Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਨਜਰਰੀਆ

ਬਹਾਦਰੀ ਦੀ ਦਾਸਤਾਨ ਅਕਾਲੀ ਫੂਲਾ ਸਿੰਘ

March 19, 2019 09:21 AM

-ਹਰਦੀਪ ਸਿੰਘ ਝੱਜ
ਹਰ ਦੇਸ਼ ਅਤੇ ਕੌਮ ਲਈ ਉਸ ਦੇ ਵੱਡੇ ਵਡੇਰਿਆਂ ਦੇ ਜੀਵਨ ਬ੍ਰਿਤਾਂਤ ਅਨਮੋਲ ਖਜ਼ਾਨਾ ਹੁੰਦੇ ਹਨ। ਅਕਾਲੀ ਫੂਲਾ ਸਿੰਘ ਵੀ ਉਨ੍ਹਾਂ ਯੋਧਿਆਂ ਵਿੱਚੋਂ ਸਨ, ਜਿਨ੍ਹਾਂ ਨੇ ਆਪਣੇ ਸਿੱਖੀ ਜੀਵਨ, ਸਦਾਚਾਰਕ ਉਚਤਾਂ ਤੇ ਲਾਸਾਨੀ ਕੁਰਬਾਨੀ ਨਾਲ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ 'ਤੇ ਅਜਿਹੀ ਗਹਿਰੀ ਛਾਪ ਛੱਡੀ ਕਿ ਸਿੱਖ ਕੌਮ ਉਨ੍ਹਾਂ ਦੀਆਂ ਪੈੜਾਂ ਤੋਂ ਅਗਵਾਈ ਲੈਂਦੀ ਰਹੇਗੀ। ਇਸ ਸੂਰਮੇ ਦਾ ਜਨਮ ਨਿਸ਼ਾਨਵਾਲੀਆ ਮਿਸਲ ਦੇ ਸਰਦਾਰਾਂ ਵਿੱਚੋਂ ਪਿੰਡ ਸ਼ੀਹਾਂ (ਜ਼ਿਲਾ ਬਾਂਗਰ) ਵਿੱਚ ਈਸ਼ਰ ਸਿੰਘ ਦੇ ਘਰ 14 ਜਨਵਰੀ 1761 ਨੂੰ ਹੋਇਆ ਸੀ। ਇਸ ਪਿੰਡ ਦਾ ਅਜੋਕਾ ਨਾਂ ਪਿੰਡ ਦੇਹਲਾ ਹੈ, ਜੋ ਤਹਿਸੀਲ ਸੁਨਾਮ ਜ਼ਿਲਾ ਸੰਗਰੂਰ ਵਿੱਚ ਹੈ। ਅਕਾਲੀ ਫੂਲਾ ਸਿੰਘ ਅਜੇ ਇਕ ਸਾਲ ਦੇ ਸਨ, ਜਦੋਂ ਪਿਤਾ ਈਸ਼ਰ ਸਿੰਘ ਪੰਜ ਫਰਵਰੀ 1762 ਦੇ ਵੱਡੇ ਘੱਲੂਘਾਰੇ ਵਿੱਚ ਸ਼ਹੀਦ ਹੋ ਗਏ। ਫਿਰ ਸ਼ਹੀਦ ਮਿਸਲ ਦੇ ਬਾਬਾ ਨਰੈਣ ਸਿੰਘ (ਨੈਣਾ) ਬਾਲਕ ਫੂਲਾ ਸਿੰਘ ਨੂੰ ਆਨੰਦਪੁਰ ਸਾਹਿਬ ਆਪਣੇ ਡੇਰੇ ਵਿੱਚ ਲੈ ਗਏ। ਉਨ੍ਹਾਂ ਨੇ ਹੀ ਫੂਲਾ ਸਿੰਘ ਨੂੰ 10-12 ਸਾਲ ਦੀ ਉਮਰ ਵਿੱਚ ਅੰਮ੍ਰਿਤ ਛਕਾਇਆ ਅਤੇ ਨਿਤਨੇਮ ਦੀ ਬਾਣੀ, ਨੇਜ਼ਾਬਾਜੀ, ਘੋੜਸਵਾਰੀ ਤੇ ਸ਼ਸਤਰ ਵਿੱਦਿਆਂ ਵਿੱਚ ਨਿਪੁੰਨ ਕੀਤਾ, ਜਿਸ ਨਾਲ ਉਹ ਯੁੱਧ ਕਲਾ ਵਿੱਚ ਸਦਾ ਜੇਤੂ ਰਿਹਾ। ਉਹ ਬਾਬਾ ਨਰੈਣ ਸਿੰਘ ਦੇ ਚਲਾਣੇ ਪਿੱਛੋਂ ਮਿਸਲ ਦੇ ਜਥੇਦਾਰ ਬਣੇ।
ਅਕਾਲੀ ਫੂਲਾ ਸਿੰਘ ਦਾ 19ਵੀਂ ਸਦੀ ਦੀ ਪਹਿਲੀ ਚੌਥਾਈ ਵਿੱਚ ਖਾਲਸਾ ਰਾਜ ਨੂੰ ਸਥਾਪਤ ਅਤੇ ਵਿਸਥਾਰ ਕਰਨ ਵਿੱਚ ਵਡਮੁੱਲਾ ਯੋਗਦਾਨ ਸੀ। ਉਹ ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲਾਂ 'ਚੋਂ ਇਕ ਸਨ, ਜਿਨ੍ਹਾਂ ਨੇ ਕਸੂਰ (1807), ਮੁਲਤਾਨ (1818) ਅਤੇ ਕਸ਼ਮੀਰ (1819) ਅਤੇ ਸ਼ਕਤੀਸ਼ਾਲੀ ਅਫਗਾਨ ਪ੍ਰਾਂਤਾਂ ਨੂੰ ਜਿੱਤ ਕੇ ਖਾਲਸਾ ਸ਼ਕਤੀ ਨੂੰ ਦੂਰ-ਦੂਰ ਤੱਕ ਸਥਾਪਤ ਕੀਤਾ। ਉਸ ਨੇ 1800 ਈ. ਵਿੱਚ ਅੰਮ੍ਰਿਤਸਰ ਨੂੰ ਆਪਣਾ ਕੇਂਦਰ ਬਣਾ ਕੇ ਅਕਾਲ ਤਖਤ ਸਾਹਿਬ ਤੇ ਹੋਰ ਗੁਰਦੁਆਰਿਆਂ ਵਿੱਚ ਮਹੰਤਾਂ ਵੱਲੋਂ ਸ਼ੁਰੂ ਕੀਤੀ ਬ੍ਰਾਹਮਣੀ-ਮਰਿਆਦਾ ਦਾ ਖਾਤਮਾ ਕਰਕੇ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਕਰਵਾਈ। ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦਾ ਵਾਕਿਆ ਨਵੀਸ (ਰੋਜ਼ਨਾਮਚਾ) ਸੋਹਣ ਲਾਲ ਸੂਰੀ ਲਿਖਦਾ ਹੈ ਕਿ 1805 ਵਿੱਚ ਰਣਜੀਤ ਸਿੰਘ ਨੇ ਅੰਮ੍ਰਿਤਸਰ ਸ਼ਹਿਰ 