Welcome to Canadian Punjabi Post
Follow us on

25

April 2019
ਕੈਨੇਡਾ

ਬੱਜਟ 2019: ਚੋਣਾਂ ਦੇ ਵਰ੍ਹੇ ਵਿੱਚ ਮਨ ਲੁਭਾਵਣੀਆਂ ਉਮੀਦਾਂ

March 20, 2019 10:39 AM

ਪੰਜਾਬੀ ਪੋਸਟ ਵਿਸ਼ੇਸ਼:

ਅਸੀਂ ਕੱਲ ਗੱਲ ਕੀਤੀ ਸੀ ਕਿ ਇਸ ਸਾਲ ਦੇ ਬੱਜਟ ਵਿੱਚ 19 ਬਿਲੀਅਨ ਡਾਲਰ ਦਾ ਘਾਟਾ ਹੋ ਸਕਦਾ ਹੈ ਪਰ ਅਸਲ ਵਿੱਚ ਅੱਜ ਐਲਾਨ ਕੀਤੇ ਗਏ ਬੱਜਟ ਵਿੱਚ ਇਹ ਘਾਟਾ 19.8 ਬਿਲੀਅਨ ਦਾ ਵਿਖਾਇਆ ਗਿਆ ਹੈ। ਲਿਬਰਲ ਪਾਰਟੀ ਨੇ 2015 ਵਿੱਚ ਸੱਤਾ ਵਿੱਚ ਆਉਣ ਦਾ ਖੁਆਬ ਵੇਖਣ ਵੇਲੇ ਪਤਾ ਨਹੀਂ ਇਹੋ ਜਿਹੀ ਕਿਹੜੀ ਕਿਤਾਬ ਪੜ ਲਈ ਜਿਸ ਵਿੱਚ ‘ਬੱਜਟ ਨੂੰ ਸਾਵਾਂ ਕਰਨ, ਔਖੇ ਵੇਲੇ ਲਈ ਫੰਡ ਰੀਜ਼ਰਵ ਰੱਖਣ, ਕਰਜ਼ ਦੀ ਦਰ ਘੱਟ ਕਰਨ ਆਦਿ ਵਰਗੇ ਚੈਪਟਰ ਮੂਲੋਂ ਹੀ ਗਾਇਬ ਸਨ। ਬਿੱਲ ਮੂਰਨੋ ਹੋਰਾਂ ਨੇ ਪਿਛਲੇ ਸਾਲਾਂ ਵਾਗੂੰ ਆਪਣੇ ਰਿਕਾਰਡ ਨੂੰ ਕਾਇਮ ਰੱਖਦੇ ਹੋਏ ਇਸ ਸਾਲ ਵੀ ਕੈਨੇਡੀਅਨਾਂ ਨਾਲ ਹਿੱਕ ਥਾਪੜ ਕੇ ਵਾਅਦਾ ਕਰ ਲਿਆ ਹੈ ਕਿ 2024 ਵਿੱਚ ਬੱਜਟ ਵਿੱਚ ਘਾਟਾ 2024 ਵਿੱਚ ਸਿਰਫ਼ 10 ਬਿਲੀਅਨ ਰਹਿ ਜਾਵੇਗਾ।

 

ਪਰ ਉਹਨਾਂ ਇਹ ਨਹੀਂ ਦੱਸਿਆ ਕਿ ਇਹ ਤਾਂ ਹੀ ਸੰਭਵ ਹੋਵੇਗਾ ਜੇ ਕੈਨੇਡਾ ਦੀ ਅਰਥ ਵਿਵਸਥਾ 1.8% ਦੀ ਦਰ ਉੱਤੇ ਵਿਕਾਸ ਕਰਦੀ ਰਹੇ, ਇਸ ਵਿਕਾਸ ਵਿੱਚ ਸਿੱਕੇ ਦੇ ਪਸਾਰ ਨੂੰ ਸ਼ਾਮਲ ਨਾ ਕੀਤਾ ਜਾਵੇ ਅਤੇ ਸਰਕਾਰ ਆਉਣ ਵਾਲੇ ਸਾਲਾਂ ਵਿੱਚ ਇੱਕ ਵੀ ਡਾਲਰ ਫਾਲਤੂ ਖਰਚ ਨਾ ਕਰੇ। ਇਹ ਵੱਖਰੀ ਗੱਲ ਹੈ ਕਿ ਇਸ ਸਾਲ ਅਰਥ ਵਿਵਸਥਾ ਦੇ ਬਹੁਤ ਅੱਛਾ ਹੋਣ ਦੇ ਬਾਵਜੂਦ ਬਿੱਲ ਮੌਰਨੂ ਹੋਰਾਂ ਨੇ 22.8 ਬਿਲੀਅਨ ਡਾਲਰ ਦੇ ਬਰਾਬਰ ਨਵੇਂ ਖਰਚੇ ਕਰਨ ਦਾ ਤਹਈਆ ਕੀਤਾ ਹੈ। ਇਹ ਮੰਨਣਾ ਕੈਨੇਡੀਅਨਾਂ ਦਾ ਆਪਣਾ ਕੰਮ ਹੈ ਕਿ ਖਰਚੇ ਕਰਨ ਨੂੰ ਆਪਣਾ ਅਧਿਕਾਰ ਸਮਝਣ ਵਾਲੀ ਲਿਬਰਲ ਸਰਕਾਰ ਕੀ ਸੱਚਮੁੱਚ ਅਗਲੇ 3-4 ਸਾਲ ਕੋਈ ਫਾਲਤੂ ਖਰਚ ਨਹੀਂ ਕਰੇਗੀ? ਜੇ ਹਾਂ, ਤਾਂ 2024 ਵਿੱਚ ਘਾਟਾ 10 ਬਿਲੀਅਨ ਤੱਕ ਲਿਆਂਦਾ ਜਾ ਸਕੇਗਾ। ਕਿਸੇ ਪੰਜਾਬੀ ਬੰਦੇ ਦਾ ਕੀਤਾ ਮਜਾਕ ਕਿੰਨਾ ਸੱਚ ਹੈ ਕਿ ਜਦੋਂ ਅੱਕਾਂ ਨੂੰ ਖਜੂਰਾਂ ਲੱਗ ਪੈਣਗੀਆਂ ਅਤੇ ਨਿੰਮਾਂ ਉੱਤੇ ਅੰਬ ਪੱਕਿਆ ਕਰਨਗੇ, ਉਹਨਾਂ ਸਮਿਆਂ ਵਿੱਚ ਲਿਬਰਲ ਸਰਕਾਰ ਵੀ ਆਪਣੇ ਖਰਚੇ ਘੱਟ ਕਰਨ ਲਈ ਜਾਣੀ ਜਾਇਆ ਕਰੇਗੀ।

 ਖੈਰ ਅੱਕਾਂ ਉੱਤੇ ਖਜੂਰਾਂ ਲੱਗਣ ਦੀ ਉਡੀਕ ਕਰਨ ਤੱਕ ਕੈਨੇਡੀਅਨ ਇਸ ਕੌੜੀ ਸੱਚਾਈ ਨਾਲ ਦੋ ਹੱਥ ਚਾਰ ਜਰੂਰ ਕਰਨ ਕਿ ਇਸ ਸਾਲ ਬੱਜਟ ਵਿੱਚ ਘਾਟੇ ਦੀ ਰਾਸ਼ੀ 19.8 ਬਿਲੀਅਨ ਡਾਲਰ, ਅਤੇ ਕੈਨੇਡਾ ਸਿਰ ਚੜਿਆ ਕਰਜ਼ਾ ਹੋ ਜਾਵੇਗਾ।

