Welcome to Canadian Punjabi Post
Follow us on

23

March 2019
ਕੈਨੇਡਾ

ਇਥੋਪੀਅਨ ਏਅਰਲਾਈਨਜ਼ ਦਾ ਜਹਾਜ਼ ਹਾਦਸਾਗ੍ਰਸਤ, 157 ਹਲਾਕ

March 11, 2019 08:06 AM

ਇਸ ਜਹਾਜ਼ ਵਿੱਚ ਸਵਾਰ 18 ਕੈਨੇਡੀਅਨ ਵੀ ਮਾਰੇ ਗਏ


ਓਟਵਾ, 10 ਮਾਰਚ (ਪੋਸਟ ਬਿਊਰੋ) : ਇਥੋਪੀਅਨ ਏਅਰਲਾਈਨਜ਼ ਦੇ ਹਾਦਸਾਗ੍ਰਸਤ ਹੋਏ ਜਹਾਜ਼ ਵਿੱਚ ਕੈਲਗਰੀ ਦਾ ਇੱਕ ਵਿਅਕਤੀ, ਐਡਮੰਟਨ ਦੀ ਮਾਂ ਤੇ ਧੀ ਤੋਂ ਇਲਾਵਾ ਇਸ ਹਾਦਸੇ ਵਿੱਚ ਮਾਰੇ ਗਏ 18 ਕੈਨੇਡੀਅਨਾਂ ਵਿੱਚ ਓਟਵਾ ਤੋਂ ਇੱਕ ਪ੍ਰੋਫੈਸਰ ਵੀ ਸ਼ਾਮਲ ਸੀ। ਇਸ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ 157 ਲੋਕ ਮਾਰੇ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਉਡਾਨ ਭਰਨ ਤੋਂ ਕੁੱਝ ਦੇਰ ਬਾਅਦ ਹੀ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਕੈਲਗਰੀ ਦਾ ਡੈਰਿਕ ਲਵੁਗੀ ਵੀ ਇਸ ਜਹਾਜ਼ ਵਿੱਚ ਹੀ ਸਵਾਰ ਸੀ ਤੇ ਉਹ ਕੀਨੀਆ ਜਾ ਰਿਹਾ ਸੀ। ਉਹ ਕੈਲਗਰੀ-ਕੀਨੀਆ ਐਸੋਸਿਏਸ਼ਨ ਦਾ ਸਾਬਕਾ ਪ੍ਰੈਜ਼ੀਡੈਂਟ ਸੀ ਤੇ ਉਸ ਦੇ ਘਰ ਵਿੱਚ ਹੁਣ ਉਸ ਦੀ ਪਤਨੀ ਗਲੈਡੀਜ਼ ਕਿਵੀਆ ਤੇ ਤਿੰਨ ਬੱਚੇ ਰਹਿ ਗਏ ਹਨ। ਐਡਮੰਟਨ ਦੀ ਅਮੀਨਾ ਇਬ੍ਰਾਹਿਮ ਓਡਾਵਾ, ਉਸ ਦੀ ਪੰਜ ਸਾਲਾਂ ਦੀ ਧੀ ਸਾਫੀਆ ਤੇ ਓਟਵਾ ਦੀ ਕਾਰਲਟਨ ਯੂਨੀਵਰਸਿਟੀ ਤੋਂ ਪ੍ਰੋਫੈਸਰ ਪਾਇਅਸ ਆਦੇਸਾਮੀ ਵੀ ਇਸ ਹਾਦਸੇ ਵਿੱਚ ਮਾਰੇ ਗਏ।
ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਸਾਫ ਮੌਸਮ ਵਿੱਚ ਇਥੋਪੀਆ ਦੀ ਰਾਜਧਾਨੀ ਐਡਿਸ ਅਬਾਬਾ ਦੇ ਬੋਲ ਏਅਰਪੋਰਟ ਤੋਂ ਉਡਾਨ ਭਰਨ ਤੋਂ ਛੇ ਮਿੰਟ ਬਾਅਦ ਜਹਾਜ਼ ਹਾਦਸਾਗ੍ਰਸਤ ਕਿਉਂ ਹੋਇਆ। ਇਹ ਜਹਾਜ਼ ਕੀਨੀਆ ਦੀ ਰਾਜਧਾਨੀ ਨੈਰੋਬੀ ਜਾ ਰਿਹਾ ਸੀ। ਇਹ ਹਾਦਸਾ ਪਿਛਲੇ ਸਾਲ ਲਾਇਨ ਏਅਰ ਜੈੱਟ ਦੇ ਹਾਦਸੇ ਦੇ ਨਾਲ ਮੇਲ ਖਾਂਦਾ ਹੈ। ਉਸ ਹਾਦਸੇ ਵਿੱਚ ਵੀ ਬੋਇੰਗ 737 ਮੈਕਸ 8 ਜਹਾਜ਼ ਸ਼ਾਮਲ ਸੀ ਤੇ ਉਹ ਹਾਦਸਾ ਵੀ ਜਹਾਜ਼ ਦੇ ਉਡਾਨ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਵਾਪਰ ਗਿਆ ਸੀ। ਉਸ ਹਾਦਸੇ ਵਿੱਚ 189 ਲੋਕ ਮਾਰੇ ਗਏ ਸਨ। ਉਸ ਸਮੇਂ ਹਾਦਸੇ ਦਾ ਸਿ਼ਕਾਰ ਹੋਣ ਤੋਂ ਬਾਅਦ ਜਹਾਜ਼ ਸਮੁੰਦਰ ਵਿੱਚ ਜਾ ਡਿੱਗਿਆ ਸੀ।
ਏਅਰਲਾਈਨ ਦੇ ਸੀਈਓ ਨੇ ਦੱਸਿਆ ਕਿ ਇਥੋਪੀਆਈ ਪਾਇਲਟ ਨੇ ਜਹਾਜ਼ ਵਿੱਚ ਕੁੱਝ ਗੜਬੜ ਹੋਣ ਦੀ ਗੱਲ ਆਖੀ ਸੀ ਤੇ ਉਸ ਨੂੰ ਐਡਿਸ ਅਬਾਬਾ ਏਅਰਪੋਰਟ ਪਰਤਣ ਦੀ ਇਜਾਜ਼ਤ ਵੀ ਦੇ ਦਿੱਤੀ ਗਈ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਇਸ ਹਾਦਸੇ ਨੇ ਉਨ੍ਹਾਂ ਨੂੰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਆਖਿਆ ਕਿ ਸਾਰੇ ਕੈਨੇਡੀਅਨਾਂ ਤੇ ਸੋਫੀ ਵੱਲੋਂ ਉਹ ਇਸ ਹਾਦਸੇ ਵਿੱਚ ਆਪਣੇ ਪਰਿਵਾਰਕ ਜੀਆਂ ਨੂੰ ਗੁਆਉਣ ਵਾਲਿਆਂ ਨਾਲ ਦਿਲੋਂ ਹਮਦਰਦੀ ਪ੍ਰਗਟਾਉਂਦੇ ਹਨ। ਟਰੂਡੋ ਨੇ ਕੀਨੀਆ ਦੇ ਰਾਸ਼ਟਰਪਤੀ ਉਹੂਰੂ ਕੇਨਿਆਟਾ ਤੇ ਇਥੋਪੀਆਈ ਪ੍ਰਧਾਨ ਮੰਤਰੀ ਐਬੀ ਅਹਿਮਦ ਨਾਲ ਵੀ ਦੁੱਖ ਸਾਂਝਾ ਕੀਤਾ।
