Welcome to Canadian Punjabi Post
Follow us on

26

May 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਕੈਨੇਡਾ

ਮਜ਼ਬੂਤ ਅਰਥਚਾਰੇ ਕਾਰਨ ਲਿਬਰਲਾਂ ਨੂੰ ਚੋਣਾਂ ਵਿੱਚ ਖਰਚਣ ਨੂੰ ਮਿਲੇਗੀ ਵਾਧੂ ਰਕਮ

March 14, 2019 11:51 PM

ਓਟਵਾ, 14 ਮਾਰਚ (ਪੋੋਸਟ ਬਿਊਰੋ) : ਅਰਥਚਾਰੇ ਵਿੱਚ ਹੋਏ ਸੁਧਾਰ ਨਾਲ ਟਰੂਡੋ ਸਰਕਾਰ ਨੂੰ ਅਗਲੇ ਹਫਤੇ ਪੇਸ਼ ਕੀਤੇ ਜਾਣ ਵਾਲੇ ਬਜਟ ਲਈ ਹੱਥ ਖੁੱਲ੍ਹਾ ਰੱਖਣ ਦਾ ਥੋੜ੍ਹਾ ਹੋਰ ਮੌਕਾ ਮਿਲ ਜਾਵੇਗਾ। ਪਰ 2018 ਦੇ ਅਖੀਰ ਵਿੱਚ ਅਰਥਚਾਰੇ ਵਿੱਚ ਰਹੀ ਅਸਥਿਰਤਾ ਕਾਰਨ ਅਕਤੂਬਰ ਵਿੱਚ ਹੋਣ ਜਾ ਰਹੀਆਂ ਚੋਣਾਂ ਵਿੱਚ ਤਸਵੀਰ ਬਦਲ ਵੀ ਸਕਦੀ ਹੈ।
2018 ਦੇ ਆਖਰੀ ਤਿੰਨ ਮਹੀਨਿਆਂ ਵਿੱਚ ਆਰਥਿਕ ਵਿਕਾਸ ਸਬੰਧੀ ਅਚਾਨਕ ਕੀਤੇ ਗਏ ਸਕਾਰਾਤਮਕ ਐਲਾਨ ਨੇ ਇਸ ਸਾਲ ਲਈ ਨਜ਼ਰੀਏ ਨੂੰ ਮੱਠਾ ਕਰ ਦਿੱਤਾ। ਪਿਛਲੇ ਹਫਤੇ ਬੈਂਕ ਆਫ ਕੈਨੇਡਾ ਨੇ 2019 ਦੇ ਪਹਿਲੇ ਮੱਧ ਵਿੱਚ ਅਰਥਚਾਰੇ ਦੇ ਕਮਜ਼ੋਰ ਰਹਿਣ ਦੀ ਪੇਸ਼ੀਨਿਗੋਈ ਕੀਤੀ ਸੀ। ਪਰ ਫਿਰ ਵੀ ਅਰਥਚਾਰੇ ਨੇ ਪਿਛਲੇ ਸਾਲ ਦੇ ਆਖਰੀ ਹਿੱਸੇ ਦੇ ਚੰਗੇ ਅੰਕੜੇ ਪੇਸ਼ ਕੀਤੇ ਤੇ ਰੋਜ਼ਗਾਰ ਦੀ ਹਾਲਤ ਵੀ ਕਾਫੀ ਵਧੀਆ ਹੈ। ਕੁੱਝ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਨਾਲ ਲਿਬਰਲਾਂ ਨੂੰ ਕਈ ਬਿਲੀਅਨ ਡਾਲਰ ਬਜਟ ਵਿੱਚ ਜੋੜਨ ਦਾ ਮੌਕਾ ਮਿਲ ਜਾਵੇਗਾ।
ਇਸ ਵਾਧੂ ਪੈਸੇ ਨਾਲ, ਆਉਣ ਵਾਲੇ ਔਖੇ ਸਮੇਂ ਤੇ ਕੁੱਝ ਦੂਰੀ ਉੱਤੇ ਪਹੁੰਚੀਆਂ ਫੈਡਰਲ ਚੋਣਾਂ ਦੇ ਮੱਦੇਨਜ਼ਰ ਸਰਕਾਰ ਇਹ ਤਰਕ ਪੇਸ਼ ਕਰ ਸਕਦੀ ਹੈ ਕਿ ਅਰਥਚਾਰੇ ਨੂੰ ਸਥਿਰ ਹੋਣ ਦੀ ਲੋੜ ਹੈ। ਸਕੋਸ਼ੀਆਬੈਂਕ ਦੇ ਚੀਫ ਇਕਨਾਮਿਸਟ ਜੀਨ ਫਰੈਂਕੌਇਸ ਪੇਰਾਲ ਨੇ ਆਖਿਆ ਕਿ ਪਿਛਲੇ ਸਾਲ ਜੇ ਸਰਕਾਰ ਦੇ ਸ਼ਾਹੀ ਖਰਚਿਆਂ ਉੱਤੇ ਨਜ਼ਰ ਮਾਰੀ ਜਾਵੇ ਤਾਂ ਇਹ ਆਖਿਆ ਜਾ ਸਕਦਾ ਹੈ ਕਿ ਫੈਡਰਲ ਸਰਕਾਰ ਕੋਲ ਚੋਣਾਂ ਤੋਂ ਪਹਿਲਾਂ ਖਰਚਣ ਲਈ 5 ਬਿਲੀਅਨ ਡਾਲਰ ਤੋਂ ਵੱਧ ਦੀ ਰਕਮ ਹੋਵੇਗੀ।