'ਤੇ ਹਮਲਾ ਕਰਕੇ ਕਬਜ਼ਾ ਕਰ ਲਿਆ, ਜਿਹੜਾ ਗੁਲਾਬ ਸਿੰਘ ਭੰਗੀ ਦੀ ਵਿਧਵਾ ਮਾਈ ਸੁੱਖਾਂ ਦੇ ਅਧੀਨ ਸੀ। ਇਸ ਜਿੱਤ ਪਿੱਛੋਂ ਅੰਮ੍ਰਿਤਸਰ ਦਾ ਨੇਤਾ ਅਕਾਲੀ ਫੂਲਾ ਸਿੰਘ ਆਪਣੇ ਦੋ ਤਿੰਨ ਹਜ਼ਾਰ ਨਿਹੰਗਾਂ ਸਮੇਤ ਮਹਾਰਾਜੇ ਦੀ ਸੈਨਾ ਵਿੱਚ ਆ ਗਿਆ। ਕਿਹਾ ਜਾਂਦਾ ਹੈ ਕਿ ਅਕਾਲੀ ਫੂਲਾ ਸਿੰਘ ਦੀ ਸਲਾਹ 'ਤੇ ਮਹਾਰਾਜੇ ਨੇ ਭੰਗੀ ਸਰਦਾਰ ਦੀ ਵਿਧਵਾ ਮਾਈ ਸੁੱਖਾਂ ਅਤੇ ਉਸ ਦੇ ਪੁੱਤਰ ਗੁਰਦਿੱਤ ਨੂੰ ਜਾਗੀਰ ਦੇ ਦਿੱਤੀ। ਅਕਾਲੀ ਫੂਲਾ ਸਿੰਘ ਨੂੰ ਮਹਾਰਾਜੇ ਦੀ ਸੈਨਾ ਵਿੱਚ ਅਕਾਲੀ ਫੌਜ ਦਾ ਮੁਖੀ ਬਣਾਇਆ ਗਿਆ। ਉਹ ਮਹਾਰਾਜੇ ਦੇ ਫੌਜੀਆਂ 'ਚੋਂ ਸਭ ਤੋਂ ਦਲੇਰ ਸੀ, ਉਸ ਦੇ ਜਥੇ ਵਿੱਚ 1200 ਸਵਾਰ ਤੇ 1800 ਜਵਾਨ ਸਨ। ਉਹ ਸ਼ੰਕਾਵਾਦੀ ਜ਼ਰੂਰ ਸੀ, ਪਰ ਪੱਕਾ ਸਿੱਖ ਸ਼ਰਧਾਲੂ, ਨਿਰਭੈਅ ਅਤੇ ਨਿਧੜਕ ਜਰਨੈਲ ਸੀ। ਇਸੇ ਕਰਕੇ ਹੀ ਉਸ ਨੇ ਸਿੱਖ ਮਰਿਆਦਾ ਭੰਗ ਕਰਨ 'ਤੇ ਮਹਾਰਾਜਾ ਰਣਜੀਤ ਸਿੰਘ ਨੂੰ ਤਨਖਾਹ ਲਾਈ ਸੀ।
ਸੰਨ 1816 ਵਿੱਚ ਅਕਾਲੀ ਫੂਲਾ ਸਿੰਘ ਨੇ ਪੱਛਮੀ ਤੇ ਦੱਖਣੀ ਪੰਜਾਬ ਵਿੱਚ ਮੁਲਤਾਨ ਤੇ ਬਹਾਵਲਪੁਰ ਦੇ ਨਵਾਬਾਂ ਵਿਰੁੱਧ ਟੈਕਸ ਅਦਾ ਨਾ ਕਰਨ 'ਤੇ ਫੌਜ ਦੀ ਅਗਵਾਈ ਕੀਤੀ। 1817 ਵਿੱਚ ਅਕਾਲੀ ਫੂਲਾ ਸਿੰਘ ਨੂੰ ਟੈਕਸ ਉਗਰਾਹੁਣ ਲਈ ਹਜ਼ਾਰਾ ਭੇਜਿਆ ਗਿਆ। ਉਥੋਂ ਦੇ ਪ੍ਰਬੰਧਕ ਨੇ ਬਕਾਇਆ ਟੈਕਸ ਦੇ ਦਿੱਤਾ ਤੇ ਉਸ ਨੂੰ ਪਹਿਲਾਂ ਵਾਂਗ ਹੀ ਪਦਵੀ 'ਤੇ ਰਹਿਣ ਦਿੱਤਾ ਗਿਆ। 