 ਅਕਤੂਬਰ 2019 ਵਿੱਚ ਚੋਣਾਂ ਆ ਰਹੀਆਂ ਹਨ ਤਾਂ ਟਰੂਡੋ ਸਰਕਾਰ ਨੂੰ ਰਿਫਿਊਜੀਆਂ ਦੇ ਗੈਰਕਾਨੂੰਨੀ ਰੂਪ ਵਿੱਚ ਕੈਨੇਡਾ ਦਾਖ਼ਲ ਹੋਣ ਦੀ ਸਮੱਸਿਆ ਦਾ ਚੇਤਾ ਵੀ ਆ ਗਿਆ ਹੈ ਜਿਸ ਵਾਸਤੇ ਅਗਲੇ ਪੰਜ ਸਾਲਾਂ ਲਈ ਵਿਸ਼ੇਸ 1.8 ਬਿਲੀਅਨ ਡਾਲਰ ਰੱਖੇ ਗਏ ਹਨ। ਪਿਛਲੇ ਸਾਲ ਅਮਰੀਕਾ-ਕੈਨੇਡਾ ਬਾਰਡਰ ਰਾਹੀਂ 40 ਹਜ਼ਾਰ ਤੋਂ ਵੱਧ ਗੈਰਕਾਨੂੰਨੀ ਰਿਫਿਊਜੀਆਂ ਨੇ ਆ ਕੇ ਕਲੇਮ ਕੀਤੇ ਸਨ। ਵਰਨਣਯੋਗ ਹੈ ਕਿ ਕਿਸੇ ਹੋਰ ਇੰਮੀਗਰੇਸ਼ਨ ਵਰਗ ਦੇ ਇੰਮੀਗਰਾਂਟਾਂ (ਫੈਮਲੀ ਕਲਾਸ, ਇਕਾਨਮਿਕ ਕਲਾਸ ਆਦਿ) ਲਈ ਕਿਸੇ ਕਿਸੇ ਕਿਸਮ ਦੀਆਂ ਵਿਸ਼ੇਸ਼ ਯੋਜਨਾਵਾਂ ਦਾ ਐਲਾਨ ਨਹੀਂ ਕੀਤਾ ਗਿਆ। ਹਾਲਾਂਕਿ ਕਾਨੂੰਨੀ ਰੂਪ ਵਿੱਚ ਆਏ ਪਰਵਾਸੀ ਅਰਥ ਵਿਵਸਥਾ ਵਿੱਚ ਬਹੁਤ ਜਲਦੀ ਯੋਗਦਾਨ ਪਾਉਣਾ ਆਰੰਭ ਕਰ ਦੇਂਦੇ ਹਨ।

ਮਕਾਨਾਂ ਦੀ ਵਿਕਰੀ ਨੂੰ ਤੇਜ਼ ਕਰਨ ਲਈ ਪਹਿਲੀ ਵਾਰ ਮਕਾਨ ਖਰੀਦਣ ਵਾਲਿਆਂ (first-time buyers ਲਈ ਇੱਕ ਨਵੀਂ ਸਕੀਮ ਦਾ ਐਲਾਨ ਕੀਤਾ ਗਿਆ ਹੈ। ਇਸ ਤਹਿਤ ਪਹਿਲੀ ਵਾਰ ਮਕਾਨ ਖਰੀਦਣ ਵਾਲਿਆਂ ਲਈ 10% ਦੇ ਬਰਾਬਰ ਮੌਰਗੇਜ਼ ਨੂੰ ਕੈਨੇਡਾ ਮੌਰਗੇਜ਼ ਐਂਡ ਹਾਊਸਿੰਗ ਅਲਾਇੰਸ (Canada Mortgage and Housing Corporationਵੱਲੋਂ ਚੁੱਕਿਆ ਜਾਵੇਗਾ। ਇਸਦਾ ਅਰਥ ਹੈ ਕਿ ਵਧੇਰੇ ਲੋਕ ਮੌਰਗੇਜ਼ ਲਈ ਯੋਗ ਹੋ ਸੱਕਣਗੇ ਕਿਉਂਕਿ ਉਹਨਾਂ ਦੀ ਮੌਰਗੇਜ਼ ਚੁੱਕਣ ਦੀ ਯੋਗਤਾ ਹੁਣ ਮਕਾਨ ਦੀ 90% ਕੀਮਤ ਨੂੰ ਧਿਆਨ ਵਿੱਚ ਰੱਖ ਕੇ ਆਂਕੀ ਜਾਵੇਗੀ। ਇਸ ਵਾਸਤੇ ਸਰਕਾਰ ਨੇ ਅਗਲੇ ਤਿੰਨ ਸਾਲਾਂ ਲਈ 1.25 ਬਿਲੀਅਨ ਡਾਲਰ ਰੱਖੇ ਹਨ। ਇਸ ਸਕੀਮ ਦਾ ਲਾਭ ਲੈਣ ਲਈ ਲਾਗੂ ਹੋਣ ਵਾਲੀਆਂ ਸ਼ਰਤਾਂ ਦਾ ਹਾਲੇ ਇਜ਼ਹਾਰ ਨਹੀਂ ਕੀਤਾ ਗਿਆ ਹੈ।