ਸੀਆਈਬੀਸੀ ਦੇ ਚੀਫ ਇਕਨੌਮਿਸਟ ਐਵਰੀ ਸੇਨਫੀਲਡ ਵੀ ਲਿਬਰਲਾਂ ਨੂੰ ਇਸ ਸਮੇਂ ਮਜ਼ਬੂਤ ਵਿੱਤੀ ਸਥਿਤੀ ਵਿੱਚ ਮੰਨਦੇ ਹਨ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਉਨ੍ਹਾਂ ਲਈ ਮਹਿੰਗਾ ਪੈ ਸਕਦਾ ਹੈ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਠੰਢੇ ਪੈਣ ਦੀ ਕਗਾਰ ਉੱਤੇ ਪਹੁੰਚ ਚੁੱਕੇ ਹਨ ਕੈਨੇਡਾ ਤੇ ਚੀਨ ਦੇ ਸਬੰਧ : ਲੂ ਸ਼ੇਅ
ਸਾਡੀ ਸਰਕਾਰ ਆਉਣ ਉੱਤੇ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਨ ਵਾਲਿਆਂ ਨੂੰ ਦਿੱਤੀਆਂ ਜਾਣਗੀਆਂ ਸਖ਼ਤ ਸਜ਼ਾਵਾਂ : ਸ਼ੀਅਰ
ਕੌਮਾਂਤਰੀ ਪੱਧਰ ਉੱਤੇ ਟਰੇਨਡ ਨਿਊਕਮਰਜ਼ ਨੂੰ ਰੋਜ਼ਗਾਰ ਲੱਭਣ ਵਿੱਚ ਮਦਦ ਕਰ ਰਹੀ ਹੈ ਕੈਨੇਡਾ ਸਰਕਾਰ
ਫਰੀਦਕੋਟ ਤੋਂ ਕਾਂਗਰਸ ਦੇ ਮੁਹੰਮਦ ਸਦੀਕ ਲਗਭਗ 2000 ਵੋਟਾਂ ਨਾਲ ਅੱਗੇ ਚੱਲ ਰਹੇ ਹਨ
ਫੋਰਡ ਤੇ ਹਿੱਗਜ਼ ਕਾਰਬਨ ਟੈਕਸ ਤੇ ਹੋਰਨਾਂ ਮੁੱਦਿਆਂ ਬਾਰੇ ਅੱਜ ਕਰਨਗੇ ਮੁਲਾਕਾਤ
ਨਜ਼ਰਬੰਦ ਕੈਨੇਡੀਅਨਾਂ ਦੀ ਰਿਹਾਈ ਲਈ ਕੈਨੇਡਾ ਦੀ ਕੋਈ ਗੱਲ ਨਹੀਂ ਸੁਣਨਗੇ ਚੀਨੀ ਰਾਸ਼ਟਰਪਤੀ: ਜੈਕੁਅਸ
ਅੱਖਾਂ ਦੇ ਕਾਲੇਪਨ ਨੂੰ ਇੰਝ ਕਰੋ ਦੂਰ
ਫੋਰਡ ਨੇ ਬਚਤ ਵਿੱਚ ਮਦਦ ਬਦਲੇ ਸਕੂਲ ਬੋਰਡਜ਼ ਤੇ ਮਿਉਂਸਪੈਲਿਟੀਜ਼ ਨੂੰ 7.35 ਮਿਲੀਅਨ ਡਾਲਰ ਖਰਚਣ ਦੀ ਕੀਤੀ ਪੇਸ਼ਕਸ਼
ਚੀਨ ਨਾਲ ਨਾਜੁ਼ਕ ਦੌਰ ਵਿੱਚੋਂ ਲੰਘ ਰਹੇ ਹਨ ਕੈਨੇਡਾ ਦੇ ਸਬੰਧ : ਟਰੂਡੋ
ਪ੍ਰਾਈਵੇਸੀ ਵਾਚਡੌਗ ਨੂੰ ਵਧੇਰੇ ਸ਼ਕਤੀਆਂ ਦੇਣ ਬਾਰੇ ਵਿਚਾਰ ਕਰ ਰਹੀ ਹੈ ਫੈਡਰਲ ਸਰਕਾਰ