Welcome to Canadian Punjabi Post
Follow us on

21

May 2019
ਕੈਨੇਡਾ

ਕਾਰ ਤੇ ਟੀਟੀਸੀ ਬੱਸਾਂ ਵਿੱਚ ਹੋਈ ਟੱਕਰ ਵਿੱਚ ਇੱਕ ਜ਼ਖ਼ਮੀ

March 05, 2019 10:30 PM

ਓਨਟਾਰੀਓ, 5 ਮਾਰਚ (ਪੋਸਟ ਬਿਊਰੋ) : ਮੰਗਲਵਾਰ ਨੂੰ ਹਾਈਵੇਅ 27 ਉੱਤੇ ਇੱਕ ਐਸਯੂਵੀ (ਸਪੋਰਟ ਯੂਟੀਲਿਟੀ ਵਹੀਕਲ) ਦੇ ਦੋ ਟੀਟੀਸੀ ਬੱਸਾਂ ਨਾਲ ਟਕਰਾ ਜਾਣ ਕਾਰਨ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਉਸ ਨੂੰ ਬਾਅਦ ਵਿੱਚ ਹਸਪਤਾਲ ਲਿਜਾਇਆ ਗਿਆ।
ਟੀਟੀਸੀ ਅਨੁਸਾਰ ਇੱਕ ਚਿੱਟੇ ਰੰਗ ਦੀ ਐਸਯੂਵੀ ਹੰਬਰ ਕਾਲਜ ਬੋਲੀਵੀਆਰਡ ਨੇੜੇ ਹਾਈਵੇਅ 27 ਉੱਤੇ ਸਵੇਰੇ 5:45 ਵਜੇ ਦੋ ਬੱਸਾਂ ਨਾਲ ਟਕਰਾ ਗਈ। ਮੌਕੇ ਉੱਤੇ ਪੁਲਿਸ ਨੇ ਦੱਸਿਆ ਕਿ ਐਸਯੂਵੀ ਦੀ ਪਹਿਲੀ ਟੱਕਰ ਇੱਕ ਬੱਸ ਦੇ ਪਾਸੇ ਨਾਲ ਹੋਈ ਤੇ ਫਿਰ ਉਸ ਦੀ ਦੂਜੀ ਟੱਕਰ ਟੀਟੀਸੀ ਦੀ ਦੂਜੀ ਬੱਸ ਨਾਲ ਆਹਮੋ ਸਾਹਮਣੇ ਹੋਈ। ਪੁਲਿਸ, ਫਾਇਰਫਾਈਟਰਜ਼ ਤੇ ਪੈਰਾਮੈਡਿਕਸ ਤੁਰੰਤ ਮੌਕੇ ਉੱਤੇ ਪਹੁੰਚੇ।
ਟੋਰਾਂਟੋ ਪੈਰਾਮੈਡਿਕਸ ਸਰਵਿਸਿਜ ਨੇ ਦੱਸਿਆ ਕਿ ਐਸਯੂਵੀ ਦੇ ਡਰਾਈਵਰ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਦੱਸੀ ਜਾਂਦੀ ਹੈ। ਇਨ੍ਹਾਂ ਹਾਦਸਿਆਂ ਵਿੱਚ ਕੋਈ ਵੀ ਡਰਾਈਵਰ ਜਖਮੀ ਨਹੀਂ ਹੋਇਆ ਤੇ ਹਾਦਸੇ ਸਮੇਂ ਦੋਵਾਂ ਬੱਸਾਂ ਵਿੱਚ ਵੀ ਕੋਈ ਮੁਸਾਫਰ ਨਹੀਂ ਸੀ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਨੌਰਮਨ ਮਾਮਲੇ ਵਿੱਚ ਵਿਰੋਧੀ ਧਿਰ ਦੀ ਮੰਗ ਸਿਰੇ ਨਾ ਚੜ੍ਹੀ
ਹੁਆਵੇਈ ਦੀ ਐਗਜ਼ੈਕਟਿਵ ਨੂੰ ਬਚਾਉਣ ਲਈ ਚੀਨ ਖੁੱਲ੍ਹ ਕੇ ਸਾਹਮਣੇ ਆਇਆ
ਬੀਸੀ ਦੇ ਹੋਟਲਾਂ ਵਿੱਚ ਨੋਰੋਵਾਇਰਸ ਆਊਟਬ੍ਰੇਕ ਕਾਰਨ 100 ਤੋਂ ਵੱਧ ਲੋਕ ਬਿਮਾਰ ਪਏ
ਧਮਾਕਾਖੇਜ਼ ਸਮੱਗਰੀ ਨਾਲ ਫੜ੍ਹੇ ਗਏ ਵਿਅਕਤੀਆਂ ਦਾ ਮਾਮਲਾ ਨੈਸ਼ਨਲ ਸਕਿਊਰਿਟੀ ਨਾਲ ਸਬੰਧਤ ਨਹੀਂ: ਗੁਡੇਲ
ਕੈਨੇਡਾ ਵਿੱਚ ਵਾਪਿਸ ਮੰਗਵਾਈਆਂ ਗਈਆਂ ਫਿਸ਼ਰ ਪ੍ਰਾਈਸ ਦੀਆਂ ਸਲੀਪਿੰਗ ਚੇਅਰਜ਼
ਇਸ ਹਫਤੇ ਕਿਊਬਾ ਦਾ ਦੌਰਾ ਕਰੇਗੀ ਫਰੀਲੈਂਡ
ਅੱਤਵਾਦ ਖਿਲਾਫ ਸਾਲਾਨਾ ਰਿਪੋਰਟ ਵਿੱਚੋਂ ਕੁੱਝ ਹਵਾਲਿਆਂ ਨੂੰ ਖ਼ਤਮ ਕਰਨ ਉੱਤੇ ਟੋਰੀਜ਼ ਨੇ ਪ੍ਰਗਟਾਇਆ ਇਤਰਾਜ਼
ਹਾਊਸ ਆਫ ਕਾਮਨਜ਼ ਸਾਂਝੇ ਤੌਰ ਉੱਤੇ ਵਾਈਸ ਐਡਮਿਰਲ ਮਾਰਕ ਨੌਰਮਨ ਤੋਂ ਮੁਆਫੀ ਮੰਗਣ ਲਈ ਸਹਿਮਤ
ਐਂਟੀ ਰੇਸਿਜ਼ਮ ਪੇਸ਼ਕਦਮੀਆਂ ਲਈ ਫੋਰਡ ਸਰਕਾਰ ਨੇ ਰੱਖਿਆ ਸਿਰਫ 1000 ਡਾਲਰ ਦਾ ਬਜਟ!
ਸਰ੍ਹੀ ਦੀ ਕਾਲਜ ਵਿਦਿਆਰਥਣ ਕਿਰਨ ਢੇਸੀ ਦੇ ਕਤਲ ਦੇ ਸਬੰਧ ਵਿੱਚ ਬੁਆਏਫਰੈਂਡ ਨੂੰ ਕੀਤਾ ਗਿਆ ਚਾਰਜ