ਆਮ ਪਬਲਿਕ ਨੂੰ ਮੁਫਤ ਦਵਾਈਆਂ ਦੇਣ ਦੇ ਨਾਮ ਉੱਤੇ ਫੈਡਰਲ ਸਰਕਾਰ ਨੇ ਪਿਛਲੇ ਸਾਲ ਇੱਕ ਏਜੰਸੀ ਬਣਾ ਕੇ ਉਂਟੇਰੀਓ ਦੇ ਸਾਬਕਾ ਸਿਹਤ ਮੰਤਰੀ ਡਾਕਟਰ ਐਰਿਕ ਹੌਸਕਿਨਸ ਨੂੰ ਚੰਗੀ ਭਲੀ ਨੌਕਰੀ ਦਿੱਤੀ ਸੀ। ਉਸ ਵੱਲੋਂ ਕੀਤੇ ਕੰਮ ਨੂੰ ਸਰਕਾਰ ਨੇ ਜਿਹੋ ਜਿਹੇ ਫੁੱਲ ਪਾਏ ਹਨ, ਉਸਨੂੰ ‘ਪੁੱਟਿਆ ਪਹਾੜ ਨਿਕਲਿਆ ਚੂਹਾ’ਤੋਂ ਵੱਧ ਕੁੱਝ ਨਹੀਂ ਆਖਿਆ ਜਾ ਸਕਦਾ। ਸਰਕਾਰੀ ਬਾਬੂ ਅਗਲੇ ਤਿੰਨ ਸਾਲਾਂ ਵਿੱਚ 35 ਮਿਲੀਅਨ ਡਾਲਰ ਇਹ ਪਤਾ ਕਰਨ ਉੱਤੇ ਖਰਚ ਕਰਨਗੇ ਕਿ ਆਖਰ ਨੂੰ ਫਰਮਾ ਨੀਤੀ ਹੋਣੀ ਕਿਹੋ ਜਿਹੀ ਚਾਹੀਦੀ ਹੈ। ਪੁੱਛਿਆ ਜਾਵੇ ਤਾਂ ਡਾਕਟਰ ਹੌਸਕਿਨਸ ਨੂੰ ਨੌਕਰੀ ਲਾਇਆ ਕਿਉਂ ਗਿਆ ਸੀ?

 

ਕੁੱਝ ਹੋਰ ਤੱਥ ਹਨ ਜਿਹੜੇ ਬੱਜਟ ਵਿੱਚ ਸਿਰਫ਼ ਚੋਣਾਂ ਦੇ ਵਰ੍ਹੇ ਨੂੰ ਧਿਆਨ ਵਿੱਚ ਰੱਖ ਕੇ ਦਰਸਾਏ ਗਏ ਹਨ। ਇੱਕ ਹੈ ਕਿ 25 ਤੋਂ 64 ਸਾਲ ਦਰਮਿਆਨ ਉਮਰ ਦੇ ਕੈਨੇਡੀਅਨਾਂ ਲਈ ਸਰਕਾਰ ਹਰ ਸਾਲ 250 ਡਾਲਰ ਰਾਖਵੇਂ ਰੱਖਗੀ। ਇਹ ਰਾਸ਼ੀ ਵੱਧ ਤੋਂ ਵੱਧ 5000 ਡਾਲਰ ਹੋ ਸਕਦੀ ਹੈ। ਕੈਨੇਡੀਅਨ ਪਬਲਿਕ ਇਹਨਾਂ ਡਾਲਰਾਂ ਨਾਲ ਕਿਸੇ ਕਿਸਮ ਦੀ ਟਰੇਨਿੰਗ ਹਾਸਲ ਕਰਨ ਲਈ ਵਰਤ ਸਕਦੀ ਹੈ। ਇਵੇਂ ਹੀ 45 ਹਾਜ਼ਰ ਡਾਲਰ ਤੋਂ ਘੱਟ ਕੀਮਤ ਦੀ ਜ਼ੀਰੋ ਈਮੀਸ਼ਨ ਕਾਰ ਖਰੀਦਣ ਵਾਲਿਆਂ ਨੂੰ 5000 ਡਾਲਰ ਦਾ ਫੈਡਰਲ ਇਨਸੈਂਟਿਵ, ਮੂਲਵਾਸੀ ਕਮਿਉਨਿਟੀਆਂ ਵਿੱਚ ਪੀਣ ਵਾਲੇ ਪਾਣੀ ਦੀ ਦਿੱਕਤ ਦੂਰ ਕਰਨ ਲਈ 739 ਮਿਲੀਅਨ ਡਾਲਰ, ਅਤੇ ਅਗਲੇ ਇੱਕ ਦਹਾਕੇ ਵਿੱਚ ਕੈਨੇਡਾ ਭਰ ਵਿੱਚ ਹਾਈ ਸਪੀਡ ਇੰਟਰਨੈੱਟ ਮੁਹਈਆ ਕਰਨ ਲਈ 6 ਬਿਲੀਅਨ ਡਾਲਰ ਰੱਖੇ ਗਏ ਹਨ। ਹੁਣ ਵੇਖਣਾ ਹੈ ਕਿ ਇਸ ਬੱਜਟ ਵਿੱਚੋਂ ਆਮ ਕੈਨੇਡੀਅਨ ਲਈ ਕੁੱਝ ਚੰਗਾ ਨਿਕਲਦਾ ਹੈ ਜਾਂ ਉਸਦੀ ਸੋਚ ਨੂੰ ਸਿਰਫ਼ ਚੋਣਾਂ ਲਈ ਮੋਹਰਾ ਬਣਾਇਆ ਜਾ ਰਿਹਾ ਹੈ।

