏਟਰ ਡੇਅ ਸੈਲੀਬਰੇਸ਼ਨਜ਼-2019` ਕੀਤਾ ਜਾ ਰਿਹਾ ਹੈ। ਇਸ ਸਮਾਗਮ ਵਿੱਚ ਸੁਖਜੀਤ ਦੀ ਕਹਾਣੀ `ਤੇ ਅਧਾਰਿਤ ਗੁਰਿੰਦਰ ਮਕਨਾ ਦੁਆਰਾ ਲਿਖੇ ਨਾਟਕ `ਬੀਬੀ ਸਾਹਿਬਾ` ਦੀ ਪੇਸ਼ਕਾਰੀ ਕੀਤੀ ਜਾਵੇਗੀ। ਇਸ ਨਾਟਕ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੀ ਐਕਟਰਸ ਸੁਵਿਧਾ ਦੁੱਗਲ ਅਤੇ ਗੁਰਿੰਦਰ ਮਕਨਾ ਵਿਸ਼ੇਸ਼ ਰੂਪ ਵਿੱਚ `ਹੈਟਸ-ਅੱਪ` ਦੇ ਸੱਦੇ ਉੱਤੇ ਕੈਨੇਡਾ ਪਹੁੰਚ ਚੁੱਕੇ ਹਨ। ਉਕਤ ਨਾਟਕ ਦੀ ਕਹਾਣੀ ਡੇਰਿਆਂ ਵਿੱਚ ਕੁੜੀਆਂ ਦੇ ਹੁੰਦੇ ਸਰੀਰਕ ਸੋਸ਼ਣ ਜਿਹੇ ਨਾਜ਼ੁਕ ਮੁੱਦੇ ਨਾਲ ਸੰਬੰਧਿਤ ਹੈ ਜਿਸ ਕਿਰਦਾਰ ਨੂੰ ਸੁਵਿਧਾ ਦੁੱਗਲ ਆਪਣੇ ਕਿ ਅੰਦਾਜ਼ ਵਿੱਚ ਪੇਸ਼ ਕਰੇਗੀ। ਇਸ ਮੌਕੇ ਵਿਸ਼ਵ ਰੰਗਮੰਚ ਸੁਨੇਹਾ ਜਾਰੀ ਕਰਨ ਦੇ ਨਾਲ ਨਾਲ ਇਸ ਵਰ੍ਹੇ ਦਾ ਸਾਲਾਨਾ ਗੁਰਸ਼ਰਨ ਸਿੰਘ ਯਾਦਗਾਰੀ ਸਨਮਾਨ ਪੰਜਾਬੀ ਰੰਗਮੰਚ ਖ਼ੇਤਰ ਵਿੱਚ ਜ਼ਿਕਰਯੋਗ ਕੰਮ ਕਰਨ ਵਾਲੇ ਰੰਗਕਰਮੀਆਂ ਸੁਰਿੰਦਰ ਸ਼ਰਮਾ ਤੇ ਹਰਕੇਸ਼ ਚੌਧਰੀ ਨੂੰ ਦਿੱਤਾ ਜਾ ਰਿਹਾ ਹੈ। ਇਸ ਬਾਰੇ ਟਿਕਟਾਂ ਜਾਂ ਹੋਰ ਵਧੇਰੇ ਜਾਣਕਾਰੀ ਲਈ ਹੀਰਾ ਰੰਧਾਵਾ ਨਾਲ 416-319-0551 ਜਾਂ ਕੁਲਵਿੰਦਰ ਖਹਿਰਾ ਨਾਲ ਫੋਨ ਨੰਬਰ ਨੂੰ 647-407-1955 `ਤੇ ਸੰਪਰਕ ਕੀਤਾ ਜਾ ਸਕਦਾ ਹੈ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕੈਫੀਯੇਹ ਪਾਉਣ ਕਾਰਨ ਐਮਪੀਪੀ ਸਾਰਾਹ ਜਾਮਾ ਨੂੰ ਵਿਧਾਨਸਭਾ ਵਿੱਚੋਂ ਬਾਹਰ ਜਾਣ ਦੇ ਸਪੀਕਰ ਨੇ ਦਿੱਤੇ ਹੁਕਮ ਅਪਾਰਟਮੈਂਟ ਵਿੱਚ ਦਾਖਲ ਹੋ ਕੇ ਲੁਟੇਰਿਆਂ ਨੇ ਚਲਾਈ ਗੋਲੀ, 1 ਹਲਾਕ ਰਿਹਾਇਸ਼ੀ ਬਿਲਡਿੰਗ ਵਿੱਚੋਂ ਮਿਲੀ ਵਿਅਕਤੀ ਦੀ ਲਾਸ਼, ਹੋਮੀਸਾਈਡ ਯੂਨਿਟ ਕਰ ਰਹੀ ਹੈ ਜਾਂਚ ਟੀਪੀਏਆਰ ਕਲੱਬ ਦੇ 64 ਮੈਂਬਰਾਂ ਨੇ ਟੀਮ 20 ਅਪ੍ਰੈਲ ਨੂੰ ਚੜ੍ਹੀਆਂ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ਵਿੱਚ ਲਿਆਂਦਾ ਮਤਾ ਦੂਜੀ ਵਾਰੀ ਹੋਇਆ ਫੇਲ੍ਹ ਛਾਪੇਮਾਰੀ ਵਿੱਚ ਪੁਲਿਸ ਨੇ ਬਰਾਮਦ ਕੀਤੇ ਹਥਿਆਰ ਤੇ ਡਰੱਗਜ਼, ਤਿੰਨ ਭਰਾਵਾਂ ਨੂੰ ਕੀਤਾ ਗਿਆ ਚਾਰਜ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