Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼
 
ਟੋਰਾਂਟੋ/ਜੀਟੀਏ

ਸੇਵਾ ਦਲ ਵੱਲੋਂ 11 ਰੋਜ਼ਾ, ਚੀਨ ਯਾਤਰਾ ਟਰਿਪ, ਸੰਪਨ

March 19, 2019 10:11 AM

ਪੰਜਾਬੀ ਭਾਈਚਾਰੇ ਦੇ ਆਸ਼ਾਵਾਦੀ ਲੋਕਾਂ ਵਿਚ ਹਰਮਨ ਪਿਆਰੇ ‘ਬਜ਼ੁਰਗ ਸੇਵਾਦਲ` ( ਸੀਨੀਅਰ ਸੌਸਿ਼ਲ ਸਰਵਵਿਸਜ਼ ਗਰੁਪ ) ਵਲੋਂ ਸਾਲ 2019 ਦਾ ਪਲੇਠਾ ਟੂਰ ਚੀਨ ਦਾ ਲਗਾਇਆ ਗਿਆ। ਜਿਨ੍ਹਾ ਸਤਿਕਾਰ ਯੋਗ ਸੱਜਣਾ ਨੇ ਇਸ ਪ੍ਰੋਗਰਾਮ ਵਿਚ ਹਿਸਾ ਲਿਆ, ਉੁਨ੍ਹਾ ਨੇ ਸੰਸਥਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਪਿਆਰ ਵਜੋ ਸੰ਼ਸਥਾ ਨੂੰ ਦਾਨ ਵੀ ਦਿਤਾ। ਸੰਸਥਾ ਦੀ ਅਣਥਕ ਕੋਸਿ਼ਸ਼ ਸਦਕਾ ਇਹ ਉਚ ਪਧਰੀ ਅੰਤਰਾਸ਼ਟਰੀ ਟਰਿਪ ਕਾਮਯਾਬ ਹੋਇਆ। ਮੋਟੇ ਅਣਦਾਜ਼ੇ ਮੁਤਾਬਿਕ ਐਸੇ 11 ਦਿਨਾਂ ਦੇ ਪਰਾਈਵੇਟ ਟਰਿਪ ਉਪਰ 4000 ਤੋਂ 5000 ਡਾਲਰ ਦਾ ਖਰਚਾ ਆਉਂਦਾ ਹੈ, ਜੋ ਸੰਸਥਾ ਰਾਹੀ ਕੇਵਲ 1300 ਤੋਂ 1400 ਡਾਲਰ ਵਿਚ ਸੰਪਨ ਹੋਇਆ। ਐਨੇ ਡਾਲਰਾਂ ਵਿਚ ਟਰਾਂਟੋ ਤੋਂ ਚੀਨ ਦੇ ਸ਼ਹਿਰ ਸ਼ੰਘਾਈ/ ਬੀਜਿੰਗ ਤਕ ਏਅਰ ਟਿਕਟ, ਸ਼ੰਗਾਈ ਤੋਂ ਬੀਜਿੰਗ ਤਕ ਬੁਲਿਟ ਟਰੇਨ ਅਤੇ 5 ਵਡੇ ਸ਼ਹਿਰਾਂ ਵਿਚ ਲੋਕਲ ਕੋਚ ਬਸਾਂ ਦਾ ਖਰਚਾ ਸ਼ਾਮਲ ਸੀ। ਇਸ ਤੋਂ ਇਲਾਵਾ 9 ਰਾਤਾਂ, 4 ਸਟਾਰ ਹੋਟਲਾਂ ਦੀ ਰਹਾਇਸ਼ ਅਤੇ ਦੋ ਵਖਤ ਦਾ ਖਾਣ ਪੀਣ ਵੀ ਉਸੇ ਖਰਚੇ ਵਿਚ ਸ਼ਾਮਲ ਸੀ। ਸੇਵਾਦਲ ਕੇਵਲ ਸਥਾਨਕ ਹੀ ਨਹੀਂ ਸਗੋਂ ਪਰਾਂਤਿਕ ਅਤੇ ਅੰਤਰਾਸ਼ਟਰੀ ਟਰਿਪਾਂ ਦਾ ਅਯੋਜਿਨ ਵੀ ਕਰਦਾ ਆ ਰਿਹਾ ਹੈ। ਚੀਨ ਦੀ ਕੇਂਦਰ ਸਰਕਾਰ ਉਨ੍ਹਾ ਟੂਰਿਸਟ ਕੰਪਨੀਆ ਨੂੰ ਮਾਇਕ ਗਰਾਂਟ ਦੇਂਦੀ ਹੈ ਜੋ ਇਹ ਕੰਮ ਕਰਦੀਆ ਹਨ। ਮਕਸਦ ਚੀਨ ਦੀ ਅੰਤਰਾਸ਼ਟਰੀ ਪੱਧਰ ਉਪਰ ਮਸ਼ਹੁਰੀ ਕਰਨਾ ਹੈ। ਐਸੀ ਹੀ ਇਕ ਕੰਪਨੀ ਨਾਲ ਰਲਕੇ ਸੇਵਾਦਲ ਨੇ ਇਹ ਕਾਰਜ ਕੀਤਾ ਹੈ। ਚੀਨ ਵਿਚ, ਉਥੋਂ ਦੇ ਲੋਕਾਂ ਅਤੇ ਉਨ੍ਹਾ ਦੀ ਵਖ ਕਲਚਰ ਵਿਚ ਵਿਚਰਕੇ ਇਵੇਂ ਮਹਿਸੂਸ ਹੰੁਦਾ ਹੈ ਜਿਵੇਂ ਬੰਦਾ ਕਿਸੇ ਬਾਹਰਲੇ ਪਲੈਨਿਟ ਉਪਰ ਪਹੁੰਚ ਗਿਆ ਹੈ। ਨਾ ਬੋਲੀ ਦੀ ਸਾਝ, ਨਾ ਸਮਾਜਕ ਤੌਰ ਤਰੀਕਿਆ ਦੀ ਜਾਣਕਾਰੀ ਅਤੇ ਨਾ ਹੀ ਬਾਕੀ ਦੁਨੀਆ ਨਾਲ ਇੰਟਰਨੈਟ/ ਵਟਸ ਅੱਪ ਰਾਹੀਂ ਕੋਈ ਰਾਫਤਾ ਹੋਣਾ ਬੜਾ ਅਜੀਬ ਲਗਦਾ ਹੈ। ਜੋ ਗਲ ਭਾਰਤੀ ਲੋਕਾਂ ਨਾਲ ਮੇਲ ਖਾਂਦੀ ਹੈ, ਉਹ ਹੈ ਧਾਰਮਿਕ ਅਤੇ ਸਮਾਜਕ ਅੰਧ ਵਿਸ਼ਵਾਸ (ਸੁਪਰਸਟੀਸ਼ਨਜ਼), ਦੂਸਰਿਆ ਨਾਲ ਹੇਰਾਫੇਰੀ ਕਰਨਾ ਅਤੇ ਅਨ੍ਹੇਵਾਹ ਦੂਜਿਆ ਦੀ ਨਕਲ ਕਰਨਾ ਚੀਨੀ ਲੋਕਾਂ ਦੀ ਫਿਤਰਤ ਹੈ। ਜਿਵੇਂ ਬੀਹਵੀਂ ਸਦੀ ਦੇ ਸ਼ੁਰੂਆਤੀ ਦੌਰ ਦੇ ਲੋਕ ਅਜ ਆਪਣੇ ਆਪ ਵਿਚ ਘਟੀਆ ਮਹਿਸੂਸ ਕਰਦੇ ਹਨ ਇਵੇਂ ਹੀ ਪੁਰਾਣੀ ਚੀਨੀ ਪੀਹੜੀ ਪਿਛਾਹ ਖਿਚੂ ਹੈ। ਜਗਾਹ ਜਗਾਹ ਮਾਓਵਾਦੀ ਸੀਨੀਅਰ ਗਰੁਪ ਵਿਚਰ ਰਹੇ ਹਨ ਜੋ ਕੇਵਲ ਆਪਣੇ ਘਰਾ ਵਿਚ ਬੈਠਕੇ ਮੌਜਮੇਲਾ ਕਰਦੇ ਹਨ ਜਦਕਿ ਦੂਸਰੀ ਪੀਹੜੀ ਦੇ ਨੌਜੁਆਨ ਲੋਕ, ਕਲੱਬਾ ਵਿਚ ਜਾਣਾ ਅਤੇ ਅੰਤਰਾਸ਼ਟਰੀ ਟੂਰਿਜ਼ਮ ਦਾ ਅਨੰਦ ਲੈਣਾ ਆਪਣਾ ਸ਼ੌਕ ਪਾਲਦੇ ਹਨ।