Have something to say? Post your comment
ਹੋਰ ਕੈਨੇਡਾ ਖ਼ਬਰਾਂ
ਫੈਡਰਲ ਸਰਕਾਰ ਮੂਲਵਾਸੀਆਂ ਸਬੰਧੀ ਕੈਨੇਡੀਅਨ ਕਾਨੂੰਨਾਂ ਤੇ ਨੀਤੀਆਂ ਵਿੱਚ ਸੁਧਾਰ ਕਰਨ ਦੇ ਵਾਅਦੇ ਤੋਂ ਮੁੱਕਰੀ : ਰੇਅਬੋਲਡ
ਪੀਈਆਈ ਦੇ ਵੋਟਰਾਂ ਨੇ ਪੀਸੀ ਪਾਰਟੀ ਦੇ ਹੱਕ ਵਿੱਚ ਦਿੱਤਾ ਫਤਵਾ
ਪ੍ਰੋਵਿੰਸ਼ੀਅਲ ਚੋਣ ਦ੍ਰਿਸ਼ : ਪ੍ਰਿੰਸ ਐਡਵਰਡ ਆਈਲੈਂਡ ਵਿੱਚ ਵਿਰੋਧੀਆਂ ਦੇ ਮੁਕਾਬਲੇ ਅੱਗੇ ਚੱਲ ਰਹੇ ਹਨ ਟੋਰੀਜ਼
ਐਨਡੀਪੀ ਆਗੂ ਜਗਮੀਤ ਸਿੰਘ ਨੇ ਆਪਣੀ ਕਿਤਾਬ ਰਾਹੀਂ ਸਾਂਝੇ ਕੀਤੇ ਜਿ਼ੰਦਗੀ ਦੇ ਕਈ “ਕੌੜੇ ਖੱਟੇ” ਤਜ਼ਰਬੇ
ਫੋਰਡ ਸਰਕਾਰ ਵੱਲੋਂ ਅੱਧੇ ਹਾਈ ਸਕੂਲ ਟੀਚਰਜ਼ ਨੂੰ ਸਰਪਲਸ ਹੋਣ ਸਬੰਧੀ ਦਿੱਤੇ ਗਏ ਨੋਟਿਸ
ਬੁਲਿੰਗ ਕਾਰਨ ਹੀ 9 ਸਾਲਾ ਸੀਰੀਆਈ ਰਫਿਊਜੀ ਬੱਚੀ ਨੇ ਕੀਤੀ ਸੀ ਖੁਦਕੁਸ਼ੀ?
ਟਰੂਡੋ ਨੇ ਯੂਕਰੇਨ ਦੇ ਰਾਸ਼ਟਰਪਤੀ ਬਣਨ ਜਾ ਰਹੇ ਵੋਲੋਦੀਮੀਰ ਜੈ਼ਲੈਂਸਕੀ ਨੂੰ ਦਿੱਤੀ ਵਧਾਈ
ਟੋਰਾਂਟੋ ਪਬਲਿਕ ਹੈਲਥ ਦੇ ਫੰਡਾਂ ਵਿੱਚ ਭਾਰੀ ਕਟੌਤੀ ਕਰੇਗੀ ਫੋਰਡ ਸਰਕਾਰ
ਟਰੂਡੋ ਨੇ ਸੁਪਰੀਮ ਕੋਰਟ ਦੇ ਅਗਲੇ ਚੀਫ ਜਸਟਿਸ ਦੀ ਭਾਲ ਕੀਤੀ ਸੁ਼ਰੂ
ਨੌਰਥ ਯੌਰਕ ਦੇ ਘਰ ਉੱਤੇ ਦੋ ਮਸ਼ਕੂਕਾਂ ਨੇ ਚਲਾਈਆਂ ਗੋਲੀਆਂ, ਇੱਕ ਵਿਅਕਤੀ ਗੰਭੀਰ ਜ਼ਖ਼ਮੀ