ਇਸ ਹਾਦਸੇ ਵਿੱਚ 35 ਦੇਸ਼ਾਂ ਦੇ ਨਾਗਰਿਕ ਮਾਰੇ ਗਏ। ਮਰਨ ਵਾਲਿਆਂ ਵਿੱਚ 32 ਕੀਨੀਆਈ ਨਾਗਰਿਕਾਂ ਤੋਂ ਇਲਾਵਾ ਚੀਨ, ਅਮਰੀਕਾ, ਸਾਊਦੀ ਅਰਬ, ਨੇਪਾਲ, ਇਜ਼ਰਾਈਲ, ਭਾਰਤ ਤੇ ਸੋਮਾਲੀਆ ਦੇ ਵੀ ਨਾਗਰਿਕ ਸ਼ਾਮਲ ਸਨ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਲਿਬਰਲਾਂ ਦੀ ਹਾਈਡਰੋ ਦਰਾਂ ਵਿੱਚ ਕਟੌਤੀਆਂ ਦੀ ਯੋਜਨਾ ਨੂੰ ਬਦਲੇਗੀ ਫੋਰਡ ਸਰਕਾਰ
ਆਪਣਾ ਆਧਾਰ ਗੁਆ ਚੁੱਕੇ ਹਨ ਲਿਬਰਲ, ਕੰਜ਼ਰਵੇਟਿਵਾਂ ਦੀ ਸਥਿਤੀ ਮਜ਼ਬੂਤ : ਸਰਵੇਖਣ
ਅਜੇ ਵੀ ਜਾਰੀ ਹੈ ਮੈਰਾਥਨ ਵੋਟਿੰਗ
ਐਸਐਨਸੀ-ਲਾਵਾਲਿਨ ਮਾਮਲੇ ਵਿੱਚ ਜਵਾਬ ਹਾਸਲ ਕਰਨ ਲਈ ਟੋਰੀਜ਼ ਨੇ ਲਾਂਚ ਕੀਤੀ ਮੈਰਾਥਨ ਵੋਟਿੰਗ
ਹੁਣ ਸੇਲੀਨਾ ਸੀਜ਼ਰ ਚੇਵਾਨ ਨੇ ਛੱਡਿਆ ਟਰੂਡੋ ਦਾ ਸਾਥ
ਟੈਵਰਨਰ ਦੀ ਨਿਯੁਕਤੀ ਦੇ ਮਾਮਲੇ ਵਿੱਚ ਇੰਟੇਗ੍ਰਿਟੀ ਕਮਿਸ਼ਨਰ ਨੇ ਫੋਰਡ ਨੂੰ ਦਿੱਤੀ ਕਲੀਨ ਚਿੱਟ
ਕੈਨੇਡਾ ਛੱਡਣ ਵਾਲਿਆਂ ਦਾ ਟਰੈਕ ਰਿਕਾਰਡ ਰੱਖਣ ਲਈ ਡਾਟਾ ਇੱਕਠਾ ਕਰੇਗੀ ਫੈਡਰਲ ਸਰਕਾਰ
ਇਮਾਰਤ ਵਿੱਚ ਅੱਗ ਲੱਗਣ ਮਗਰੋਂ ਤਿੰਨ ਵਿਅਕਤੀਆਂ ਨੂੰ ਹਸਪਤਾਲ ਵਿੱਚ ਕਰਵਾਇਆ ਗਿਆ ਦਾਖਲ
ਬੱਜਟ 2019: ਚੋਣਾਂ ਦੇ ਵਰ੍ਹੇ ਵਿੱਚ ਮਨ ਲੁਭਾਵਣੀਆਂ ਉਮੀਦਾਂ
ਅਸੈਂਬਲੀ ਪਲਾਂਟ ਦੇ ਭਵਿੱਖ ਬਾਰੇ ਜੀਐਮ ਨਾਲ ਚੱਲ ਰਹੀ ਹੈ ਸਕਾਰਾਤਮਕ ਗੱਲਬਾਤ : ਯੂਨੀਫੌਰ