ਅਜੋਕੇ ਸਮੇ ਚੀਨ ਨੇ ਬਹੁਤ ਤਰੱਕੀ ਕਰ ਲਈ ਹੈ ਜਿਸ ਦੀ ਝਲਕ ਚਾਰੋਂ ਤਰਫ ‘ਸਾਫ ਸਫਾਈ` ਵਿਚ ਦਿਖਦੀ ਹੈ। ਹਰ ਸ਼ਹਿਰ ਵਿਚ ਡਊਨ ਟਊਨ ਦੀ ਤਰ੍ਹਾ 25, 30 ਮੰਜਲਾ ਬਿਜ਼ਨਸ ਅਤੇ ਰਹਾਇਸ਼ੀ ਅਪਾਰਟਮੈਂਟਸ ਉਸਰੇ ਪਏ ਹਨ। ਰੇਲਵੇ ਲਾਈਨਾ ਤਕਰੀਬਨ ਸਭ ਤਰਫ ਐਲੀਵੇਟਿਡ ਹਨ। ਕੇਵਲ ਸਟੇਸ਼ਨਾਂ ਦੇ ਨਜ਼ਦੀਕ ਹੀ ਧਰਤੀ ਉਪਰ ਦਿ਼ਖਦੀਆ ਹਨ। ਸਭ ਤਰਫ ਫਲਾਈਪਾਸਾਂ ਦੇ ਜਾਲ ਵਿਛੇ ਪਏ ਹਨ। ਆਮ ਜੰਨਤਾ ਕਾਰਾ ਵਿਚ ਸਫਰ ਨਹੀਂ ਕਰਦੀ। ਸਕੂਟਰ ਅਤੇ ਸਾਈਕਲ ਬਹੁਤ ਕਾਮਨ ਵਹੀਕਲ ਹਨ। ਚੀਨ ਵਿਚ ਭਾਵੇ ਇਕੋ ਇਕ ਪਾਰਟੀ (ਕੌਮਨਿਸਟ) ਦਾ ਰਾਜ ਹੈ ਪਰ ਹੁਣ ਉਨ੍ਹਾ ਨੇ ਆਪਣੀਆ ਮੂਰਖਤਾਵਾ ਵਿਚ ਸੁਧਾਰ ਕਰਨਾ ਸ਼ੁਰੂ ਕਰ ਲਿਆ ਹੈ। ਸਭ ਤੋਂ ਵਡਾ ਸੁਧਾਰ ਜੋ ਕੀਤਾ ਹੈ ਉਹ ਹੈ ਕੈਪਟਲਿਜ਼ਮ ਵਲ ਝੁਕਾਅ, ਹੁਣ ਲੋਕ ਇਕ ਤੋਂ ਵਧ ਆਪਣੇ ਘਰ ਖਰੀਦ ਸਕਦੇ ਹਨ। ਫਿਰ ਅੰਤਰਾਸ਼ਟਰੀ ਟੂਰਿਜ਼ਮ ਖੋਲਣਾ ਅਤੇ ਚੀਨੀ ਬੋਲੀ ਦੇ ਨਾਲ ਨਾਲ ਅੰਗਰੇਜ਼ੀ ਨੂੰ ਸਿਖਣਾ ਹੈ। ਆਪਣੀ ਚੀਨੀ ਬੋਲੀ ਦੇ ਘੇਰੇ ਵਿਚ ਰਹਿਣ ਨਾਲ ਚੀਨੀ ਲੋਕ ਬਹੁਤ ਪਛਤਾਵਾ ਕਰ ਰਹੇ ਹਨ। ਬਾਹਰੋਂ ਆਏ ਸੈਲਾਨੀਆਂ ਨਾਲ ਅੰਗਰੇਜ਼ੀ ਵਿਚ ਗਲ ਬਾਤ ਨਹੀਂ ਕਰ ਸਕਦੇ। ਆਮ ਲੋਕ ਅੰਗਰੇਜ਼ੀ ਸਿੱਖਣ ਲਈ ਤਰਲੋਮੱਛੀ ਹੋ ਰਹੇ ਹਨ। ਅੰਗਰੇਜ਼ੀ ਸਿਖਾਉਣ ਵਾਲੇ ਟੀਚਰਾਂ ਦੀ ਬੜੀ ਡੀਮਾਡ ਹੈ। ਝਟ ਵਰਕ ਪਰਮਿਟ ਮਿਲ ਜਾਂਦਾ ਹੈ। ਸਰਕਾਰ ਦਾ ਸਭ ਤੋਂ ਵਡਾ ਫੈਸਲਾ, ਯੂਥ ਨੂੰ ਸਮਾਜਕ ਖੁਲ ਦੇਣਾ ਹੈ। ਚੀਨ ਨੇ ਮਹਿਸੂਸ ਕਰ ਲਿਆ ਹੈ ਕਿ ਜੇ ਸੰਸਾਰ ਵਿਚ ਆਪਣੇ ਲੋਕਾਂ ਨੂੰ ਅੰਤਰਾਸ਼ਟਰੀ ਪੱਧਰ ਉਪਰ ਵੇਖਣਾ ਹੈ ਤਾਂ