1816 ਦੀ ਮੁਲਤਾਨ ਜਿੱਤ ਵਿੱਚ ਅਕਾਲੀ ਫੂਲਾ ਸਿੰਘ ਨੇ ਜਿਹੜੀ ਬੀਰਤਾ ਵਿਖਾਈ, ਉਸ ਦਾ ਦਸੰਬਰ 1846 ਦਾ ਕਲਕੱਤਾ ਰੀਵਿਊ (ਜਿਲਦ ਛੇ ਪੰਨਾ. 279) ਇੰਝ ਦੱਸਦਾ ਹੈ ‘ਜੇ ਅਕਾਲੀ ਫੂਲਾ ਸਿੰਘ ਲੋਹੇ ਵਰਗਾ ਹੌਸਲਾ ਕਰਕੇ ਮੋਰਚੇ ਵਿੱਚੋਂ ਆਪਣਾ ਜਥਾ ਲੈ ਕੇ ਹਨੇਰੀ ਵਾਂਗ ਅੰਦਰ ਨਾ ਜਾਂਦਾ ਤਾਂ ਰਣਜੀਤ ਸਿੰਘ ਦੀ ਸਾਰੀ ਸੈਨਾ ਮੁਲਤਾਨ ਤੋਂ ਪਿੱਛੇ ਧੱਕੀ ਜਾਣੀ ਸੀ।' ਇਹੀ ਕਾਰਨ ਸੀ ਕਿ ਮੁਲਤਾਨ ਦੀ ਜਿੱਤ ਮਗਰੋਂ ਮਹਾਰਾਜਾ ਨੇ ਅਕਾਲੀ ਫੂਲਾ ਸਿੰਘ ਨੂੰ ‘ਖਾਲਸਾ ਰਾਜ ਦਾ ਰਾਖਾ' ਆਖ ਕੇ ਸਨਮਾਨਿਆ ਸੀ।
15 ਅਕਤੂਬਰ 1818 ਨੂੰ ਰਣਜੀਤ ਸਿੰਘ ਨੇ ਸੈਨਾ ਸਮੇਤ ਲਾਹੌਰ ਤੋਂ ਪਿਸ਼ਾਵਰ ਵੱਲ ਕੂਚ ਕੀਤਾ। ਉਸ ਨਾਲ ਦੋ ਜਰਨੈਲ ਅਕਾਲੀ ਫੂਲਾ ਸਿੰਘ ਅਤੇ ਸਰਦਾਰ ਹਰੀ ਸਿੰਘ ਨਲਵਾ ਵੀ ਸਨ। ਪਠਾਣਾਂ ਨੇ ਸਿੱਖ ਫੌਜ ਦੇ ਰਾਹ ਬੰਦ ਕਰਕੇ ਸੈਂਕੜੇ ਸਿੱਖ ਸੈਨਿਕ ਸ਼ਹੀਦ ਕਰ ਦਿੱਤੇ। ਇਸ ਸਮੇਂ ਰਣਜੀਤ ਸਿੰਘ ਨੇ ਅਕਾਲੀ ਫੂਲਾ ਸਿੰਘ ਤੋਂ ਮਦਦ ਮੰਗੀ। ਅਕਾਲੀ ਫੂਲਾ ਸਿੰਘ ਦੀ ਅਗਵਾਈ ਹੇਠ ਅਕਾਲੀ ਪਠਾਣਾਂ 'ਤੇ ਟੁੱਟ ਪਏ। ਇਨ੍ਹਾਂ ਦੀਆਂ ਤੇਗਾਂ ਅੱਗੇ ਪਠਾਣ ਖੜੋ ਨਾ ਸਕੇ। 20 ਨਵੰਬਰ 1818 ਨੂੰ ਲਾਹੌਰ ਦਰਬਾਰ ਦੀਆਂ ਫੌਜਾਂ ਦਾ ਪਿਸ਼ਾਵਰ 'ਤੇ ਕਬਜ਼ਾ ਹੋ ਗਿਆ।
