Welcome to Canadian Punjabi Post
Follow us on

26

March 2019
ਟੋਰਾਂਟੋ/ਜੀਟੀਏ

ਟਾਈਗਰ ਜੀਤ ਸਿੰਘ ਫਾਊਂਡੇਸ਼ਨ ਨੇ ਹਾਲਟਨ ਦੇ ਸਕੂਲਾਂ ਨੂੰ ਦਾਨ ਕੀਤੇ 28,000 ਡਾਲਰ

March 11, 2019 08:07 AM

ਮਿਲਟਨ, 10 ਮਾਰਚ (ਪੋਸਟ ਬਿਊਰੋ) : ਟਾਈਗਰ ਜੀਤ ਸਿੰਘ ਫਾਊਂਡੇਸ਼ਨ ਤੇ ਹਾਲਟਨ ਰੀਜਨਲ ਪੁਲਿਸ ਸਰਵਿਸ ਵੱਲੋਂ ਬੀਤੇ ਦਿਨੀਂ ਹਾਲਟਨ ਦੇ ਸਕੂਲਾਂ ਲਈ 28,000 ਡਾਲਰ ਡੋਨੇਟ ਕੀਤੇ ਗਏ।
ਟਾਈਗਰ ਜੀਤ ਸਿੰਘ ਫਾਊਂਡੇਸ਼ਨ 2015 ਤੋਂ ਲੈ ਕੇ ਹੁਣ ਤੱਕ ਮੈਂਟਲ ਹੈਲਥ, ਕਲਾਸਰੂਮਜ਼ ਦੀ ਦਸ਼ਾ ਸੁਧਾਰਨ, ਬ੍ਰੇਕਫਾਸਟ ਪ੍ਰੋਗਰਾਮਾਂ, ਸਾਖਰਤਾ, ਕੋਡਿੰਗ, ਆਰਟ ਵਰਕਸ਼ਾਪਸ ਤੇ ਕਲਾਸਰੂਮ ਤਕਨਾਲੋਜੀ ਲਈ 100,000 ਡਾਲਰ ਡੋਨੇਟ ਕਰ ਚੁੱਕੀ ਹੈ। ਟਾਈਗਰ ਜੀਤ ਸਿੰਘ ਤੇ ਉਨ੍ਹਾਂ ਦੇ ਲੜਕੇ ਟਾਈਗਰ ਅਲੀ ਸਿੰਘ, ਹਾਲਟਨ ਪੁਲਿਸ ਇੰਸਪੈਕਟਰ ਡੇਵ ਸਟੀਵਾਰਟ ਤੇ ਸਾਰਜੈਂਟ ਰਿਆਨ ਸਮਿੱਥ ਨੇ ਹਾਲਟਨ ਲਰਨਿੰਗ ਫਾਊਂਡੇਸ਼ਨ ਨਾਲ ਸਾਂਝੇ ਤੌਰ ਉੱਤੇ ਇਹ ਚੈੱਕ ਟਾਈਗਰ ਜੀਤ ਸਿੰਘ ਫਾਊਂਡੇਸ਼ਨ ਵੱਲੋਂ ਦਿੱਤੇ ਗਏ ਲੰਚ ਮੌਕੇ ਸਕੂਲਾਂ ਦੇ ਪ੍ਰਿੰਸੀਪਲਜ਼ ਨੂੰ ਦਿੱਤੇ।
ਇਸ ਮੌਕੇ ਟਾਈਗਰ ਜੂਨੀਅਰ ਨੇ ਆਖਿਆ ਕਿ ਕਮਿਊਨਿਟੀ ਲਈ ਕੁੱਝ ਕਰਨ ਦਾ ਜਜ਼ਬਾ ਬਚਪਨ ਵਿੱਚ ਹੀ ਉਨ੍ਹਾਂ ਦੇ ਮਾਪਿਆਂ ਵੱਲੋਂ ਉਨ੍ਹਾਂ ਵਿੱਚ ਭਰਿਆ ਗਿਆ ਸੀ। ਮੇਅਰ ਗੌਰਡ ਕ੍ਰੈਂਟਜ਼, ਰੀਜਨਲ ਕਾਉਂਸਲਰ ਮਾਈਕ ਕਲੂਐਟ, ਹਾਲਟਨ ਡਿਸਟ੍ਰਿਕਟ ਸਕੂਲ ਬੋਰਡ ਦੀ ਚੇਅਰਮੈਨ ਐਂਡਰੀਆ ਗ੍ਰੇਬੈਂਕ, ਮਿਲਟਨ ਦੇ ਟਰੱਸਟੀਜ਼ ਡੌਨਾ ਡੈਨੀਏਲੀ, ਜੀਨੇ ਗ੍ਰੇਅ ਤੇ ਹੈਦਰ ਗੈਰਿਟਜ਼ ਤੋਂ ਇਲਾਵਾ ਲੋਕਾਂ ਦੇ ਭਾਰੀ ਇੱਕਠ ਵਿੱਚ ਟਾਈਗਰ ਜੂਨੀਅਰ ਨੇ ਆਖਿਆ ਕਿ ਉਹ ਆਪਣੀਆਂ ਕਦਰਾਂ ਕੀਮਤਾਂ ਨੂੰ ਹੀ ਅੱਗੇ ਤੋਰ ਰਹੇ ਹਨ।
ਉਨ੍ਹਾਂ ਅੱਗੇ ਆਖਿਆ ਕਿ ਵਿਦਿਆਰਥੀਆਂ ਲਈ ਉਨ੍ਹਾਂ ਦੇ ਦਿਲ ਵਿੱਚ ਉਚੇਚੀ ਥਾਂ ਹੈ। ਜਿਨ੍ਹਾਂ ਸਕੂਲਾਂ ਨੂੰ ਫੰਡ ਹਾਸਲ ਹੋਏ ਹਨ ਉਨ੍ਹਾਂ ਵਿੱਚ ਮਿਲਟਨ ਦਾ ਟਾਈਗਰ ਜੀਤ ਸਿੰਘ, ਇਰਮਾ ਕੋਲਸਨ, ਈਡਬਲਿਊ ਫੌਸਟਰ, ਬਰੂਸ ਟਰੇਲ, ਹਾਅਥਰੋਨ ਵਿਲੇਜ, ਕ੍ਰਿਸ ਹੈਡਫੀਲਡ, ਕ੍ਰੇਗ ਕੀਲਬਰਗਰ,ਐਕਟਨਜ਼ ਰੌਬਰਟ ਲਿਟਲ, ਬਰਲਿੰਗਟਨ ਦੇ ਆਰਚਰਡ ਪਾਰਕ ਤੇ ਜਾਰਜਟਾਊਨ ਦਾ ਗਲੈਨ ਵਿਲੀਅਮਜ਼ ਸ਼ਾਮਲ ਹਨ।