ਵੈਸਟਰਨ ਕਲਚਰ ਦਾ ਸਤਿਕਾਰ ਕਰਨਾ ਪਵੇਗਾ ਅਤੇ ‘ਮਾਓ ਵਾਦੀ ਕਟੜ ਵਿਚਾਰ ਧਾਰਾ` ਨੂੰ ਤਿਆਗਣਾ ਪਵੇਗਾ ਜਿਸ ਤਹਿਤ ਲੋਕਾਂ ਨੂੰ ਕਾਮਨ ਕਿਚਨ ਵਿਚ ਰੋਟੀ ਮਿਲਦੀ ਸੀ ਅਤੇ ਲੱਕ ਤੋੜਵੀ ਮਿਹਨਤ ਕਰਨੀ ਪੈਂਦੀ ਸੀ। ਮੋਟੇ ਤੌਰ ਉਪਰ ਦੁਨੀਆਂ ਭਰ ਵਿਚ, ਕੌਮਨਿਸਟਾਂ ਵਲੋਂ ਸਾਝਾ ਦੇ ਨਾਮ ਉਪਰ ਦੂਸਰੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੂਟਲਨੀਤੀ ਫਿਹਲ ਹੋ ਚੁਕੀ ਹੈ। ਕੌਮਨਿਸਟ ਵਿਚਾਰਧਾਰਾ ਬਦਨਾਮ ਹੋ ਚੁਕੀ ਹੈ। ਅਸਲ ਵਿਚ ਕੌਮਨਿਸਟਾਂ ਦਾ ਮਕਸਦ ਤਲਿਸਵੀਂ ਬੋਲੀ ਬੋਲਕੇ, ਦੂਸਰੇ ਲੋਕਾਂ ਨੂੰ ਮਾਨਸਿਕ ਗੁਲਾਮ ਬਣਾਉਣਾ ਹੁੰਦਾ ਹੈ। ਚੀਨੀ ਬਦਲਾਵ ਤੋਂ ਪੰਜਾਬੀ ਭਾਈਚਾਰੇ ਨੂੰ ਕੋਈ ਸਬਕ ਲੈਣਾ ਜਰੂਰੀ ਹੈ। ਵਧੇਰੇ ਜਾਣਕਾਰੀ ਲਈ ਫੋਨ 905 794 7882

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕੈਫੀਯੇਹ ਪਾਉਣ ਕਾਰਨ ਐਮਪੀਪੀ ਸਾਰਾਹ ਜਾਮਾ ਨੂੰ ਵਿਧਾਨਸਭਾ ਵਿੱਚੋਂ ਬਾਹਰ ਜਾਣ ਦੇ ਸਪੀਕਰ ਨੇ ਦਿੱਤੇ ਹੁਕਮ ਅਪਾਰਟਮੈਂਟ ਵਿੱਚ ਦਾਖਲ ਹੋ ਕੇ ਲੁਟੇਰਿਆਂ ਨੇ ਚਲਾਈ ਗੋਲੀ, 1 ਹਲਾਕ ਰਿਹਾਇਸ਼ੀ ਬਿਲਡਿੰਗ ਵਿੱਚੋਂ ਮਿਲੀ ਵਿਅਕਤੀ ਦੀ ਲਾਸ਼, ਹੋਮੀਸਾਈਡ ਯੂਨਿਟ ਕਰ ਰਹੀ ਹੈ ਜਾਂਚ ਟੀਪੀਏਆਰ ਕਲੱਬ ਦੇ 64 ਮੈਂਬਰਾਂ ਨੇ ਟੀਮ 20 ਅਪ੍ਰੈਲ ਨੂੰ ਚੜ੍ਹੀਆਂ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ਵਿੱਚ ਲਿਆਂਦਾ ਮਤਾ ਦੂਜੀ ਵਾਰੀ ਹੋਇਆ ਫੇਲ੍ਹ ਛਾਪੇਮਾਰੀ ਵਿੱਚ ਪੁਲਿਸ ਨੇ ਬਰਾਮਦ ਕੀਤੇ ਹਥਿਆਰ ਤੇ ਡਰੱਗਜ਼, ਤਿੰਨ ਭਰਾਵਾਂ ਨੂੰ ਕੀਤਾ ਗਿਆ ਚਾਰਜ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