ਅਗਲੀ ਜਿਸ ਮੁਹਿੰਮ ਵਿੱਚ ਅਕਾਲੀ ਫੂਲਾ ਸਿੰਘ ਨੇ ਹਿੱਸਾ ਲਿਆ, ਉਹ 1819 ਵਿੱਚ ਕਸ਼ਮੀਰ ਦੀ ਸੀ। ਇਸ ਸਮੇਂ ਦੌਰਾਨ ਕਸ਼ਮੀਰ ਦਾ ਕਾਰਜਕਾਰੀ ਸੂਬੇਦਾਰ ਜੱਬਾਰ ਖਾਂ ਆਪਣੇ ਕਿਲ੍ਹੇ ਵਿੱਚ ਆਕੀ ਹੋਇਆ ਬੈਠਾ ਸੀ। ਅਕਾਲੀ ਫੂਲਾ ਸਿੰਘ ਨੇ ਉਸ ਨੂੰ ਕਿਲ੍ਹੇ ਵਿੱਚੋਂ ਕੱਢ ਕੇ ਉਸ ਦੇ ਪੁੱਤਰਾਂ ਸਮੇਤ ਕੈਦੀ ਬਣਾ ਲਿਆ। ਇਸ ਜਿੱਤ ਉਤੇ ਮਹਾਰਾਜਾ ਨੇ ਲਾਹੌਰ ਵਿੱਚ ਦੀਪਮਾਲਾ ਕੀਤੀ ਤੇ ਅਕਾਲੀ ਫੂਲਾ ਸਿੰਘ ਨੂੰ ‘ਮਹਾਂਬਲੀ' ਦੀ ਉਪਾਧੀ ਦਿੱਤੀ। ਆਖਰ ਮੁਹੰਮਦ ਆਜ਼ਿਮ ਖਾਂ ਦੇ ਕਰੀਬ 20,000 ਸੈਨਿਕਾਂ ਵਿਰੁੱਧ 14 ਮਾਰਚ 1823 ਨੂੰ ਅਕਾਲੀ ਫੂਲਾ ਸਿੰਘ ਨੇ ਲੜਾਈ ਵਿੱਚ ਲੜਦਿਆਂ ਹੋਇਆਂ ਨੌਸ਼ਹਿਰੇ (ਟਿੱਬਾ-ਟੇਹਰੀ) ਦੇ ਅਸਥਾਨ 'ਤੇ ਆਪਣੇ 500 ਸਾਥੀਆਂ ਸਮੇਤ ਅਦੁੱਤੀ ਦਲੇਰੀ ਤੇ ਬਹਾਦਰੀ ਦਾ ਸਬੂਤ ਦਿੰਦੇ ਹੋਏ ਵੀਰ-ਗਤੀ ਪ੍ਰਾਪਤ ਕੀਤੀ। ਗਣੇਸ਼ ਦਾਸ ਵਡਹੇਰਾ ਲਿਖਦਾ ਹੈ ਕਿ ਅਕਾਲੀ ਫੂਲਾ ਸਿੰਘ ਦੀ ਸ਼ਹੀਦੀ ਦੀ ਖਬਰ ਸੁਣਦਿਆਂ ਹੀ ਰਣਜੀਤ ਸਿੰਘ ਦੀਆਂ ਅੱਖਾਂ ਭਰ ਆਈਆਂ ਤੇ ਉਹ ਆਖਣ ਲੱਗੇ:
ਫੂਲਾ ਸਿੰਘ ਜਬ ਮਾਰਿਓ ਸੁਣੀ ਸਾਰ ਸਰਕਾਰ,
ਐਸੋ ਸਿੰਘ ਮਹਾਂਬਲੀ, ਵਿਰਲਾ ਹਮ ਦਰਬਾਰ।।
ਅਕਾਲੀ ਫੂਲਾ ਸਿੰਘ ਦਾ ਸਸਕਾਰ ਨੌਸ਼ਹਿਰਾ ਤੋਂ ਛੇ ਕਿਲੋਮੀਟਰ ਪੂਰਬ ਵਿੱਚ ਪੀਰਸਬਾਕ ਵਿਖੇ ਕੀਤਾ ਗਿਆ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’