 

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਨਿਊ ਹੋਪ ਸੀਨੀਅਰ ਕਲੱਬ ਨੇ ਹੋਲੀ ਦੇ ਸੰਬੰਧ `ਚ ਸਮਾਗਮ ਕਰਵਾਇਆ
ਆਟੋ ਇੰਸ਼ੋਰੈਂਸ ਵਿੱਚ ਪੱਖਪਾਤ ਨੂੰ ਖ਼ਤਮ ਕਰਨ ਲਈ ਲਿਆਂਦੇ ਬਿੱਲ ਦੀ ਦੂਜੀ ਰੀਡਿੰਗ ਹੋਈ ਪੂਰੀ
ਕਾਉਂਸਲਰ ਢਿੱਲੋਂ ਨੇ ਯੌਨ ਅਪਰਾਧੀ ਹਾਰਕਸ ਨੂੰ ਬਰੈਂਪਟਨ ਤੋਂ ਹਟਾਉਣ ਦੀ ਕੀਤੀ ਮੰਗ
ਸਿਟੀ ਆਫ ਮਿਸੀਸਾਗਾ ਵੱਲੋਂ ਬਿਲਡਿੰਗਾਂ ਦੇ ਪਰਮਿਟ ਲਈ ਜਾਰੀ ਕੀਤੇ ਗਏ 2 ਬਿਲੀਅਨ ਡਾਲਰ
ਬਰੈਂਪਟਨ ਸਾਊਥ ਨਾਮੀਨੇਸ਼ਨ ਚੋਣ 6 ਅਪ੍ਰੈਲ ਨੂੰ: ਆਪਣੀ ਮਿਹਨਤ `ਤੇ ਪੂਰਾ ਭਰੋਸਾ ਹੈ: ਹਰਦੀਪ ਗਰੇਵਾਲ
2019 ਬਜੱਟ ਬਰੈਂਪਟਨ ਲਈ ਵਧੇਰੇ ਲਾਭਦਾਇਕ : ਐੱਮ ਪੀ ਸਹੋਤਾ
ਸੋਨੀਆ ਸਿੱਧੂ ਵੱਲੋਂ ਬਰੈਂਪਟਨ ਸਾਊਥ ਵਿਚ ਗਰੌਸਰੀ-ਚੇਨ 'ਚਲੋ ਫ਼ਰੈੱਸ਼ਕੋ' ਦੀ ਨਵੀਂ ਲੋਕੇਸ਼ਨ ਦਾ ਸੁਆਗ਼ਤ
ਐਮ ਪੀ ਕਮਲ ਖੈਹਰਾ ਨੇ ਬੱਜਟ ਨੂੰ ਬਰੈਂਪਟਨ ਵਾਸੀਆਂ ਲਈ ਤਬਦੀਲੀ ਲਿਆਉਣ ਵਾਲਾ ਕਰਾਰ ਦਿੱਤਾ
ਜਲਿਆਂਵਾਲਾ ਬਾਗ ਕਾਂਡ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਸ਼ਰਧਾਂਜਲੀ ਸਮਾਗਮ 14 ਅਪ੍ਰੈਲ ਨੂੰ ਜਲਿਆਂਵਾਲਾ ਬਾਗ ਕਾਂਡ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਸ਼ਰਧਾਂਜਲੀ ਸਮਾਗਮ 14 ਅਪ੍ਰੈਲ ਨੂੰ